ਆਉ ਸੱਚਾ ਸੌਦਾ ਕਰੀਏ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਾਬੇ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਘਲਾਇਆ ਅਤੇ ਬਾਬੇ ਨਾਨਕ ਜੀ ਨੇ ਉਨ੍ਹਾਂ 20 ਰੁਪਈਆਂ ਨਾਲ ਕਿਹੜਾ ਵਪਾਰ.......

Balwinder Singh Ambararia

ਬਾਬੇ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਘਲਾਇਆ ਅਤੇ ਬਾਬੇ ਨਾਨਕ ਜੀ ਨੇ ਉਨ੍ਹਾਂ 20 ਰੁਪਈਆਂ ਨਾਲ ਕਿਹੜਾ ਵਪਾਰ ਕੀਤਾ ਜਾਂ ਕੀ ਕੀਤਾ, ਇਸ ਬਾਰੇ ਇਤਿਹਾਸ ਕੁੱਝ ਹੋਰ ਕਹਿੰਦਾ ਹੈ ਅਤੇ ਬਾਬੇ ਨਾਨਕ ਜੀ ਨੇ ਅਪਣੀ ਰੱਬੀ ਬਾਣੀ ਵਿਚ ਜੋ ਵਿਚਾਰ ਪੇਸ਼ ਕੀਤੇ ਹਨ, ਉਹ ਅਜਕਲ ਦੇ ਪ੍ਰਚਾਰਕਾਂ, ਕਥਾਵਾਚਕਾਂ ਅਤੇ ਹੋਰ ਨਿੱਕੇ-ਮੋਟੇ ਗਿਆਨੀ ਕਹਾਉਣ ਵਾਲੇ ਲੋਕਾਂ ਤੋਂ ਬਿਲਕੁਲ ਉਲਟ ਹਨ। 22 ਜੁਲਾਈ ਦੀ ਮਹੀਨਾਵਾਰ ਮੀਟਿੰਗ ਵਿਚ ਜਿਹੜੀ 'ਉੱਚਾ ਦਰ' ਵਿਖੇ ਹੋਈ ਸੀ, ਕਈ ਬੁਲਾਰਿਆਂ ਨੇ ਆਪੋ-ਅਪਣੇ ਵਿਚਾਰ ਰੱਖੇ ਪਰ ਇਕ ਗੱਲ ਜੋ ਮੇਰੇ ਮਨ ਉਤੇ ਡੂੰਘਾ ਅਸਰ ਛੱਡ ਗਈ,

ਉਹ ਗੱਲ ਕਾਕਾ ਦੀਪ ਅਨਮੋਲ ਨੇ ਅਪਣੇ ਇਕ ਦੋ ਮਿੰਟਾਂ ਦੇ ਭਾਸ਼ਣ ਵਿਚ ਆਖ ਦਿਤੀ। ਪਤਾ ਨਹੀਂ ਕਿੰਨੇ ਹਜ਼ਾਰ ਵੀਰਾਂ ਅਤੇ ਭੈਣਾਂ ਨੇ ਉਸ ਨੂੰ ਸੁਣਿਆ-ਵਿਚਾਰਿਆ ਜਾਂ ਅਮਲ ਕਰਨ ਬਾਰੇ ਸੋਚਿਆ। ਖ਼ੈਰ ਮੇਰੇ ਪਿਆਰੇ ਵੀਰ ਪਰਮਿੰਦਰ ਸਿੰਘ ਜੀ ਦੇ ਹੋਣਹਾਰ ਪੁੱਤਰ ਨੇ ਇਹ ਗੱਲ ਕਹੀ ਕਿ, ''ਮੇਰੇ ਕੋਲ ਕੁੱਝ ਪੈਸੇ ਹਨ, ਜਿਨ੍ਹਾਂ ਦੀ ਮੈਨੂੰ ਇਸ ਵੇਲੇ ਜ਼ਰੂਰਤ ਨਹੀਂ। ਉਹ ਦੋ ਲੱਖ ਦੀ ਰਕਮ ਮੈਂ 'ਉੱਚਾ ਦਰ' ਦੀ ਉਸਾਰੀ ਲਈ ਦੇ ਰਿਹਾ ਹਾਂ।'' ਮੇਰੇ ਪਿਆਰੇ ਪਾਠਕੋ ਅਤੇ 'ਉੱਚਾ ਦਰ' ਦੇ ਮੈਂਬਰੋ, ਇਹ ਹੈ ਅਸਲੀ 'ਸੱਚਾ ਸੌਦਾ'। 

ਧਾਰਮਕ ਸਟੇਜਾਂ ਤੋਂ ਵੱਡੇ-ਵੱਡੇ ਕਥਾਵਾਚਕ ਅਤੇ ਪ੍ਰਚਾਰਕ ਬਾਬਾ ਨਾਨਕ ਜੀ ਦੇ 20 ਰੁਪਏ ਬਾਰੇ ਵਧਾ ਚੜ੍ਹਾ ਕੇ ਜ਼ੋਰ ਸ਼ੋਰ ਨਾਲ ਸੱਚਾ ਸੌਦਾ ਬਾਰੇ ਜੋ ਪ੍ਰਚਾਰ ਕਰਦੇ ਹਨ, ਉਹ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਪਿਆਰੇ ਪਾਠਕੋ ਅਤੇ ਉੱਚਾ ਦਰ ਦੇ ਮੈਂਬਰੋ, ਜੇ ਤੁਸੀ ਅਸਲ ਸੱਚਾ ਸੌਦਾ ਕਰਨਾ ਚਾਹੁੰਦੇ ਹੋ ਤਾਂ ਆਉ 26 ਅਗੱਸਤ ਨੂੰ ਬਾਬੇ ਨਾਨਕ ਜੀ ਦੇ ਵਿਹੜੇ ਵਿਚ ਇਕੱਠੇ ਹੋਵੋ ਅਤੇ ਨੌਜੁਆਨ ਵੀਰ ਦੀਪ ਅਨਮੋਲ ਜੀ ਵਾਂਗ ਅਪਣਾ ਯੋਗਦਾਨ ਪਾਉ। ਤੁਸੀ ਨਕਲੀ ਸਾਧਾਂ, ਡੇਰਿਆਂ ਅਤੇ ਉਨ੍ਹਾਂ ਲੋਕਾਂ ਕੋਲ ਨਾ ਜਾਉ ਅਤੇ ਉਨ੍ਹਾਂ ਦੇ ਝੂਠੇ ਵਾਅਦਿਆਂ ਉਤੇ ਯਕੀਨ ਨਾ ਕਰੋ। ਅਸਲ ਮਾਲਕ ਅਕਾਲ ਪੁਰਖ ਹੈ

ਅਤੇ ਬਾਬੇ ਨਾਨਕ ਨੇ ਇਹ ਗੱਲ ਅਪਣੀ ਬਾਣੀ ਵਿਚ ਚੰਗੀ ਤਰ੍ਹਾਂ ਲਿਖੀ ਅਤੇ ਸਮਝਾਈ ਹੈ। ਆਉ ਬਾਬੇ ਨਾਨਕ ਨੂੰ ਸਮਝੀਏ, ਵਿਚਾਰੀਏ ਅਤੇ ਉਨ੍ਹਾਂ ਦੇ ਅਨਮੋਲ ਬਚਨਾਂ ਨੂੰ ਸਤਕਾਰਦੇ ਹੋਏ ਉਨ੍ਹਾਂ ਦੇ ਇਸ ਘਰ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਉਸਾਰਨ ਵਿਚ ਅਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਅਸਲੀ ਸੱਚਾ ਸੌਦਾ ਕਰੀਏ।  -ਬਲਵਿੰਦਰ ਸਿੰਘ ਅੰਬਰਸਰੀਆ, ਸੰਪਰਕ : 93112-89977, 70489- 95933