ਸਰਦਾਰ ਜੋਗਿੰਦਰ ਸਿੰਘ ਦੀ ਸੋਚ ਨੂੰ ਸਲਾਮ ਬਣਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਿੰਨੇ ਈ ਫ਼ੋਨ ਆਏ, ''ਫਾਂਸੀ ਹੋ ਗਈ ਸੌਦਾ ਬਾਬੇ ਨੂੰ?'' ਇਕ ਫ਼ੋਨ ਕੁਵੈਤ ਤੋਂ ਵੀ ਆਇਆ, ''ਦੱਸੀਂ ਕੀ ਬਣਿਆ?''.......

Ram Rahim

ਕਿੰਨੇ ਈ ਫ਼ੋਨ ਆਏ, ''ਫਾਂਸੀ ਹੋ ਗਈ ਸੌਦਾ ਬਾਬੇ ਨੂੰ?'' ਇਕ ਫ਼ੋਨ ਕੁਵੈਤ ਤੋਂ ਵੀ ਆਇਆ, ''ਦੱਸੀਂ ਕੀ ਬਣਿਆ?'' ਇਕ ਬਾਹਲੀ ਕਾਹਲੀ ਵਿਚ ਬੋਲਿਆ, ''ਕੀ ਫਾਂਸੀ ਦੇ ਦਿਤੀ ਸੱਚੇ ਸੌਦੇ ਨੂੰ?'' ਸਵੇਰੇ ਕਿਸੇ ਪ੍ਰੇਮੀ ਨੇ ਫ਼ੇਸਬੁਕ ਤੇ ਪੋਸਟ ਪਾਈ ਸੀ, ''ਕਾਨੂੰਨ ਜੋ ਮਰਜ਼ੀ ਕਹੇ, ਰਾਮ ਰਹੀਮ ਸਾਡਾ ਰੱਬ ਹੈ।'' ਲੋਕਾਂ ਨੇ ਮਣਾਂ ਮੂੰਹੀ ਗਾਲ੍ਹਾਂ ਦੇ ਕੁਮੈਂਟ ਪਾ ਦਿਤੇ। ਸੋਚੀ ਜਾ ਰਿਹਾਂ ਵੈਸੇ ਸੱਚੇ ਸੌਦੇ ਨੂੰ ਰੋਜ਼ਾਨਾ ਸਪੋਕਸਮੈਨ ਨੇ ਜਿਗਰਾ ਕਰ ਕੇ ਝੂਠਾ ਸੌਦਾ ਕਰਾਰ ਦਿਤਾ ਸੀ, ਜੋ ਸਜ਼ਾ ਦਰ ਸਜ਼ਾ ਨਾਲ ਦੁਹਰਾਇਆ ਗਿਆ ਹੈ ਤੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਇਹ ਸੌਦਾ ਸਾਧ ਹੁਣ ਕਾਨੂੰਨੀ ਤੌਰ ਉਤੇ ਝੂਠਾ ਸਾਬਤ ਹੋ ਗਿਆ ਹੈ। 

ਅੱਜ ਸੋਚ ਰਿਹਾਂ, ਹੋਰ ਅਖ਼ਬਾਰਾਂ ਦੇ ਨਾਲ-ਨਾਲ 'ਸਪੋਕਸਮੈਨ' ਵਿਚ ਵੀ ਮੈਂ ਕੰਮ ਕੀਤਾ ਹੈ ਪਰ ਸਰਦਾਰ ਜੋਗਿੰਦਰ ਸਿੰਘ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ ਜਿਸ ਨੇ ਇਸ ਬਾਬੇ ਨੂੰ ਝੁਠਾ ਸਾਧ ਗਰਦਾਨਿਆ ਸੀ। ਪਰ ਇਹ ਤਾਂ ਸਦੀਵੀ ਸੱਚ ਹੈ ਕਿ ਸਿਰਫ਼ ਬਾਰੇ ਨਾਨਕ ਦਾ ਦਰ ਉੱਚਾ ਹੈ ਤੇ ਇਹ ਦਰ ਉੱਚਾ ਹੀ ਰਹੇਗਾ ਤੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਸੌਦਾ ਸਾਧ ਬਾਰੇ ਅਦਾਲਤੀ ਫ਼ੈਸਲੇ ਨਾਲ ਸਪੋਕਸਮੈਨ 'ਸਚੁ ਸੁਣਾਇਸੀ ਸਚ ਕੀ ਬੇਲਾ' ਦਾ ਪ੍ਰਤੱਖ ਪ੍ਰਮਾਣ ਹੋ ਨਿਬੜਿਆ ਹੈ। 

-ਬਲਵਿੰਦਰ ਜੰਮੂ ਜ਼ੀਰਕਪੁਰ, ਸੰਪਰਕ : 97799-21999