ਦਿਨ ਉਦੋਂ ਵੀ 24 ਘੰਟੇ ਦਾ ਹੁੰਦਾ ਸੀ ਤੇ ਹੁਣ ਵੀ..

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਾੜੀ ਜਹੀ ਚਾਹ ਪੀ ਕੇ ਦੁਬਾਰਾ ਟਾਈਮ ਵੇਖੋ।

24 hours

ਬਾਬੇ ਨਾਨਕ ਤੇ ਮਰਦਾਨਾ ਜੀ ਵੇਲੇ ਵੀ ਦਿਨ 24 ਘੰਟੇ ਦਾ ਹੁੰਦਾ  ਸੀ, ਸਾਡੇ ਬਚਪਨ ਵੇਲੇ ਵੀ। ਪਰ ਉਨ੍ਹਾਂ 24 ਘੰਟਿਆਂ ਵਿਚ ਏਨੀ ਬਰਕਤ ਸੀ ਕਿ ਬਿਆਨ ਤੋਂ ਬਾਹਰ ਹੈ। ਅਸੀ ਦੋਸਤਾਂ ਮਿੱਤਰਾਂ ਨਾਲ ਏਨਾ ਕੁੱਝ ਕਰ ਲੈਂਦੇ ਸੀ।

ਦਰੱਖ਼ਤਾਂ ਤੇ ਵੀ ਚੜ੍ਹਨਾ, ਪਤੰਗ ਵੀ ਚੜ੍ਹਾਉਣੇ, ਕੈਰਮ ਬੋਰਡ ਵੀ ਖੇਡਣਾ, ਬੰਟੇ ਵੀ ਖੇਡਣੇ, ਦੁਪਹਿਰੇ ਮੈਂ ਗੁਲੇਲ ਵੀ ਚਲਾਉਣੀ ਤੇ ਮਾਸਟਰਾਂ ਤੋਂ ਡਰਦੇ, ਸਕੂਲ ਦਾ ਕੰਮ ਵੀ ਨਬੇੜ ਲੈਣਾ। ਏਨਾ ਕੁੱਝ ਕਰ ਕੇ ਵੀ ਪਹਾੜ ਜਿੱਡਾ ਦਿਨ ਸਾਨੂੰ ਪੁਛਦਾ ਸੀ, ਬਾਈ ਜੀ, ਕਾਕਾ ਜੀ, ਕੁੱਝ ਰਹਿ ਤਾਂ ਨਹੀਂ ਗਿਆ? ਅਜੇ ਵੀ ਮੇਰੇ ’ਚ ਬਹੁਤ ਦਮ ਹੈ ਕਿ ਹੋਰ ਕੰਮ ਸਵਾਰ ਸਕਾਂ।

ਹੁਣ ਸਵੇਰੇ 9:10 ਵਜੇ ਸੋਚੋ ਕੀ ਕਰਨਾ ਹੈ? ਮਾਰਕੀਟ ਨਿੱਕਾ ਜਿਹਾ ਕੰਮ ਕਰਨ ਜਾਉ, ਟ੍ਰੈਫ਼ਿਕ ਲਾਈਟਾਂ ਤੇ ਫਸੋ, ਫਾਟਕਾਂ ਤੇ ਫਸ ਕੇ ਗੱਡੀ ਨੂੰ ਗਾਲਾਂ ਕੱਢੋ। ਘਰ ਆਉਂਦਿਆਂ ਨੂੰ ਪੌਣੇ 2 ਵੱਜੇ ਪਏ ਹੁੰਦੇ ਹਨ। ਮਾੜੀ ਜਹੀ ਚਾਹ ਪੀ ਕੇ ਦੁਬਾਰਾ ਟਾਈਮ ਵੇਖੋ। ਸਾਢੇ ਚਾਰ।

ਲਉ ਜੀ ਦਿਹਾੜੀ ਇੰਜ ਖੁਰ ਗਈ ਜਿਵੇਂ ਉਂਗਲੀਆਂ ’ਚੋਂ ਰੇਤਾ ਕਿਰ ਜਾਂਦਾ ਹੈ। ਇਸੇ ਤਰ੍ਹਾਂ ਹੀ ਕੋਠਿਆਂ ਤੇ ਮੰਜੇ ਡਾਹ ਕੇ ਘਾਰੇ ਗਿਣਨੇ, ਬੁਝਾਰਤਾਂ ਪਾਉਣੀਆਂ, ਭੂਤਾਂ ਦੀਆਂ ਗੱਲਾਂ ਕਰਨੀਆਂ, ਇਕ ਕੋਠਿਉਂ ਟੱਪ-ਟੱਪ ਕਿੰਨੇ ਕੋਠੇ ਹੋਰ ਟੱਪ ਜਾਣੇ। ਲੋਕ ਗੁੱਸਾ ਵੀ ਨਹੀਂ ਕਰਦੇ ਸੀ। ਉਨ੍ਹਾਂ 24 ਘੰਟਿਆਂ ’ਚ ਬੜੀ ਬਰਕਤ ਸੀ, ਹੁਣ ਦੇ 24 ਘੰਟਿਆਂ ’ਚ ਜਾਨ ਹੀ ਨਹੀਂ ਰਹੀ। 
                                                                                                                -ਸੁੱਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789