ਉੱਤਰ ਪ੍ਰਦੇਸ਼ ਵਿਚ ਗਊ ਅਤੇ ਮੰਦਰ ਹੀ ਵੱਡੇ ਹਨ, ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ ਰਹੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚੋਲਾ ਪਾ ਕੇ ਮੱਠ ਵਿਚ ਰਹਿੰਦੇ ਹਨ ਅਤੇ ਉੁਨ੍ਹਾਂ ਦੇ ਘਰ ਵਿਚ ਗਊਆਂ ਫਿਰਦੀਆਂ ਨਜ਼ਰ ਆਉਂਦੀਆਂ ਹਨ.......

Yogi Adityanath

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਚੋਲਾ ਪਾ ਕੇ ਮੱਠ ਵਿਚ ਰਹਿੰਦੇ ਹਨ ਅਤੇ ਉੁਨ੍ਹਾਂ ਦੇ ਘਰ ਵਿਚ ਗਊਆਂ ਫਿਰਦੀਆਂ ਨਜ਼ਰ ਆਉਂਦੀਆਂ ਹਨ, ਇਸ ਕਰ ਕੇ ਨਹੀਂ ਕਿ ਇਨ੍ਹਾਂ ਨੂੰ ਉਹ ਮਾਂ ਵਾਂਗ ਪਿਆਰ ਕਰਦੇ ਹਨ ਜਾਂ ਜਾਨਵਰਾਂ ਦਾ ਸਤਿਕਾਰ ਕਰਦੇ ਹਨ ਪਰ ਇਸ ਕਰ ਕੇ ਕਿ ਇਹ ਬੇਜ਼ੁਬਾਨ ਜਾਨਵਰ ਕਦੇ ਸਵਾਲ ਨਹੀਂ ਪੁੱਛ ਸਕਦੇ ਅਤੇ ਲੋਕ ਵੀ ਹੁਣ ਅਪਣੀ ਸੋਚ ਬੰਦ ਕਰ ਕੇ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਵਾਂਗ ਬਣ ਰਹੇ ਹਨ। ਜਿਹੜੀ ਗਊ ਅਸਲ ਵਿਚ ਜਨਮ ਲੈਂਦੀ ਹੈ, ਉਸ ਨਾਲ ਤਾਂ ਵਿਤਕਰਾ ਕੀਤਾ ਜਾਂਦਾ ਹੈ ਅਤੇ ਜਾਨਵਰ ਨੂੰ ਮਾਂ ਬਣਾ ਕੇ ਸਿਆਸਤ ਦੀ ਖੇਡ ਖੇਡੀ ਜਾਂਦੀ ਹੈ। ਭਾਰਤ ਦੇ ਲੋਕ ਸਮਝਣ ਲੱਗ ਪਏ ਹਨ ਕਿ ਉੁਨ੍ਹਾਂ ਨੂੰ ਕਿਸ ਤਰ੍ਹਾਂ 'ਪਾਲਤੂ' ਬਣਾਇਆ ਜਾ ਰਿਹਾ ਹੈ। 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 16 ਦਿਨਾਂ ਬਾਅਦ ਅਪਣਾ ਬਿਆਨ ਬਦਲ ਕੇ ਬੁਲੰਦ²ਸਹਿਰ ਦੀ ਹਿੰਸਾ ਨੂੰ ਇਕ ਹਾਦਸਾ ਕਹਿਣ ਤੋਂ ਬਾਅਦ ਹੁਣ ਇਕ ਸਾ²ਜ਼ਸ਼ ਕਹਿਣਾ ਸ਼ੁਰੂ ਕਰ ਦਿਤਾ ਹੈ। ਇਸ ਦੇ ਨਾਲ ਹੀ ਉੁਨ੍ਹਾਂ ਨੇ ਪਹਿਲੇ ਚਾਰ ਮੁਲਜ਼ਮਾਂ ਨੂੰ ਬੇਗੁਨਾਹ ਦਸਦਿਆਂ ਹੋਇਆਂ, ਤਿੰਨ ਹੋਰ ਆਦਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੁਨ੍ਹਾਂ ਅਪਣੀ ਇਸ ਖੋਜ ਨੂੰ ਸਹੀ ਆਖਿਆ ਪਰ ਸਮਝਣ ਦੀ ਗੱਲ ਇਹ ਹੈ ਕਿ ਇਹ ਸੱਤ ਆਦਮੀ, ਜੋ ਫੜੇ ਗਏ ਹਨ, ਉੁਨ੍ਹਾਂ ਨੇ ਪੁਲਿਸ ਅ²ਫ਼ਸਰ ਨੂੰ ਨਹੀਂ ਮਾਰਿਆ। 10 ਦਿਨਾਂ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਨੇ ਦੂਜੀ ਵਾਰੀ ਗਊ ਹਤਿਆ ਦੇ ਅਪਰਾਧੀਆਂ ਨੂੰ ਫੜਿਆ।

ਪਹਿਲੇ ਚਾਰ ਵੀ ਆਖਦੇ ਰਹੇ ਕਿ ਉਹ ਬੇਕਸੂਰ ਸਨ ਅਤੇ ਇਹ ਤਿੰਨ ਵੀ ਅਪਣੀ ਬੇਗੁਨਾਹੀ ਦੀ ਦੁਹਾਈ ਦੇਂਦੇ ਰਹੇ। ਜੇ ਇਹ ਗਊ ਹਤਿਆ ²(ਜਿਸ ਬਾਰੇ ਅਜੇ ਪੱਕਾ ਨਹੀਂ ਕਿ ਹੋਈ ਵੀ ਸੀ ਜਾਂ ਨਹੀਂ) ਦੇ ਕਸੂਰਵਾਰ ਨਹੀਂ ਹਨ ਤਾਂ ਫਿਰ ਉਹ ਹਿੰਸਾ ਦੇ ਵੀ ਦੋਸ਼ੀ ਨਹੀਂ ਸਨ ਤੇ ਪੁਲਿਸ ਅਫ਼ਸਰ ਦੇ ਕਾਤਲ ਵੀ ਨਹੀਂ ਸਨ। ਪੁਲਿਸ ਅਫ਼ਸਰ ਨੂੰ ਮਾਰਨ ਵਾਲੇ ਅਤੇ ਭੀੜ ਨੂੰ ਉਤਸ਼ਾਹਤ ਕਰਨ ਵਾਲੇ ਤਿੰਨ ਲੋਕ ਸਨ। ਇਕ ਫ਼ੌਜੀ ਸੀ, ਇਕ ਬਜਰੰਗ ਦਲ ਦਾ ਕਾਰਕੁਨ ਅਤੇ ਇਕ ਭਾਜਪਾ ਦੇ ਯੁਵਾ ਵਿੰਗ ਦਾ ਆਗੂ।

ਫ਼ੌਜੀ ਅਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ² ਫ਼ੌਜ ਦੀ ਡਿਊਟੀ ਤੇ ਚਲਾ ਗਿਆ ਅਤੇ ਇਸ ਕਰ ਕੇ ਉਸ ਨੂੰ ਫੜਨ ਤੋਂ ਸਿਵਾ ਪੁਲਿਸ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ। ਪਰ ਫੜਨ ਤੋਂ ਬਾਅਦ ਉਸ ਨੂੰ ਰਿਮਾਂਡ ਤੇ ਨਹੀਂ ਬਲਕਿ ਜੇਲ ਭੇਜ ਦਿਤਾ ਗਿਆ। ਯਾਨੀ ਕਿ ਬਾਕੀ ਦੀ ਭੀੜ ਬਾਰੇ ਪੁੱਛ²²-ਪੜਤਾਲ ਹੀ ਨਹੀਂ ਕੀਤੀ ਗਈ। ਦੂਜੇ ਦੋਵੇਂ 10 ਦਿਨਾਂ ਤੋਂ ²ਗ਼ਾਇਬ ਹਨ ਪਰ ਸੋ²ਸ਼ਲ ਮੀਡੀਆ ਤੇ ਬਿਆਨ ਪਾ ਰਹੇ ਹਨ। ਇਕ ਨੇ ਟੀ.ਵੀ. ਚੈਨਲ ਉਤੇ ਇੰਟਰਵਿਊ ਵੀ ਦਿਤੀ ਹੈ। ਪਰ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਸਕੀ। ਪੁਲਿਸ ਸ਼ਾਇਦ ਗਊ ਦੇ ਹਤਿਆਰਿਆਂ ਨੂੰ ਫੜਨ ਵਿਚ ਰੁੱਝੀ ਹੋਈ ਸੀ।

ਯੋਗੀ ਇਸ ਨੂੰ ਅਪਣੀ ਪੁਲਿਸ ਦੀ ਸਫ਼ਲਤਾ ਆਖਦੇ ਹਨ। ਅੱਜ ਭਾਰਤ ਵਿਚ ਆਮ ਇਨਸਾਨ ਦੀ ਕੀਮਤ ਕੁੱਝ ਵੀ ਨਹੀਂ ਰਹਿ ਗਈ। ਇਸ ਕਰ ਕੇ ਹਰ ਕੋਈ ਸਰਕਾਰੀ ਨੌਕਰੀ ਮੰਗਦਾ ਹੈ ਤਾਕਿ ਥੋੜੀ ਬਹੁਤ ਤਾਕਤ ਉਸ ਕੋਲ ਵੀ ਆ ਜਾਵੇ ਜਿਸ ਨਾਲ ਜ਼ਿੰਦਗੀ ਆਰਾਮ ਨਾਲ ਬਤੀਤ ਹੋ ਜਾਵੇ। ਪਰ ਜੇ ਇਕ ਪੁਲਿਸ ਅਫ਼ਸਰ ਵੀ ਸੁਰੱਖਿਅਤ ਨਹੀਂ ਅਤੇ ਸਰਕਾਰ ਵੀ ਉਸ ਬਾਰੇ ਚਿੰਤਤ ਨਹੀਂ ਤਾਂ ਦੇਸ਼ ਦੇ ਆਮ ਨਾਗਰਿਕ ਕੀ ਕਰਨਗੇ? ਅੱਜ ਹਾਲਤ ਇਹ ਹੋ ਗਈ ਹੈ ਕਿ ਉੱਤਰ ਪ੍ਰਦੇਸ਼ ਦੇ ਪੁਲਿਸ ਅਫ਼ਸਰ ਅਪਣੇ ਸਾਥੀ ਦੇ ਕਾਤਲਾਂ ਨੂੰ ਲੱਭਣ ਦੀ ਬਜਾਏ ਇਕ ਗਊ ਦੇ ਕਾਤਲਾਂ ਨੂੰ ਲੱਭ ਰਹੇ ਹਨ।

ਪੁਲਿਸ ਦੀ ਇਸ ਤਰਸਯੋਗ ਹਾਲਤ ਨੂੰ ਵੇਖ ਕੇ ਸਾਬਕਾ ਅਫ਼ਸਰਸ਼ਾਹਾਂ ਦੀ ਇਕ ਜਥੇਬੰਦੀ, ਯੋਗੀ ਆਦਿਤਿਆਨਾਥ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਉੁਨ੍ਹਾਂ ਮੁਤਾਬਕ ਯੋਗੀ ਬੁਲੰਦਸ਼ਹਿਰ ਦੀ ਹਿੰਸਾ 'ਚ ਫ਼ਿਰਕੂ ਇਰਾਦੇ ਨੂੰ ਨਹੀਂ ਸਮਝ ਪਾ ਰਹੇ ਜਾਂ ਸਮਝਣਾ ਨਹੀਂ ਚਾਹੁੰਦੇ। ਪਰ ਅਸਲ ਵਿਚ ਯੋਗੀ ਆਦਿਤਿਆਨਾਥ ਫ਼ਿਰਕੂ ਇਰਾਦੇ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਪਛਾਣਦੇ ਹਨ ਅਤੇ ਇਸ ਇਰਾਦੇ ਨੂੰ ਚੋਣਾਂ ਵਿਚ ਇਸਤੇਮਾਲ ਕਰਨ ਦੀ ਤਿਆਰੀ ਵੀ ਕਰ ਰਹੇ ਹਨ। ਅਮਿਤ ਸ਼ਾਹ ਨੇ ਬਿਆਨ ਦਿਤਾ ਹੈ ਕਿ ਮੰਦਰ ਤਾਂ ਉਸੇ ਥਾਂ ਤੇ ਬਣੇਗਾ।

ਮਤਲਬ ਅਦਾਲਤ ਭਾਵੇਂ ਕੁੱਝ ਵੀ ਫ਼ੈਸਲਾ ਦੇ ਲਵੇ, ਕਿੰਨੇ  ਲੋਕ ਚਾਹੇ ਮਾਰੇ ਜਾਣ, ਮੰਦਰ ਪਹਿਲੀ ਤਰਜੀਹ ਹੈ। ਜੋ ਸਥਾਨ ਇਨਸਾਨਾਂ ਦੀਆਂ ਲਾ²ਸ਼ਾਂ ਉਤੇ ਬਣਿਆ ਹੋਵੇ, ਕੀ ਰੱਬ ਉਸ ਸਥਾਨ ਤੇ ਕਦੇ ਮਿਲ ਸਕਦਾ ਹੈ? ਅੱਜ ਇਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਕਿ ਜਾਨਵਰ ਅਤੇ ਇਮਾਰਤਾਂ ਇਨਸਾਨੀਅਤ ਤੋਂ ਉੱਤੇ ਹੋ ਗਏ ਹਨ। ਭਾਰਤ ਵਿਚ ਲੋਕ, ਇਸ ਤਰ੍ਹਾਂ ਦੇ ਝੂਠ ਨੂੰ ਮੰਨੀ ਜਾ ਰਹੇ ਹਨ ਅਤੇ ਯੋਗੀ ਆਦਿਤਿਆਨਾਥ ਇਨ੍ਹਾਂ ਲੋਕਾਂ ਨੂੰ ਬਹਿਕਾਉਣ 'ਚ ਮਾਹਰ ਹਨ। ਇਸੇ ਕਰ ਕੇ ਯੋਗੀ ਆਦਿਤਿਆਨਾਥ ਚੋਲਾ ਪਾ ਕੇ ਮੱਠ ਵਿਚ ਰਹਿੰਦੇ ਹਨ ਅਤੇ ਉੁਨ੍ਹਾਂ ਦੇ ਘਰ ਵਿਚ ਗਊਆਂ ਫਿਰਦੀਆਂ ਨਜ਼ਰ ਆਉਂਦੀਆਂ ਹਨ,

ਇਸ ਕਰ ਕੇ ਨਹੀਂ ਕਿ ਇਨ੍ਹਾਂ ਨੂੰ ਉਹ ਮਾਂ ਵਾਂਗ ਪਿਆਰ ਕਰਦੇ ਹਨ ਜਾਂ ਜਾਨਵਰਾਂ ਦਾ ਸਤਿਕਾਰ ਕਰਦੇ ਹਨ ਪਰ ਇਸ ਕਰ ਕੇ ਕਿ ਇਹ ਬੇਜ਼ੁਬਾਨ ਜਾਨਵਰ ਕਦੇ ਸਵਾਲ ਨਹੀਂ ਪੁੱਛ ਸਕਦੇ ਅਤੇ ਲੋਕ ਵੀ ਹੁਣ ਅਪਣੀ ਸੋਚ ਬੰਦ ਕਰ ਕੇ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਵਾਂਗ ਬਣ ਰਹੇ ਹਨ। ਜਿਹੜੀ ਗਊ ਅਸਲ ਵਿਚ ਜਨਮ ਲੈਂਦੀ ਹੈ, ਉਸ ਨਾਲ ਤਾਂ ਵਿਤਕਰਾ ਕੀਤਾ ਜਾਂਦਾ ਹੈ ਅਤੇ ਜਾਨਵਰ ਨੂੰ ਮਾਂ ਬਣਾ ਕੇ ਸਿਆਸਤ ਦੀ ਖੇਡ ਖੇਡੀ ਜਾਂਦੀ ਹੈ। ਭਾਰਤ ਦੇ ਲੋਕ ਸਮਝਣ ਲੱਗ ਪਏ ਹਨ ਕਿ ਉੁਨ੍ਹਾਂ ਨੂੰ ਕਿਸ ਤਰ੍ਹਾਂ 'ਪਾਲਤੂ' ਬਣਾਇਆ ਜਾ ਰਿਹਾ ਹੈ।  -ਨਿਮਰਤ ਕੌਰ