ਦੇਸ਼ 'ਚ ਦੌਲਤ ਦੀ ਵੰਡ ਕਾਣੀ ਤੋਂ ਕਾਣੀ ਹੋ ਜਾਣ ਕਰ ਕੇ ਹੀ ਨੌਜਵਾਨਾਂ ਨੂੰ ‘ਅਗਨੀਪਥ’ ਵਰਗੀਆਂ ਪੇਸ਼ਕਸ਼ਾਂ ਨਾਲ..

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਵਿਚ ਦੋ ਲੋਕ ਹਨ ਜੋ ਅਮੀਰੀ ਦੀ ਹੱਦ ਪਾਰ ਕਰ ਚੁੱਕੇ ਹਨ। ਅੰਬਾਨੀ ਅਤੇ ਅਡਾਨੀ ਪ੍ਰਵਾਰ ਦੁਨੀਆਂ ਦੇ ਸੱਭ ਤੋਂ ਅਮੀਰ 10 ਲੋਕਾਂ ਵਿਚ ਆ ਚੁੱਕੇ ਹਨ।

the youth being lured away with offers like 'Agneepath'!

ਪਿਛਲੇ 4-5 ਦਹਾਕਿਆਂ ਵਿਚ, ਕੋਰੋਨਾ ਮਹਾਂਮਾਰੀ ਕਾਰਨ ਤਕਰੀਬਨ 7 ਫ਼ੀ ਸਦੀ ਅਜਿਹੇ ਘਰ ਹਨ ਜਿਥੇ ਇਕ ਵੀ ਮੈਂਬਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਰਿਹਾ ਤੇ 68 ਫ਼ੀ ਸਦੀ ਘਰ ਇਕ ਮੈਂਬਰ ਦੀ ਤਨਖ਼ਾਹ ਤੇ ਗੁਜ਼ਾਰਾ ਕਰ ਰਹੇ ਹਨ। ਜਿਹੜੇ ਕੋਈ ਨਾ ਕੋਈ ਕੰਮ ਕਰ ਵੀ ਰਹੇ ਹਨ, ਉਨ੍ਹਾਂ ਦੀ ਆਮਦਨ ਪਹਿਲਾਂ ਨਾਲੋਂ ਤਿੰਨ ਚੌਥਾਈ ਅਰਥਾਤ 78 ਫ਼ੀ ਸਦੀ ਹੀ ਰਹਿ ਗਈ ਹੈ ਜਿਸ ਨਾਲ ਉਹ ਗ਼ਰੀਬੀ ਦੇ ਪੱਧਰ ਤੋਂ ਹੇਠਾਂ ਰਹਿ ਰਹੇ ਹਨ। ਭਾਰਤ ਵਿਚ ਦੋ ਲੋਕ ਹਨ ਜੋ ਅਮੀਰੀ ਦੀ ਹੱਦ ਪਾਰ ਕਰ ਚੁੱਕੇ ਹਨ। ਅੰਬਾਨੀ ਅਤੇ ਅਡਾਨੀ ਪ੍ਰਵਾਰ ਦੁਨੀਆਂ ਦੇ ਸੱਭ ਤੋਂ ਅਮੀਰ 10 ਲੋਕਾਂ ਵਿਚ ਆ ਚੁੱਕੇ ਹਨ। (ਅੰਬਾਨੀ ਚੌਥੇ ਅਤੇ ਅਡਾਨੀ 5ਵੇਂ ਤੇ)

ਦੇਸ਼ ਵਿਚ ਅੱਜ ਚਰਚਾ ਚਲ ਰਹੀ ਹੈ ਕਿ ਨੌਜਵਾਨਾਂ ਨੇ ਰੇਲ ਗੱਡੀਆਂ ਕਿਉਂ ਸਵਾਹ ਕਰ ਦਿਤੀਆਂ ਤੇ ਉਨ੍ਹਾਂ ਨੂੰ ਹੋਰ ਸੁਰੱਖਿਆ ਕਿਵੇਂ ਦੇਣੀ ਚਾਹੀਦੀ ਹੈ। ਪਰ ਕੀ ਕੋਈ ਸਾਡੇ ਦੇਸ਼ ਦੇ ਬੇਚੈਨ ਨੌਜਵਾਨ ਦੀ ਹਾਲਤ ਨੂੰ ਸਮਝਣ ਦਾ ਯਤਨ ਵੀ ਕਰ ਰਿਹਾ ਹੈ? ਅਸੀ ਨੌਜਵਾਨਾਂ ਨੂੰ ਅਧਿਕਾਰੀਆਂ ਸਾਹਮਣੇ ਰੋਂਦੇ ਵੀ ਵੇਖਿਆ ਹੈ ਪਰ ਫਿਰ ਵੀ ਸਰਕਾਰ ਉਨ੍ਹਾਂ ਦੀ ਬੇਵਸੀ ਨੂੰ ਨਹੀਂ ਸਮਝ ਰਹੀ। ਸਰਕਾਰ ਵਲੋਂ ਇਹ ਫ਼ਤਵਾ ਸੁਣਾ ਦਿਤਾ ਗਿਆ ਹੈ ਕਿ ਜਿਹੜਾ ਨੌਜਵਾਨ ਰੋਸ ਕਰੇਗਾ, ਉਸ ਨੂੰ ਇਹ 4 ਸਾਲ ਦਾ ਮੌਕਾ ਵੀ ਨਹੀਂ ਮਿਲੇਗਾ।

ਸਰਕਾਰੀ ਮੰਤਰੀ ਨੌਜਵਾਨਾਂ ਨੂੰ ਸਮਝਾ ਰਹੇ ਹਨ ਕਿ ਉਨ੍ਹਾਂ ਨੂੰ ਚਾਰ ਸਾਲ ਵਿਚ 20 ਲੱਖ ਦੀ ਤਨਖ਼ਾਹ ਮਿਲੇਗੀ। ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਨਵੇਂ ਬਦਲਾਅ ਤੋਂ ਨੌਜਵਾਨ ਘਬਰਾ ਰਹੇ ਹਨ ਪਰ ਇਹੀ ਘਬਰਾਹਟ ਕਿਸਾਨ ਨੇ ਵੀ ਮਹਿਸੂਸ ਕੀਤੀ ਸੀ। ਫ਼ਰਕ ਕੇਵਲ ਏਨਾ ਹੀ ਹੈ ਕਿ ਨੌਜਵਾਨਾਂ ਕੋਲ ਕਿਸਾਨਾਂ ਜਿੰਨੀ ਆਮਦਨ ਵੀ ਨਹੀਂ ਕਿ ਉਹ ਸਰਕਾਰ ਵਿਰੁਧ ਇਕ ਸਾਲ ਧਰਨਾ ਲਾ ਕੇ ਬੈਠ ਸਕਣ ਤੇ ਫਿਰ ਵੀ ਘਰ ਚਲਦਾ ਰਹੇ।

ਜੇ ਹੁੰਦੀ ਤਾਂ ਉਹ ਵੀ ਕੇਂਦਰ ਸਰਕਾਰ ਨੂੰ ਮਹਿਸੂਸ ਕਰਵਾਉਣ ਨਿਕਲ ਪੈਂਦੇ ਕਿ ਇਹ ਨੀਤੀ ਗ਼ਲਤ ਹੈ ਤੇ ਇਸ ਨੂੰ ਤਿਆਗਣਾ ਹੀ ਪਵੇਗਾ। ਅਗਲੇ ਚਾਰ ਸਾਲ ਵਿਚ 20 ਲੱਖ ਦੀ ਆਮਦਨ ਜਿਸ ਵਿਚੋਂ 9 ਲੱਖ ਚਾਰ ਸਾਲ ਦੀ ਤਨਖ਼ਾਹ ਤੇ 11 ਲੱਖ ਦੀ ਸੇਵਾ ਮੁਕਤੀ ਰਕਮ। ਉਸ ਮਗਰੋਂ ਫਿਰ ਬੇਰੁਜ਼ਗਾਰ ਦੇ ਬੇਰੁਜ਼ਗਾਰ।
ਜੇ 25-26 ਸਾਲ ਦੀ ਉਮਰ ਵਿਚ 11 ਲੱਖ ਨਾਲ ਦੁਨੀਆਂ ਵਿਚ ਕਦਮ ਰਖਦਾ ਹੈ ਤਾਂ ਉਸ ਦਾ ਭਵਿੱਖ ਕੀ ਹੋਵੇਗਾ?

ਇਕ ਵਿਧਾਇਕ ਉਮਰ ਭਰ ਵਾਸਤੇ ਪੈਨਸ਼ਨ, ਰੇਲ ਟਿਕਟ, ਸਿਹਤ ਸਹੂਲਤਾਂ ਲੈਂਦਾ ਹੈ ਅਤੇ ਨੌਜਵਾਨ ਦੀ ਜ਼ਿੰਦਗੀ ਦੇ ਸੱਭ ਤੋਂ ਵਧੀਆ ਸਾਲ ਤੁਸੀਂ ਉਸ ਤੋਂ 20 ਲੱਖ ਵਿਚ ਖ਼ਰੀਦ ਲੈਣ ਨੂੰ ਰੋਜ਼ਗਾਰ ਦੇਣਾ ਆਖ ਰਹੇ ਹੋ। ਸਰਕਾਰ ਸਿਰਫ਼ ਅੰਕੜਿਆਂ ਦੀ ਜਾਦੂਗੀਰੀ ਵਾਲੀ ਖੇਡ ਅਪਣੇ ਦੇਸ਼ ਦੇ ਬੱਚਿਆਂ ਨਾਲ ਖੇਡ ਰਹੀ ਹੈ। ਉਸ ਨੂੰ ਇਕ ਪਾਸੇ ਅਪਣੀ ਪੈਨਸ਼ਨ ਦੀ ਬੱਚਤ ਵਿਖਾ ਰਹੀ ਹੈ ਤੇ ਦੂਜੇ ਪਾਸੇ ਰੋਜ਼ਗਾਰ ਦੇ ਅੰਕੜੇ ਵਿਚ ਵਾਧੇ ਦਾ ਪ੍ਰਚਾਰ ਕਰੇਗੀ। ਪਰ ਉਸ ਨੂੰ ਇਕ ਨੌਜਵਾਨ ਦੀ ਮਿਹਨਤ ਦੀ ਦੁਰਵਰਤੋਂ ਨਹੀਂ ਨਜ਼ਰ ਆ ਰਹੀ। ਜਦ ਤੁਸੀਂ 18 ਤੋਂ 25 ਸਾਲ ਤਕ ਦੀ ਉਮਰ ਵਿਚ ਹੁੰਦੇ ਹੋ, ਤੁਸੀ ਅਪਣੀ ਜ਼ਿੰਦਗੀ ਦੇ ਸਿਖਰ ਤੇ ਹੁੰਦੇ ਹੋ ਤੇ ਅਗਲੇ 30-40 ਲਈ ਕਮਾਈ ਦੀ ਤਿਆਰੀ ਕਰਦੇ ਹੋ। ਇਨ੍ਹਾਂ ਨੌਜਵਾਨਾਂ ਦੀ ਤਿਆਰੀ ਕੀ ਹੋਵੇਗੀ? 

ਪਿਛਲੇ 4-5 ਦਹਾਕਿਆਂ ਵਿਚ, ਕੋਰੋਨਾ ਮਹਾਂਮਾਰੀ ਕਾਰਨ ਤਕਰੀਬਨ 7 ਫ਼ੀ ਸਦੀ ਅਜਿਹੇ ਘਰ ਹਨ ਜਿਥੇ ਇਕ ਵੀ ਮੈਂਬਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਰਿਹਾ ਤੇ 68 ਫ਼ੀ ਸਦੀ ਘਰ ਇਕ ਮੈਂਬਰ ਦੀ ਤਨਖ਼ਾਹ ਤੇ ਗੁਜ਼ਾਰਾ ਕਰ ਰਹੇ ਹਨ। ਜਿਹੜੇ ਕੋਈ ਨਾ ਕੋਈ ਕੰਮ ਕਰ ਵੀ ਰਹੇ ਹਨ, ਉਨ੍ਹਾਂ ਦੀ ਆਮਦਨ ਪਹਿਲਾਂ ਨਾਲੋਂ ਤਿੰਨ ਚੌਥਾਈ ਅਰਥਾਤ 78 ਫ਼ੀ ਸਦੀ ਹੀ ਰਹਿ ਗਈ ਹੈ ਜਿਸ ਨਾਲ ਉਹ ਗ਼ਰੀਬੀ ਹੇਠ ਰਹਿ ਰਹੇ ਹਨ।

ਭਾਰਤ ਵਿਚ ਦੋ ਲੋਕ ਹਨ ਜੋ ਅਮੀਰੀ ਦੀ ਹੱਦ ਪਾਰ ਕਰ ਚੁੱਕੇ ਹਨ। ਅੰਬਾਨੀ ਅਤੇ ਅਡਾਨੀ ਪ੍ਰਵਾਰ ਦੁਨੀਆਂ ਦੇ ਸੱਭ ਤੋਂ ਅਮੀਰ 10 ਲੋਕਾਂ ਵਿਚ ਆ ਚੁੱਕੇ ਹਨ। (ਅੰਬਾਨੀ ਚੌਥੇ ਅਤੇ ਅਡਾਨੀ 5ਵੇਂ ਤੇ) ਜਿਸ ਕਾਰਜਕਾਲ ਵਿਚ ਭਾਰਤ ਵਿਚ ਬੇਰੁਜ਼ਗਾਰੀ ਸਿਖਰ ਤੇ ਆਈ ਹੈ ਤੇ ਹੁਣ ਸਰਕਾਰ ਅਪਣੇ ਖ਼ਰਚਿਆਂ ਨੂੰ ਘਟਾਉਣ ਵਾਸਤੇ ਫ਼ੌਜੀਆਂ ਨੂੰ ਪੈਨਸ਼ਨ ਦੇਣ ਤੋਂ ਬਚਣ ਦੇ ਰਸਤੇ ਲੱਭ ਰਹੀ ਹੈ, ਉਸ ਦੌਰ ਵਿਚ ਇਹ ਹੋਰ ਹੋਰ ਅਮੀਰ ਕਿਉਂ ਹੋਈ ਜਾ ਰਹੇ ਹਨ?

ਭਾਰਤ ਸਰਕਾਰ ਨੂੰ ਇਕ ਵਾਰ ਫਿਰ ਇਨ੍ਹਾਂ ਨੌਜਵਾਨਾਂ ਦਾ ਦਰਦ ਸਮਝਦੇ ਹੋਏ ਅਪਣੀਆਂ ਨੀਤੀਆਂ ਨੂੰ ਦੇਸ਼ ਦੀ ਹਕੀਕਤ ਮੁਤਾਬਕ ਘੜਨ ਦੀ ਬੇਨਤੀ ਹੈ। ਅੱਜ ਦੇਸ਼ ਅੱਗੇ ਵੱਧ ਰਿਹਾ ਹੈ ਜਿਥੇ ਸਿਰਫ਼ ਦੋ ਪ੍ਰਵਾਰਾਂ ਨੂੰ ਹੀ ਨਹੀਂ ਬਲਕਿ ਹਰ ਪ੍ਰਵਾਰ ਨੂੰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਭਾਰਤ ਨੂੰ ਦੌਲਤ ਦੀ ਸਹੀ ਤਰੀਕੇ ਦੀ ਵੰਡ ਦੀ ਜ਼ਰੂਰਤ ਹੈ ਅਤੇ ਸਰਕਾਰ ਨੂੰ ਨੌਜਵਾਨਾਂ ਦੇ ਰੋਸ ਨੂੰ ਹੋਰ ਸੁਲਗਣ ਨਹੀਂ ਦੇਣਾ ਚਾਹੀਦਾ। ਇਹ ਸ਼ਾਇਦ ਆਰਥਕ ਗ਼ੁਲਾਮ ਬਣ ਜਾਣਗੇ। ਦੋਵੇਂ ਹੀ ਰਸਤੇ ਦੇਸ਼ ਦੇ ਵਿਕਾਸ ਵਲ ਨਹੀਂ ਜਾਂਦੇ।
 -ਨਿਮਰਤ ਕੌਰ