ਦਲਿਤ-ਉਚ ਜਾਤੀ ਹਿੰਦੂ ਝਗੜਾ ਤੇ 2 ਮੰਦਰਾਂ ਦਾ ਡੇਗਣਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਦਿੱਲੀ ਨੂੰ ਸਿਰਫ਼ ਯਮੁਨਾ ਦੇ ਹੜ੍ਹਾਂ ਦਾ ਖ਼ਤਰਾ ਹੀ ਨਹੀਂ ਬਲਕਿ ਦਿੱਲੀ ਵਿਚ ਦਲਿਤਾਂ ਦਾ ਹੜ੍ਹ ਵੀ ਆ ਚੁੱਕਾ ਹੈ। ਜਿਸ ਤਰ੍ਹਾਂ ਲੱਖਾਂ ਦਲਿਤਾਂ ਦਾ ਸਮੁੰਦਰ ਦਿੱਲੀ....

Dalit Protest Against Ravidas Temple Demolition In Delhi

ਅੱਜ ਦਿੱਲੀ ਨੂੰ ਸਿਰਫ਼ ਯਮੁਨਾ ਦੇ ਹੜ੍ਹਾਂ ਦਾ ਖ਼ਤਰਾ ਹੀ ਨਹੀਂ ਬਲਕਿ ਦਿੱਲੀ ਵਿਚ ਦਲਿਤਾਂ ਦਾ ਹੜ੍ਹ ਵੀ ਆ ਚੁੱਕਾ ਹੈ। ਜਿਸ ਤਰ੍ਹਾਂ ਲੱਖਾਂ ਦਲਿਤਾਂ ਦਾ ਸਮੁੰਦਰ ਦਿੱਲੀ ਦੀਆਂ ਸੜਕਾਂ ਉਤੇ ਉਤਰਿਆ, ਸਾਫ਼ ਸੀ ਕਿ ਭਗਤ ਰਵਿਦਾਸ ਦਾ ਮੰਦਰ ਢਾਹੇ ਜਾਣ ਦਾ ਫ਼ੈਸਲਾ ਬੜੇ ਦਿਲਾਂ ਨੂੰ ਦੁਖ ਦੇ ਗਿਆ ਹੈ। ਦਲਿਤਾਂ ਨੂੰ ਦੁੱਖ ਦੇਣ ਵਾਲੇ ਹੱਥ ਵੀ ਹਿੰਦੂਤਵ ਸੋਚ ਵਾਲੇ ਹੀ ਹਨ। 

ਪਰ ਬੜੀ ਅਜੀਬ ਗੱਲ ਹੈ ਕਿ ਕੇਂਦਰ ਸਰਕਾਰ ਵਲੋਂ ਭਗਤ ਰਵਿਦਾਸ ਦਾ ਇਤਿਹਾਸਕ ਮੰਦਰ ਢਾਹਿਆ ਗਿਆ ਜਦਕਿ ਉਹ ਆਪ ਸੱਤਾ ਵਿਚ ਆਏ ਹੀ ਰਾਮ ਮੰਦਰ ਢਾਹੇ ਜਾਣ ਦੇ ਮੁੱਦੇ ਦਾ ਲਾਹਾ ਲੈਣ ਦੇ ਬਹਾਨੇ ਕਾਰਨ ਸਨ। ਅੱਜ ਕੌਣ ਇਹ ਤੈਅ ਕਰੇਗਾ ਕਿ ਕਿਹੜਾ ਇਤਿਹਾਸਕ ਮੰਦਰ ਮਹੱਤਵਪੂਰਨ ਹੈ ਜਾਂ ਨਹੀਂ? ਭਗਤ ਰਵਿਦਾਸ ਦਾ ਮੰਦਰ ਢਾਹੇ ਜਾਣ ਪਿੱਛੇ ਆਰ.ਐਸ.ਐਸ. ਦੀ ਸੋਚ ਹੈ ਜੋ ਜਾਤੀਵਾਦ ਖ਼ਤਮ ਨਹੀਂ ਕਰਨਾ ਚਾਹੁੰਦੀ ਪਰ ਜਾਤ ਅਧਾਰਤ ਪਿਛੜੀਆਂ ਜਾਤੀਆਂ ਨੂੰ ਮਿਲੇ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਸੋਚ ਨੂੰ ਬੀ.ਜੇ.ਪੀ. ਦੇ ਮੈਨੀਫ਼ੈਸਟੋ ਵਿਚ ਸ਼ਾਮਲ ਕਰ ਚੁੱਕੀ ਹੈ।

ਮੋਹਨ ਭਾਗਵਤ ਨੇ 19 ਅਗੱਸਤ ਨੂੰ ਹੀ ਰਾਖਵਾਂਕਰਨ ਖ਼ਤਮ ਕਰਨ ਬਾਰੇ ਗੱਲਬਾਤ ਕਰਨ ਲਈ ਸਦਿਆ ਗਿਆ ਹੈ ਅਤੇ 13 ਅਗੱਸਤ ਨੂੰ ਇਹ ਮੰਦਰ ਢਾਹ ਦਿਤਾ ਗਿਆ। ਇਹ ਕਦਮ ਭਾਰਤ ਦੀ ਸ਼ਾਂਤੀ ਅਤੇ ਅਖੰਡਤਾ ਵਾਸਤੇ ਬਹੁਤ ਖ਼ਤਰਨਾ ਸਾਬਤ ਹੋ ਸਕਦਾ ਹੈ। ਡਰ ਲੱਗ ਰਿਹਾ ਹੈ ਕਿ ਸਰਕਾਰ ਹਾਲ ਹੀ ਵਿਚ ਧਾਰਾ 370 'ਚ ਸੋਧ ਤੋਂ ਉਤਸ਼ਾਹਿਤ ਹੋ ਕੇ ਦੇਸ਼ ਦੀ ਇਕ ਹੋਰ ਬੁਨਿਆਦੀ ਸੋਚ ਨੂੰ ਨਾ ਹਿਲਾ ਦੇਵੇ, ਖ਼ਾਸ ਕਰ ਕੇ ਪਿਛੜੀਆਂ ਜਾਤੀਆਂ ਨੂੰ ਦੇਸ਼ ਵਿਚ ਬਰਾਬਰੀ ਦਾ ਦਰਜਾ ਮਿਲਣ ਤੋਂ ਪਹਿਲਾਂ ਹੀ। -ਨਿਮਰਤ ਕੌਰ