ਥਾਏਰਾਇਡ ਦਾ ਘਰੇਲੂ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਪੱਸ਼ਟ ਤੌਰ ਉਤੇ ਅਰਜ਼ ਹੈ ਕਿ ਰੋਗ-ਨਿਰੋਧਕ ਜੋ ਵੀ ਨੁਸਖ਼ੇ ਦੱਸੇ ਜਾਂਦੇ ਹਨ, ਉਹ ਕਿਸੇ ਪੜ੍ਹਾਈ ਜਾਂ ਸਿਖਲਾਈ ਦਾ ਨਤੀਜਾ ਨਹੀਂ ਹੁੰਦੇ, ਨਾ ਹੀ ਇਹ ਕਿੱਤਾ ਹੈ। ਇਸ ਕਰ...

Thyroid

ਸਪੱਸ਼ਟ ਤੌਰ ਉਤੇ ਅਰਜ਼ ਹੈ ਕਿ ਰੋਗ-ਨਿਰੋਧਕ ਜੋ ਵੀ ਨੁਸਖ਼ੇ ਦੱਸੇ ਜਾਂਦੇ ਹਨ, ਉਹ ਕਿਸੇ ਪੜ੍ਹਾਈ ਜਾਂ ਸਿਖਲਾਈ ਦਾ ਨਤੀਜਾ ਨਹੀਂ ਹੁੰਦੇ, ਨਾ ਹੀ ਇਹ ਕਿੱਤਾ ਹੈ। ਇਸ ਕਰ ਕੇ ਜੋ ਸੱਜਣ ਫ਼ੋਨ ਕਰਨ, ਉਹ ਮੰਨ ਪੱਕਾ ਕਰ ਲੈਣ ਕਿ ਲਾਭ ਤਾਂ ਹੀ ਹੋਵੇਗਾ ਜੇਕਰ ਪਰਹੇਜ਼ ਕਰ ਸਕਦੇ ਹੋ। ਵਰਨਾ ਦਵਾਖ਼ਾਨੇ ਅਤੇ ਡਾਕਟਰ ਵੈਦ ਸ਼ਾਮ ਨੂੰ ਆਮਦਨੀ ਦੇ ਪਤਰੇ ਹੀ ਗਿਣਦੇ ਹਨ ਅਤੇ ਕੋਈ ਵੀ ਡਾਕਟਰ ਜਾਂ ਵੈਦ ਮਰੀਜ਼ ਨੂੰ ਠੀਕ ਕਰ ਕੇ ਰਾਜ਼ੀ ਨਹੀਂ ਹੈ।

ਦਵਾਖ਼ਾਨੇ, ਹਸਪਤਾਲ ਮਰੀਜ਼ ਤਿਆਰ ਕਰਨ ਦੇ ਉਦਯੋਗ ਬਣ ਚੁੱਕੇ ਹਨ। ਹਰ ਰੋਗ ਦੇ ਰੋਗੀਆਂ ਦਾ ਅਨੁਪਾਤ ਹਰ ਸਾਲ ਵਧਦਾ ਜਾ ਰਿਹਾ ਹੈ। ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ ਵਰਗੇ ਰੋਗ ਖ਼ੁਰਾਕ ਦੇ ਹੀ ਨਤੀਜੇ ਹਨ ਪਰ ਡਾਕਟਰ ਦੀਆਂ ਗੋਲੀਆਂ ਦਾ ਸਾਈਜ਼ ਹਰ ਛਮਾਹੀਂ ਵਧਦਾ ਜਾਂਦਾ ਹੈ ਤੇ ਅਜਿਹੇ ਸਾਧਾਰਣ ਰੋਗ ਜੀਵਨ ਦੇ ਨਾਲ ਹੀ ਖ਼ਤਮ ਹੋ ਰਹੇ ਹਨ। ਥਾਏਰਾਇਡ ਦੇ ਮਰੀਜ਼ ਫਟਕੜੀ ਲੈ ਕੇ ਤਵੇ ਉਤੇ ਫੁੱਲ ਕਰ ਕੇ ਪੀਹ ਲੈਣ।

ਸਵੇਰੇ ਖ਼ਾਲੀ ਪੇਟ 2-3 ਗਰਾਮ ਪਾਊਡਰ ਦਹੀਂ ਨਾਲ ਲੈ ਕੇ ਉਸ ਤੋਂ ਇਕ ਘੰਟਾ ਕੁੱਝ ਹੋਰ ਨਾ ਖਾਉ ਤੇ ਨਾ ਹੀ ਪੀਉ। ਫਟਕੜੀ ਪਾਊਡਰ ਗਲਿਸਰੀਨ ਵਿਚ ਮਿਲਾ ਕੇ ਗਲੇ ਵਿਚ ਪੇਂਟ ਕਰਨਾ ਵੀ ਲਾਹੇਵੰਦ ਹੈ। ਬਲੱਡ ਪ੍ਰੈਸ਼ਰ ਅਤੇ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਅੱਧੀ ਦਹੀਂ ਅੱਧਾ ਦੁੱਧ ਪਾ ਕੇ ਪਤਲੀ ਲੱਸੀ ਦਿਨ ਵਿਚ ਕਈ ਵਾਰ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਇਸ ਨਾਲ ਫੁਲ ਮਖਾਣੇ ਦਾ ਪਾਊਡਰ ਲੈ ਲਿਆ ਜਾਵੇ ਤਾਂ ਛੇਤੀ ਲਾਭ ਹੋਵੇਗਾ।

ਹਰ ਜੀਅ ਨੂੰ ਖਾਣੇ ਤੋਂ ਬਾਅਦ ਵਿਚ ਇਕ ਖਜੂਰ ਚੂਸ ਕੇ ਖਾਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਖਾਣਾ ਛੇਤੀ ਹਜ਼ਮ ਹੋਵੇਗਾ।
ਕਰਤਾਰ ਸਿੰਘ ਨੀਲਧਾਰੀ, ਸੰਪਰਕ :94171-43360