ਅਮਰੀਕਾ ਦੇ ਰਾਸ਼ਟਰਪਤੀ ਕੋਲੋਂ ਦੁਨੀਆਂ ਕਿਸ ਚੀਜ਼ ਦੀ ਆਸ ਰਖਦੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੇ ਪਰਚੇ ਵਿਚ ਛਪੀ ਸੰਪਾਦਕੀ ਧਿਆਨ ਆਕਰਸ਼ਿਤ ਕਰਦੀ ਹੈ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਤਾਮਾ ਬਣਨ ਦੀ ਇੱਛਾ ਵੱਡੇ ਅਰਥ....

Donald Trump

ਆਪ ਜੀ ਦੇ 22/6/2018 ਦੇ ਪਰਚੇ ਵਿਚ ਛਪੀ ਸੰਪਾਦਕੀ ਧਿਆਨ ਆਕਰਸ਼ਿਤ ਕਰਦੀ ਹੈ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਤਾਮਾ ਬਣਨ ਦੀ ਇੱਛਾ ਵੱਡੇ ਅਰਥ ਰਖਦੀ ਹੈ ਜਦੋਂ ਕਿ ਸੰਪਾਦਕੀ ਵਿਚ ਲਿਖੇ ਸ਼ਬਦਾਂ ਅਨੁਸਾਰ, ਉਹ ਇਸ ਵੱਡੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦੇ ਜਾਪਦੇ ਹਨ। ਜਮਹੂਰੀਅਤ ਪਸੰਦ ਦੇਸ਼, ਅਮਰੀਕਾ ਨੂੰ ਹਮੇਸ਼ਾ ਇਕ ਮਦਦ ਕਰਨ ਵਾਲੇ ਦੇਸ ਦੇ ਰੂਪ ਵਿਚ ਵੇਖਦੇ ਹਨ। ਵੇਲੇ ਕੁਵੇਲੇ ਉਹ 'ਦੇਸ਼ਾਂ' ਦੀ ਮਦਦ ਲਈ ਡਟਦਾ ਵੀ ਰਿਹਾ ਹੈ।

ਅਮਰੀਕਾ ਦੀ ਗਣਨਾ ਸੰਸਾਰ ਦੀਆਂ ਮਹਾਂਸ਼ਕਤੀਆਂ ਵਿਚ ਕੀਤੀ ਜਾਂਦੀ ਹੈ। ਜਿਥੇ ਇਕ ਪਾਸੇ ਗਲੋਬਲਾਈਜ਼ੇਸ਼ਨ ਦੀ ਗੱਲ ਚਲ ਰਹੀ ਹੈ ਤਾਂ 'ਰਾਸ਼ਟਰਵਾਦ' ਨੂੰ ਵੀ ਇਸੇ ਸੰਦਰਭ ਵਿਚ ਹੀ ਵੇਖਣਾ ਚਾਹੀਦਾ ਹੈ।  ਸ਼ੁੱਭ ਚਿੰਤਕਾਂ ਵਲੋਂ ਪ੍ਰੇਰਿਤ ਹੋ ਕੇ ਮੈਂ ਚਰਚ ਵਿਚ ਹਾਜ਼ਰੀ ਲਵਾ ਆਉਂਦਾ ਹਾਂ। ਪਾਸਟਰ ਸਾਹਬ ਆਖਦੇ ਹਨ ਕਿ ਅਮਰੀਕਾ ਵਰਗੇ ਦੇਸ਼ ਸਾਡੇ ਮੁਲਕ ਦੇ ਮੁਕਾਬਲੇ 'ਸਵਰਗ' ਹਨ। ਅਜਿਹੇ ਦੇਸ਼ਾਂ ਵਲੋਂ ਨਫ਼ਤਰ ਦੀ ਬਜਾਏ ਸ਼ਾਂਤੀ ਦੀ (ਠੰਢੀ) ਹਵਾ ਦੀ ਉਮੀਦ ਰਖਦੇ ਹਾਂ।
-ਰਾਜਿੰਦਰ ਕੁਮਾਰ, ਲੁਧਿਆਣਾ, ਸੰਪਰਕ : 96461-03491