ਬਾਬਾ ਨਾਨਕ ਸਿੱਖਾਂ ਦਾ ਨਹੀਂ ਸਾਰੀ ਮਾਨਵਤਾ ਦਾ ਰਹਿਬਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਘਰ ਵਿਚ ਕਦੇ ਇਹ ਅਹਿਸਾਸ ਨਹੀਂ ਸੀ ਕਰਵਾਇਆ ਗਿਆ ਕਿ ਔਰਤ ਇਕ ਅਬਲਾ ਨਾਰੀ ਹੈ ਜਾਂ ਉਹ ਮਰਦ ਦੇ ਮੁਕਾਬਲੇ ਜ਼ਿਆਦਾ ਊਣਤਾਈਆਂ..........

Ik Onkar

ਘਰ ਵਿਚ ਕਦੇ ਇਹ ਅਹਿਸਾਸ ਨਹੀਂ ਸੀ ਕਰਵਾਇਆ ਗਿਆ ਕਿ ਔਰਤ ਇਕ ਅਬਲਾ ਨਾਰੀ ਹੈ ਜਾਂ ਉਹ ਮਰਦ ਦੇ ਮੁਕਾਬਲੇ ਜ਼ਿਆਦਾ ਊਣਤਾਈਆਂ ਵਾਲਾ ਪ੍ਰਾਣੀ ਹੈ। ਮੇਰੇ ਮਾਂ-ਬਾਪ ਦੇ ਘਰ ਵਿਚ ਬਾਬੇ ਨਾਨਕ ਦਾ ਫ਼ਲਸਫ਼ਾ ਹੀ ਲਾਗੂ ਸੀ, ਇਸ ਲਈ ਕਦੇ ਹੀਣ-ਭਾਵਨਾ ਨੇੜੇ ਵੀ ਨਹੀਂ ਸੀ ਫੜਕੀ। ਇਹ ਤਾਂ ਜਦੋਂ ਮੈਂ ਸਮਾਜ ਵਿਚ ਵਿਚਰੀ ਤਾਂ ਪਤ ਲੱਗਾ ਕਿ ਔਰਤ ਦੀ ਮਰਦ ਦੇ ਪੈਰਾਂ ਵਿਚ ਰੱਖੀ ਗਈ ਹੈ।

ਅਪਣੀ ਜ਼ਾਤ ਬਾਰੇ ਤਾਂ ਕੁੱਝ ਸਾਲ ਪਹਿਲਾਂ ਹੀ ਪਤਾ ਲਗਿਆ (ਮਾਪਿਆਂ ਦੇ ਘਰ ਵਿਚ ਕਿਸੇ ਨੇ ਜਾਤ ਦਾ ਕਦੇ ਨਾਂ ਵੀ ਨਹੀਂ ਸੀ ਲਿਆ) ਅਤੇ ਹੁਣ ਇਕ ਨਵੀਂ ਗੱਲ ਸੁਣ ਰਹੀ ਹਾਂ ਕਿ ਅਸੀ ਤਾਂ ਪਤਿਤ ਸਿੱਖ ਹਾਂ। ਗੁਰੂ ਨਾਨਕ ਨੇ ਕਦੇ ਕਿਸੇ ਤੋਂ ਰੱਬ ਵਾਸਤੇ ਅਪਣੇ ਪਿਆਰ ਦਾ ਸਬੂਤ ਨਹੀਂ ਸੀ ਮੰਗਿਆ ਪਰ ਅੱਜ ਉਸੇ ²ਫ਼ਲਸਫ਼ੇ 'ਚੋਂ ਜਨਮਿਆ ਧਰਮ, ਸਾਡੇ ਪਿਆਰ ਦਾ ਸਬੂਤ ਮੰਗ ਰਿਹਾ ਹੈ। 

ਅੱਜ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਸਿੱਖਾਂ ਵਲੋਂ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਲੋਕਾਂ ਵਲੋਂ ²ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜਿਥੇ ਜਿਥੇ ਵੀ ਬਾਬਾ ਨਾਨਕ ਅਪਣੀਆਂ ਯਾਤਰਾਵਾਂ ਵਿਚ ਗਏ ਸਨ, ਉਥੋਂ ਦੇ ਲੋਕ ਉੁਨ੍ਹਾਂ ਨੂੰ ਯਾਦ ਕਰਦੇ ਹਨ, ਇਸ ਕਰ ਕੇ ਨਹੀਂ ਕਿ ਇਕ ਵੱਡਾ ਸਿੱਖ ਗੁਰੂ ਆਇਆ ਸੀ ਸਗੋਂ ਇਸ ਲਈ ਕਿ ਉਨ੍ਹਾਂ ਦੇ ਉਚਾਰੇ ਸ਼ਬਦਾਂ ਵਿਚੋਂ ਉਨ੍ਹਾਂ ਨੂੰ ਕੋਈ ਨਵੀਂ ਗੱਲ ਲੱਭੀ ਸੀ। ਉੁਨ੍ਹਾਂ ਦੇ ਉਚਾਰੇ ਸ਼ਬਦ ਕਿਸੇ ਸਮਝ ਵਾਲੇ ਬੰਦੇ ਨੂੰ ਭੰਬਲਭੂਸੇ ਵਿਚ ਨਹੀਂ ਪਾਉਂਦੇ ਬਲਕਿ ਸਿੱਧਾ ਦਿਲ ਨੂੰ ਛੂਹ ਜਾਂਦੇ ਹਨ। ਉੁਨ੍ਹਾਂ ਦੀ ਬਾਣੀ ਨਾਲ ਪਿਆਰ ਨਾ ਪਾਉਣਾ ਨਾਮੁਮਕਿਨ ਹੋ ਜਾਂਦਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਭਾਰਤ-ਪਾਕਿ ਵਿਚ ਜੰਗ ਵਰਗਾ ਤਣਾਅ ਹੋਣ ਦੇ ਬਾਵਜੂਦ ਪਾਕਿਸਤਾਨ ਬਾਬਾ ਨਾਨਕ ਦਾ ਜਨਮ ਦਿਹਾੜਾ ਪੂਰੇ ਜੋਸ਼ ਨਾਲ ਮਨਾ ਰਿਹਾ ਹੈ। ਪਾਕਿਸਤਾਨ ਵਿਚ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਬਾਬੇ ਨਾਨਕ ਦਾ ਫ਼ਲਸਫ਼ਾ ਅਪਣੀ ਮਜ਼ਬੂਤ ਨੀਂਹ ਤੇ ਖੜਾ ਹੈ। ਘਰ ਵਿਚ ਕਦੇ ਇਹ ਅਹਿਸਾਸ ਨਹੀਂ ਸੀ ਕਰਵਾਇਆ ਗਿਆ ਕਿ ਔਰਤ ਇਕ ਅਬਲਾ ਨਾਰੀ ਹੈ ਜਾਂ ਉਹ ਮਰਦ ਦੇ ਮੁਕਾਬਲੇ ਜ਼ਿਆਦਾ ਊਣਤਾਈਆਂ ਵਾਲਾ ਪ੍ਰਾਣੀ ਹੈ।

ਮੇਰੇ ਮਾਂ-ਬਾਪ ਦੇ ਘਰ ਵਿਚ ਬਾਬੇ ਨਾਨਕ ਦਾ ਫ਼ਲਸਫ਼ਾ ਹੀ ਲਾਗੂ ਸੀ, ਇਸ ਲਈ ਕਦੇ ਹੀਣ-ਭਾਵਨਾ ਨੇੜੇ ਵੀ ਨਹੀਂ ਸੀ ਫੜਕੀ।  ਇਹ ਤਾਂ ਜਦੋਂ ਮੈਂ ਸਮਾਜ ਵਿਚ ਵਿਚਰੀ ਤਾਂ ਪਤ ਲੱਗਾ ਕਿ ਔਰਤ ਦੀ ਥਾਂ ਮਰਦ ਦੇ ਪੈਰਾਂ ਵਿਚ ਰੱਖੀ ਗਈ ਹੈ। ਅਪਣੀ ਜ਼ਾਤ ਬਾਰੇ ਤਾਂ ਕੁੱਝ ਸਾਲ ਪਹਿਲਾਂ ਹੀ ਪਤਾ ਲਗਿਆ (ਮਾਪਿਆਂ ਦੇ ਘਰ ਵਿਚ ਕਿਸੇ ਨੇ ਜਾਤ ਦਾ ਕਦੇ ਨਾਂ ਵੀ ਨਹੀਂ ਸੀ ਲਿਆ) ਅਤੇ ਹੁਣ ਇਕ ਨਵੀਂ ਗੱਲ ਸੁਣ ਰਹੀ ਹਾਂ ਕਿ ਅਸੀ ਤਾਂ ਪਤਿਤ ਸਿੱਖ ਹਾਂ। ਗੁਰੂ ਨਾਨਕ ਨੇ ਕਦੇ ਕਿਸੇ ਤੋਂ ਰੱਬ ਵਾਸਤੇ ਅਪਣੇ ਪਿਆਰ ਦਾ ਸਬੂਤ ਨਹੀਂ ਸੀ ਮੰਗਿਆ ਪਰ ਅੱਜ ਉਸੇ ²ਫ਼ਲਸਫ਼ੇ 'ਚੋਂ ਜਨਮਿਆ ਧਰਮ, ਸਾਡੇ ਪਿਆਰ ਦਾ ਸਬੂਤ ਮੰਗ ਰਿਹਾ ਹੈ। 

ਮੰਨਿਆ ਕਿ ਇਕ ਧਾਰਮਕ ਸਮਾਜ ਵਾਸਤੇ ਅਨੁਸ਼ਾਸਨ ਵੀ ਜ਼ਰੂਰੀ ਹੈ ਅਤੇ ਜਦੋਂ ਖ਼ਾਲਸਾ ਸਾਜਿਆ ਗਿਆ ਸੀ ਤਾਂ ਧਰਮ ਵਿਚ ਵੀ ਅਨੁਸ਼ਾਸਨ ਲਾਗੂ ਕੀਤਾ ਗਿਆ ਸੀ। ਸਿੱਖ ਧਰਮ ਨੂੰ ਇਕ ਪਛਾਣ ਮਿਲੀ ਅਤੇ ਇਹ ਸ਼ਾਇਦ ਇਕ ਸਿੱਖ ਦੀ ਜੀਵਨ ਯਾਤਰਾ ਹੈ ਜੋ ਉਸ ਨੂੰ ਖ਼ਾਲਸਾ ਅਨੁਸ਼ਾਸਨ ਵਿਚ ਰਹਿ ਕੇ ਅੱਗੇ ਵਧਣ ਲਈ ਕਹਿੰਦੀ ਹੈ। ਪਰ ਅੱਜ ਜਿਸ ਕਿਸੇ ਨੂੰ ਬਾਹਰੀ ਸਰੂਪ ਕਾਰਨ ਹੀ ਚੰਗਾ ਸਿੱਖ ਮੰਨ ਲਿਆ ਜਾਂਦਾ ਹੈ, ਉਸ ਵਿਚ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਕੋਈ ਕਣ ਵੀ ਨਜ਼ਰ ਆਉਂਦਾ ਹੈ?

ਜਿਸ ਬਾਬੇ ਨਾਨਕ ਨੇ ਇਕ ਅਜਿਹੀ ਸੋਚ ਦਿਤੀ ਜਿਸ ਵਿਚ ਔਰਤਾਂ ਨੂੰ ਕੁਦਰਤੀ ਬਰਾਬਰੀ ਦਿਤੀ, ਅੱਜ ਉਸੇ ਦੇ ਨਾਂ ਤੇ ਬਣੇ ਗੁਰੂ ਘਰਾਂ ਵਿਚ ਔਰਤਾਂ ਨੂੰ ਬਰਾਬਰ ਨਹੀਂ ਮੰਨਿਆ ਜਾਂਦਾ। ਅੱਜ ਸਾਰਾ ਭਾਰਤ ਸਬਰੀਮਾਲਾ ਵਿਚ ਔਰਤਾਂ ਦੇ ਮੰਦਰ ਵਿਚ ਜਾਣ ਦੇ ਪ੍ਰਸ਼ਨ ਨੂੰ ਲੈ ਕੇ ਵੰਡਿਆ ਹੋਇਆ ਹੈ। ਹਿੰਦੂ ਸੋਚ ਔਰਤਾਂ ਨੂੰ ਖੁੱਲ੍ਹ ਕੇ ਅਪਵਿੱਤਰ ਆਖਦੀ ਹੈ ਪਰ ਅੱਜ ਵੀ ਸਾਡੇ ਸੱਭ ਤੋਂ ਉੱਚੇ ਗੁਰੂ ਘਰ, ਦਰਬਾਰ ਸਾਹਿਬ ਵਿਚ ਔਰਤਾਂ ਨੂੰ ਅੰਮ੍ਰਿਤ ਵੇਲੇ ਬੀੜ ਦੀ ਸਵਾਰੀ ਵੇਲੇ ਨੇੜੇ ਨਹੀਂ ਆਉਣ ਦਿਤਾ ਜਾਂਦਾ। ਡਾਂਗਾਂ ਲਈ ਖੜੇ ਸੇਵਾਦਾਰਾਂ ਨਾਲ ਕਈ ਔਰਤਾਂ ਉਲਝਦੀਆਂ ਹਨ ਪਰ ਬਦਲਾਅ ਕੋਈ ਨਹੀਂ ਆਇਆ।

ਔਰਤਾਂ ਦੀ ਛੱਡੋ, ਅੱਜ ਸਿੱਖ ਧਰਮ ਨੂੰ ਮੰਨਣ ਵਾਲੇ, ਬਾਬੇ ਨਾਨਕ ਦੀ ਆਖੀ ਕਿਹੜੀ ਗੱਲ ਨੂੰ ਘੁਟ ਕੇ ਫੜੀ ਖੜੇ ਹਨ? ਜਾ²ਤ-ਪਾਤ ਦਾ ਖੁੱਲ੍ਹਾ ਪ੍ਰਚਾਰ ਹੁੰਦਾ ਹੈ ਅਤੇ ਗੁਰੂ ਘਰ ਤੋਂ ਲੈ ਕੇ ਸ਼ਮਸ਼ਾਨ ਭੂਮੀ ਵਿਚ ਜਾਤ ਵੇਖ ਕੇ ਥਾਂ ਮਿਲਦੀ ਹੈ। ਅੱਜ ਇਹ ਨਹੀਂ ਸਿਖਾਇਆ ਜਾਂਦਾ ਕਿ ਤੁਹਾਡੇ ਅੰਦਰ ਸਹੀ ਗ਼ਲਤ ਦੀ ਪਛਾਣ ਕਰਨ ਦੀ ਕਾਬਲੀਅਤ ਕਿਵੇਂ ਪੁੰਗਰੇ ਬਲਕਿ ਇਹ ਸਿਖਾਇਆ ਜਾਂਦਾ ਹੈ ਕਿ ਤੁਸੀ ਸੱਜੇ ਹੱਥ ਵਿਚ ਕੜਾ ਪਾਉ ਤਾਕਿ ਗ਼ਲਤ ਕੰਮ ਕਰਨ ਵੇਲੇ ਤੁਹਾਨੂੰ ਯਾਦ ਆ ਜਾਵੇ ਕਿ ਤੁਸੀ ਸਿੱਖ ਹੋ। 

ਅਤੇ ਜਿਹੜੇ ਬਾਹਰੋਂ ਚਿਲਕਣੇ ਸਿੱਖ, ਪੰਥਕ ਸੰਸਥਾਵਾਂ ਉਤੇ ਕਾਬਜ਼ ਹੋ ਕੇ ਅਪਣੇ ਆਪ ਨੂੰ ਮਹਾਨ ਸਿੱਖ ਅਖਵਾ ਰਹੇ ਹਨ ਅਤੇ ਬਾਕੀਆਂ ਬਾਰੇ ਪਤਿਤ ਹੋਣ ਦੇ ਫ਼ਤਵੇ ਦੇ ਰਹੇ ਹਨ, ਉਹ ਅਸਲ ਵਿਚ ਸਿੱਖ ਅਕਸ ਨੂੰ ਨੀਵਾਣ ਵਲ ਲਿਜਾਣ ਦੇ ਸੱਭ ਤੋਂ ਵੱਡੇ ਦੋਸ਼ੀ ਹਨ। ਅੱਜ ਬਾਬੇ ਨਾਨਕ ਦਾ 549ਵਾਂ ਜਨਮ ਦਿਹਾੜਾ ਮਨਾਉਣ ਵੇਲੇ ਉੁਨ੍ਹਾਂ ਵਲੋਂ ਦਰਸਾਏ ਗਏ ਮਾਰਗ ਬਾਰੇ ਸੋਚਣ ਦੀ ਜ਼ਰੂਰਤ ਹੈ। ਅੱਜ ਜ਼ਿੰਦਗੀ ਵਿਚ ਹਰ ਵਰਗ ਨੂੰ ਬਰਾਬਰ ਮੰਨਣ ਵਾਲਾ, ਅਪਣੀ ਕਮਾਈ ਦੀ ਖਾਣ ਵਾਲਾ, ਦਸਵੰਧ ਕੱਢਣ ਵਾਲਾ, ਸੱਚ ਦੇ ਰਾਹ ਉਤੇ ਚੱਲਣ ਵਾਲਾ, ਇਕ ਸਿੱਖ ਦੀ ਪਰਿਭਾਸ਼ਾ ਵਿਚ ਕੀ ਸਥਾਨ ਰਖਦਾ ਹੈ?

ਕੀ ਸਿਰਫ਼ ਬਾਹਰੀ ਦਿਖ ਉਤੇ ਸਾਰਾ ਜ਼ੋਰ ਲਾ ਦੇਣ ਕਰ ਕੇ ਹੀ ਬਾਬੇ ਨਾਨਕ ਦਾ ਫ਼ਲਫ਼ਸਾ ਗਵਾਚ ਨਹੀਂ ਰਿਹਾ? ਜੋ ਝੂਠ ਬੋਲਦਾ ਹੈ, ਜੋ ਜਾਤ-ਪਾਤ ਮੰਨਦਾ ਹੈ, ਕੀ ਉਹ ਪਤਿਤ ਨਹੀਂ ਜਾਂ ਸਿਰਫ਼ ਬਾਹਰੀ ਦਿਖ ਵਿਚ ਅਨੁਸ਼ਾਸਨ ਦਾ ਪਾਬੰਦੀ ਨਾਲ ਪਾਲਣ ਨਾ ਕਰਨ ਵਾਲਾ ਹੀ ਪਤਿਤ ਸਿੱਖ ਹੈ? 550 ਸਾਲਾਂ ਵਿਚ ਕੀ ਬਾਬੇ ਨਾਨਕ ਦਾ ਫ਼ਲਸਫ਼ਾ ਪੂਰੀ ਤਰ੍ਹਾਂ ਗਵਾਚ ਗਿਆ ਹੈ ਜਾਂ ਉਸ ਨੂੰ ਸੰਭਾਲਿਆ ਵੀ ਜਾ ਸਕਦਾ ਹੈ?  -ਨਿਮਰਤ ਕੌਰ