ਬੜੀ ਦੇਰ ਬਾਅਦ ਜ਼ੁਲਮ ਦੀ ਚੱਕੀ ਵਿਚ ਪਿਸ ਚੁਕੀਆਂ ਨਿਸ਼ਕਾਮ ਰੂਹਾਂ ਨੇ ਸਿੱਖਾਂ ਦੀ ਝੋਲੀ ਵਿਚ ਕੋਈ.....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬੜੀ ਦੇਰ ਬਾਅਦ ਜ਼ੁਲਮ ਦੀ ਚੱਕੀ ਵਿਚ ਪਿਸ ਚੁਕੀਆਂ ਨਿਸ਼ਕਾਮ ਰੂਹਾਂ ਨੇ ਸਿੱਖਾਂ ਦੀ ਝੋਲੀ ਵਿਚ ਕੋਈ 'ਸਫ਼ਲਤਾ' ਲਿਆ ਪਰੋਸੀ ਹੈ!........

Bibi Jagdish Kaur

ਦਿੱਲੀ ਹਾਈ ਕੋਰਟ ਦੇ ਸੱਚ ਦਾ ਸਾਥ ਦੇਣ ਵਾਲੇ ਦੋ ਜੱਜਾਂ ਰਾਹੀਂ ਜਿਹੜੀ ਪ੍ਰਾਪਤੀ ਬੀਬੀ ਜਗਦੀਸ਼ ਕੌਰ ਤੇ ਨਿਰਪ੍ਰੀਤ ਕੌਰ ਨੇ ਭਲੇ ਵਕੀਲਾਂ ਦੀ ਮਦਦ ਨਾਲ, ਕੌਮ ਦੀ ਝੋਲੀ ਵਿਚ ਪਾਈ ਹੈ, ਉਸ ਲਈ ਉਨ੍ਹਾਂ ਦਾ ਜਿੰਨਾ ਧਨਵਾਦ ਕੀਤਾ ਜਾਏ ਥੋੜਾ ਹੈ। ਇਹ ਕੌਮ ਤਾਂ ਇਹੋ ਜਹੀ ਹੀ ਹੈ, ਦੁਖ ਵਿਚ ਕਿਸੇ ਸਿੱਖ ਦਾ ਸਾਥ ਦੇਣ ਵਾਲੇ ਬੜੇ ਥੋੜੇ ਸਿੱਖ ਹੀ ਨਿਤਰਦੇ ਹਨ। ਧਨਾਢ, ਵਪਾਰੀ, ਧਰਮੀ ਚੋਲਿਆਂ ਵਾਲੇ, ਤੇ ਸਿਆਸਤਦਾਨ ਤਾਂ ਬਿਲਕੁਲ ਹੀ ਪੈਸੇ ਦੇ ਪੁੱਤਰ ਹੁੰਦੇ ਹਨ ਤੇ ਕਦੇ ਕਿਸੇ ਦੀ ਮਦਦ ਨਹੀਂ ਕਰਦੇ ਪਰ ਮਗਰੋਂ ਆ ਗਜਦੇ ਹਨ, ''ਅਸੀ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ, ਇਸ ਲਈ ਇਹ ਜਿੱਤ ਪ੍ਰਾਪਤ ਹੋ ਸਕੀ।''

ਸੌ ਫ਼ੀ ਸਦੀ ਝੂਠ। ਜਿੱਤ ਉਨ੍ਹਾਂ ਕੁੱਝ ਨਿਸ਼ਕਾਮ ਲੋਕਾਂ ਕਰ ਕੇ ਹੋਈ ਹੈ ਜਿਨ੍ਹਾਂ ਅਪਣਾ ਸੱਭ ਕੁੱਝ ਗਵਾ ਕੇ ਵੀ ਹਰ ਲਾਲਚ ਤੇ ਹਰ ਧਮਕੀ ਨੂੰ ਠੁਕਰਾਇਆ ਹੈ। ਜਿਹੜੇ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਉਨ੍ਹਾਂ ਨਾਲ ਖੜੇ ਰਹੇ, ਉਨ੍ਹਾਂ ਦਾ ਵੀ ਬਹੁਤ ਬਹੁਤ ਧਨਵਾਦ। ਕੌਮ ਹੁਣ ਹੀ ਕੁੱਝ ਸਿਖ ਲਵੇ। 'ਉੱਚਾ ਦਰ ਬਾਬੇ ਨਾਨਕ ਦਾ' ਦੀ ਕਾਇਮੀ ਲਈ ਯਤਨ ਕਰਦੇ ਹੋਏ ਅਤੇ ਉਸ ਤੋਂ ਪਹਿਲਾਂ ਸਿੱਖਾਂ ਦਾ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਚਾਲੂ ਕਰਨ ਸਮੇਂ ਅਸੀ ਵੇਖ ਲਿਆ ਸੀ

ਕਿ ਮੁੱਠੀ ਭਰ ਕੁੱਝ ਚੰਗੇ ਲੋਕਾਂ ਨੂੰ ਛੱਡ ਕੇ, ਇਸ ਕੌਮ ਦੀ ਬਹੁਗਿਣਤੀ ਨਾ ਕੁੱਝ ਸਿਖੀ ਹੈ, ਨਾ ਸਿਖਣ ਲਈ ਕਦੇ ਤਿਆਰ ਹੀ ਹੋਵੇਗੀ। 'ਮੇਰਾ ਪੈਸਾ, ਮੈਂ ਜਿਵੇਂ ਮਰਜ਼ੀ ਖ਼ਰਚਾਂ, ਜਿਸ ਨੂੰ ਮਰਜ਼ੀ ਦੇਵਾਂ, ਜਿਸ ਨੂੰ ਮਰਜ਼ੀ ਨਾ ਦੇਵਾਂ।'¸ਇਹੀ ਇਸ ਕੌਮ ਦੇ ਤਿੰਨ ਤਕੀਆ ਕਲਾਮ ਬਣ ਗਏ ਹਨ। ਇਨ੍ਹਾਂ ਹਾਲਾਤ ਵਿਚ ਦਿੱਲੀ ਵਿਚ ਮਿਲੀ ਸਫ਼ਲਤਾ ਹੋਰ ਵੀ ਮੁਬਾਰਕ!

ਬੜੀ ਦੇਰ ਤੋਂ ਮੈਂ ਵੇਖਦਾ ਆ ਰਿਹਾ ਸੀ ਕਿ ਸਿੱਖਾਂ ਦੀ 'ਸਫ਼ਲਤਾ' ਦੀ ਘੜੀ ਆਉਣੀ ਹੀ ਬੰਦ ਹੋ ਗਈ ਹੈ ਸ਼ਾਇਦ। 1966 ਵਿਚ ਪੰਜਾਬੀ ਸੂਬਾ ਬਣਨ ਦਾ ਅੱਧਾ ਅਧੂਰਾ ਐਲਾਨ ਅਜੇ ਤਕ ਉਸੇ ਹਾਲਤ ਵਿਚ ਪਿਆ ਹੈ ਜਿਸ ਵਿਚ ਇਹ 1966 ਵਿਚ ਸੀ¸ਪੰਜਾਬ ਦੀ ਰਾਜਧਾਨੀ ਇਸ ਤੋਂ ਖੁਸ ਗਈ, ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਪਹਾੜ ਖੋਹ ਲਏ ਗਏ (ਸ਼ਿਮਲਾ ਕਦੇ ਪੰਜਾਬ ਦੀ ਰਾਜਧਾਨੀ ਹੁੰਦੀ ਸੀ), ਪੰਜਾਬ ਦੇ 70 ਫ਼ੀ ਸਦੀ ਪਾਣੀ ਖੋਹ ਲਏ ਗਏ (ਅੰਗਰੇਜ਼ ਵੇਲੇ ਥੋੜਾ ਜਿਹਾ ਪਾਣੀ ਰਾਜਸਥਾਨ ਨੂੰ 'ਗੰਗ ਨਹਿਰ' ਰਾਹੀਂ ਦਿਤਾ ਜਾਂਦਾ ਸੀ ਪਰ ਉਸ ਦੀ ਪੂਰੀ ਕੀਮਤ ਪੰਜਾਬ ਨੂੰ ਮਿਲਦੀ ਸੀ,

ਹੁਣ ਹਰਿਆਣਾ ਤੇ ਰਾਜਸਥਾਨ ਨੂੰ 70-80% ਪਾਣੀ ਖੋਹ ਕੇ ਦੇ ਦਿਤਾ ਜਾਂਦਾ ਹੈ ਤੇ ਪੰਜਾਬ ਨੂੰ ਇਕ ਧੇਲਾ ਨਹੀਂ ਦਿਤਾ ਜਾਂਦਾ)। ਫਿਰ 1984 ਆ ਗਿਆ। ਸਿੱਖਾਂ ਨੂੰ ਉਹ ਜ਼ੁਲਮ ਸਹਿਣਾ ਪਿਆ ਜੋ ਦੁਨੀਆਂ ਦੇ ਕਿਸੇ ਲੋਕ-ਰਾਜੀ ਤੇ ਆਜ਼ਾਦ ਦੇਸ਼ ਵਿਚ ਕਿਸੇ ਘੱਟ-ਗਿਣਤੀ ਨੂੰ ਨਹੀਂ ਸਹਿਣਾ ਪਿਆ। ਅੰਮ੍ਰਿਤਸਰ ਵਿਚ ਸਿੱਖਾਂ ਦੇ 'ਮੱਕੇ' ਨੂੰ ਇਸ ਤਰ੍ਹਾਂ ਫ਼ੌਜੀ ਯਲਗਾਰ, ਤੋਪਾਂ, ਗੋਲਿਆਂ, ਟੈਂਕਾਂ ਨਾਲ ਤਬਾਹ ਕੀਤਾ ਗਿਆ ਜਿਵੇਂ ਉਹ ਕੋਈ ਦੁਸ਼ਮਣ ਦੇਸ਼ ਦਾ ਮਾਮੂਲੀ ਜਿਹਾ ਪਿੰਡ ਹੋਵੇ ਤੇ ਕਿਸੇ ਧਰਮ ਦਾ ਕੇਂਦਰੀ ਅਸਥਾਨ ਨਾ ਹੋਵੇ। ਉਸ ਦੇ ਅੰਦਰ ਮੱਥਾ ਟੇਕਣ ਗਏ ਯਾਤਰੀਆਂ ਨਾਲ ਉਹ ਸਲੂਕ ਕੀਤਾ ਗਿਆ ਜੋ ਹਿਟਲਰ ਨੇ ਯਹੂਦੀ ਕੈਦੀਆਂ ਨਾਲ ਕੀਤਾ ਸੀ।

ਫਿਰ ਨਵੰਬਰ ਵਿਚ ਜੂਨ, 1984 ਵਾਲਾ ਜ਼ੁਲਮ ਹੀ ਦਿੱਲੀ ਤਬਦੀਲ ਹੋ ਗਿਆ। ਉਥੇ ਇਕ ਪ੍ਰਧਾਨ ਮੰਤਰੀ ਦੇ ਕਤਲ ਨੂੰ ਬਹਾਨਾ ਬਣਾ ਕੇ, ਜਿਹੜਾ ਸਿੱਖ ਨਜ਼ਰ ਆਵੇ, ਉਸ ਨੂੰ ਮਾਰ ਦਿਉ, ਸਾੜ ਦਿਉ, ਜਿਹੜਾ ਗੁਰਦਵਾਰਾ ਨਜ਼ਰ ਆਵੇ, ਉਸ ਨੂੰ ਅੱਗ ਲਾ ਦਿਉ, ਕਿਸੇ ਸਿੱਖ ਦੀ ਜਿਹੜੀ ਕੋਈ ਦੁਕਾਨ ਜਾਂ ਫ਼ੈਕਟਰੀ ਨਜ਼ਰ ਆਵੇ, ਉਸ ਨੂੰ ਸਾੜ ਦਿਉ, ਸਿੱਖਾਂ ਦੀ ਕੋਈ ਜਵਾਨ ਕੁੜੀ ਨਜ਼ਰੀਂ ਪੈ ਜਾਵੇ ਤਾਂ ਉਸ ਨੂੰ ਚੁਕ ਕੇ ਲੈ ਜਾਉ ਤੇ ਸ਼ਰੇਆਮ ਉਸ ਦੀ ਪੱਤ ਲੁਟ ਲਉ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨਜ਼ਰ ਆ ਜਾਵੇ ਤਾਂ ਉਸ ਨੂੰ ਸੜਕ ਤੇ ਸੁਟ ਕੇ ਉਸ ਨੂੰ ਪੈਰਾਂ ਥੱਲੇ ਰੋਲੋ ਤੇ ਉਸ ਤੇ ਖੜੇ ਹੋ ਕੇ ਨੱਚੋ,

ਇਕੱਲੇ ਦੁਕੱਲੇ ਸਿੱਖ ਦੇ ਗਲ ਵਿਚ ਟਾਇਰ ਪਾ ਕੇ ਉਸ ਨੂੰ ਅੱਗ ਲਾ ਦਿਉ, ਜਵਾਨ ਮੁੰਡਿਆਂ ਦੇ ਸਾਹਮਣੇ ਉਨ੍ਹਾਂ ਦੀਆਂ ਮਾਵਾਂ ਨੂੰ ਨੰਗੀਆਂ ਕਰ ਕੇ ਉਨ੍ਹਾਂ ਦੀ ਪੱਤ ਲੁੱਟੋ ਤੇ ਮਾਵਾਂ ਤੇ ਪਤਨੀਆਂ ਨੂੰ ਕੁਰਲਾਂਦਿਆਂ ਵੇਖ ਕੇ ਉਨ੍ਹਾਂ ਦੇ ਪਤੀਆਂ, ਬੱਚਿਆਂ ਨੂੰ ਕੋਹ ਕੋਹ ਕੇ ਮਾਰ ਛੱਡੋ। ਨਵਜਨਮੇ ਬੱਚੇ ਚੁਕ ਕੇ ਮਾਵਾਂ ਸਾਹਮਣੇ ਅੱਗ ਵਿਚ ਸੁਟ ਦਿਉ...। ਇਹ ਸੱਭ 1984 ਵਿਚ ਹੋਇਆ। 1985 ਤੋਂ 2018 ਤਕ ਲਗਾਤਾਰ ਪੰਜਾਬ ਵਿਚ ਵੀ ਅਤੇ ਕੇਂਦਰ ਵਿਚ ਵੀ ਸਿੱਖਾਂ ਦੇ ਪ੍ਰਤੀਨਿਧਾਂ (ਅਕਾਲੀਆਂ) ਦੀਆਂ ਸਰਕਾਰਾਂ ਬਣਦੀਆਂ ਰਹੀਆਂ ਤੇ ਉਹ 'ਹਾਕਮ' ਬਣ ਕੇ ਅਪਣੇ ਆਲੋਚਕਾਂ ਨੂੰ ਵੱਡੇ ਤੋਂ ਵੱਡਾ ਦੰਡ ਦੇ ਕੇ ਅਪਣੇ ਆਪ ਨੂੰ 'ਸਰਬ-ਸ਼ਕਤੀਮਾਨ' ਦਸਦੇ ਰਹੇ

ਪਰ ਪੰਜਾਬ ਦੀ ਜਾਂ ਸਿੱਖਾਂ ਦੀ ਇਕ ਵੀ ਮੰਗ ਨਾ ਮਨਵਾਈ। ਕੌਮ ਜਾਂ ਲੋਕਾਂ ਦੀਆਂ ਮੰਗਾਂ ਉਹੀ ਮਨਵਾ ਸਕਦਾ ਹੈ ਜੋ ਆਪ ਨਿਸ਼ਕਾਮ ਹੋ ਕੇ ਕੰਮ ਕਰ ਰਿਹਾ ਹੋਵੇ। ਪਰ ਜਿਸ ਦਾ ਟੀਚਾ ਇਹ ਹੋਵੇ ਕਿ ਸੱਭ ਕੁੱਝ ਦਾ ਮਾਲਕ ਮੈਂ ਬਣ ਜਾਵਾਂ ਤੇ ਮੇਰੀ ਬਰਾਬਰੀ ਕਰਨ ਵਾਲਾ ਹੋਰ ਕੋਈ ਨਾ ਰਹੇ, ਉਹ ਕੌਮ ਦੀ ਛੋਟੀ ਤੋਂ ਛੋਟੀ ਮੰਗ ਵੀ ਕਦੇ ਨਹੀਂ ਮਨਵਾ ਸਕਦਾ। ਕੇਂਦਰ ਨੂੰ ਵੀ ਪਤਾ ਹੁੰਦਾ ਹੈ ਕਿ ਕਿਹੜੇ ਸੂਬੇ ਤੇ ਕਿਹੜੀ ਘੱਟ-ਗਿਣਤੀ ਦੇ ਆਗੂ ਅਪਣੇ ਲਈ ਕੁੱਝ ਲੈ ਕੇ ਖ਼ੁਸ਼ ਹੋ ਜਾਣਗੇ ਤੇ ਕਿਹੜਿਆਂ ਨੂੰ ਅਪਣੇ ਲਈ ਕੁੱਝ ਨਹੀਂ, ਬਸ ਅਪਣੀ ਕੌਮ ਲਈ ਜਾਂ ਅਪਣੇ ਰਾਜ ਦੇ ਲੋਕਾਂ ਲਈ ਸੱਭ ਕੁੱਝ ਚਾਹੀਦਾ ਹੈ।

ਉਸੇ ਹਿਸਾਬ ਨਾਲ, ਉਹ ਨਿਸ਼ਕਾਮ ਆਗੂ ਦੀ ਕੌਮ ਦੀਆਂ ਜਾਂ ਉਸ ਦੇ ਰਾਜ ਦੀਆਂ ਮੰਗਾਂ ਮੰਨ ਲੈਂਦੇ ਹਨ ਤੇ ਲਾਲਚੀ ਆਗੂ ਦੇ ਮੂੰਹ ਵਿਚ ਉਸ ਦੇ ਅਪਣੇ ਚੂਸਣ ਵਾਲਾ 'ਲਾਲੀਪਾਪ' ਦੇ ਕੇ ਘਰ ਭੇਜ ਦੇਂਦੇ ਹਨ। ਪੰਜਾਬ ਜਾਂ ਸਿੱਖਾਂ ਦੀ ਕੋਈ ਵੀ ਮੰਗ ਜੇ 1966 ਮਗਰੋਂ ਨਹੀਂ ਮੰਨੀ ਗਈ ਤਾਂ ਦੱਸਣ ਦੀ ਲੋੜ ਨਹੀਂ ਕਿ ਅਜਿਹਾ ਕਿਉਂ ਹੋਇਆ। 1950 ਤੋਂ 1966 ਤਕ 16 ਸਾਲ ਪੰਜਾਬੀ ਸੂਬੇ ਦੀ ਲੜਾਈ ਵੀ ਅਕਾਲੀਆਂ ਨੇ ਲੜੀ ਪਰ ਇਸ ਲੜਾਈ ਦੌਰਾਨ ਵੀ ਅਕਾਲੀਆਂ ਨੂੰ ਹਰ ਦੋ-ਤਿੰਨ ਸਾਲ ਬਾਅਦ ਸਿੱਖ ਕੌਮ ਅਤੇ ਪੰਜਾਬ ਲਈ ਕੁੱਝ ਨਾ ਕੁੱਝ ਜ਼ਰੂਰ ਮਿਲ ਜਾਂਦਾ ਸੀ¸ਕਦੇ ਗੁਰਦਵਾਰਿਆਂ ਬਾਰੇ ਨਹਿਰੂ-ਤਾਰਾ ਸਿੰਘ ਪੈਕਟ,

ਕਦੇ ਦਲਿਤ ਸਿੱਖਾਂ ਲਈ ਵੀ ਹਿੰਦੂ ਦਲਿਤਾਂ ਵਾਲੇ ਅਧਿਕਾਰ, ਕਦੇ ਸੱਚਰ ਫ਼ਾਰਮੂਲਾ ਅਤੇ ਕਦੇ ਰੀਜਨਲ ਫ਼ਾਰਮੂਲਾ ਆਦਿ ਆਦਿ। ਇਸ ਲੜਾਈ ਦੌਰਾਨ ਵੀ ਅਕਾਲੀ ਲੀਡਰਾਂ ਨੂੰ ਪੰਜਾਬ ਤੇ ਸਿੱਖਾਂ ਦਾ ਫ਼ਿਕਰ ਛੱਡ ਕੇ, ਅਪਣੇ ਲਈ ਵੱਡੀ ਤੋਂ ਵੱਡੀ ਪਦਵੀ ਲੈ ਲੈਣ ਦੇ ਲਾਲਚ ਦਿਤੇ ਗਏ। ਦੂਜੇ ਤੀਜੇ ਦਰਜੇ ਦੇ ਤਾਂ ਬਹੁਤ ਸਾਰੇ ਅਕਾਲੀ ਆਗੂ ਉਦੋਂ ਵੀ ਵਿਕ ਗਏ ਸਨ ਪਰ ਵੱਡੇ ਲੀਡਰ ਅਟਲ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਰਾਸ਼ਟਰਪਤੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਲਾਲਚ ਤਕ ਦਿਤਾ ਗਿਆ

ਪਰ ਉਨ੍ਹਾਂ ਇਸ ਬਾਰੇ ਗੱਲ ਕਰਨੀ ਵੀ ਨਾ ਮੰਨੀ ਜਿਸ ਕਰ ਕੇ ਸਿੱਖਾਂ ਤੇ ਪੰਜਾਬ ਨੂੰ ਹੀ ਕੁੱਝ ਨਾ ਕੁੱਝ ਹਰ ਦੋ ਤਿੰਨ ਸਾਲ ਮਗਰੋਂ ਮਿਲ ਜਾਂਦਾ ਰਿਹਾ। 1966 ਮਗਰੋਂ ਜੋ ਵੀ ਮਿਲਿਆ, ਉਹ ਵੱਡੇ ਸਿੱਖ ਲੀਡਰਾਂ ਨੇ ਅਪਣੇ ਲਈ ਲੈ ਲਿਆ ਤੇ ਕੌਮ ਜਾਂ ਪੰਜਾਬ ਦੇ ਪੱਲੇ ਕੁੱਝ ਵੀ ਨਾ ਪਿਆ। ਇਸੇ ਲਈ ਜਿਵੇਂ ਕਿ ਮੈਂ ਸ਼ੁਰੂ ਵਿਚ ਕਿਹਾ ਸੀ, ਬੜੀ ਦੇਰ ਤੋਂ ਲੱਗਣ ਲੱਗ ਪਿਆ ਸੀ ਕਿ ਜਿਵੇਂ ਸਿੱਖਾਂ ਦੀ ਤਕਦੀਰ ਵਿਚੋਂ ਹੀ 'ਸਫ਼ਲਤਾ' ਸ਼ਬਦ ਬਾਹਰ ਕੱਢ ਦਿਤਾ ਗਿਆ ਹੈ ਅਤੇ ਇਸ ਸੰਦਰਭ ਵਿਚ ਜਦ ਸੱਜਣ ਕੁਮਾਰ ਨੂੰ ਦਿਤੀ ਗਈ ਉਮਰ ਕੈਦ ਦੀ ਸਜ਼ਾ ਦੀ ਖ਼ਬਰ ਮਿਲੀ ਤਾਂ ਲਗਿਆ ਜਿਵੇਂ ਕੋਈ ਅਣਹੋਣੀ ਜਹੀ ਗੱਲ ਹੋ ਗਈ ਹੋਵੇ।

ਦਿਲ ਕਰਦਾ ਸੀ ਚੁੰਮ ਲਵਾਂ ਉਸ ਦੇ ਪੈਰ ਜਿਸ ਨੇ ਬੜੀ ਦੇਰ ਬਾਅਦ ਇਕ ਬਹੁਤ ਵੱਡੀ ਸਫ਼ਲਤਾ, ਸਿੱਖਾਂ ਦੀ ਝੋਲੀ ਵਿਚ ਲਿਆ ਪਾਈ ਹੈ। ਮੈਂ ਕਰਤਾਰਪੁਰ ਲਾਂਘੇ ਦੀ ਖ਼ੁਸ਼ੀ ਲਿਆਉਣ ਵਾਲੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਇਸ ਤਰ੍ਹਾਂ ਦੇ ਸ਼ਬਦ ਹੀ ਆਖੇ ਸਨ ਪਰ ਉਸ ਸਫ਼ਲਤਾ ਲਈ ਸਿੱਖਾਂ ਨੂੰ ਕੁਰਬਾਨੀਆਂ ਦੀ ਭੱਠੀ ਵਿਚੋਂ ਨਹੀਂ ਸੀ ਲੰਘਣਾ ਪਿਆ ਜਦਕਿ ਸੱਜਣ ਕੁਮਾਰ ਵਾਲੇ ਮਾਮਲੇ ਵਿਚ ਮਿਲੀ ਸਫ਼ਲਤਾ, ਬੇਬਹਾ ਕੁਰਬਾਨੀਆਂ, ਮੁਸੀਬਤਾਂ ਅਤੇ 'ਪੱਤਾ ਪੱਤਾ ਵੈਰੀ ਸਾਡਾ' ਵਾਲੇ ਹਾਲਾਤ ਵਿਚੋਂ ਲੰਘ ਕੇ ਉਸ ਵੇਲੇ ਮਿਲੀ ਹੈ ਜਦ ਮੇਰੇ ਵਰਗਾ ਚੜ੍ਹਦੀ ਕਲਾ ਵਿਚ ਰਹਿ ਕੇ ਸਾਰੀ ਉਮਰ ਲੜਦਾ ਰਹਿਣ ਵਾਲਾ ਬੰਦਾ ਵੀ ਮੰਨ ਬੈਠਾ ਸੀ

ਕਿ 34 ਸਾਲ ਬਾਅਦ ਹੁਣ ਸਿੱਖਾਂ ਨੂੰ ਕਿਸ ਨੇ ਇਨਸਾਫ਼ ਦੇਣਾ ਹੈ? ਪਰ ਕੁੱਝ ਗ਼ਰੀਬ ਸਿਦਕੀ ਸਿੱਖਾਂ ਨੇ ਇਹ ਕਰ ਵਿਖਾਇਆ ਹੈ ਤੇ ਉਨ੍ਹਾਂ ਦਾ ਦਿਲੋਂ ਮਨੋਂ ਧਨਵਾਦ ਕਰਨਾ ਚਾਹੀਦਾ ਹੈ। ਮੈਨੂੰ ਪਤਾ ਹੈ, ਇਹ ਅਸੰਭਵ ਜਹੀ ਜਿੱਤ ਲੈ ਕੇ ਉਨ੍ਹਾਂ ਨੇ ਕੌਮ ਨੂੰ ਦਿਤੀ ਹੈ। ਬੀਬੀ ਜਗਦੀਸ਼ ਕੌਰ ਦਾ ਬਿਆਨ ਸਪੋਕਸਮੈਨ ਵਿਚ ਤੁਸੀ ਪੜ੍ਹ ਹੀ ਲਿਆ ਹੋਵੇਗਾ ਤੇ ਸਪੋਕਸਮੈਨ ਟੀ.ਵੀ. ਉਤੇ ਵੇਖ ਵੀ ਲਿਆ ਹੋਵੇਗਾ ਕਿ ਕਿਵੇਂ ਉਨ੍ਹਾਂ ਨੂੰ ਪਹਿਲਾਂ ਦੋ ਕਰੋੜ ਤੇ ਇਕ ਮਕਾਨ ਤੇ ਫਿਰ 8 ਕਰੋੜ ਤੇ ਵਿਦੇਸ਼ ਵਿਚ ਰਹਿਣ ਦਾ ਪ੍ਰਬੰਧ ਕਰ ਕੇ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਕ ਨਾ ਮੰਨੀ ਤੇ ਲਗਾਤਾਰ ਡਟੇ ਰਹੇ।

ਜੇ ਉਹ ਕੇਵਲ ਅਪਣੇ ਲਈ ਕੁੱਝ ਲੈ ਕੇ ਚੁੱਪ ਹੋ ਜਾਣ ਲਈ ਤਿਆਰ ਹੋ ਜਾਂਦੇ (ਜਿਵੇਂ ਕੌਮ ਦੇ ਲੀਡਰਾਂ ਨੇ ਕੀਤਾ) ਤਾਂ ਇਹ ਸਫ਼ਲਤਾ ਵੀ ਖੂਹ ਖਾਤੇ ਪੈ ਜਾਣੀ ਸੀ। ਜੇ ਸਾਡੇ ਵਕੀਲ ਫੂਲਕਾ ਜੀ ਤੇ ਰਾਜਿੰਦਰ ਸਿੰਘ ਚੀਮਾ ਪੂਰੀ ਲਗਨ ਨਾਲ ਨਾ ਲੜਦੇ ਤੇ 'ਨਿਸਚੇ ਕਰ ਅਪਨੀ ਜੀਤ ਕਰੋਂ' ਦਾ ਜੈਕਾਰਾ ਛੱਡ ਕੇ ਨਾ ਡਟਦੇ, ਤਾਂ ਵੀ ਲੜਾਈ, ਜਿੱਤ ਦੀ ਥਾਂ ਹਾਰ ਵਿਚ ਬਦਲ ਜਾਣੀ ਸੀ। ਜੇ ਸਾਡੇ 'ਅਕਾਲੀ ਹਾਕਮ', ਦਿੱਲੀ ਅਤੇ ਪੰਜਾਬ ਦੀਆਂ ਗੱਦੀਆਂ ਤੇ ਬੈਠਣ ਵੇਲੇ ਇਸੇ ਈਮਾਨਦਾਰੀ ਨਾਲ ਕੁੱਝ ਕਰ ਦੇਂਦੇ ਤਾਂ ਨਾ ਅੱਜ ਧਰਮੀ ਫ਼ੌਜੀ ਰੋ ਰਹੇ ਹੁੰਦੇ, ਨਾ ਪੰਜਾਬ ਦੇ ਹਜ਼ਾਰਾਂ 'ਅਣਪਛਾਤੇ ਨੌਜੁਆਨ' ਕਹਿ ਕੇ ਮਾਰ ਦਿਤੇ ਗਏ

ਨੌਜੁਆਨਾਂ ਦੇ ਮਾਪੇ ਅਤੇ ਨਾ ਦਿੱਲੀ, ਕਾਨਪੁਰ, ਬੋਕਾਰੋ, ਹਰਿਆਣਾ ਆਦਿ ਦੇ ਉਹ ਸਿੱਖ ਪ੍ਰਵਾਰ 34 ਸਾਲ ਬਾਅਦ ਵੀ ਹਉਕੇ ਭਰ ਰਹੇ ਹੁੰਦੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕੇਵਲ ਸਿੱਖ ਹੋਣ ਕਰ ਕੇ ਮਾਰ ਦਿਤਾ ਗਿਆ, ਸਾੜ ਦਿਤਾ ਗਿਆ ਤੇ ਉਜਾੜ ਦਿਤਾ ਗਿਆ ਤੇ ਬੇਸ਼ਰਮ ਹੋ ਕੇ ਕਹਿ ਦਿਤਾ ਗਿਆ ਕਿ 'ਜਦੋਂ ਕੋਈ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ।' ਅਜਿਹਾ ਕਹਿਣ ਵਾਲੇ ਵੀ ਅਖ਼ੀਰ ਬੰਬ ਨਾਲ ਹੀ ਡਿੱਗੇ ਸਨ ਤੇ ਕੋਈ ਧਰਤੀ ਨਹੀਂ ਸੀ ਹਿੱਲੀ। ਇਹ ਏਨਾ ਵੱਡਾ ਤੇ ਲੋਕ-ਰਾਜੀ ਦੇਸ਼ਾਂ ਦੇ ਇਤਿਹਾਸ ਦਾ ਏਨਾ ਕਰੂਰ ਸਾਕਾ ਸੀ ਕਿ ਇਸ ਦੀ ਪੜਤਾਲ ਅੰਤਰ-ਰਾਸ਼ਟਰੀ ਪੱਧਰ ਦੇ ਕਿਸੇ ਟਰੀਬਿਊਨਲ ਨੂੰ ਕਰਨੀ ਚਾਹੀਦੀ ਸੀ

ਜਿਵੇਂ ਯਹੂਦੀ ਕਤਲੇਆਮ ਦੀ ਕੀਤੀ ਗਈ ਸੀ। ਸਿੱਖ ਧਨਾਢਾਂ ਨੂੰ ਤੇ ਸਾਰੀ ਕੌਮ ਨੂੰ ਇਨ੍ਹਾਂ 'ਚੋਂ ਹਰ ਪੀੜਤ ਨੂੰ ਓਨਾ ਕੁ ਤਾਂ ਅਪਣੇ ਕੋਲੋਂ ਹੀ ਦੇ ਦੇਣਾ ਚਾਹੀਦਾ ਸੀ ਜਿੰਨਾ ਸੱਜਣ ਕੁਮਾਰ ਨੇ ਬੀਬੀ ਜਗਦੀਸ਼ ਕੌਰ ਤੇ ਹੋਰ ਗਵਾਹਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਕੌਣ ਕਰਦਾ? ਬੜੀ ਅਜੀਬ ਕੌਮ ਹੈ ਇਹ। ਜਿਹੜਾ ਪੈਸਾ ਇਕੱਠਾ ਹੋਇਆ ਵੀ, ਉਹ ਵੀ ਇਕੱਠਾ ਕਰਨ ਵਾਲੇ ਆਪ ਹੀ ਖਾ ਗਏ (ਮੈਂ ਵਿਦੇਸ਼ਾਂ ਵਿਚ ਆਪ ਉਨ੍ਹਾਂ ਨੂੰ ਜਜ਼ਬਾਤੀ ਤਕਰੀਰਾਂ ਕਰ ਕੇ ਕਰੋੜਾਂ ਰੁਪਏ ਇਨ੍ਹਾਂ ਪੀੜਤਾਂ ਲਈ ਇਕੱਠੇ ਕਰਦੇ ਵੇਖਿਆ ਸੀ) ਅਤੇ ਅਕਾਲੀ 'ਹਾਕਮ' ਤਾਂ ਹੋਏ ਬੀਤੇ ਦੀ ਪੜਤਾਲ ਕਰਾਉਣ ਤੋਂ ਵੀ ਇਹ ਕਹਿ ਕੇ ਭੱਜ ਗਏ

ਕਿ ''ਛੱਡੋ ਜੀ, ਹੁਣ ਬੀਤੇ ਵਿਚ ਹੀ ਟਿਕੇ ਰਹੀਏ ਜਾਂ ਕੁੱਝ ਅੱਗੇ ਦੀ ਵੀ ਸੋਚੀਏ?'' ਉਧਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਵਿਧਵਾ ਬੀਬੀਆਂ ਮਿਲਣ ਗਈਆਂ ਤੇ ਮਦਦ ਮੰਗੀ ਤਾਂ ਉਹ ਟੁਟ ਕੇ ਪੈ ਗਿਆ ਤੇ ਬੋਲਿਆ, ''ਤੁਸੀ ਖੇਖਣਹਾਰੀਆਂ ਇਥੇ ਕੀ ਕਰਨ ਆਈਆਂ ਹੋ? ਚਲੀਆਂ ਜਾਉ ਇਥੋਂ, ਕੁੱਝ ਨਹੀਂ ਮਿਲਣਾ ਤੁਹਾਨੂੰ ਇਥੋਂ।''
ਇਨ੍ਹਾਂ ਹਾਲਾਤ ਵਿਚ ਦਿੱਲੀ ਹਾਈ ਕੋਰਟ ਦੇ ਸੱਚ ਦਾ ਸਾਥ ਦੇਣ ਵਾਲੇ ਦੋ ਜੱਜਾਂ ਰਾਹੀਂ ਜਿਹੜੀ ਪ੍ਰਾਪਤੀ ਬੀਬੀ ਜਗਦੀਸ਼ ਕੌਰ ਤੇ ਨਿਰਪ੍ਰੀਤ ਕੌਰ ਨੇ ਭਲੇ ਵਕੀਲਾਂ ਦੀ ਮਦਦ ਨਾਲ, ਕੌਮ ਦੀ ਝੋਲੀ ਵਿਚ ਪਾਈ ਹੈ, ਉਸ ਲਈ ਉਨ੍ਹਾਂ ਦਾ ਜਿੰਨਾ ਧਨਵਾਦ ਕੀਤਾ ਜਾਏ ਥੋੜਾ ਹੈ।

ਇਹ ਕੌਮ ਤਾਂ ਇਹੋ ਜਹੀ ਹੀ ਹੈ, ਦੁਖ ਵਿਚ ਕਿਸੇ ਸਿੱਖ ਦਾ ਸਾਥ ਦੇਣ ਵਾਲੇ ਬੜੇ ਥੋੜੇ ਸਿੱਖ ਹੀ ਨਿਤਰਦੇ ਹਨ। ਧਨਾਢ, ਵਪਾਰੀ, ਧਰਮੀ ਚੋਲਿਆਂ ਵਾਲੇ, ਤੇ ਸਿਆਸਤਦਾਨ ਤਾਂ ਬਿਲਕੁਲ ਹੀ ਪੈਸੇ ਦੇ ਪੁੱਤਰ ਹੁੰਦੇ ਹਨ ਤੇ ਕਦੇ ਕਿਸੇ ਦੀ ਮਦਦ ਨਹੀਂ ਕਰਦੇ ਪਰ ਮਗਰੋਂ ਆ ਗਜਦੇ ਹਨ, ''ਅਸੀ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ, ਇਸ ਲਈ ਇਹ ਜਿੱਤ ਪ੍ਰਾਪਤ ਹੋ ਸਕੀ।'' ਸੌ ਫ਼ੀ ਸਦੀ ਝੂਠ। ਜਿੱਤ ਉਨ੍ਹਾਂ ਕੁੱਝ ਨਿਸ਼ਕਾਮ ਲੋਕਾਂ ਕਰ ਕੇ ਹੋਈ ਹੈ ਜਿਨ੍ਹਾਂ ਅਪਣਾ ਸੱਭ ਕੁੱਝ ਗਵਾ ਕੇ ਵੀ ਹਰ ਲਾਲਚ ਤੇ ਹਰ ਧਮਕੀ ਨੂੰ ਠੁਕਰਾਇਆ ਹੈ। ਜਿਹੜੇ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਉਨ੍ਹਾਂ ਨਾਲ ਖੜੇ ਰਹੇ, ਉਨ੍ਹਾਂ ਦਾ ਵੀ ਬਹੁਤ ਬਹੁਤ ਧਨਵਾਦ।

ਕੌਮ ਹੁਣ ਹੀ ਕੁੱਝ ਸਿਖ ਲਵੇ। 'ਉੱਚਾ ਦਰ ਬਾਬੇ ਨਾਨਕ ਦਾ' ਦੀ ਕਾਇਮੀ ਲਈ ਯਤਨ ਕਰਦੇ ਹੋਏ ਅਤੇ ਉਸ ਤੋਂ ਪਹਿਲਾਂ ਸਿੱਖਾਂ ਦਾ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਚਾਲੂ ਕਰਨ ਸਮੇਂ ਅਸੀ ਵੇਖ ਲਿਆ ਸੀ ਕਿ ਮੁੱਠੀ ਭਰ ਕੁੱਝ ਚੰਗੇ ਲੋਕਾਂ ਨੂੰ ਛੱਡ ਕੇ, ਇਸ ਕੌਮ ਦੀ ਬਹੁਗਿਣਤੀ ਨਾ ਕੁੱਝ ਸਿਖੀ ਹੈ, ਨਾ ਸਿਖਣ ਲਈ ਕਦੇ ਤਿਆਰ ਹੀ ਹੋਵੇਗੀ। 'ਮੇਰਾ ਪੈਸਾ, ਮੈਂ ਜਿਵੇਂ ਮਰਜ਼ੀ ਖ਼ਰਚਾਂ, ਜਿਸ ਨੂੰ ਮਰਜ਼ੀ ਦੇਵਾਂ, ਜਿਸ ਨੂੰ ਮਰਜ਼ੀ ਨਾ ਦੇਵਾਂ।'¸ਇਹੀ ਇਸ ਕੌਮ ਦੇ ਤਿੰਨ ਤਕੀਆ ਕਲਾਮ ਬਣ ਗਏ ਹਨ। ਇਨ੍ਹਾਂ ਹਾਲਾਤ ਵਿਚ ਦਿੱਲੀ ਵਿਚ ਮਿਲੀ ਸਫ਼ਲਤਾ ਹੋਰ ਵੀ ਮੁਬਾਰਕ!

ਜਾਂ ਲੀਡਰ ਅਪਣੇ ਲਈ ਲੈ ਲੈਣ ਜਾਂ ਕੌਮ/ਪੰਜਾਬ ਲਈ ਲੈ ਲੈਣ...

ਪੰਜਾਬ ਜਾਂ ਸਿੱਖਾਂ ਦੀ ਕੋਈ ਵੀ ਮੰਗ ਜੇ 1966 ਮਗਰੋਂ ਨਹੀਂ ਮੰਨੀ ਗਈ ਤਾਂ ਦੱਸਣ ਦੀ ਲੋੜ ਨਹੀਂ ਕਿ ਅਜਿਹਾ ਕਿਉਂ ਹੋਇਆ। 1950 ਤੋਂ 1966 ਤਕ 16 ਸਾਲ ਪੰਜਾਬੀ ਸੂਬੇ ਦੀ ਲੜਾਈ ਵੀ ਅਕਾਲੀਆਂ ਨੇ ਲੜੀ ਪਰ ਇਸ ਲੜਾਈ ਦੌਰਾਨ ਵੀ ਅਕਾਲੀਆਂ ਨੂੰ ਹਰ ਦੋ-ਤਿੰਨ ਸਾਲ ਬਾਅਦ ਸਿੱਖ ਕੌਮ ਅਤੇ ਪੰਜਾਬ ਲਈ ਕੁੱਝ ਨਾ ਕੁੱਝ ਜ਼ਰੂਰ ਮਿਲ ਜਾਂਦਾ ਸੀ¸ਕਦੇ ਗੁਰਦਵਾਰਿਆਂ ਬਾਰੇ ਨਹਿਰੂ-ਤਾਰਾ ਸਿੰਘ ਪੈਕਟ, ਕਦੇ ਦਲਿਤ ਸਿੱਖਾਂ ਲਈ ਵੀ ਹਿੰਦੂ ਦਲਿਤਾਂ ਵਾਲੇ ਅਧਿਕਾਰ, ਕਦੇ ਸੱਚਰ ਫ਼ਾਰਮੂਲਾ ਅਤੇ ਕਦੇ ਰੀਜਨਲ ਫ਼ਾਰਮੂਲਾ ਆਦਿ ਆਦਿ।

ਇਸ ਲੜਾਈ ਦੌਰਾਨ ਵੀ ਅਕਾਲੀ ਲੀਡਰਾਂ ਨੂੰ ਪੰਜਾਬ ਤੇ ਸਿੱਖਾਂ ਦਾ ਫ਼ਿਕਰ ਛੱਡ ਕੇ, ਅਪਣੇ ਲਈ ਵੱਡੀ ਤੋਂ ਵੱਡੀ ਪਦਵੀ ਲੈ ਲੈਣ ਦੇ ਲਾਲਚ ਦਿਤੇ ਗਏ। ਦੂਜੇ ਤੀਜੇ ਦਰਜੇ ਦੇ ਤਾਂ ਬਹੁਤ ਸਾਰੇ ਅਕਾਲੀ ਆਗੂ ਉਦੋਂ ਵੀ ਵਿਕ ਗਏ ਸਨ ਪਰ ਵੱਡੇ ਲੀਡਰ ਅਟਲ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਰਾਸ਼ਟਰਪਤੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਲਾਲਚ ਤਕ ਦਿਤਾ ਗਿਆ ਪਰ ਉਨ੍ਹਾਂ ਇਸ ਬਾਰੇ ਗੱਲ ਕਰਨੀ ਵੀ ਨਾ ਮੰਨੀ ਜਿਸ ਕਰ ਕੇ ਸਿੱਖਾਂ ਤੇ ਪੰਜਾਬ ਨੂੰ ਹੀ ਕੁੱਝ ਨਾ ਕੁੱਝ ਹਰ ਦੋ ਤਿੰਨ ਸਾਲ ਮਗਰੋਂ ਮਿਲ ਜਾਂਦਾ ਰਿਹਾ। 1966 ਮਗਰੋਂ ਜੋ ਵੀ ਮਿਲਿਆ, ਉਹ ਵੱਡੇ ਸਿੱਖ ਲੀਡਰਾਂ ਨੇ ਅਪਣੇ ਲਈ ਲੈ ਲਿਆ ਤੇ ਕੌਮ ਜਾਂ ਪੰਜਾਬ ਦੇ ਪੱਲੇ ਕੁੱਝ ਵੀ ਨਾ ਪਿਆ। 

1984 ਦੇ ਦੋ ਸਾਕੇ

ਅੰਮ੍ਰਿਤਸਰ ਵਿਚ ਸਿੱਖਾਂ ਦੇ 'ਮੱਕੇ' ਨੂੰ ਇਸ ਤਰ੍ਹਾਂ ਫ਼ੌਜੀ ਯਲਗਾਰ, ਤੋਪਾਂ, ਗੋਲਿਆਂ, ਟੈਂਕਾਂ ਨਾਲ ਤਬਾਹ ਕੀਤਾ ਗਿਆ ਜਿਵੇਂ ਉਹ ਕੋਈ ਦੁਸ਼ਮਣ ਦੇਸ਼ ਦਾ ਮਾਮੂਲੀ ਜਿਹਾ ਪਿੰਡ ਹੋਵੇ ਤੇ ਕਿਸੇ ਧਰਮ ਦਾ ਕੇਂਦਰੀ ਅਸਥਾਨ ਨਾ ਹੋਵੇ। ਉਸ ਦੇ ਅੰਦਰ ਮੱਥਾ ਟੇਕਣ ਗਏ ਯਾਤਰੀਆਂ ਨਾਲ ਉਹ ਸਲੂਕ ਕੀਤਾ ਗਿਆ ਜੋ ਹਿਟਲਰ ਨੇ ਯਹੂਦੀ ਕੈਦੀਆਂ ਨਾਲ ਕੀਤਾ ਸੀ। ਫਿਰ ਨਵੰਬਰ ਵਿਚ ਜੂਨ, 1984 ਵਾਲਾ ਜ਼ੁਲਮ ਹੀ ਦਿੱਲੀ ਤਬਦੀਲ ਹੋ ਗਿਆ। ਉਥੇ ਇਕ ਪ੍ਰਧਾਨ ਮੰਤਰੀ ਦੇ ਕਤਲ ਨੂੰ ਬਹਾਨਾ ਬਣਾ ਕੇ, ਜਿਹੜਾ ਸਿੱਖ ਨਜ਼ਰ ਆਵੇ, ਉਸ ਨੂੰ ਮਾਰ ਦਿਉ, ਸਾੜ ਦਿਉ,

ਜਿਹੜਾ ਗੁਰਦਵਾਰਾ ਨਜ਼ਰ ਆਵੇ, ਉਸ ਨੂੰ ਅੱਗ ਲਾ ਦਿਉ, ਕਿਸੇ ਸਿੱਖ ਦੀ ਜਿਹੜੀ ਕੋਈ ਦੁਕਾਨ ਜਾਂ ਫ਼ੈਕਟਰੀ ਨਜ਼ਰ ਆਵੇ, ਉਸ ਨੂੰ ਸਾੜ ਦਿਉ ਸਿੱਖਾਂ ਦੀ ਕੋਈ ਜਵਾਨ ਕੁੜੀ ਨਜ਼ਰੀਂ ਪੈ ਜਾਵੇ ਤਾਂ ਉਸ ਨੂੰ ਚੁਕ ਕੇ ਲੈ ਜਾਉ ਤੇ ਸ਼ਰੇਆਮ ਉਸ ਦੀ ਪੱਤ ਲੁਟ ਲਉ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨਜ਼ਰ ਆ ਜਾਵੇ ਤਾਂ ਉਸ ਨੂੰ ਸੜਕ ਤੇ ਸੁਟ ਕੇ ਉਸ ਨੂੰ ਪੈਰਾਂ ਥੱਲੇ ਰੋਲੋ ਤੇ ਉਸ ਤੇ ਖੜੇ ਹੋ ਕੇ ਨੱਚੋ,

ਇਕੱਲੇ ਦੁਕੱਲੇ ਸਿੱਖ ਦੇ ਗਲ ਵਿਚ ਟਾਇਰ ਪਾ ਕੇ ਉਸ ਨੂੰ ਅੱਗ ਲਾ ਦਿਉ, ਜਵਾਨ ਮੁੰਡਿਆਂ ਦੇ ਸਾਹਮਣੇ ਉਨ੍ਹਾਂ ਦੀਆਂ ਮਾਵਾਂ ਨੂੰ ਨੰਗੀਆਂ ਕਰ ਕੇ ਉਨ੍ਹਾਂ ਦੀ ਪੱਤ ਲੁੱਟੋ ਤੇ ਮਾਵਾਂ ਤੇ ਪਤਨੀਆਂ ਨੂੰ ਕੁਰਲਾਂਦਿਆਂ ਵੇਖ ਕੇ ਉਨ੍ਹਾਂ ਦੇ ਪਤੀਆਂ, ਬੱਚਿਆਂ ਨੂੰ ਕੋਹ ਕੋਹ ਕੇ ਮਾਰ ਛੱਡੋ। ਨਵਜਨਮੇ ਬੱਚੇ ਚੁਕ ਕੇ ਮਾਵਾਂ ਸਾਹਮਣੇ ਅੱਗ ਵਿਚ ਸੁਟ ਦਿਉ...। ਇਹ ਸੱਭ 1984 ਵਿਚ ਹੋਇਆ।