ਪੰਜਾਬ ਦੇ ਸੱਚੇ ਸਪੂਤ, ਵੋਟ ਕਿਸ ਨੂੰ ਪਾਉਣਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਹੜਾ ਧੱਕਾ ਆਜ਼ਾਦੀ ਤੋਂ ਪੌਣੇ ਦੋ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਸ਼ੁਰੂ ਕੀਤਾ ਸੀ, ਬੀਜੇਪੀ ਨੇ ਭਾਈਵਾਲ ਬਣ ਕੇ ਵੀ ਉਸੇ ਧੱਕੇ ਨੂੰ ਜਾਰੀ ਰਖਿਆ ਹੋਇਆ...

PM Modi, Amit Shah

ਜਿਹੜਾ ਧੱਕਾ ਆਜ਼ਾਦੀ ਤੋਂ ਪੌਣੇ ਦੋ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਸ਼ੁਰੂ ਕੀਤਾ ਸੀ, ਬੀਜੇਪੀ ਨੇ ਭਾਈਵਾਲ ਬਣ ਕੇ ਵੀ ਉਸੇ ਧੱਕੇ ਨੂੰ ਜਾਰੀ ਰਖਿਆ ਹੋਇਆ ਹੈ। ਭਾਜਪਾ ਦੀ ਕੇਂਦਰ ਸਰਕਾਰ ਨੇ ਪੰਜਾਬ ਪ੍ਰਤੀ ਭਾਈਵਾਲਾਂ ਵਾਲਾ ਇਕ ਕਦਮ ਵੀ ਨਹੀਂ ਚੁਕਿਆ ਸਗੋਂ ਪੰਜਾਬ ਨੂੰ ਖ਼ਾਸ ਆਰਥਕ ਪੈਕੇਜ ਦੇਣਾ ਬਣਦਾ ਸੀ ਪਰ ਨਹੀਂ ਦਿਤਾ ਗਿਆ। ਪੰਜਾਬ ਦੇ ਪੁਰਾਣੇ ਲਟਕਦੇ ਮਸਲੇ ਪਾਣੀਆਂ ਦਾ ਮਸਲਾ, ਚੰਡੀਗੜ੍ਹ ਤੇ ਪੰਜਾਬੀ, ਬੋਲਦੇ ਇਲਾਕਿਆਂ ਦੇ ਮਸਲੇ, ਉਸੇ ਤਰ੍ਹਾਂ ਲਟਕਦੇ ਰੱਖੇ ਹਨ, ਜਿਵੇਂ 1966 ਤੋਂ ਲਟਕ ਰਹੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਫ਼ੈਸਲਾ ਮੋਦੀ ਜੀ ਨੇ ਖ਼ੁਦ ਲੈਣਾ ਹੈ, ਉਸ ਬਾਰੇ ਵੀ ਚੁੱਪ ਹੀ ਧਾਰੀ ਹੋਈ ਹੈ। ਹੁਣ ਸਾਰਾ ਵਰਤਾਰਾ ਵੇਖ ਕੇ ਕਹਿ ਸਕਦੇ ਹਾਂ ਕਿ ਭਾਜਪਾ ਨੇ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰਖਿਆ ਹੋਇਆ ਹੈ। 

ਪੰਜਾਬੀਉ 2019 ਵਿਚ ਚੋਣਾਂ ਆ ਰਹੀਆਂ ਹਨ, ਹੁਣ ਤੁਸੀ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉਪਰ ਉਠ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਅਨੁਸਾਰ ਫ਼ੈਸਲੇ ਲੈਂਦਿਆਂ ਅਜਿਹੇ ਲਿਆਕਤਵਾਨ, ਪੜ੍ਹੇ ਲਿਖੇ ਬੁਧੀਜੀਵੀ, ਕਾਨੂੰਨੀ ਮਾਹਰ, ਲਾਲਚ ਰਹਿਤ ਪੰਜਾਬ ਦੇ ਸਪੁੱਤਰਾਂ ਨੂੰ ਭੇਜੀਏ ਕਿ ਉਹ ਸੰਸਦ ਵਿਚ ਜਾ ਕੇ ਪੰਜਾਬ ਦੀ, ਲੋਕਾਂ ਦੀ ਗੱਲ ਕਰਨ ਨਾਕਿ ਲੋਕਾਂ ਵਲੋਂ ਨਕਾਰੇ ਹੋਏ ਰਾਜ ਸਭਾ ਮੈਂਬਰ ਬਣਾਈਏ ਜੋ ਪ੍ਰਵਾਰਵਾਦੀ, ਮਾਇਆਵਾਦੀ ਤੇ ਕੁਰਸੀਵਾਦੀ ਬਣ ਕੇ ਦਿੱਲੀ ਦੀ ਚਕਾ ਚੌਂਧ ਵਿਚ ਧਸ ਕੇ ਨਿੱਜਵਾਦੀ ਹੋ ਕੇ ਚੱਲਣ। 

ਪੜ੍ਹੇ ਲਿਖੇ ਸਿੱਖਾਂ ਨੂੰ ਬੁਧੀਜੀਵੀ, ਚਿੰਤਕ, ਕੌਮ ਦਰਦੀ ਤੇ ਪੰਜਾਬ ਦਰਦੀ ਸਿਰ ਜੋੜ ਕੇ ਬੈਠਣ ਤੇ ਅੱਗੇ ਲਿਆਉਣ ਅਤੇ ਨਿਰਾਸ਼ ਹੋ ਕੇ ਚੁੱਕੇ ਆਮ ਲੋਕਾਂ ਲਈ ਆਸ ਦੀ ਕਿਰਨ ਬਣਨ। ਇਸ ਲਈ ਆਮ ਲੋਕੋ ਆਪਾਂ ਸਾਰੇ ਵੀ ਸਿਰ ਜੋੜ ਨਸ਼ਾ ਤੇ ਨੋਟ ਮੁਕਤ ਹੋ ਕੇ ਗੁਰੂ ਦੇ ਆਸ਼ੇ ਅਨੁਸਾਰ ਸਰਬੱਤ ਦੇ ਭਲੇ ਲਈ ਪੰਜਾਬੀ ਸਪੁੱਤਰ ਬਣ ਕੇ ਵੋਟ ਪਾਈਏ ਤੇ ਪੰਜਾਬ ਦੀ ਆਵਾਜ਼ ਸੰਸਦ ਵਿਚ ਗੂੰਜਾਈਏ ਜੀ। 
- ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963