ਕੀ ਮਨੀਸ਼ ਸਿਸੋਦੀਆ ਜਾਂ ਪੰਜਾਬ ਦੇ ਕਾਂਗਰਸੀਆਂ ਨੂੰ ਤਲਵਾਰ ਵਿਖਾ ਕੇ ਭ੍ਰਿਸ਼ਚਾਰ ਖ਼ਤਮ ਹੋ ਜਾਵੇਗਾ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਸ ਤਰ੍ਹਾਂ ਦਿੱਲੀ ਵਿਚ ਮਨੀਸ਼ ਸਿਸੋਦੀਆ ਉਤੇ ਈਡੀ ਤੇ ਸੀਬੀਆਈ ਹਾਵੀ ਹੋ ਰਹੇ ਹਨ, ਉਸੇ ਤਰ੍ਹਾਂ ਪੰਜਾਬ 'ਚ ਸਾਬਕਾ ਮੰਤਰੀਆਂ 'ਤੇ ਪੰਜਾਬ ਵਿਜੀਲੈਂਸ ਹਾਵੀ ਹੋ ਰਹੀ ਹੈ।

Corruption will end by hanging a sword on Sisodia's head or by showing the sword to Congressmen of Punjab?

ਪਿਛਲੇ ਹਫ਼ਤੇ ‘ਇੰਡੀਆ ਟੂਡੇ’ ਨੇ ਅਪਣਾ ਸਾਲਾਨਾ ਸਰਵੇਖਣ ਕੀਤਾ, ਇਹ ਜਾਣਨ ਲਈ ਕਿ ਦੇਸ਼ ਦੀ ਸਿਆਸੀ ਨਬਜ਼ ਕੀ ਸੰਕੇਤ ਦੇ ਰਹੀ ਹੈ। ਦੇਸ਼ ਦੇ ਲੋਕ ਆਰਥਕ ਤੰਗੀ ਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਸੱਭ ਤੋਂ ਅੱਗੇ ਇਕੋ ਪਾਰਟੀ ਹੈ ਜੋ ਅਪਣੇ ਬਲਬੂਤੇ ਤੇ ਲੋਕਾਂ ਦੀ ਪਸੰਦ ਬਣ ਕੇ ਤਕਰੀਬਨ 293 ਸੀਟਾਂ ਲੈ ਸਕਦੀ ਹੈ ਤੇ ਉਹ ਹੈ ਭਾਜਪਾ। ਸੀਟਾਂ ਵਲ ਵੇਖਿਆ ਜਾਵੇ ਤਾਂ ਐਨ.ਡੀ.ਏ. 307 ਤੇ ਹੈ, ਯੂ.ਪੀ.ਏ. 125 ਤੇ, ਬਾਕੀ 11 ਪਰ ਜੇ ਵੋਟ ਪ੍ਰਤੀਸ਼ਤ ਵੇਖੀ ਜਾਵੇ ਤਾਂ ਐਨਡੀਏ 41, ਯੂਪੀਏ 28 ਤੇ ਬਾਕੀ 31.1 ਫ਼ੀ ਸਦੀ।  ਮਹਿੰਗਾਈ, ਬੇਰੁਜ਼ਗਾਰੀ, ਆਰਥਕ ਮੁੱਦੇ, ਭ੍ਰਿਸ਼ਟਾਚਾਰ ਹੀ ਮੁੱਦੇ ਸਨ ਜਦ ਯੂਪੀਏ ਦਾ ਸਫ਼ਾਇਆ ਹੋਇਆ ਸੀ ਪਰ ਅੱਜ ਉਹ ਮੁੱਦੇ ਹੋਰ ਵੀ ਜ਼ਿਆਦਾ ਵੱਧ ਚੁੱਕੇ ਹਨ, ਫਿਰ ਵੀ ਲੋਕ ਐਨਡੀਏ ਦੇ ਨਾਲ ਹਨ ਕਿਉਂਕਿ ਈਡੀ, ਵਿਜੀਲੈਂਸ ਦੇ ਵਾਰ ਨੇ ਵਿਰੋਧੀ ਧਿਰ ਨੂੰ ਕਮਜ਼ੋਰ ਕਰ ਦਿਤਾ ਹੈ।

ਜਿਸ ਤਰ੍ਹਾਂ ਦਿੱਲੀ ਵਿਚ ਮਨੀਸ਼ ਸਿਸੋਦੀਆ ਉਤੇ ਈਡੀ ਤੇ ਸੀਬੀਆਈ ਹਾਵੀ ਹੋ ਰਹੇ ਹਨ, ਉਸੇ ਤਰ੍ਹਾਂ ਪੰਜਾਬ ਵਿਚ ਇਕ ਤੋਂ ਬਾਅਦ ਇਕ ਸਾਬਕਾ ਮੰਤਰੀਆਂ ਉਤੇ ਪੰਜਾਬ ਵਿਜੀਲੈਂਸ ਹਾਵੀ ਹੋ ਰਹੀ ਹੈ।

ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਹੁਣ ਹਿਰਾਸਤ ਵਿਚ ਲੈ ਲਏ ਗਏ ਹਨ ਜਦਕਿ ਉਹ ਪੁਛਗਿਛ ਵਿਚ ਸ਼ਾਮਲ ਹੋਣ ਜਾਂ ਗ੍ਰਿਫ਼ਤਾਰੀ ਦੇਣ ਲਈ ਸਵੇਰ ਸਮੇਂ ਆਪ ਵਿਜੀਲੈਂਸ ਦੇ ਦਫ਼ਤਰ ਗਏ ਸਨ।  ਪਰ ਸਰਕਾਰਾਂ ਨੂੰ ਅਪਣੀ ਤਾਕਤ, ਜਾਂਚ ਤੋਂ ਜ਼ਿਆਦਾ ਇਕ ਸਾਬਕਾ ਮੰਤਰੀ ਨੂੰ ਹਿਰਾਸਤ ਵਿਚ ਲੈਂਦੇ ਦੀਆਂ ਤਸਵੀਰਾਂ ਰਾਹੀਂ ਬਦਨਾਮ ਕਰਨ ਵਿਚ ਸਵਾਦ ਆਉਂਦਾ ਹੈ।

ਭਾਰਤ ਭੂਸ਼ਨ ਆਸ਼ੂ ਜੇ ਆਪ ਪੇਸ਼ ਹੋ ਆਏ ਸਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਹਿਰਾਸਤ ਵਿਚ ਲੈਣਾ ਮਰਿਆਦਾ ਦੀ ਉਲੰਘਣਾ ਹੈ ਤੇ ਜਿਸ ਤਰ੍ਹਾਂ ਕੇਂਦਰ ਵਲੋਂ ਈਡੀ ਦਾ ਦੁਰ-ਉਪਯੋਗ ਹੋ ਰਿਹਾ ਹੈ, ਉਸੇ ਤਰ੍ਹਾਂ ਦੀ ਛਵੀ ਪੰਜਾਬ ਵਿਜੀਲੈਂਸ ਦੀ ਵੀ ਬਣ ਸਕਦੀ ਹੈ। ਪਰ ਅਜੀਬ ਗੱਲ ਹੈ ਕਿ ਜਿਹੜੇ ਮੰਤਰੀ ਅਸਲ ਵਿਚ ਭ੍ਰਿਸ਼ਟ ਮੰਨੇ ਜਾਂਦੇ ਸਨ ਤੇ ਜਿਨ੍ਹਾਂ ਦੇ ਫੜੇ ਜਾਣ ਦੇ ਸੰਕੇਤ ਸਨ, ਉਨ੍ਹਾਂ ਵਿਚੋਂ ਕਈ ਤਾਂ ਭਾਜਪਾ ਵਿਚ ਸ਼ਰਨ ਲੈ ਚੁੱਕੇ ਹਨ ਤੇ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਸਮੇਂ ਹੋਰ ਕਈ ਵੀ ਉਨ੍ਹਾਂ ਦੀ ਸ਼ਰਨ ਲੈ ਲੈਣਗੇ। ਪਰ ਸਵਾਲ ਇਹ ਹੈ ਕਿ ਕੀ ਇਸ ਨਾਲ ਸੂਬੇ ਜਾਂ ਦੇਸ਼ ਵਿਚ ਭ੍ਰਿਸ਼ਟਾਚਾਰ ਘੱਟ ਰਿਹਾ ਹੈ ਜਾਂ ਮਾਹੌਲ ਸੁਧਰ ਰਿਹਾ ਹੈ ਜਾਂ ਸਿਰਫ਼ ਸਿਆਸੀ ਰੰਜਸ਼ਾਂ ਹੀ ਕਢੀਆਂ ਜਾ ਰਹੀਆਂ ਹਨ?

ਇਸ ਸਾਰੀ ਸਥਿਤੀ ਵਿਚ ਅਸਲ ਜਿੱਤ ਭਾਜਪਾ ਦੀ ਹੋ ਰਹੀ ਹੈ ਕਿਉਂਕਿ ਵਿਰੋਧੀ ਧਿਰ ਦੋ ਧਿਰਾਂ ਵਿਚ ਵੰਡੀ ਹੋਈ ਹੈ। ਇਕ ਪਾਸੇ ਕਾਂਗਰਸ ਦੇ ਨਾਲ ਉਸ ਦੇ ਸਮਰਥਕ (ਯੂਪੀਏ) ਹਨ ਤੇ ਇਸ ਨੂੰ ਚੁਨੌਤੀ ਦੇਣ ਵਾਲੀ ਦੂਜੀ ਧਿਰ ਵਿਚ ‘ਆਪ’ ਤੇ ਕੁੱਝ ਹੋਰ ਸਿਆਸੀ ਪਾਰਟੀਆਂ ਹਨ ਜੋ ਕਾਂਗਰਸ ’ਤੇ ਵੀ ਹਾਵੀ ਹੋਣਾ ਚਾਹੁੰਦੀਆਂ ਹਨ ਤਾਕਿ ਉਸ ਨੂੰ ਖ਼ਤਮ ਕਰ ਕੇ ਉਸ ਦੀ ਥਾਂ ਲੈ ਲੈਣ, ਜਿਵੇਂ ਗੋਆ, ਉਤਰਾਖੰਡ ਵਿਚ ‘ਆਪ’ ਜਾਂ ਤ੍ਰਿਣਮੂਲ ਕਾਂਗਰਸ ਵੀ ਜਿੱਤ ਨਹੀਂ ਸਕੀਆਂ ਤੇ ਉਨ੍ਹਾਂ ਨੇ ਕਾਂਗਰਸ ਨੂੰ ਵੀ ਜਿੱਤਣ ਨਹੀਂ ਦਿਤਾ।

ਭਾਜਪਾ ਆਪ ਵੀ ਟੀ.ਐਮ.ਸੀ. ਤੇ ਹੋਰਾਂ ਸਣੇ ਕਾਗਰਸ ’ਤੇ ਹਾਵੀ ਹੋ ਰਹੀ ਹੈ। ਇਸ ਤਰ੍ਹਾਂ ਸਾਰੀ ਵਿਰੋਧੀ ਧਿਰ ਹੀ ਕਮਜ਼ੋਰ ਹੋਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਕੋਈ ਇਕ ਸਾਂਝਾ ‘ਦੁਸ਼ਮਣ’ ਨਹੀਂ ਹੈ ਸਗੋਂ ਉਹ ਅੰਦਰੋਂ ਇਕ ਦੂਜੇ ਦੀਆਂ ਵੀ ‘ਦੁਸ਼ਮਣ’ ਹਨ। ਪਿਛਲੇ ਹਫ਼ਤੇ ‘ਇੰਡੀਆ ਟੂਡੇ’ ਨੇ ਅਪਣਾ ਸਾਲਾਨਾ ਸਰਵੇਖਣ ਕੀਤਾ, ਇਹ ਜਾਣਨ ਲਈ ਕਿ ਦੇਸ਼ ਦੀ ਸਿਆਸੀ ਨਬਜ਼ ਕੀ ਸੰਕੇਤ ਦੇ ਰਹੀ ਹੈ। ਦੇਸ਼ ਦੇ ਲੋਕ ਆਰਥਕ ਤੰਗੀ ਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਸੱਭ ਤੋਂ ਅੱਗੇ ਇਕੋ ਪਾਰਟੀ ਹੈ ਜੋ ਅਪਣੇ ਬਲਬੂਤੇ ਤੇ ਲੋਕਾਂ ਦੀ ਪਸੰਦ ਬਣ ਕੇ ਤਕਰੀਬਨ 293 ਸੀਟਾਂ ਲੈ ਸਕਦੀ ਹੈ ਤੇ ਉਹ ਹੈ ਭਾਜਪਾ।

ਸੀਟਾਂ ਵਲ ਵੇਖਿਆ ਜਾਵੇ ਤਾਂ ਐਨ.ਡੀ.ਏ. 307 ਤੇ ਹੈ, ਯੂ.ਪੀ.ਏ. 125 ਤੇ, ਬਾਕੀ 11 ਪਰ ਜੇ ਵੋਟ ਪ੍ਰਤੀਸ਼ਤ ਵੇਖੀ ਜਾਵੇ ਤਾਂ ਐਨਡੀਏ 41, ਯੂਪੀਏ 28 ਤੇ ਬਾਕੀ 31.1 ਫ਼ੀ ਸਦੀ।  ਮਹਿੰਗਾਈ, ਬੇਰੁਜ਼ਗਾਰੀ, ਆਰਥਕ ਮੁੱਦੇ, ਭ੍ਰਿਸ਼ਟਾਚਾਰ ਹੀ ਮੁੱਦੇ ਸਨ ਜਦ ਯੂਪੀਏ ਦਾ ਸਫ਼ਾਇਆ ਹੋਇਆ ਸੀ ਪਰ ਅੱਜ ਉਹ ਮੁੱਦੇ ਹੋਰ ਵੀ ਜ਼ਿਆਦਾ ਵੱਧ ਚੁੱਕੇ ਹਨ, ਫਿਰ ਵੀ ਲੋਕ ਐਨਡੀਏ ਦੇ ਨਾਲ ਹਨ ਕਿਉਂਕਿ ਈਡੀ, ਵਿਜੀਲੈਂਸ ਦੇ ਮੁਦਿਆਂ ਨੇ ਵਿਰੋਧੀ ਧਿਰ ਨੂੰ ਕਮਜ਼ੋਰ ਕਰ ਦਿਤਾ ਹੈ। ਤੇ ਜਦ ਵਿਰੋਧੀ ਪਾਰਟੀਆਂ ਸੂਬਾ ਪੱਧਰ ਤੇ ਇਕ ਦੂਜੇ ’ਤੇ ਵਾਰ ਕਰਦੀਆਂ ਹਨ ਤਾਂ ਭਾਜਪਾ ਦੀ ਜਿੱਤ ਵਿਚ ਅਨਜਾਣੇ ’ਚ ਹੋਰ ਵਾਧਾ ਹੋ ਜਾਂਦਾ ਹੈ।

ਭ੍ਰਿਸ਼ਟਾਚਾਰ ਰੋਕਣਾ ਸਰਕਾਰ ਦਾ ਫ਼ਰਜ਼ ਹੈ ਪਰ ਉਹੋ ਜਿਹੇ ਪਰਚੇ ਹੋਣੇ ਚਾਹੀਦੇ ਹਨ ਜੋ ਅਸਲ ਵਿਚ ਲੋਕਾਂ ਦਾ ਫ਼ਾਇਦਾ ਕਰਨ। ਪਰਚੇ ਸਿਰਫ਼ ਹੱਥ ਪਾਉਣ ਵਾਸਤੇ ਕਰਨ ਦੀ ਰੀਤ ਹੁਣ ਸ਼ਾਇਦ ਕੇਂਦਰ ਸਰਕਾਰ ਵਾਂਗ ਪੰਜਾਬ ਨੇ ਵੀ ਅਪਣਾ ਲਈ ਹੈ। ਦਿੱਲੀ ਵਿਚ ‘ਆਪ’ ਸਰਕਾਰ ਨੇ ਏਨੀ ਰੰਜਸ਼ ਵਾਲੀ ਪਹੁੰਚ ਨਹੀਂ ਅਪਣਾਈ ਸੀ ਸਗੋਂ ਉਨ੍ਹਾਂ ਨੇ ਦਿੱਲੀ ਦਾ ਵਿਕਾਸ ਮਾਡਲ ਬਣਾ ਕੇ ਹਰ ਆਮ ਇਨਸਾਨ ਦਾ ਦਿਲ ਜਿੱਤਿਆ ਸੀ। ਪਰ ਪੰਜਾਬ ਮਾਡਲ ਰੰਜਸ਼ ਤੇ ਜਲਦ ਫ਼ੈਸਲਿਆਂ ਵਲ ਜਾ ਰਿਹਾ ਹੈ। ਸਮਾਂ ਹੀ ਦੱਸੇਗਾ ਕਿ ਹੁਣ ਇਸ ਕੇਸ ਵਿਚ ਕੋਈ ਦਮ ਹੈ ਵੀ ਜਾਂ ਸਿਰਫ਼ ਸੁਰਖ਼ੀਆਂ ਬਟੋਰਨ ਲਈ ਹੀ ਇਹ ਕੰਮ ਕੀਤਾ ਗਿਆ ਹੈ। 

-  ਨਿਮਰਤ ਕੌਰ