ਗੁਰੂ ਸਾਹਿਬ ਦੀ ਬਖ਼ਸ਼ਿਸ਼ 'ਜੈਕਾਰਾ' ਹੁਣ ਸ਼ਰਾਬ ਪੀਣ ਵੇਲੇ ਵੀ ਲਾਇਆ ਜਾਣ ਲੱਗੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੈਕਾਰਾ ਹਮੇਸ਼ਾ ਹੀ ਚੜ੍ਹਦੀਕਲਾ ਦਾ ਪ੍ਰਤੀਕ ਰਿਹਾ ਹੈ ਅਤੇ ਸਿੱਖਾਂ ਵਿਚ ਕੁਰਬਾਨੀ ਦੀ ਭਾਵਨਾ (ਜਨੂੰਨ) ਨੂੰ ਪ੍ਰਗਟ ਕਰਦਾ ਰਿਹਾ ਹੈ...........

Nihang Singh

ਜੈਕਾਰਾ ਹਮੇਸ਼ਾ ਹੀ ਚੜ੍ਹਦੀਕਲਾ ਦਾ ਪ੍ਰਤੀਕ ਰਿਹਾ ਹੈ ਅਤੇ ਸਿੱਖਾਂ ਵਿਚ ਕੁਰਬਾਨੀ ਦੀ ਭਾਵਨਾ (ਜਨੂੰਨ) ਨੂੰ ਪ੍ਰਗਟ ਕਰਦਾ ਰਿਹਾ ਹੈ। ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪੁਤਰਾਂ ਦੀ ਜੰਗ ਵਿਚ ਹੋਈ ਸ਼ਹੀਦੀ ਸਮੇਂ ਜੈਕਾਰੇ ਲਗਾਏ ਸਨ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿਚ ਖਲੋ ਕੇ। ਅਜਿਹੀਆਂ ਕਈ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਪਰ ਅਜਕਲ ਸਾਡਾ ਜੈਕਾਰੇ ਲਗਾਉਣ ਦਾ ਮਕਸਦ ਕੀ ਹੈ?

ਕਿਸੇ ਲੀਡਰ ਦੀ ਖ਼ੁਸ਼ਾਮਦ ਕਰਨ ਲਈ, ਕੋਈ ਪ੍ਰਧਾਨਗੀ ਮਿਲਣ ਤੇ ਜਾਂ ਅਪਣੀ ਝੂਠੀ ਤਾਕਤ ਦੂਜਿਆਂ ਨੂੰ ਵਿਖਾਉਣ ਲਈ ਅਸੀ 'ਜੈਕਾਰੇ' ਦੀ ਵਰਤੋਂ ਕਰਦੇ ਹਾਂ। ਜੀ ਹਾਂ ਅਸੀ ਜੈਕਾਰਾ ਗਜਾਉਂਦੇ ਨਹੀਂ, ਉਸ ਦਾ ਇਸਤੇਮਾਲ ਜਾ ਕਹਿ ਲਉ ਕਿ ਗ਼ਲਤ ਇਸਤੇਮਾਲ ਕਰਦੇ ਹਾਂ, ਇਥੋਂ ਤਕ ਕਿ ਕੋਈ ਭੇਖੀ ਜੋ ਅਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਸ਼ਰਾਬ ਪੀਣ ਵੇਲੇ ਵੀ ਜੈਕਾਰੇ ਲਗਾਉਂਦੇ ਹਨ।

ਇਸ ਤੋਂ ਅਸੀ ਸਿੱਖਾਂ ਵਿਚ ਆ ਰਹੇ ਨਿਘਾਰ ਨੂੰ ਸਹਿਜੇ ਹੀ ਵੇਖ ਸਕਦੇ ਹਾਂ। ਅੱਜ ਲੋੜ ਹੈ ਗੁਰੂ ਸਾਹਿਬਾਨ ਤੇ ਪੁਰਾਤਨ ਸਿੰਘਾਂ ਦੇ ਪਾਏ ਪੂਰਨਿਆਂ 'ਤੇ ਖਰੇ ਉਤਰਨ ਦੀ। ਅਸੀ ਘੱਟ ਤੋਂ ਘੱਟ ਰਾਜਸੀ ਸਟੇਜਾਂ, ਦੁਨਿਆਵੀ ਪ੍ਰਧਾਨਗੀਆਂ ਜਾਂ ਨਸ਼ਿਆਂ ਦਾ ਪ੍ਰਯੋਗ ਕਰਨ ਵੇਲੇ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਵਿਚ ਲਗਾਏ ਚੜ੍ਹਦੀ ਕਲਾ ਦੇ ਪ੍ਰਤੀਕ 'ਜੈਕਾਰੇ' ਦੀ ਦੁਰਵਰਤੋਂ ਨਾ ਕਰੀਏ।   -ਅਸਿਸਟੈਂਟ ਪ੍ਰੋ. ਰੀਤੂ, ਸੰਪਰਕ : 90233-50333