ਸਾਰਾ ਪਾਕਿਸਤਾਨ ਸਿੱਧੂ ਦਾ ਫ਼ੈਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਧੂ ਉਹ ਹੈ ਜੋ ਪੰਜਾਬ ਦੇ ਅਕਾਲੀਆਂ ਦੇ ਘਪਲੇ ਸਾਹਮਣੇ ਲਿਆ ਰਿਹਾ ਹੈ........

Navjot Singh Sidhu

ਸਿੱਧੂ ਉਹ ਹੈ ਜੋ ਪੰਜਾਬ ਦੇ ਅਕਾਲੀਆਂ ਦੇ ਘਪਲੇ ਸਾਹਮਣੇ ਲਿਆ ਰਿਹਾ ਹੈ। ਸਿੱਧੂ ਉਹ ਹੈ ਜੋ ਅਪਣੀ ਜੇਬ ਵਿਚੋਂ 25-25 ਲੱਖ ਰੁਪਏ ਸੰਸਥਾਵਾਂ ਨੂੰ ਦੇ ਆਉਂਦਾ ਹੈ। ਯਾਦ ਰਹੇ ਇਕ ਗ਼ਰੀਬ ਲੇਖਕ ਬਿਮਾਰ ਹੋ ਗਿਆ ਸੀ ਤਾਂ ਸਿੱਧੂ ਉਸ ਦਾ ਹਾਲ ਪੁੱਛਣ ਚਲਾ ਗਿਆ। ਅੱਠ ਲੱਖ ਰੁਪਇਆ ਜੇਬ ਵਿਚੋਂ ਦੇ ਆਇਆ। ਅੱਜ ਸਾਰਾ ਪਾਕਿਸਤਾਨ ਸਿੱਧੂ ਦਾ ਫ਼ੈਨ ਹੈ। ਯਾਰੋ ਸਿੱਧੂ ਸਾਡਾ ਹਿੰਦੋਸਤਾਨੀਆਂ ਦਾ ਹੈ। ਅਸੀ ਕਿਉਂ ਵਿਚਾਰੇ ਦੇ ਪਿੱਛੇ ਬਿਨਾਂ ਵਜ੍ਹਾ ਕਾਵਾਂ ਵਾਂਗ ਪਏ ਰਹਿੰਦੇ ਹਾਂ? ਸਾਰਾ ਦਿਨ ਖ਼ਬਰਾਂ ਤੇ ਟੀ.ਵੀ ਚੈਨਲਾਂ 'ਤੇ ਇਕੋ ਗੱਲ ਕਿ 'ਸਿੱਧੂ ਨੇ ਕੈਪਟਨ ਕੋ ਕਿਆ ਕਹਿ ਦੀਆ?'

ਸੱਭ ਜਾਣਦੇ ਹਨ ਕਿ ਬਾਪ ਕਹਿ ਦਿਤਾ ਹੈ। ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਅਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਬਾਪ ਕਹਿੰਦੇ ਹਾਂ ਪਰ ਸਿੱਧੂ ਨੇ ਤਾਂ ਕੈਪਟਨ ਨੂੰ ਬਾਪ ਕਹਿ ਕੇ ਵੱਡਾ ਸਤਿਕਾਰ ਦਿਤਾ ਹੈ। ਵਿਚਾਰੇ ਮੀਡੀਆ ਵਾਲੇ ਕਿਸ ਨੂੰ ਖ਼ੁਸ਼ ਕਰਨ ਲਈ ਦਿਨ ਰਾਤ ਕੂੜ ਪ੍ਰਚਾਰ ਕਰ ਕੇ ਪੁਆੜੇ ਪਾ ਰਹੇ ਹਨ? ਭਾਵੇਂ ਅਕਾਲੀ-ਭਾਜਪਾ ਵਾਲੇ ਹੋਣ ਜਾਂ ਮੀਡੀਆ ਹੋਵੇ (ਅਸੀ ਸਾਰੇ ਮੀਡੀਆ ਨੂੰ ਨਹੀਂ ਕਹਿ ਰਹੇ, ਮੀਡੀਆ ਅੱਛਾ ਵੀ ਬਹੁਤ ਹੈ, ਜੋ ਸੱਚ ਵਿਖਾਉਂਦਾ ਹੈ) ਪਰ ਜਿਹੜਾ ਮੀਡੀਆ ਗ਼ਲਤ ਰਾਹਾਂ ਉਤੇ ਚੱਲ ਪਿਆ, ਮੂੰਹ ਦੀ ਖਾ ਕੇ ਰਹੇਗਾ ਤੇ ਸਿੱਧੂ ਦਾ ਕੱਖ ਨਹੀਂ ਵਿਗਾੜ ਸਕੇਗਾ।

-ਭੁਪਿੰਦਰ ਸਿੰਘ ਬਾਠ, ਸੰਪਰਕ : 94176-82002