ਨਵੇਂ ਹਾਲਾਤ ਵਿਚ, ਗੈਂਗਸਟਰਵਾਦ, ਜੁਰਮਾਂ ਤੇ ਨਸ਼ਿਆਂ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਕੇਂਦਰ ਤੇ ਰਾਜ ਸਰਕਾਰਾਂ ਰਲ ਕੇ ਲੈਣ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਵਿਚ 'ਆਪ' ਸਰਕਾਰ ਦਾ ਪਹਿਲਾ ਬਜਟ ਸੈਸ਼ਨ ਸ਼ੁਰੂ ਹੋਇਆ ਤੇ ਹੁਣ ਲਾਈਵ ਰਿਲੇਅ ਕੀਤਾ ਜਾਣ ਕਰ ਕੇ ਸਦਨ ਦੀ ਸਾਰੀ ਕਾਰਵਾਈ ਹਰ ਪੰਜਾਬੀ ਵੇਖ ਰਿਹਾ ਸੀ |

responsibility of eradicating gangsterism, drugs should be shared by Central & State Govt

ਅਮਨ ਅਰੋੜਾ ਵਲੋਂ ਗੈਂਗਸਟਰਵਾਦ ਦੀ ਸ਼ੁਰੂਆਤ ਵਲ ਧਿਆਨ ਦਿਵਾਉਣ ਦਾ ਯਤਨ ਵੀ ਕੀਤਾ ਗਿਆ ਤੇ ਇਕ ਬੜਾ ਠੋਕਵਾਂ ਸਵਾਲ ਵੀ ਪੁਛਿਆ ਗਿਆ ਕਿ ਸਰਹੱਦ ਪਾਰ ਤੋਂ ਹੈਾਡ ਗ੍ਰਨੇਡ ਅਤੇ ਏ.ਜੀ. 47 ਅਤੇ ਹੋਰ ਵੱਡੀਆਂ ਬੰਦੂਕਾਂ ਕਿਵੇਂ ਆ ਗਈਆਂ ਹਨ ਜਦ ਕਿ ਕੇਂਦਰ ਸਰਹੱਦਾਂ ਦੀ ਹਰ ਹਰਕਤ ਲਈ ਜ਼ਿੰਮੇਵਾਰ ਹੈ | ਜੇ ਕੇਂਦਰ ਜ਼ਿੰਮੇਵਾਰ ਹੈ ਤਾਂ ਫਿਰ ਗ਼ਲਤੀ ਪੰਜਾਬ ਸਰਕਾਰ ਦੀ ਕਿਵੇਂ?

ਸਹੀ ਗੱਲ ਹੈ ਕਿ ਕੇਂਦਰ ਬਿਹਤਰ ਰਖਵਾਲੀ ਕਰ ਸਕਦਾ ਹੈ ਤੇ 'ਆਪ' ਪਾਰਟੀ ਨੇ ਉਸ ਦਾਇਰੇ ਨੂੰ  50 ਕਿਲੋਮੀਟਰ ਤਕ ਵਧਾਏ ਜਾਣ ਦਾ ਸਮਰਥਨ ਵੀ ਕੀਤਾ ਅਤੇ ਜੇ ਹੁਣ ਪੰਜਾਬ ਵਿਚ ਬੰਦੂਕਾਂ ਦੀ ਆਮਦ ਵੱਧ ਰਹੀ ਹੈ ਤਾਂ ਕੇਂਦਰ ਨੂੰ  ਜਵਾਬਦੇਹੀ ਲਈ ਮਜਬੂਰ ਕਰਨਾ ਚਾਹੀਦਾ ਹੈ | ਗੈਂਗਸਟਰਵਾਦ ਦੀ ਸ਼ੁਰੂਆਤ ਵੀ ਸਮਝਣੀ ਪਵੇਗੀ ਪਰ ਜਾਣਦੇ ਸੱਭ ਹਨ ਕਿ ਇਹ ਸਿਰਫ਼ ਕਾਗ਼ਜ਼ੀ ਕਾਰਵਾਈ ਹੈ | ਨਸ਼ਾ ਤੇ ਅਸਲਾ, ਦੋਵੇਂ ਸਰਹੱਦ ਤੋਂ ਆਉਂਦੇ ਹਨ, ਗੈਂਗਸਟਰ ਪੰਜਾਬ ਵਿਚ ਹਨ ਤੇ ਆਮ ਆਦਮੀ ਇਸ ਸੱਚ ਤੋਂ ਵੀ ਜਾਣੰੂ ਹੈ |

ਪੰਜਾਬ ਵਿਚ 'ਆਪ' ਸਰਕਾਰ ਦਾ ਪਹਿਲਾ ਬਜਟ ਸੈਸ਼ਨ ਸ਼ੁਰੂ ਹੋਇਆ ਤੇ ਹੁਣ ਲਾਈਵ ਰਿਲੇਅ ਕੀਤਾ ਜਾਣ ਕਰ ਕੇ ਸਦਨ ਦੀ ਸਾਰੀ ਕਾਰਵਾਈ ਹਰ ਪੰਜਾਬੀ ਵੇਖ ਰਿਹਾ ਸੀ | ਅੱਜ ਗਵਰਨਰ ਦੇ ਭਾਸ਼ਣ ਮਗਰੋਂ ਪੰਜਾਬ ਵਿਧਾਨ ਸਭਾ ਵਿਚ ਇਕ ਸਿਹਤਮੰਦ ਚਰਚਾ ਵੀ ਹੋਈ ਤੇ ਇਕ ਵਿਚਾਰ ਵਟਾਂਦਰਾ ਵੇਖਣ ਦਾ ਮੌਕਾ ਵੀ ਮਿਲਿਆ | ਅੱਜ ਕਿਸੇ ਨੇ ਗਾਲੀ ਗਲੋਚ ਨਹੀਂ ਕੀਤੀ, ਕਿਸੇ ਨੂੰ  ਚੁਕ ਕੇ ਬਾਹਰ ਨਹੀਂ ਕਢਣਾ ਪਿਆ ਤੇ ਸਾਰਿਆਂ ਦੀ ਗੱਲ ਸੁਣਨ ਦਾ ਮੌਕਾ ਮਿਲਿਆ | ਅੱਜ ਪਹਿਲਾ ਦਿਨ ਸੀ ਅਤੇ ਸਿਆਸਤ ਦੇ ਰੰਗ ਬਦਲਣ ਵਿਚ ਸਮਾਂ ਨਹੀਂ ਲਗਦਾ ਪਰ ਆਸਾਰ ਚੰਗੇ ਹੀ ਨਜ਼ਰ ਆ ਰਹੇ ਹਨ |

ਪੰਜਾਬ ਸਾਹਮਣੇ ਬਹੁਤ ਮੁੱਦੇ ਹਨ ਤੇ ਇਹ 'ਆਪ' ਸਰਕਾਰ ਦਾ ਕਰੜੀ ਪ੍ਰੀਖਿਆ ਦਾ ਸਮਾਂ ਹੈ ਕਿਉਂਕਿ ਹੁਣ ਸੰਗਰੂਰ ਦੀਆਂ ਵੋਟਾਂ ਵਿਚ ਵੋਟਰਾਂ ਦੀ ਗ਼ੈਰ ਸ਼ਮੂਲੀਅਤ ਨੇ ਸਾਫ਼ ਕਰ ਦਿਤਾ ਹੈ ਕਿ ਲੋਕਾਂ ਦਾ ਸਬਰ ਟੁਟ ਗਿਆ ਹੈ | ਰੋਡ ਸ਼ੋਅ ਵਿਚ ਹਜ਼ਾਰਾਂ ਦੀ ਮੌਜੂਦਗੀ ਹੁਣ ਕਮਾਈ ਦਾ ਸਾਧਨ ਮਾਤਰ ਬਣ ਚੁੱਕੀ ਹੈ ਕਿਉਂਕਿ ਰੋਡ ਸ਼ੋਅ ਵਿਚ ਆਉਣ ਵਾਲੇ ਲੋਕ ਮਗਰੋਂ ਵੋਟ ਪਾਉਣ ਵਾਸਤੇ ਨਾ ਆਏ | ਜੋ ਵੀ ਜਿੱਤੇਗਾ, ਉਹ ਇਸ 45 ਫ਼ੀ ਦਸੀ ਵੋਟ ਨਾਲ ਲੋਕਾਂ ਦਾ ਨੁਮਾਇੰਦਾ ਨਹੀਂ ਹੋਵੇਗਾ | ਲੋਕਾਂ ਨੇ ਅਪਣਾ ਫ਼ਤਵਾ ਸੁਣਾ ਦਿਤਾ ਹੈ | ਉਹ ਸਾਰੀਆਂ ਹੀ ਸਿਆਸੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ |

'ਆਪ' ਦੀ ਸਰਕਾਰ 92 ਮੈਂਬਰਾਂ ਨਾਲ ਆਈ ਸੀ ਪਰ ਤਿੰਨ ਮਹੀਨਿਆਂ ਵਿਚ ਲੋਕਾਂ ਦਾ ਜੋਸ਼ ਵੀ ਖ਼ਤਮ ਹੋ ਗਿਆ ਹੈ | ਵਿਰੋਧੀ ਧਿਰ ਆਖਦੀ ਹੈ ਕਿ ਜਦ ਇਕ ਸੂਬੇ ਵਿਚ 90 ਦਿਨਾਂ ਵਿਚ 70 ਕਤਲ ਹੋ ਜਾਂਦੇ ਹਨ ਤਾਂ ਫਿਰ ਹਾਲਾਤ ਚੰਗੇ ਕਿਵੇਂ ਹੋ ਸਕਦੇ ਹਨ? ਸਰਕਾਰ ਦਾ ਜਵਾਬ ਸੀ ਕਿ ਕਤਲ ਤਾਂ ਹਰ ਸਾਲ ਹੁੰਦੇ ਹਨ | ਪਰ ਮੰਨਣਾ ਪਵੇਗਾ ਕਿ ਅੱਜ ਦੇ ਹਾਲਾਤ ਤੇ ਪਿਛਲੇ ਸਾਲਾਂ ਦੇ ਅਪਰਾਧਾਂ ਵਿਚ ਫ਼ਰਕ ਹੈ | ਜਦ ਵਿਧਾਨ ਸਭਾ ਦਾ ਸੈਸ਼ਨ ਹੀ ਗੈਂਗਸਟਰਾਂ ਵਲੋਂ ਮਾਰੇ ਗਏ ਸਿੱਧੂ ਮੂਸੇਵਾਲੇ ਨੂੰ  ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੁੰਦਾ ਹੈ ਤਾਂ ਸਾਫ਼ ਹੈ ਕਿ ਹਾਲਾਤ ਠੀਕ ਨਹੀਂ ਹਨ |

ਵਿਧਾਇਕਾਂ ਦੀ ਬਹਿਸ ਵਿਚ ਇਨ੍ਹਾਂ ਹਾਲਾਤ ਨੂੰ  ਇਕ ਦੂਜੇ ਦੇ ਗੱਲ ਮੜ੍ਹਨ ਦਾ ਯਤਨ ਵੀ ਕੀਤਾ ਗਿਆ ਤੇ ਅਮਨ ਅਰੋੜਾ ਵਲੋਂ ਗੈਂਗਸਟਰਵਾਦ ਦੀ ਸ਼ੁਰੂਆਤ ਵਲ ਧਿਆਨ ਦਿਵਾਉਣ ਦਾ ਯਤਨ ਵੀ ਕੀਤਾ ਗਿਆ ਤੇ ਇਕ ਬੜਾ ਠੋਕਵਾਂ ਸਵਾਲ ਵੀ ਪੁਛਿਆ ਗਿਆ ਕਿ ਸਰਹੱਦ ਪਾਰ ਤੋਂ ਹੈਾਡ ਗ੍ਰਨੇਡ ਅਤੇ ਏ.ਜੀ. 47 ਅਤੇ ਹੋਰ ਵੱਡੀਆਂ ਬੰਦੂਕਾਂ ਕਿਵੇਂ ਆ ਗਈਆਂ ਹਨ ਜਦ ਕਿ ਕੇਂਦਰ ਸਰਹੱਦਾਂ ਦੀ ਹਰ ਹਰਕਤ ਲਈ ਜ਼ਿੰਮੇਵਾਰ ਹੈ | ਜੇ ਕੇਂਦਰ ਜ਼ਿੰਮੇਵਾਰ ਹੈ ਤਾਂ ਫਿਰ ਗ਼ਲਤੀ ਪੰਜਾਬ ਸਰਕਾਰ ਦੀ ਕਿਵੇਂ?

ਸਹੀ ਗੱਲ ਹੈ ਕਿ ਕੇਂਦਰ ਬਿਹਤਰ ਰਖਵਾਲੀ ਕਰ ਸਕਦਾ ਹੈ ਤੇ 'ਆਪ' ਪਾਰਟੀ ਨੇ ਉਸ ਦਾਇਰੇ ਨੂੰ  50 ਕਿਲੋਮੀਟਰ ਤਕ ਵਧਾਏ ਜਾਣ ਦਾ ਸਮਰਥਨ ਵੀ ਕੀਤਾ ਅਤੇ ਜੇ ਹੁਣ ਪੰਜਾਬ ਵਿਚ ਬੰਦੂਕਾਂ ਦੀ ਆਮਦ ਵੱਧ ਰਹੀ ਹੈ ਤਾਂ ਕੇਂਦਰ ਨੂੰ  ਜਵਾਬਦੇਹੀ ਲਈ ਮਜਬੂਰ ਕਰਨਾ ਚਾਹੀਦਾ ਹੈ | ਗੈਂਗਸਟਰਵਾਦ ਦੀ ਸ਼ੁਰੂਆਤ ਵੀ ਸਮਝਣੀ ਪਵੇਗੀ ਪਰ ਜਾਣਦੇ ਸੱਭ ਹਨ ਕਿ ਇਹ ਸਿਰਫ਼ ਕਾਗ਼ਜ਼ੀ ਕਾਰਵਾਈ ਹੈ | ਨਸ਼ਾ ਤੇ ਅਸਲਾ, ਦੋਵੇਂ ਸਰਹੱਦ ਤੋਂ ਆਉਂਦੇ ਹਨ, ਗੈਂਗਸਟਰ ਪੰਜਾਬ ਵਿਚ ਹਨ ਤੇ ਆਮ ਆਦਮੀ ਇਸ ਸੱਚ ਤੋਂ ਵੀ ਜਾਣੰੂ ਹੈ |

ਤਿੰਨ ਮਹੀਨੇ ਵਿਚ ਹਾਲਾਤ ਦੀ ਸੰਭਾਲ ਹੁਣ ਆਮ ਆਦਮੀ ਪਾਰਟੀ ਤੇ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ | ਮਾਨ ਸਾਹਿਬ ਵਲੋਂ ਇਹ ਕਹਿ ਦੇਣਾ ਕਾਫ਼ੀ ਨਹੀਂ ਕਿ ਉਨ੍ਹਾਂ ਨੂੰ  ਵੀ ਖ਼ਤਰਾ ਹੈ, ਬਲਕਿ ਹੁਣ ਪੰਜਾਬ ਇਹ ਸੁਣਨਾ ਤੇ ਵੇਖਣਾ ਚਾਹੁੰਦਾ ਹੈ ਕਿ ਉਹ ਇਸ ਖ਼ਤਰੇ ਨਾਲ ਕਿਸ ਤਰ੍ਹਾਂ ਨਿਪਟਦੇ ਹਨ | ਪੰਜਾਬ ਸਰਕਾਰ ਨੂੰ  ਇਕ  ਤਾਕਤਵਰ ਅਗਵਾਈ ਦੇ ਕੇ ਸਾਰੇ ਗੈਂਗਸਟਰਾਂ ਨੂੰ  ਜਾਂ ਤਾਂ ਹਥਿਆਰ ਸੁੱਟਣ ਅਤੇ ਜਾਂ ਫਿਰ ਕਾਬੂ ਕਰ ਕੇ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਖ਼ਤਮ ਕਰਨਾ ਚਾਹੀਦਾ ਹੈ | ਜਿਵੇਂ ਅੱਜ ਸ਼ਾਂਤੀ ਨਾਲ ਵਿਧਾਨ ਸਭਾ 'ਚ ਲੋਕਤੰਤਰ ਨੇ ਵਾਰਤਾਲਾਪ ਕੀਤੀ, ਉਸੇ ਤਰ੍ਹਾਂ ਪੰਜਾਬ ਵਿਚ ਸ਼ਾਂਤੀ ਵਾਲੇ ਮਾਹੌਲ ਵਿਚ ਨਾਗਰਿਕ ਅਪਣੀ ਜ਼ਿੰਦਗੀ ਬਸਰ ਕਰਨਾ ਚਾਹੁਣਗੇ | 55 ਫ਼ੀ ਸਦੀ ਵੋਟਰਾਂ ਨੇ ਜਿਹੜੀ ਵੋਟ ਨਹੀਂ ਪਾਈ ਅੱਜ ਉਸ ਆਵਾਜ਼ ਨੂੰ  ਸੁਣਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ |                -ਨਿਮਰਤ ਕੌਰ