ਨੇਤਾ ਵਿਦੇਸ਼ ਚੋ ਮਹਿੰਗੇ ਜਹਾਜ਼ ਤੇ ਹਥਿਆਰ ਖ਼ਰੀਦਦੇ ਨੇ ਤੇ ਕਹਿੰਦੇ ਨੇ ਕੀਮਤ ਦਸਣਾ ਦੇਸ਼ ਹਿਤ ਵਿਚ ਨਹੀਂ!
ਰਾਫ਼ੇਲ ਜਹਾਜ਼ਾਂ ਨੇ ਲੋਕ-ਮਨਾਂ ਅੰਦਰ ਬੜੇ ਅਣਸੁਲਝੇ ਸਵਾਲ ਛੱਡ ਦਿਤੇ ਹਨ। ਅਨਿਲ ਅੰਬਾਨੀ ਨੂੰ ਇਨ੍ਹਾਂ ਜਹਾਜ਼ਾਂ ਦਾ ਕੰਮ ਦਿਤਾ ਗਿਆ............
ਰਾਫ਼ੇਲ ਜਹਾਜ਼ਾਂ ਨੇ ਲੋਕ-ਮਨਾਂ ਅੰਦਰ ਬੜੇ ਅਣਸੁਲਝੇ ਸਵਾਲ ਛੱਡ ਦਿਤੇ ਹਨ। ਅਨਿਲ ਅੰਬਾਨੀ ਨੂੰ ਇਨ੍ਹਾਂ ਜਹਾਜ਼ਾਂ ਦਾ ਕੰਮ ਦਿਤਾ ਗਿਆ ਜਦਕਿ ਉਸ ਨੂੰ ਇਸ ਦਾ ਕੋਈ ਤਜਰਬਾ ਹੀ ਨਹੀਂ ਸੀ। ਅਨਿਲ ਅੰਬਾਨੀ ਨੇ ਇਹ ਕੰਪਨੀ ਪ੍ਰਧਾਨ ਮੰਤਰੀ ਦੇ ਫ਼ਰਾਂਸ ਦੌਰੇ ਤੋਂ 10 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਇਹ ਕੰਮ ਮਿਲ ਗਿਆ ਅਤੇ ਸਰਕਾਰ ਦੀ ਅਪਣੀ ਕੰਪਨੀ ਐਚ.ਸੀ.ਐਲ. ਨੂੰ ਬਾਹਰ ਕੱਢ ਦਿਤਾ ਗਿਆ। ਇਸ ਤਰ੍ਹਾਂ ਦੇ ਸਵਾਲ ਬੋਫ਼ੋਰਸ ਦੇ ਵੇਲੇ ਵੀ ਆਏ ਸਨ। ਕਵਾਤਰੋਚੀ ਉਸ ਵੇਲੇ ਰਾਜੀਵ ਗਾਂਧੀ ਦਾ ਵਿਚੋਲਾ ਮੰਨਿਆ ਜਾਂਦਾ ਸੀ। ਅਗੱਸਤਾ ਵਿਚ ਅਹਿਮਦ ਪਟੇਲ, ਸੋਨੀਆ ਗਾਂਧੀ ਦਾ ਵਿਚੋਲਾ ਸੀ ।
ਅਤੇ ਹੁਣ ਅੰਬਾਨੀ, ਅਡਾਨੀ, ਭਾਜਪਾ ਦੇ ਰਾਜ ਵਿਚ ਰਾਜ ਕਰ ਰਹੇ ਹਨ। ਨਾ ਬੋਫ਼ੋਰਸ ਵਿਚ ਕੁੱਝ ਸਾਬਤ ਹੋਇਆ, ਨਾ 2ਜੀ ਵਿਚ ਅਤੇ ਨਾ ਕੋਈ ਰਾਫ਼ੇਲ ਵਿਚ ਫੜਿਆ ਜਾਵੇਗਾ। ਦੇਸ਼ ਦੀ ਸੁਰੱਖਿਆ ਦਾ ਨਾਂ ਲੈ ਕੇ, ਮਾਮਲੇ ਉਛਾਲਣ ਦੀ ਗੱਲ ਕਰੀਏ ਤਾਂ ਭਾਰਤ ਦੇ ਸਿਆਸਤਦਾਨ ਹੀ ਇਸ ਖੇਤਰ ਦੇ ਅਸਲ ਖਿਲਾੜੀ ਬਣੇ ਚਲੇ ਆ ਰਹੇ ਨਜ਼ਰ ਆਉਂਦੇ ਹਨ। ਬੋਫ਼ੋਰਸ ਨੂੰ ਵੀ.ਪੀ. ਸਿੰਘ ਵਲੋਂ 1989 ਵਿਚ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਸੀ, ਫਿਰ ਮਿੱਗ ਲੜਾਕੂ ਜਹਾਜ਼ਾਂ ਵਿਚ ਘਪਲਾ ਇਕ ਫ਼ਿਲਮ ਰਾਹੀਂ ਸਾਹਮਣੇ ਲਿਆਂਦਾ ਗਿਆ। ਪਰ ਉਹ ਮਿੱਗ ਅਜੇ ਵੀ ਉਡ ਰਹੇ ਹਨ ।
ਅਤੇ ਕਈ ਪਾਇਲਟਾਂ ਦੀਆਂ ਮੌਤਾਂ ਦੇ ਜ਼ਿੰਮੇਵਾਰ ਸਾਬਤ ਹੋਏ ਹਨ। ਫਿਰ ਆਇਆ ਅਗੱਸਤਾ-ਵੈਸਟਲੈਂਡ ਦੇ ਘਪਲੇ ਦਾ ਇਲਜ਼ਾਮ ਜਿਸ ਵਿਚ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਹੁਣ ਰਾਹੁਲ ਗਾਂਧੀ ਵਲੋਂ ਮੋਦੀ ਸਰਕਾਰ ਨੂੰ ਰਾਫ਼ੇਲ ਹਵਾਈ ਜਹਾਜ਼ਾਂ ਦੇ ਮਾਮਲੇ ਵਿਚ ਘੇਰਿਆ ਜਾ ਰਿਹਾ ਹੈ। ਆਮ ਭਾਰਤੀ ਕੋਈ ਸੁਰੱਖਿਆ ਮਾਹਰ ਨਹੀਂ ਹੁੰਦਾ ਅਤੇ ਉਹ ਨਹੀਂ ਸਮਝ ਸਕਦਾ ਕਿ ਰਾਫ਼ੇਲ ਹਵਾਈ ਜਹਾਜ਼ਾਂ ਵਿਚ ਕਿਹੜੀਆਂ ਖ਼ੂਬੀਆਂ ਦੀ ਜ਼ਰੂਰਤ ਹੈ ਜੋ ਉਸ ਵਿਚ ਮੌਜੂਦ ਵੀ ਹਨ ਜਾਂ ਨਹੀਂ। ਪਰ ਜਨਤਾ ਨੂੰ ਦੋਵੇਂ ਧਿਰਾਂ ਉਲਝਾ ਰਹੀਆਂ ਹਨ।
ਕਾਂਗਰਸ ਆਖਦੀ ਹੈ ਕਿ ਇਹ ਜਹਾਜ਼ ਉਨ੍ਹਾਂ ਦੇ ਰਾਜ ਵਿਚ 500 ਕਰੋੜ ਦੇ ਕਰੀਬ ਦੀ ਕੀਮਤ ਦਾ ਸੀ ਅਤੇ ਹੁਣ ਭਾਜਪਾ ਸਰਕਾਰ ਨੇ 1500 ਕਰੋੜ ਪ੍ਰਤੀ ਜਹਾਜ਼ ਦਾ ਸੌਦਾ ਕਰ ਕੇ ਦੇਸ਼ ਨੂੰ ਲੁਟਿਆ ਹੈ। ਸਰਕਾਰ ਆਖਦੀ ਹੈ ਕਿ ਤਾਰੀ ਗਈ ਕੀਮਤ ਦੱਸੀ ਨਹੀਂ ਜਾ ਸਕਦੀ ਕਿਉਂਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੀ ਪ੍ਰੋੜ੍ਹਤਾ ਫ਼ਰਾਂਸ ਵਲੋਂ ਵੀ ਕੀਤੀ ਗਈ ਹੈ ਕਿ ਭਾਰਤ ਤੇ ਫ਼ਰਾਂਸ ਵਿਚ ਗੁਪਤਤਾ ਕਾਇਮ ਰੱਖਣ ਦਾ ਸਮਝੌਤਾ ਮੌਜੂਦ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿਉਂਕਿ ਫ਼ਰਾਂਸ ਇਹ ਜਹਾਜ਼ ਬਾਕੀ ਦੇਸ਼ਾਂ ਨੂੰ ਵੀ ਵੇਚਦਾ ਹੈ ਅਤੇ ਉਨ੍ਹਾਂ ਦੇਸ਼ਾਂ ਨਾਲ ਹੋਏ ਸਮਝੌਤਿਆਂ ਵਿਚ ਖ਼ੁਫ਼ੀਆ ਕੋਈ ਗੱਲ ਨਹੀਂ ਲਭਦੀ।
ਪਰ ਫਿਰ ਵੀ ਦੇਸ਼ ਦੀ ਸੁਰੱਖਿਆ ਦੇ ਨਾਂ ਤੇ, ਸਰਕਾਰ ਦੀ ਗੱਲ ਮੰਨੀ ਜਾ ਸਕਦੀ ਸੀ। ਪਰ ਕਲ ਦੇਰ ਰਾਤ ਇਹ ਖ਼ੁਫ਼ੀਆ ਕਾਗ਼ਜ਼ ਇਕ ਟੀ.ਵੀ. ਚੈਨਲ (ਇੰਡੀਆ ਟੀ.ਵੀ.) ਦੇ ਹੱਥ ਲੱਗ ਗਏ ਜਿਸ ਨੇ ਰਾਫ਼ੇਲ ਜਹਾਜ਼ਾਂ ਦਾ ਇਕ ਇਕ ਵੇਰਵਾ ਰਾਸ਼ਟਰੀ ਚੈਨਲ ਰਾਹੀਂ ਦੁਨੀਆਂ ਨਾਲ ਸਾਂਝਾ ਕੀਤਾ। ਹੁਣ ਜੋ ਕਾਗ਼ਜ਼ ਸੰਸਦ ਵਿਚ ਵਿਰੋਧੀ ਧਿਰ ਦੇ ਮੰਗਣ ਤੇ ਵੀ ਨਾ ਦਿਤੇ ਗਏ, ਇਕ ਟੀ.ਵੀ. ਚੈਨਲ ਨੂੰ ਕਿਸ ਤਰ੍ਹਾਂ ਮਿਲ ਗਏ? ਜੇ ਅੱਜ ਇਕ ਟੀ.ਵੀ. ਚੈਨਲ ਨੂੰ 'ਦੇਸ਼ ਦੀ ਸੁਰੱਖਿਆ ਨਾਲ ਖੇਡਣ' ਦੀ ਆਗਿਆ ਦਿਤੀ ਜਾ ਰਹੀ ਹੈ ਤਾਂ ਫਿਰ ਸੱਚਮੁਚ ਦਾਲ ਵਿਚ ਕੁੱਝ ਕਾਲਾ ਹੀ ਨਹੀਂ ਬਲਕਿ ਸਾਰੀ ਦਾਲ ਹੀ ਕਾਲੀ ਹੈ।
ਇਸ ਟੀ.ਵੀ. ਚੈਨਲ ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਭਾਜਪਾ ਦੇ ਬੁਲਾਰੇ, ਗੁਪਤ ਕਾਗ਼ਜ਼ਾਂ ਨੂੰ ਪ੍ਰਗਟ ਕਰਨ ਵਾਲੇ ਇਸ ਟੀ.ਵੀ. ਚੈਨਲ ਦੇ ਹੱਕ ਵਿਚ ਬੋਲ ਰਹੇ ਸਨ। ਹੁਣ ਜਨਤਾ ਕਿਸ ਨੂੰ ਸੱਚ ਮੰਨੇ? ਜੇ ਇਕ ਰਾਸ਼ਟਰੀ ਟੀ.ਵੀ. ਉਤੇ ਸੱਚ ਪੇਸ਼ ਕੀਤਾ ਜਾ ਸਕਦਾ ਹੈ ਤਾਂ ਸੰਸਦ ਵਿਚ ਕਿਉਂ ਨਹੀਂ ਪੇਸ਼ ਕੀਤਾ ਗਿਆ? ਕੀ ਚੈਨਲ ਉਤੇ ਅੰਕੜੇ ਸਹੀ ਹਨ? ਕੀ ਹੁਣ ਦੇਸ਼ ਦੀ ਸੁਰੱਖਿਆ ਦਾ ਸੱਚ ਟੀ.ਵੀ. ਚੈਨਲਾਂ ਰਾਹੀਂ ਪੇਸ਼ ਹੋਇਆ ਕਰੇਗਾ? ਜੇ ਇਸ ਤਰ੍ਹਾਂ ਹੀ ਸਰਕਾਰ ਚਲਾਈ ਜਾਣੀ ਹੈ ਤਾਂ ਸੰਸਦ ਉਤੇ ਕਰੋੜਾਂ ਦਾ ਖ਼ਰਚਾ ਕਿਉਂ?
ਰਾਫ਼ੇਲ ਜਹਾਜ਼ਾਂ ਨੇ ਲੋਕ-ਮਨਾਂ ਅੰਦਰ ਬੜੇ ਅਣਸੁਲਝੇ ਸਵਾਲ ਛੱਡ ਦਿਤੇ ਹਨ। ਅਨਿਲ ਅੰਬਾਨੀ ਨੂੰ ਇਨ੍ਹਾਂ ਜਹਾਜ਼ਾਂ ਦਾ ਕੰਮ ਦਿਤਾ ਗਿਆ ਜਦਕਿ ਉਸ ਨੂੰ ਇਸ ਦਾ ਕੋਈ ਤਜਰਬਾ ਹੀ ਨਹੀਂ ਸੀ। ਅਨਿਲ ਅੰਬਾਨੀ ਨੇ ਇਹ ਕੰਪਨੀ ਪ੍ਰਧਾਨ ਮੰਤਰੀ ਦੇ ਫ਼ਰਾਂਸ ਦੌਰੇ ਤੋਂ 10 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਇਹ ਕੰਮ ਮਿਲ ਗਿਆ ਅਤੇ ਸਰਕਾਰ ਦੀ ਅਪਣੀ ਕੰਪਨੀ ਐਚ.ਸੀ.ਐਲ. ਨੂੰ ਬਾਹਰ ਕੱਢ ਦਿਤਾ ਗਿਆ। ਇਸ ਤਰ੍ਹਾਂ ਦੇ ਸਵਾਲ ਬੋਫ਼ੋਰਸ ਦੇ ਵੇਲੇ ਵੀ ਆਏ ਸਨ। ਕਵਾਤਰੋਚੀ ਉਸ ਵੇਲੇ ਰਾਜੀਵ ਗਾਂਧੀ ਦਾ ਵਿਚੋਲਾ ਮੰਨਿਆ ਜਾਂਦਾ ਸੀ।
ਅਗੱਸਤਾ ਵਿਚ ਅਹਿਮਦ ਪਟੇਲ, ਸੋਨੀਆ ਗਾਂਧੀ ਦਾ ਵਿਚੋਲਾ ਸੀ ਅਤੇ ਹੁਣ ਅੰਬਾਨੀ, ਅਡਾਨੀ, ਭਾਜਪਾ ਦੇ ਰਾਜ ਵਿਚ ਰਾਜ ਕਰ ਰਹੇ ਹਨ। ਨਾ ਬੋਫ਼ੋਰਸ ਵਿਚ ਕੁੱਝ ਸਾਬਤ ਹੋਇਆ, ਨਾ 2ਜੀ ਵਿਚ ਅਤੇ ਨਾ ਕੋਈ ਰਾਫ਼ੇਲ ਵਿਚ ਫੜਿਆ ਜਾਵੇਗਾ। ਅਸਲ ਵਿਚ ਸਾਰੇ ਸਿਆਸਤਦਾਨ ਇਕੋ ਜਹੇ ਹਨ, ਜੋ ਰੌਲਾ ਪਾ ਕੇ ਇਕ-ਦੂਜੇ ਨੂੰ ਲੋਕਾਂ ਸਾਹਮਣੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਬੁਨਿਆਦੀ ਢਾਂਚੇ ਵਿਚ ਕਮਜ਼ੋਰੀਆਂ ਹਨ ਜਿਨ੍ਹਾਂ ਉਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ। ਪਰ ਧਰਮ ਅਤੇ ਨਫ਼ਰਤ ਵਿਚ ਉਲਝੀ ਜਨਤਾ ਸੱਚ ਨਹੀਂ ਵੇਖ ਪਾ ਰਹੀ। -ਨਿਮਰਤ ਕੌਰ