ਸਰ੍ਹੋਂ ਦੀ ਰੋਟੀ ਤੇ ਮੱਕੀ ਦਾ ਸਾਗ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਟੀਵੀ ਵਾਲਿਆਂ ਵਲੋਂ ਸਭਿਆਚਾਰ ਦੀ ਅਖੌਤੀ ਸੇਵਾ..........

Sarson Di Roti Te Makki Da Saag

ਕਈ ਸਾਲ ਪਹਿਲਾਂ ਜਦੋਂ ਸਭਿਆਚਾਰ ਦੀ ਨਵੀਂ-ਨਵੀਂ ਸੇਵਾ ਦਾ ਰੌਲਾ ਸ਼ੁਰੂ ਹੋਇਆ ਸੀ ਤਾਂ ਇਕ ਟੀ.ਵੀ. ਅਨਾਊਂਸਰ ਸਰੋਤਿਆਂ ਸਾਹਮਣੇ ਇਹ ਕਹਿੰਦੀ ਸੁਣੀ ਗਈ ਕਿ ''ਪੰਜਾਬ ਦੀ ਸਰ੍ਹੋਂ ਦੀ ਰੋਟੀ ਤੇ ਮੱਕੀ ਦਾ ਸਾਗ ਬੱਲੇ-ਬੱਲੇ।'' ਸੱਭ ਨੇ ਤਾੜੀਆਂ ਮਾਰੀਆਂ....। ਮੈਂ ਸੋਚਾਂ ਮੈਂ ਤਾਂ ਸਰ੍ਹੋਂ ਦਾ ਸਾਗ ਖਾਂਦਾ ਰਿਹਾਂ, ਮੱਕੀ ਦਾ ਸਾਗ ਤੇ ਸਰ੍ਹੋਂ ਦੀ ਰੋਟੀ ਬਣਾਉਣ ਵਾਲੀ ਇਹ ਕਿਹੜੀ ਦਿੱਲੀ ਦੀ ਜੱਟੀ ਹੈ? 

ਪਿਛੇ ਜਹੇ ਇਕ ਅਨਾਊਂਸਰ ਕਹੀ ਜਾਵੇ ''ਲਉ ਸੁਣੋ, ਗਲੀਆਂ ਦੇ ਬਾਦਸ਼ਾਹ ਮਾਣਕ ਦਾ ਗੀਤ....।'' ਵਿਚਾਰਾ ਮਾਣਕ 'ਕਲੀਆਂ' ਵਿਚੋਂ ਕੱਢ ਕੇ 'ਗਲੀਆਂ' ਵਿਚ ਰੋਲ ਦਿਤਾ... ਤੇ ਅਜਿਹੀ ਅਨਾਊਂਸਰ 80 ਹਜ਼ਾਰ ਤਨਖ਼ਾਹ ਲੈ ਕੇ ਹਰ ਗੀਤਕਾਰ ਦੇ ਮੂੰਹੋਂ ਕਢਵਾਉਂਦੀ ਹੈ, ''ਤੇ ਕਦੋਂ ਤੋਂ ਸ਼ੁਰੂ ਕੀਤੀ ਤੁਸੀ ਪੰਜਾਬੀ ਸਭਿਆਚਾਰ ਦੀ ਸੇਵਾ?''

ਭਲਿਉ ਲੋਕੋ ਜੇ ਖੇਤ ਬਚੇ ਰਹੇ ਤਾਂ ਕਿਤੇ ਨਹੀਂ ਚਲਿਆ ਪੰਜਾਬੀ ਸਭਿਆਚਾਰ। ਟੀਵੀ ਸਾਡੇ ਸਭਿਆਚਾਰ ਨੂੰ ਬਚਾਉਣ ਦਾ ਡਰਾਮਾ ਰਹਿਣ ਹੀ ਦੇਵੇ।
-ਸੁਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789