ਏਮਜ਼ ਪਿਛਲੀਆਂ ਸਰਕਾਰਾਂ ਦੀ ਪ੍ਰਾਪਤੀ ਜਾਂ ਕਲੰਕ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਚੋਣਾਂ ਦਾ ਮੌਸਮ ਹੈ। ਵੱਖ-ਵੱਖ ਪਾਰਟੀਆਂ ਪਿਛਲੇ ਸਮੇਂ ਦੌਰਾਨ ਅਪਣੇ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਵੋਟਰਾਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਵਿਚ ਹਨ..,

AIMS

ਚੋਣਾਂ ਦਾ ਮੌਸਮ ਹੈ। ਵੱਖ-ਵੱਖ ਪਾਰਟੀਆਂ ਪਿਛਲੇ ਸਮੇਂ ਦੌਰਾਨ ਅਪਣੇ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਵੋਟਰਾਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਵਿਚ ਹਨ। ਇਸ ਸਬੰਧ ਵਿਚ ਜੇਕਰ ਬਠਿੰਡਾ ਸੀਟ ਬਾਰੇ ਗੱਲ ਕੀਤੀ ਜਾਵੇ ਤਾਂ ਕਾਂਗਰਸੀ ਤੇ ਅਕਾਲੀ ਦੋਵੇਂ ਪਾਰਟੀਆਂ ਏਮਜ਼ ਨਾਂ ਦੀ ਸੰਸਥਾ ਨੂੰ ਬਠਿੰਡਾ ਇਲਾਕੇ ਵਿਚ ਲਿਆਉਣ ਤੇ ਬਣਾਉਣ ਦਾ ਸਿਹਰਾ ਅਪਣੇ ਸਿਰ ਬੰਨ੍ਹ ਰਹੀਆਂ ਹਨ ਤੇ ਆਪੋ ਅਪਣੇ ਪੱਖ ਵਿਚ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। 

ਹੁਣ ਜ਼ਰਾ ਥੋੜਾ ਜਿਹਾ ਬਠਿੰਡੇ ਇਲਾਕੇ ਦੇ ਲੋਕਾਂ ਦੇ ਪੱਖ ਵਿਚ ਸੋਚ ਕੇ ਵੇਖੀਏ ਤਾਂ ਦੋਹਾਂ ਪਾਰਟੀਆਂ ਨੂੰ ਪੁਛਿਆ ਜਾ ਸਕਦਾ ਹੈ ਕਿ ਬਠਿੰਡਾ ਇਲਾਕੇ ਤੋਂ ਰਾਜਸਥਾਨ ਵਲ ਨੂੰ ਜਿਹੜੀ ਕੈਂਸਰ ਟਰੇਨ ਚਲਦੀ ਹੈ, ਉਸ ਟਰੇਨ ਨੂੰ ਭਰ ਕੇ ਰਾਜਸਥਾਨ ਵਲ ਨੂੰ ਭੇਜਣ ਦਾ ਕੌਣ ਜ਼ਿੰਮੇਵਾਰ ਹੈ? ਇਸ ਇਲਾਕੇ ਵਿਚ ਕੈਂਸਰ ਕੋਈ ਕੁਦਰਤ ਵਲੋਂ ਹੀ ਪੈਦਾ ਹੋ ਗਿਆ ਹੈ? ਕੀ ਥਰਮਲ ਪਲਾਂਟਾਂ ਲਈ ਵਰਤੇ ਜਾਂਦੇ ਕੋਲੇ ਵਿਚ ਪਈਆਂ ਖ਼ਤਰਨਾਕ ਧਾਤਾਂ ਕਾਰਨ, ਵੱਖ-ਵੱਖ ਇੰਡਸਟਰੀਆਂ ਵਲੋਂ ਕੈਮੀਕਲ ਯੁਕਤ ਜ਼ਹਿਰੀਲੇ ਪਾਣੀ ਨੂੰ ਸਿੱਧਾ ਬੋਰ ਕਰ ਕੇ ਧਰਤੀ ਵਿਚ ਭੇਜਣ ਕਾਰਨ ਤੇ ਰਾਜ ਸਰਕਾਰਾਂ ਦੀਆਂ ਹੋਰ ਕਈ ਅਣਗਹਿਲੀਆਂ ਕਾਰਨ ਇਹ ਕਹਿਰ ਨਹੀਂ ਵਾਪਰਿਆ?

ਕੀ ਹੁਣ ਵੀ ਇਨ੍ਹਾਂ ਦੋਹਾਂ ਪਾਰਟੀਆਂ ਜੋ ਏਮਜ਼ ਦੇ ਨਾਂ ਉਤੇ ਅਪਣੇ ਆਪ ਨੂੰ ਹੀਰੋ ਤੇ ਜਨਤਾ ਦੇ ਰਾਖੇ ਹੋਣ ਦੇ ਦਾਅਵੇ ਠੋਕ ਰਹੀਆਂ ਹਨ, ਵਿਚ ਹਿੰਮਤ ਹੈ ਕਿ ਉਹ ਬਠਿੰਡੇ ਸਮੇਤ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਬੋਰਾਂ ਰਾਹੀਂ ਧਰਤੀ ਵਿਚ ਪੈ ਰਹੇ ਜ਼ਹਿਰੀਲੇ ਪਾਣੀ ਨੂੰ ਰੋਕ ਵਿਖਾਉਣ? ਜੇ ਨਹੀਂ, ਫਿਰ ਤਾਂ ਇਹ ਇਕ ਨੀਤੀ ਜਾਂ ਸਾਜ਼ਿਸ਼ ਹੀ ਹੋਵੇਗੀ ਕਿ ਪਹਿਲਾਂ ਸਾਰੇ ਪੰਜਾਬ ਵਿਚ ਕੈਂਸਰ ਫੈਲਾਉਣ ਦੇ ਸਾਧਨ ਪੈਦਾ ਕਰੀ ਚਲੋ ਤੇ ਫਿਰ ਪੰਜਾਂ, ਦਸਾਂ ਸਾਲਾਂ ਵਿਚ ਇਕ ਅੱਧ ਹਸਪਤਾਲ ਲਿਆ ਕੇ ਹੀਰੋ ਬਣਨ ਦੇ ਦਾਅਵੇ ਵੀ ਕਰੀ ਜਾਉ। ਕੀ ਜਨਤਾ ਨੂੰ ਘੁੱਗੂ ਸਮਝਿਆ ਜਾ ਰਿਹਾ ਹੈ? ਵੇਖਦੇ ਹਾਂ ਕਿ ਬਠਿੰਡਾ ਦੀ ਜਨਤਾ ਇਸ ਮੁੱਦੇ ਨੂੰ ਕਿਸ ਪੱਖ ਤੋਂ ਲੈਂਦੀ ਹੈ। 
-ਜੇ. ਐਸ ਅਨੰਦਪੁਰੀ, ਪਟਿਆਲਾ।