ਸਾਊਦੀ ਅਰਬ ਵਿਚ ਔਰਤਾਂ ਨੂੰ ਕਾਰ ਚਲਾਉਣ ਦੀ ਖੁਲ੍ਹ ਪਰ ਭਾਰਤੀ ਔਰਤ ਲਈ ਅਪਣਾ ਦੇਸ਼ ਅਸੁਰੱਖਿਅਤ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤੀ ਸਮਾਜ ਵਿਚ ਸਮਾਜਕ ਪ੍ਰਥਾਵਾਂ ਅਤੇ ਰੀਤੀ ਰਿਵਾਜ ਵਿਚ ਔਰਤਾਂ ਨੂੰ ਇਨਸਾਨਾਂ ਵਾਂਗ ਨਹੀਂ ਸਮਝਿਆ ਜਾਂਦਾ। ਇਕ ਔਰਤ ਉਤੇ ਸੇਵਾ, ਕੁਰਬਾਨੀ, ਸੰਪੂਰਨਤਾ ਦੀ ....

Saudi Arab Woman Driving Car

ਭਾਰਤੀ ਸਮਾਜ ਵਿਚ ਸਮਾਜਕ ਪ੍ਰਥਾਵਾਂ ਅਤੇ ਰੀਤੀ ਰਿਵਾਜ ਵਿਚ ਔਰਤਾਂ ਨੂੰ ਇਨਸਾਨਾਂ ਵਾਂਗ ਨਹੀਂ ਸਮਝਿਆ ਜਾਂਦਾ। ਇਕ ਔਰਤ ਉਤੇ ਸੇਵਾ, ਕੁਰਬਾਨੀ, ਸੰਪੂਰਨਤਾ ਦੀ ਮਿਸਾਲ ਬਣਨ ਦਾ ਭਾਰ ਪਾਇਆ ਜਾਂਦਾ ਹੈ। ਘੁੰਡ ਜਾਂ ਪਰਦੇ ਵਿਚ ਰਹੋ, ਖੁੱਲ੍ਹ ਕੇ ਨਾ ਹੱਸੋ, ਕਦੇ ਵਰਤ ਰੱਖੋ, ਕਦੇ ਮਸ਼ੀਨ ਵਾਂਗ ਘਰ ਦਾ ਕੰਮ ਕਰੋ। ਛੋਟੀਆਂ ਛੋਟੀਆਂ ਆਜ਼ਾਦੀਆਂ ਵਾਸਤੇ ਤਰਸਦੀ ਹੋਈ ਔਰਤ ਇਕ ਇਨਸਾਨ ਵਾਂਗ ਘੱਟ ਜਿਊਂਦੀ ਹੈ। ਸਮਾਜਕ ਰੀਤੀ ਰਿਵਾਜਾਂ ਨੇ ਉਸ ਨੂੰ ਘਰ ਦੇ ਮਰਦਾਂ ਉਤੇ ਇਕ ਬੋਝ ਬਣਾ ਦਿਤਾ ਹੈ ਜਦਕਿ ਉਸ ਦੀ ਕਾਬਲੀਅਤ ਵਿਚ ਕੁਦਰਤ ਨੇ ਕੋਈ ਕਮੀ ਨਹੀਂ ਛੱਡੀ। ਮਰਦ ਨੇ ਉਸ ਨੂੰ ਬਸ ਇਕ ਵਸਤੂ ਬਣਾ ਦਿਤਾ ਹੈ।

ਮਰਦਾਂ ਦੀ ਘੁੱਟੀ ਵਿਚ ਔਰਤਾਂ ਨੂੰ ਦਬਾ ਕੇ ਰੱਖਣ ਜਾਂ ਗੋਡੇ ਹੇਠ ਰੱਖਣ ਦੀ ਸੋਚ ਪਾ ਦਿਤੀ ਗਈ ਹੈ। ਘਰੇਲੂ ਮਾਰ, ਜੋ ਕਿ 8% ਵਿਆਹੁਤਾ ਔਰਤਾਂ ਦੀ ਸ਼ਿਕਾਇਤ ਹੈ, ਇਸ ਸਮੱਸਿਆ ਦੀ ਸੱਭ ਤੋਂ ਵੱਡੀ ਜੜ੍ਹ ਹੈ।ਸਾਊਦੀ ਅਰਬ ਵਿਚ ਪਿਛਲੇ ਦਿਨੀਂ ਜਦੋਂ ਔਰਤਾਂ ਨੂੰ ਗੱਡੀ ਚਲਾਉਣ ਦਾ ਹੱਕ ਮਿਲਿਆ ਤਾਂ ਪਹਿਲਾ ਵਿਚਾਰ ਜੋ ਮਨ ਵਿਚ ਆਇਆ, ਉਹ ਇਹ ਸੀ ਕਿ ਉਥੋਂ ਦੀਆਂ ਔਰਤਾਂ ਕਿੰਨੀ ਤਰਸਯੋਗ ਹਾਲਤ ਵਿਚ ਰਹਿ ਰਹੀਆਂ ਹੋਣਗੀਆਂ।

ਪਰ ਜਦੋਂ ਇਕ ਕੋਮਾਂਤਰੀ ਸੰਸਥਾ, ਥਾਮਸਨ ਰਾਊਟਰਜ਼ ਨੇ ਇਕ ਮਾਹਰਾਨਾ ਸਰਵੇਖਣ ਰਾਹੀਂ ਸੱਚ ਸਾਹਮਣੇ ਰਖਿਆ ਤਾਂ ਤਸਵੀਰ ਕੁੱਝ ਹੋਰ ਹੀ ਸੀ। ਇਸ ਸੰਸਥਾ ਨੇ ਮਾਹਰਾਂ ਦੇ ਗਿਆਨ ਅਤੇ ਜਾਣਕਾਰੀ ਤੇ ਆਧਾਰਿਤ ਸਰਵੇਖਣ ਕੀਤਾ ਜਿਸ ਵਿਚ ਦਸਿਆ ਗਿਆ ਕਿ ਦੁਨੀਆਂ ਦੇ ਕਿਨ੍ਹਾਂ ਦੇਸ਼ਾਂ ਨੂੰ ਔਰਤਾਂ ਵਾਸਤੇ ਸੱਭ ਤੋਂ ਜ਼ਿਆਦਾ ਅਸੁਰੱਖਿਅਤ ਜਾਂ ਖ਼ਤਰਨਾਕ ਮੰਨਿਆ ਜਾਂਦਾ ਹੈ। ਸਾਊਦੀ ਅਰਬ ਇਨ੍ਹਾਂ ਅਸੁਰੱਖਿਅਤ ਦੇਸ਼ਾਂ ਵਿਚੋਂ ਪੰਜਵੇਂ ਸਥਾਨ ਉਤੇ ਹੈ ਅਤੇ ਅਮਰੀਕਾ ਦਸਵੇਂ ਸਥਾਨ ਤੇ ਹੈ।

ਪਰ ਦੁਨੀਆਂ ਵਿਚ ਔਰਤਾਂ ਵਾਸਤੇ ਸੱਭ ਤੋਂ ਜ਼ਿਆਦਾ ਅਸੁਰੱਖਿਅਤ ਮੰਨਿਆ ਜਾਣ ਵਾਲਾ ਦੇਸ਼ ਭਾਰਤ ਹੈ। 2011 ਵਿਚ ਭਾਰਤ ਚੌਥੇ ਸਥਾਨ ਤੇ ਸੀ ਅਤੇ ਹੁਣ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਸਰਕਾਰ ਵਲੋਂ ਇਸ ਸਰਵੇਖਣ ਨੂੰ ਰੱਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਿਰਫ਼ 568 ਮਾਹਰਾਂ ਦੇ ਗਿਆਨ ਅਤੇ ਜਾਣਕਾਰੀ ਤੇ ਆਧਾਰਤ ਹੈ ਅਤੇ ਇਸ ਪਿੱਛੇ ਕੋਈ ਅੰਕੜੇ ਜਾਂ ਠੋਸ ਸਬੂਤ ਨਹੀਂ ਹਨ।

ਅਪਣੇ ਆਪ ਬਾਰੇ ਏਨਾ ਕੌੜਾ ਸੱਚ ਸੁਣਨਾ ਬੜਾ ਔਖਾ ਹੁੰਦਾ ਹੈ ਅਤੇ ਉਸ ਨੂੰ ਸਵੀਕਾਰ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ। ਪਰ ਇਹ ਸਰਵੇਖਣ ਸਿਰਫ਼ ਮਾਹਰਾਂ ਦੇ ਅਪਣੇ ਨਿਜੀ ਤਜਰਬੇ ਜਾਂ ਜਾਣਕਾਰੀ ਤੇ ਹੀ ਆਧਾਰਤ ਨਹੀਂ ਹਨ ਬਲਕਿ ਕੁੱਝ ਅੰਕੜੇ ਹਨ ਜੋ ਇਨ੍ਹਾਂ ਨੂੰ ਇਸ ਨਤੀਜੇ ਤੇ ਪੁੱਜਣ ਲਈ ਮਜਬੂਰ ਕਰਦੇ ਹਨ।
ਭਾਰਤ ਦੀ ਆਬਾਦੀ ਵਿਚ ਮਰਦ-ਔਰਤ ਬਰਾਬਰ ਦੀ ਗਿਣਤੀ 'ਚ ਹੋਣੇ ਚਾਹੀਦੇ ਹਨ, ਜਦਕਿ ਇਸ ਦੇਸ਼ ਵਿਚ 3.7 ਕਰੋੜ ਮਰਦ ਜ਼ਿਆਦਾ ਹਨ ਯਾਨੀ ਕਿ ਏਨੀਆਂ ਹੀ ਕੁੜੀਆਂ ਕੁੱਖਾਂ ਵਿਚ ਜਾਂ ਸਾਲ ਪੂਰਾ ਕਰਨ ਤੋਂ ਪਹਿਲਾਂ ਮਾਰ ਦਿਤੀਆਂ ਜਾਂਦੀਆਂ ਹਨ।

ਜਿਥੇ ਦੁਨੀਆਂ ਭਰ ਵਿਚ ਔਰਤਾਂ ਨੂੰ ਜਾਇਦਾਦ ਖ਼ਰੀਦਣ ਦੀ ਬਰਾਬਰੀ ਨਹੀਂ, ਭਾਰਤ ਵਿਚ ਔਸਤ 10% ਹੈ ਜਦਕਿ ਦੁਨੀਆਂ ਵਿਚ ਔਸਤ 20% ਹੈ। 27% ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ। ਇਸ ਨਾਲ ਵਧਦੇ ਬਲਾਤਕਾਰ, ਸਿਆਸੀ ਦਖ਼ਲਅੰਦਾਜ਼ੀ, ਪੁਲਿਸ ਅਤੇ ਅਦਾਲਤੀ ਕਾਰਵਾਈ ਵਿਚ ਦੇਰੀ ਆਦਿ ਵਰਗੇ ਤੱਥ ਭਾਰਤ ਵਿਚ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਇਸ ਮਾਹਰਾਨਾ ਸਰਵੇਖਣ ਦਾ ਪਿਛੋਕੜ ਬਣਦੇ ਹਨ।

ਭਾਰਤ ਵਿਚ ਔਰਤਾਂ ਨੂੰ ਸੱਭ ਤੋਂ ਵੱਧ ਅਸੁਰੱਖਿਆ ਸਮਾਜਕ ਪ੍ਰਥਾਵਾਂ, ਰੀਤਾਂ-ਰਵਾਜਾਂ ਅਤੇ ਗ਼ੈਰ-ਸਰੀਰਕ ਸ਼ੋਸ਼ਣ ਕਰਨ ਕਾਰਨ ਝਲਣੀ ਪੈਂਦੀ ਹੈ। ਯਾਨੀ ਕਿ ਭਾਰਤ ਵਿਚ ਔਰਤ ਨੂੰ ਖ਼ਤਰਾ ਉਸ ਦੀ ਜਿਸਮਾਨੀ ਖ਼ੂਬਸੂਰਤੀ ਕਾਰਨ ਨਹੀਂ ਸਗੋਂ ਉਸ ਦੇ ਹੋਰ ਬਹੁਤ ਸਾਰੇ ਪਹਿਲੂ ਹਨ। ਇਸ ਸਰਵੇਖਣ ਨੂੰ ਝੂਠਾ ਕਹਿ ਦੇਣਾ ਬੜੀ ਸੌਖੀ ਜਹੀ ਗੱਲ ਹੈ

ਪਰ ਜਦੋਂ ਸਾਡੇ ਦੇਸ਼ ਵਿਚ 47 ਮਿਲੀਅਨ ਬੱਚੀਆਂ ਦਾ ਕੁੱਖ ਵਿਚ ਹੀ ਕਤਲ ਕਰ ਦਿਤਾ ਜਾਂਦਾ ਹੈ ਤਾਂ ਸਾਫ਼ ਹੈ ਕਿ ਔਰਤ ਜਾਤ ਦੀ ਹੋਂਦ ਨੂੰ ਕਿੰਨਾ ਵੱਡਾ ਖ਼ਤਰਾ ਹੈ। ਕੁੱਖ ਵਿਚ ਮਰਨ ਵਾਲੀ ਬੱਚੀ ਨੂੰ ਤਾਂ ਜ਼ਿੰਦਗੀ ਵਿਚ ਜੀਣ ਦਾ ਮੌਕਾ ਹੀ ਨਹੀਂ ਦਿਤਾ ਗਿਆ, ਸਿਰਫ਼ ਇਸ ਕਰ ਕੇ ਕਿ ਉਹ ਕੁੜੀ ਹੈ।ਭਾਰਤੀ ਸਮਾਜ ਵਿਚ ਸਮਾਜਕ ਪ੍ਰਥਾਵਾਂ ਅਤੇ ਰੀਤੀ ਰਿਵਾਜ ਵਿਚ ਔਰਤਾਂ ਨੂੰ ਇਨਸਾਨਾਂ ਵਾਂਗ ਨਹੀਂ ਸਮਝਿਆ ਜਾਂਦਾ। ਇਕ ਔਰਤ ਉਤੇ ਸੇਵਾ, ਕੁਰਬਾਨੀ, ਸੰਪੂਰਨਤਾ ਦੀ ਮਿਸਾਲ ਬਣਨ ਦਾ ਭਾਰ ਪਾਇਆ ਜਾਂਦਾ ਹੈ। ਘੁੰਡ ਜਾਂ ਪਰਦੇ ਵਿਚ ਰਹੋ, ਖੁੱਲ੍ਹ ਕੇ ਨਾ ਹੱਸੋ, ਕਦੇ ਵਰਤ ਰੱਖੋ, ਕਦੇ ਮਸ਼ੀਨ ਵਾਂਗ ਘਰ ਦਾ ਕੰਮ ਕਰੋ।

ਛੋਟੀਆਂ ਛੋਟੀਆਂ ਆਜ਼ਾਦੀਆਂ ਵਾਸਤੇ ਤਰਸਦੀ ਹੋਈ ਔਰਤ ਇਕ ਇਨਸਾਨ ਵਾਂਗ ਘੱਟ ਜਿਊਂਦੀ ਹੈ। ਸਮਾਜਕ ਰੀਤੀ ਰਿਵਾਜਾਂ ਨੇ ਉਸ ਨੂੰ ਘਰ ਦੇ ਮਰਦਾਂ ਉਤੇ ਇਕ ਬੋਝ ਬਣਾ ਦਿਤਾ ਹੈ ਜਦਕਿ ਉਸ ਦੀ ਕਾਬਲੀਅਤ ਵਿਚ ਕੁਦਰਤ ਨੇ ਕੋਈ ਕਮੀ ਨਹੀਂ ਛੱਡੀ। ਮਰਦ ਨੇ ਉਸ ਨੂੰ ਬਸ ਇਕ ਵਸਤੂ ਬਣਾ ਦਿਤਾ ਹੈ। ਮਰਦਾਂ ਦੀ ਘੁੱਟੀ ਵਿਚ ਔਰਤਾਂ ਨੂੰ ਦਬਾ ਕੇ ਰੱਖਣ ਜਾਂ ਗੋਡੇ ਹੇਠ ਰੱਖਣ ਦੀ ਸੋਚ ਪਾ ਦਿਤੀ ਗਈ ਹੈ। ਘਰੇਲੂ ਮਾਰ, ਜੋ ਕਿ 8% ਵਿਆਹੁਤਾ ਔਰਤਾਂ ਦੀ ਸ਼ਿਕਾਇਤ ਹੈ, ਇਸ ਸਮੱਸਿਆ ਦੀ ਸੱਭ ਤੋਂ ਵੱਡੀ ਜੜ੍ਹ ਹੈ।

ਭਾਰਤੀ ਸਮਾਜ ਵਿਚ ਇਨਸਾਨੀਅਤ ਅਤੇ ਬਰਾਬਰੀ ਦਾ ਪਾਠ ਪੜ੍ਹਾਉਣਾ ਹੀ ਇਸ ਦਾ ਹੱਲ ਹੈ। ਅੱਜ ਔਰਤਾਂ ਨੂੰ ਵੀ ਇਨਸਾਨ ਹੋਣ ਦਾ ਅਹਿਸਾਸ ਕਰਵਾਉਣ ਦੀ ਜ਼ਰੂਰਤ ਹੈ ਅਤੇ ਮਰਦਾਂ ਨੂੰ ਅਪਣੇ ਅੰਦਰ ਦੇ ਹਮਦਰਦੀ ਦੇ ਅਹਿਸਾਸਾਂ ਨਾਲ ਜੋੜਨ ਦੀ ਜ਼ਰੂਰਤ। ਨਾ ਮਰਦ ਪੈਦਾਇਸ਼ੀ ਹੈਵਾਨ ਹੁੰਦੇ ਹਨ ਅਤੇ ਨਾ ਔਰਤਾਂ ਵਿਚਾਰੀਆਂ ਅਬਲਾਵਾਂ ਹੀ ਹੁੰਦੀਆਂ ਹਨ। ਕਮੀ ਸਾਡੀ ਪਰਵਰਿਸ਼ ਵਿਚ ਹੈ ਜੋ ਸਾਡੀਆਂ ਪੁਰਾਤਨ ਰੀਤਾਂ ਰਿਵਾਜਾਂ ਦੀ ਕੈਦ ਵਿਚ ਹੈ।  -ਨਿਮਰਤ ਕੌਰ