ਝੂਠ ਅਤੇ ਗੰਦ ਬੋਲਣ ਤੋਂ ਪਹਿਲਾਂ ਇਕ ਵਾਰ ‘ਉੱਚਾ ਦਰ’ ਆ ਕੇ ਵੇਖ ਤਾਂ ਲਉ !

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗੁਰਬਾਣੀ ਪ੍ਰਸਾਰਣ ਦੀ ਕਮਾਈ ਜਾਂਦੀ ਵੇਖ ਗੁੱਸਾ ਸਪੋਕਸਮੈਨ ਅਤੇ ‘ਉੱਚਾ ਦਰ’ 'ਤੇ ਕੱਢਣ ਲਈ 100% ਝੂਠ ਘੜਨ ਵਾਲਿਆਂ ਨੂੰ ‘ਉੱਚਾ ਦਰ’ ਦੇ ਪ੍ਰਬੰਧਕਾਂ ਵਲੋਂ ਸੁਹਿਰਦ ਸੱਦਾ

File Photo

ਬਾਦਲਾਂ ਦੇ ਇਕ ਚੈਨਲ ਉਤੇ ਗੁਰਬਾਣੀ ਪ੍ਰਸਾਰਨ ਦਾ ਏਕਾਧਿਕਾਰ ਖ਼ਤਮ ਕਰਨ ਦੀ ਮੰਗ ਸਪੋਕਸਮੈਨ ਜਾਂ ਉੱਚਾ ਦਰ ਬਾਬੇ ਨਾਨਕ ਦਾ ਨੇ ਸ਼ੁਰੂ ਨਹੀਂ ਸੀ ਕੀਤੀ ਸਗੋਂ ਸਿੰਖ ਸੰਗਤਾਂ ਅੰਦਰ ਕੁਦਰਤੀ ਤੌਰ ’ਤੇ ਜਾਗੀ ਸੀ। ਸਪੋਕਸਮੈਨ ਨੇ ਸਦਾ ਤੋਂ ਹੀ ਇਕ ਨੀਤੀ ਅਪਣਾਈ ਹੋਈ ਹੈ ਕਿ ਸਿੱਖ ਮਸਲਿਆਂ ਬਾਰੇ ਸਿੱਖ ਸੰਗਤਾਂ ਦੇ ਵਿਚਾਰ ਈਮਾਨਦਾਰੀ ਨਾਲ ਸੱਭ ਤੋਂ ਪਹਿਲਾਂ ਪਾਠਕਾਂ ਸਾਹਮਣੇ ਰੱਖੇ ਜਾਣ ਤਾਕਿ ਲੀਡਰ ਲੋਕ ਵੀ ਗ਼ਲਤ ਪਾਸੇ ਜਾਣੋਂ ਹੱਟ ਜਾਣ ਕਿਉਂਕਿ ਲੀਡਰਾਂ ਦੁਆਲੇ ਖ਼ੁਦਗ਼ਰਜ਼ ਤੇ ਸਿੱਖ-ਵਿਰੋਧੀ ਲੋਕ ਲੀਡਰਾਂ ਨੂੰ ਕੁਰਾਹੇ ਪਾਉਣ ਲਈ ਸਦਾ ਤਤਪਰ ਰਹਿੰਦੇ ਹਨ।

ਰੋਜ਼ਾਨਾ ਸਪੋਕਸਮੈਨ  ਨੇ ਸੌਦਾ ਸਾਧ, ਅਕਾਲੀ ਦਲ ਪੰਥਕ ਰੂਪ ਬਦਲਣ, ਤਖ਼ਤਾਂ ਦੇ ਜਥੇਦਾਰਾਂ ਦੀ ਦੁਰਵਰਤੋਂ, ਬਰਗਾੜੀ ਮਾਮਲਾ, ਗੋਲਕ ਲੈ ਕੇ ਪੈਸੇ ਦੀ ਠੀਕ ਵਰਤੋਂ ਨਾ ਕਰਨ, ਧਰਮ-ਪ੍ਰਚਾਰ ਵਲੋਂ ਅਣਗਹਿਲੀ ਅਤੇ ਧਰਮ ਉਤੇ ਸਿਆਸਤ ਦੀ ਪੈ ਗਈ ਕਾਠੀ ਆਦਿ ਬਾਰੇ ਜੋ ਵੀ ਲਿਖਿਆ, ਉਹ ਸਮੇਂ ਨੇ ਪੂਰੀ ਤਰ੍ਹਾਂ ਠੀਕ ਸਾਬਤ ਕਰ ਦਿਤਾ। ਜੇ ਸਿੱਖਾਂ ਦੇ ਲੀਡਰ, ਸਪੋਕਸਮੈਨ ਦੀਆਂ ਗੱਲਾਂ ਤੋਂ ਠੀਕ ਅਗਵਾਈ ਲੈ ਲੈਂਦੇ ਤਾਂ ਪਾਰਟੀ ਦਾ ਇਹ ਹਾਲ ਨਹੀਂ ਸੀ ਹੋਣਾ ਜੋ ਪਿਛਲੀਆਂ ਚੋਣਾਂ ਵਿਚ ਹੋਇਆ ਸੀ। ਇਕੱਲਿਆਂ ਚੋਣ ਲੜਨ ਦੀ ਤਾਕਤ ਉਹ ਪੂਰੀ ਤਰ੍ਹਾਂ ਗੁਆ ਚੁਕੀ ਹੈ ਤੇ ਭਾਈਵਾਲਾਂ ਨੂੰ ਮਿਲੀਆਂ ਵੋਟਾਂ ਨੂੰ ‘ਅਪਣੀਆਂ ਵੋਟਾਂ’ ਦਸ ਕੇ ਸਮਾਂ ਟਪਾ ਰਹੀ ਹੈ। 

ਇਸੇ ਹੀ ਕੜੀ ਵਿਚ ਸਪੋਕਸਮੈਨ ਨੇ ਵੇਲੇ ਸਿਰ ਵਿਸਲਾਂ (ਸੀਟੀਆਂ) ਵਜਾ ਵਜਾ ਕੇ ਆਗਾਹ ਕੀਤਾ ਕਿ ਬਦਲੇ ਹੋਏ ਹਾਲਾਤ ਵਿਚ ਲੋਕ ਅਕਾਲੀ ਲੀਡਰਸ਼ਿਪ ਵਿਚ ਵੀ ਤਬਦੀਲੀ ਮੰਗਦੇ ਹਨ ਤੇ ਗੁਰਬਾਣੀ ਪ੍ਰਸਾਰਣ ਉਤੇ ਸ਼੍ਰੋਮਣੀ ਕਮੇਟੀ ਦੀ ਕਾਬਜ਼ ਪਾਰਟੀ ਦਾ ਏਕਾਧਿਕਾਰ ਬਰਦਾਸ਼ਤ ਨਹੀਂ ਕਰ ਰਹੇ, ਇਸ ਲਈ ਸੰਗਤ ਦੇ ਜਜ਼ਬਾਤ ਦੀ ਵੇਲੇ ਸਿਰ ਕਦਰ ਕਰਕੇ ਦੋਹਾਂ ਮਾਮਲਿਆਂ ਵਿਚ ਪਿੱਛੇ ਹੱਟ ਜਾਣਾ ਚਾਹੀਦਾ ਹੈ ਤਾਕਿ ਪਾਰਟੀ ਵੀ ਨਾ ਮਰੇ ਤੇ ਸ਼੍ਰੋਮਣੀ ਕਮੇਟੀ ਵੀ ਬਹਿਸ ਮੁਬਾਹਸੇ ਦਾ ਖ਼ਾਹਮਖ਼ਾਹ ਦਾ ਹਿੱਸਾ ਨਾ ਬਣੇ।

ਹਮੇਸ਼ਾ ਵਾਂਗ, ਇਸ ਨੇਕ ਸਲਾਹ ਨੂੰ ਮੰਨਣਾ ਤਾਂ ਉਨ੍ਹਾਂ ਕੀ ਸੀ ਸਗੋਂ ਸਪੋਕਸਮੈਨ ਵਿਰੁਧ ਉਨ੍ਹਾਂ ਦਾ ਗੁੱਸਾ ਹੋਰ ਉਬਾਲੇ ਖਾਣ ਲੱਗ ਪਿਆ ਤੇ ਉਹ ਸਮਝਣ ਲੱਗ ਪਏ ਕਿ ਸਿੱਖਾਂ ਨੂੰ ਸਪੋਕਸਮੈਨ ਹੀ ਭੜਕਾ ਰਿਹਾ ਹੈ। ਉਥੇ ਬਹੁਤ ਸਾਰੀਆਂ ਏਜੰਸੀਆਂ ਦੇ ਅਤੇ ਸਪੋਕਸਮੈਨ ਦੇ ਦੋਖੀ ਬੈਠੇ ਸਨ ਜੋ ਇਹ ਭੁਲੇਖਾ ਪਾਉਣ ਦਾ ਉਚੇਚਾ ਯਤਨ ਪਿਛਲੇ ਇਕ ਹਫ਼ਤੇ ਤੋਂ ਕਰ ਰਹੇ ਸਨ। ਸੋ ਅਚਾਨਕ ਦੁਨੀਆਂ ਨੇ ਵੇਖਿਆ ਕਿ ਪੰਜਾਬ ਅਸੈਂਬਲੀ ਦਾ ‘ਫ਼ਰੀ ਟੂ ਏਅਰ’ ਵਾਲਾ ਮਤਾ ਰੱਦ ਕਰਨ ਦੇ ਨਾਲ ਹੀ, ਉੁਸੇ ਦਿਨ ਬਾਦਲਾਂ ਦੇ ਪੀ.ਟੀ.ਸੀ. ਚੈਨਲ ਤੋਂ ਸਪੋਕਸਮੈਨ ਅਤੇੇ ‘ਉੱਚਾ ਦਰ ਬਾਬੇ ਨਾਨਕ ਦਾ’ ਵਿਰੁਧ ਮੋਰਚਾ ਖੋਲ੍ਹ ਦਿਤਾ ਗਿਆ ਤਾਕਿ ਲੋਕਾਂ ਦਾ ਧਿਆਨ ਬਾਦਲਾਂ ਵਲੋਂ ਹੱਟ ਕੇ ਦੂਜੇ ਪਾਸੇ ਚਲਾ ਜਾਵੇ। 

ਇਸ ਕੰਮ ਲਈ ਬਦ-ਦਿਆਨਤੀ ਇਹ ਕੀਤੀ ਗਈ ਕਿ 300 ਪਾਠਕਾਂ ਕੋਲ ਜਾ ਕੇ ਉਨ੍ਹਾਂ ਨੂੰ ਇਹ ਕਹਿਣ ਲਈ ਉਕਸਾਇਆ ਗਿਆ ਕਿ ਉਨ੍ਹਾਂ ‘ਉੱਚਾ ਦਰ...’ ਲਈ ਪੈਸਾ ਲਗਾਇਆ ਸੀ ਪਰ ਉਨ੍ਹਾਂ ਨਾਲ ‘ਧੋਖਾ’ ਹੋਇਆ। ਕੇਵਲ ਇਕ ਸੱਜਣ ਉਨ੍ਹਾਂ ਦੀ ਸਿਖਾਈ ਗੱਲ ਟੀ.ਵੀ. ਤੇ ਦੁਹਰਾਉਣ ਲਈ ਤਿਆਰ ਹੋਇਆ ਤੇ ਬਾਕੀ 299 ਨੇ ਉਨ੍ਹਾਂ ਦਾ ਮੂੰਹ ਭੰਨ ਕੇ ਸੱਚ ਬੋਲ ਦਿਤਾ। ਪੀ.ਟੀ.ਸੀ. ਦੀ ਬਦ-ਦਿਆਨਤੀ ਇਹ ਸੀ ਕਿ 299 ਸੱਚ ਬੋਲਣ ਵਾਲਿਆਂ ਦਾ ਜ਼ਿਕਰ ਵੀ ਨਾ ਕੀਤਾ ਜਦਕਿ ਉਨ੍ਹਾਂ ਦੀ ਬੋਲੀ ਬੋਲਣ ਵਾਲੇ ਇਕ ਬੰਦੇ ਨੂੰ ਇਨ੍ਹਾਂ ਨੇ ਏਨਾ ਉਛਾਲਿਆ ਕਿ ਜਿਵੇਂ ਇਨ੍ਹਾਂ ਦੇ ਹੱਥ ਸੋਨੇ ਦੀ ਖਾਣ ਆ ਗਈ ਹੋਵੇ।

ਟੀ.ਵੀ. ਤੋਂ ਫਿਰ ਐਲਾਨ ਕੀਤਾ ਗਿਆ ਕਿ ਹੋਰ ਕੋਈ ਵੀ ‘ਉੱਚਾ ਦਰ...’ ਵਿਰੁਧ ਕੁੱਝ ਕਹਿਣਾ ਚਾਹੇ ਤਾਂ ਬਾਦਲ ਅਕਾਲੀ ਦੇ ਦਫ਼ਤਰ ਵਿਚ ਫ਼ੋਨ ਕਰ ਕੇ ਮਿਲੇ। ਖ਼ਾਲਸ ਝੂਠ ਅਤੇ ਪਾਪ ਤੇ ਆਧਾਰਤ ਘੜੀ ਗਈ ਕਹਾਣੀ ਵਿਚ ਸਬੰਧਤ ਸੱਜਣ ਕਹਿ ਰਿਹਾ ਹੈ ਕਿ ਉਸ ਨੂੰ ਉੱਚਾ ਦਰ ਦਾ ਦਫ਼ਤਰ ਹੀ ਨੂੰ ਲਭਿਆ ਜਦਕਿ ਜੀ.ਟੀ. ਰੋਡ ਉਤੇ ਹਰਿਆਣਾ ਪੰਜਾਬ ਸਰਹੱਦ ਉਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦਾ 14 ਏਕੜ ਧਰਤੀ ਉਤੇ ਕਿਸੇ ਰਾਜੇ ਦੇ ਮਹਿਲ ਵਰਗਾ ਵੱਡਾ ਦਫ਼ਤਰ ਬਣਿਆ ਹੈ ਜਿਸ ਵਿਚ ਦੋ ਟਰੱਸਟੀ ਹਰ ਰੋਜ਼ ਬੈਠਦੇ ਹਨ ਤੇ ਚੰਡੀਗੜ੍ਹ ਵਿਚ 10 ਸਾਲ ਤੋਂ ਕੈਂਪ ਆਫ਼ਿਸ ਕੰਮ ਕਰ ਰਿਹਾ ਹੈ ਤੇ ਹਰ ਰੋਜ਼ ਦਰਜਨਾਂ ਚਿੱਠੀਆਂ ਵੀ ਉਥੇ ਪਹੁੰਚਦੀਆਂ ਹਨ ਤੇ ਲੋਕ ਵੀ ਸਟਾਫ਼ ਨੂੰ ਮਿਲ ਸਕਦੇ ਹਨ। ਸਬੰਧਤ ਸੱਜਣ ਦੀ ਫ਼ਾਈਲ ਵੇਖੀ ਹੈ ਤੇ ਉਸ ਨੇ ਪਿਛਲੇ 7 ਸਾਲ ਵਿਚ ਇਕ ਵੀ ਚਿੱਠੀ ਲਿਖ ਕੇ ਪੈਸਿਆਂ ਦੀ ਮੰਗ ਨਹੀਂ ਕੀਤੀ।

ਇਸ ਤਰ੍ਹਾਂ ਝੂਠ ਅਤੇ ਮਨਘੜਤ ਕਹਾਣੀਆਂ ਘੜਨ ਦੀ ਲੋੜ ਨੂੰ ਖ਼ਤਮ ਕਰਦਿਆਂ ਅੱਜ ‘ਉੱਚਾ ਦਰ’ ਦੇ ਪ੍ਰਬੰਧਕਾਂ ਨੇ ਸੁਹਿਰਦਤਾ ਨਾਲ ਪੇਸ਼ਕਸ਼ ਕੀਤੀ ਹੈ ਕਿ ਸ. ਸੁਖਬੀਰ ਸਿੰਘ ਬਾਦਲ, ਸ. ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਕਮੇਟੀ) ਅਤੇ ਪੀ.ਟੀ.ਸੀ. ਦੇ ਐਮ.ਡੀ. ਰਾਬਿੰਦਰ ਨਾਰਾਇਣ ਅਤੇ ਪੰਜਾਬ ਸਰਕਾਰ ਦੇ ਦੋ ਫ਼ਾਈਨਾਂਸ ਐਕਸਪਰਟ ਸਮਾਂ ਤੈਅ ਕਰ ਕੇ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਤਸ਼ਰੀਫ਼ ਲੈ ਆਉਣ ਤੇ ਕਹਾਣੀਆਂ ਘੜਨ ਤੋਂ ਪਹਿਲਾਂ ਇਕ ਵਾਰ ਉਹ ਸਾਰਾ ਕੁੱਝ ਵੇਖ ਤਾਂ ਲੈਣ ਜਿਸ ਨੂੰ ਉਹ ‘ਫ਼ਰਾਡ’ ਕਹਿੰਦੇ ਹਨ।

ਇਸ ‘ਫ਼ਰਾਡ’ ਨੂੰ ਅੰਦਰੋਂ ਬਾਹਰੋਂ ਵੇਖਣ ਲਈ ਉਨ੍ਹਾਂ ਨੂੰ 2 ਘੰਟੇ ਤੋਂ ਘੱਟ ਸਮਾਂ ਨਹੀਂ ਲੱਗੇਗਾ, ਇਸ ਲਈ ਤਿਆਰ ਹੋ ਕੇ ਆਉਣ। ਉਸ ਮਗਰੋਂ, ਬੈਂਕਾਂ ਤੇ ਆਡੀਟਰਾਂ ਦੇ ਸਰਟੀਫ਼ੀਕੇਟ ਜੋ ਵੀ ਚਾਹੁਣ ਮੰਗ ਲੈਣ ਤੇ ਝੂਠ ਘੜਨ ਦੀ ਬਜਾਏ ਸਮਝ ਤਾਂ ਲੈਣ ਕਿ ਇਸ ਦੀ ਉਸਾਰੀ ਲਈ ਕਿੰਨਾ ਪੈਸਾ ਉਧਾਰ ਲਿਆ ਗਿਆ, ਉਸਾਰੀ ਦੌਰਾਨ ਹੀ ਕਿੰਨਾ ਵਾਪਸ ਕੀਤਾ ਗਿਆ ਤੇ ਕਿੰਨਾ ਅਜੇ ਵਾਪਸ ਕਰਨਾ ਹੈ ਤੇ ਕਿਹੜੀਆਂ ਸ਼ਰਤਾਂ ਅਧੀਨ ਟਰੱਸਟ ਲਈ ਲਿਆ ਗਿਆ ਸੀ। ਇਸ ਤੋਂ ਇਲਾਵਾ ਉਹ ਅਪਣਾ ਇੰਜੀਨੀਅਰ ਵੀ ਲਿਆ ਸਕਦੇ ਹਨ ਜੋ ਉਨ੍ਹਾਂ ਨੂੰ ਦੱਸ ਦੇਵੇਗਾ ਕਿ ‘ਉੱਚਾ ਦਰ...’ਤੇ ਕਿੰਨਾ ਪੈਸਾ ਖਰਚਿਆ ਜਾ ਚੁੱਕਾ ਹੈ।

ਇਸ ਸੱਚ ਨੂੰ ਜਾਣ ਲੈਣ ਮਗਰੋਂ ਉਹ ਜਿੰਨਾ ਝੂਠ ਚਾਹੇ ਬੋਲ ਲੈਣ ਪਰ ਇਕ ਵਾਰ ਸੱਚ ਦੇ ਆਹਮੋ-ਸਾਹਮਣੇ ਤਾਂ ਹੋ ਲੈਣ। ਇਸੇ ਤਰ੍ਹਾਂ ਉੱਚਾ ਦਰ ਦੇ ਟਰੱਸਟੀਆਂ ਤੇ ਦੋ ਮਾਹਰਾਂ ਨੂੰ ਮੌਕਾ ਤਾਂ ਦੇ ਦੇਣ ਕਿ ਉਹ ਸਾਬਤ ਕਰ ਸਕਣ ਕਿ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਨਾਲ ਪੀਟੀਸੀ ਨੇ ਕਿੰਨੇ ਕਰੋੜ ਰੁਪਿਆ ਹੁਣ ਤਕ ਸਿੱਧੇ ਤੇ ਲੁਕਵੇਂ ਢੰਗ ਨਾਲ ਕਮਾਇਆ ਹੈ। ਜਸਟਿਸ ਕੁਲਦੀਪ ਸਿੰਘ ਵਰਗੇ ਦੋ ਨਿਰਪੱਖ ਜੱਜ ਵੀ ਉਥੇ ਬਿਠਾਏ ਜਾ ਸਕਦੇ ਹਨ ਜੋ ਪੂਰੀ ਨਿਰਪੱਖਤਾ ਨਾਲ ਦੋਹਾਂ ਮਾਮਲਿਆਂ ਦੇ ਸੱਚ-ਝੂਠ ਦਾ ਨਿਬੇੜਾ ਕਰ ਦੇਣਗੇ ਜੋ ਸੱਭ ਲਈ ਮੰਨਣਾ ਜ਼ਰੂਰੀ ਹੋਵੇਗਾ।

ਆਸ ਹੈ, ਜੇ ਉਨ੍ਹਾਂ ਨੂੰ ਜ਼ਰਾ ਵੀ ਸੱਚ ਜਾਣਨ ਵਿਚ ਕੋਈ ਦਿਲਚਸਪੀ ਹੈ ਤਾਂ ਪੇਸ਼ਕਸ਼ ਪ੍ਰਵਾਨ ਕਰ ਕੇ ਖ਼ਾਹਮਖ਼ਾਹ ਦੀ ਇਲਜ਼ਾਮਬਾਜ਼ੀ ਤੋਂ ਦੋਹਾਂ ਪਾਸਿਆਂ ਨੂੰ ਬਚਾ ਲੈਣਗੇ। ਸਾਨੂੰ ਯਕੀਨ ਹੈ ਇਕ ਵਾਰ ‘ਉੱਚਾ ਦਰ...’ ਵੇਖ ਲੈਣ ਮਗਰੋਂ ਇਨ੍ਹਾਂ ਦਾ ਮਨ ਵੀ ਉਸੇ ਤਰ੍ਹਾਂ ਬਦਲ ਜਾਏਗਾ ਜਿਸ ਤਰ੍ਹਾਂ ਕਈ ਹੋਰਾਂ ਦੇ ਬਦਲ ਗਏ ਜੋ ਅਪਣੇ ਪੈਸੇ ਵਾਪਸ ਲੈਣ ਆਏ ਪਰ ਉੱਚਾ ਦਰ ਵਿਚ ਬਾਬੇ ਨਾਨਕ ਦੀ ਉੱਚੀ ਸ਼ਾਨ ਵੇਖ ਕੇ, ਅਪਣੇ ਪੂਰੇ ਬਾਂਡ ਹੀ ਦਾਨ ਵਜੋਂ ਦੇ ਗਏ। ਇਨ੍ਹਾਂ ਦੀ ਗਿਣਤੀ ਇਕ ਦੋ ਵਿਚ ਨਹੀਂ, ਦਰਜਨਾਂ ਵਿਚ ਹੈ। ਇਕ ਵਾਰ ਉੱਚਾ ਦਰ ਵਿਚ ਆ ਕੇ ਤਾਂ ਵੇਖਣ।

ਉੱਚਾ ਦਰ ਦੇ ਪ੍ਰਬੰਧਕਾਂ ਵਲੋਂ ਸੁਹਿਰਦ ਪੇਸ਼ਕਸ਼
ਅੱਜ ‘ਉੱਚਾ ਦਰ’ ਦੇ ਪ੍ਰਬੰਧਕਾਂ ਨੇ ਸੁਹਿਰਦਤਾ ਨਾਲ ਪੇਸ਼ਕਸ਼ ਕੀਤੀ ਹੈ ਕਿ ਸ. ਸੁਖਬੀਰ ਸਿੰਘ ਬਾਦਲ, ਸ. ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਕਮੇਟੀ) ਅਤੇ ਪੀ.ਟੀ.ਸੀ. ਦੇ ਐਮ.ਡੀ. ਰਾਬਿੰਦਰ ਨਾਰਾਇਣ ਅਤੇ ਪੰਜਾਬ ਸਰਕਾਰ ਦੇ ਦੋ ਫ਼ਾਈਨਾਂਸ ਐਕਸਪਰਟ ਸਮਾਂ ਤੈਅ ਕਰ ਕੇ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਤਸ਼ਰੀਫ਼ ਲੈ ਆਉਣ ਤੇ ਕਹਾਣੀਆਂ ਘੜਨ ਤੋਂ ਪਹਿਲਾਂ ਇਕ ਵਾਰ ਉਹ ਸਾਰਾ ਕੁੱਝ ਵੇਖ ਤਾਂ ਲੈਣ ਜਿਸ ਨੂੰ ਉਹ ‘ਫ਼ਰਾਡ’ ਕਹਿੰਦੇ ਹਨ। ਇਸ ‘ਫ਼ਰਾਡ’ ਨੂੰ ਅੰਦਰੋਂ ਬਾਹਰੋਂ ਵੇਖਣ ਲਈ ਉਨ੍ਹਾਂ ਨੂੰ 2 ਘੰਟੇ ਤੋਂ ਘੱਟ ਸਮਾਂ ਨਹੀਂ ਲੱਗੇਗਾ, ਇਸ ਲਈ ਤਿਆਰ ਹੋ ਕੇ ਆਉਣ। ਉਸ ਮਗਰੋਂ, ਬੈਂਕਾਂ ਤੇ ਆਡੀਟਰਾਂ ਦੇ ਸਰਟੀਫ਼ੀਕੇਟ ਜੋ ਵੀ ਚਾਹੁਣ ਮੰਗ ਲੈਣ ਤੇ ਝੂਠ ਘੜਨ ਦੀ ਬਜਾਏ ਸਮਝ ਤਾਂ ਲੈਣ ਕਿ ਇਸ ਦੀ ਉਸਾਰੀ ਲਈ ਕਿੰਨਾ ਪੈਸਾ ਉਧਾਰ ਲਿਆ ਗਿਆ, ਉਸਾਰੀ ਦੌਰਾਨ ਹੀ ਕਿੰਨਾ ਵਾਪਸ ਕੀਤਾ ਗਿਆ ਤੇ ਕਿੰਨਾ ਅਜੇ ਵਾਪਸ ਕਰਨਾ ਹੈ।

ਇਸ ਤੋਂ ਇਲਾਵਾ ਉਹ ਅਪਣਾ ਇੰਜੀਨੀਅਰ ਵੀ ਲਿਆ ਸਕਦੇ ਹਨ ਜੋ ਉਨ੍ਹਾਂ ਨੂੰ ਦੱਸ ਦੇਵੇਗਾ ਕਿ ‘ਉੱਚਾ ਦਰ...’ਤੇ ਕਿੰਨਾ ਪੈਸਾ ਖਰਚਿਆ ਜਾ ਚੁੱਕਾ ਹੈ। ਇਸ ਸੱਚ ਨੂੰ ਜਾਣ ਲੈਣ ਮਗਰੋਂ ਉਹ ਜਿੰਨਾ ਝੂਠ ਚਾਹੇ ਬੋਲ ਲੈਣ ਪਰ ਇਕ ਵਾਰ ਸੱਚ ਦੇ ਆਹਮੋ-ਸਾਹਮਣੇ ਤਾਂ ਹੋ ਲੈਣ। ਇਸੇ ਤਰ੍ਹਾਂ ਉੱਚਾ ਦਰ ਦੇ ਟਰੱਸਟੀਆਂ ਤੇ ਦੋ ਮਾਹਰਾਂ ਨੂੰ ਮੌਕਾ ਤਾਂ ਦੇ ਦੇਣ ਕਿ ਉਹ ਸਾਬਤ ਕਰ ਸਕਣ ਕਿ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਨਾਲ ਪੀਟੀਸੀ ਨੇ ਕਿੰਨੇ ਕਰੋੜ ਰੁਪਿਆ ਹੁਣ ਤਕ ਸਿੱਧੇ ਤੇ ਲੁਕਵੇਂ ਢੰਗ ਨਾਲ ਕਮਾਇਆ ਹੈ। ਜਸਟਿਸ ਕੁਲਦੀਪ ਸਿੰਘ ਵਰਗੇ ਦੋ ਨਿਰਪੱਖ ਜੱਜ ਵੀ ਉਥੇ ਬਿਠਾਏ ਜਾ ਸਕਦੇ ਹਨ ਜੋ ਪੂਰੀ ਨਿਰਪੱਖਤਾ ਨਾਲ ਦੋਹਾਂ ਮਾਮਲਿਆਂ ਦੇ ਸੱਚ-ਝੂਠ ਦਾ ਨਿਬੇੜਾ ਕਰ ਦੇਣਗੇ ਜੋ ਸੱਭ ਲਈ ਮੰਨਣਾ ਜ਼ਰੂਰੀ ਹੋਵੇਗਾ।

ਇਕ ਵਾਰ ਵੇਖ ਲੈਣ ‘ਉੱਚਾ ਦਰ’ ਦੁਸ਼ਮਣੀ ਕਰਨੀ ਭੁੱਲ ਜਾਣਗੇ
ਆਸ ਹੈ, ਜੇ ਉਨ੍ਹਾਂ ਨੂੰ ਜ਼ਰਾ ਵੀ ਸੱਚ ਜਾਣਨ ਵਿਚ ਕੋਈ ਦਿਲਚਸਪੀ ਹੈ ਤਾਂ ਪੇਸ਼ਕਸ਼ ਪ੍ਰਵਾਨ ਕਰ ਕੇ ਖ਼ਾਹਮਖ਼ਾਹ ਦੀ ਇਲਜ਼ਾਮਬਾਜ਼ੀ ਤੋਂ ਦੋਹਾਂ ਪਾਸਿਆਂ ਨੂੰ ਬਚਾ ਲੈਣਗੇ। ਸਾਨੂੰ ਯਕੀਨ ਹੈ ਇਕ ਵਾਰ ‘ਉੱਚਾ ਦਰ...’ ਵੇਖ ਲੈਣ ਮਗਰੋਂ ਇਨ੍ਹਾਂ ਦਾ ਮਨ ਵੀ ਉਸੇ ਤਰ੍ਹਾਂ ਬਦਲ ਜਾਏਗਾ ਜਿਸ ਤਰ੍ਹਾਂ ਕਈ ਹੋਰਾਂ ਦੇ ਬਦਲ ਗਏ ਜੋ ਅਪਣੇ ਪੈਸੇ ਵਾਪਸ ਲੈਣ ਆਏ ਪਰ ਉੱਚਾ ਦਰ ਵਿਚ ਬਾਬੇ ਨਾਨਕ ਦੀ ਉੱਚੀ ਸ਼ਾਨ ਵੇਖ ਕੇ, ਅਪਣੇ ਪੂਰੇ ਬਾਂਡ ਹੀ ਦਾਨ ਵਜੋਂ ਦੇ ਗਏ। ਇਨ੍ਹਾਂ ਦੀ ਗਿਣਤੀ ਇਕ ਦੋ ਵਿਚ ਨਹੀਂ, ਦਰਜਨਾਂ ਵਿਚ ਹੈ। ਇਕ ਵਾਰ ਉੱਚਾ ਦਰ ਵਿਚ ਆ ਕੇ ਤਾਂ ਵੇਖਣ।

 

ਜਿਸ ਵਿਅਕਤੀ ਨੂੰ ਇਨ੍ਹਾਂ ਉਛਾਲਿਆ...
ਇਸ ਕੰਮ ਲਈ ਬਦ-ਦਿਆਨਤੀ ਇਹ ਕੀਤੀ ਗਈ ਕਿ 300 ਪਾਠਕਾਂ ਕੋਲ ਜਾ ਕੇ ਉਨ੍ਹਾਂ ਨੂੰ ਇਹ ਕਹਿਣ ਲਈ ਉਕਸਾਇਆ ਗਿਆ ਕਿ ਉਨ੍ਹਾਂ ‘ਉੱਚਾ ਦਰ...’ ਲਈ ਪੈਸਾ ਲਗਾਇਆ ਸੀ ਪਰ ਉਨ੍ਹਾਂ ਨਾਲ ‘ਧੋਖਾ’ ਹੋਇਆ। ਕੇਵਲ ਇਕ ਸੱਜਣ ਉਨ੍ਹਾਂ ਦੀ ਸਿਖਾਈ ਗੱਲ ਟੀ.ਵੀ. ਤੇ ਦੁਹਰਾਉਣ ਲਈ ਤਿਆਰ ਹੋਇਆ ਤੇ ਬਾਕੀ 299 ਨੇ ਉਨ੍ਹਾਂ ਦਾ ਮੂੰਹ ਭੰਨ ਕੇ ਸੱਚ ਬੋਲ ਦਿਤਾ। ਪੀ.ਟੀ.ਸੀ. ਦੀ ਬਦ-ਦਿਆਨਤੀ ਇਹ ਸੀ ਕਿ 299 ਸੱਚ ਬੋਲਣ ਵਾਲਿਆਂ ਦਾ ਜ਼ਿਕਰ ਵੀ ਨਾ ਕੀਤਾ ਜਦਕਿ ਉਨ੍ਹਾਂ ਦੀ ਬੋਲੀ ਬੋਲਣ ਵਾਲੇ ਇਕ ਬੰਦੇ ਨੂੰ ਇਨ੍ਹਾਂ ਨੇ ਏਨਾ ਉਛਾਲਿਆ ਕਿ ਜਿਵੇਂ ਇਨ੍ਹਾਂ ਦੇ ਹੱਥ ਸੋਨੇ ਦੀ ਖਾਣ ਆ ਗਈ ਹੋਵੇ। ਟੀ.ਵੀ. ਤੋਂ ਫਿਰ ਐਲਾਨ ਕੀਤਾ ਗਿਆ ਕਿ ਹੋਰ ਕੋਈ ਵੀ ‘ਉੱਚਾ ਦਰ...’ ਵਿਰੁਧ ਕੁੱਝ ਕਹਿਣਾ ਚਾਹੇ ਤਾਂ ਬਾਦਲ ਅਕਾਲੀ ਦੇ ਦਫ਼ਤਰ ਵਿਚ ਫ਼ੋਨ ਕਰ ਕੇ ਮਿਲੇ।

ਖ਼ਾਲਸ ਝੂਠ ਅਤੇ ਪਾਪ ਤੇ ਆਧਾਰਤ ਘੜੀ ਗਈ ਕਹਾਣੀ ਵਿਚ ਸਬੰਧਤ ਸੱਜਣ ਕਹਿ ਰਿਹਾ ਹੈ ਕਿ ਉਸ ਨੂੰ ਉੱਚਾ ਦਰ ਦਾ ਦਫ਼ਤਰ ਹੀ ਨਾ ਲਭਿਆ ਜਦਕਿ ਜੀ.ਟੀ. ਰੋਡ ਉਤੇ ਹਰਿਆਣਾ ਪੰਜਾਬ ਸਰਹੱਦ ਉਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦਾ 14 ਏਕੜ ਧਰਤੀ ਉਤੇ ਕਿਸੇ ਰਾਜੇ ਦੇ ਮਹਿਲ ਵਰਗਾ ਵੱਡਾ ਦਫ਼ਤਰ ਬਣਿਆ ਹੈ ਜਿਸ ਵਿਚ ਦੋ ਟਰੱਸਟੀ ਹਰ ਰੋਜ਼ ਬੈਠਦੇ ਹਨ ਤੇ ਚੰਡੀਗੜ੍ਹ ਵਿਚ 10 ਸਾਲ ਤੋਂ ਕੈਂਪ ਆਫ਼ਿਸ ਕੰਮ ਕਰ ਰਿਹਾ ਹੈ ਤੇ ਹਰ ਰੋਜ਼ ਦਰਜਨਾਂ ਚਿੱਠੀਆਂ ਵੀ ਉਥੇ ਪਹੁੰਚਦੀਆਂ ਹਨ ਤੇ ਲੋਕ ਵੀ ਸਟਾਫ਼ ਨੂੰ ਮਿਲ ਸਕਦੇ ਹਨ। ਸਬੰਧਤ ਸੱਜਣ ਦੀ ਫ਼ਾਈਲ ਵੇਖੀ ਹੈ ਤੇ ਉਸ ਨੇ ਪਿਛਲੇ 7 ਸਾਲ ਵਿਚ ਇਕ ਵੀ ਚਿੱਠੀ ਲਿਖ ਕੇ ਪੈਸਿਆਂ ਦੀ ਮੰਗ ਨਹੀਂ ਕੀਤੀ, ਨਾ ਆਪ ਹੀ ਆਇਆ, ਨਾ ਬਾਂਡ ਹੀ ਭੇਜਿਆ।