ਅਕਾਲੀ ਰੈਲੀ ਦੇ ਭਲਵਾਨ ਆਗੂ ਸਪੋਕਸਮੈਨ ਦੀ ਚੁਨੌਤੀ ਕਬੂਲ ਕਰਨਗੇ?
ਸਪੋਕਸਮੈਨ ਦੇ ਮੁੱਖ ਸਫ਼ੇ ਉਤੇ ਲੱਗੀ ਸੁਰਖ਼ੀ ਪੜ੍ਹੀ ਕਿ 'ਬਾਦਲ ਦੀ ਜਬਰ ਵਿਰੋਧੀ ਰੈਲੀ ਦਾ ਸੱਭ ਤੋਂ ਵੱਡਾ ਫ਼ੈਸਲਾ: 'ਜੋ ਸੱਚ ਲਿਖੇ ਉਸ ਨੂੰ ਨਾ ਪੜ੍ਹੋ, ਜੋ ਸੱਚ ਵਿਖਾਵੇ...
ਸਪੋਕਸਮੈਨ ਦੇ ਮੁੱਖ ਸਫ਼ੇ ਉਤੇ ਲੱਗੀ ਸੁਰਖ਼ੀ ਪੜ੍ਹੀ ਕਿ 'ਬਾਦਲ ਦੀ ਜਬਰ ਵਿਰੋਧੀ ਰੈਲੀ ਦਾ ਸੱਭ ਤੋਂ ਵੱਡਾ ਫ਼ੈਸਲਾ: 'ਜੋ ਸੱਚ ਲਿਖੇ ਉਸ ਨੂੰ ਨਾ ਪੜ੍ਹੋ, ਜੋ ਸੱਚ ਵਿਖਾਵੇ ਉਸ ਨੂੰ ਨਾ ਵੇਖੋ ਅਰਥਾਤ ਰੋਜ਼ਾਨਾ ਸਪੋਕਸਮੈਨ ਨੂੰ ਨਾ ਪੜ੍ਹੋ, ਸਪੋਕਸਮੈਨ ਟੀਵੀ ਤੇ ਜ਼ੀ ਟੀਵੀ ਨੂੰ ਨਾ ਵੇਖੋ।' ਬਹੁਤ ਹੀ ਦੁੱਖ ਹੋਇਆ। ਅਕਾਲੀ ਦਲ ਜੋ ਸਿੱਖਾਂ ਦੀ ਨੁਮਾਇੰਦਾ ਸਿਆਸੀ ਪਾਰਟੀ ਹੈ, ਇਸ ਦੇ ਮੁੱਖ ਆਗੂ ਇਸ ਤਰ੍ਹਾਂ ਕਹਿਣ ਤਾਂ ਹੈਰਾਨੀ ਹੋਣੀ ਸੁਭਾਵਕ ਤਾਂ ਹੈ ਹੀ, ਸਗੋਂ ਚਿੰਤਾ ਵੀ ਹੁੰਦੀ ਹੈ। ਕੋਈ ਸ਼ੱਕ ਨਹੀਂ ਕਿ ਮੁੱਖ ਸਫ਼ੇ ਉਤੇ ਦੋ ਤਸਵੀਰਾਂ ਲਗਾ ਕੇ ਜੋ ਦ੍ਰਿਸ਼ ਪੇਸ਼ ਕੀਤਾ ਗਿਆ ਹੈ
ਕਿ ਅਕਾਲੀ ਦਲ ਦੇ ਇਕੱਠ ਵਿਚ ਘੋਨ ਮੋਨ ਪਰ ਰੋਜ਼ਾਨਾ ਸਪੋਕਸਮੈਨ ਦੇ ਸਲਾਨਾ ਸਮਾਗਮ ਵਿਚ ਗੁਰਸਿੱਖ, ਸਿੱਖ ਵਿਦਿਵਾਨ, ਚਿੰਤਕ ਤੇ ਪਾਠਕ ਵੀ ਬਹੁਤੇ ਗੁਰਸਿੱਖ ਹਨ। ਇਹ ਤਸਵੀਰਾਂ ਬੋਲਦੀਆਂ ਹਨ ਤੇ ਹੋਰ ਕੁੱਝ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਨੂੰ ਦੋਵੇਂ ਤਸਵੀਰਾਂ ਸੰਭਾਲ ਕੇ ਅਪਣੇ ਦਫ਼ਤਰ ਵਿਚ ਰਖਣੀਆਂ ਚਾਹੀਦੀਆਂ ਹਨ ਤੇ ਸਪੋਕਸਮੈਨ ਦਾ ਇਹ ਚੈਲਿੰਜ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਹੈ
ਕਿ ਇਕ ਵੀ ਬੰਦਾ ਢੋਹ ਕੇ ਲਿਆਏ ਬਿਨਾ, ਸਪੋਕਸਮੈਨ ਦੇ ਸਾਲਾਨਾ ਸਮਾਗਮ ਵਿਚ, ਅਕਾਲੀ ਰੈਲੀ ਨਾਲੋਂ ਦੁਗਣਾ ਇਕੱਠ ਹੋ ਜਾਏਗਾ ਤੇ ਹੋਣਗੇ ਵੀ ਸਾਰੇ ਸਾਬਤ ਸੂਰਤ ਸਿੱਖ ਜੋ ਗੁਰਮਤਿ ਵਿਚ ਪ੍ਰਪੱਕ ਵੀ ਹੋਣਗੇ। ਕੀ ਅਕਾਲੀ ਹੁਣ ਅਜਿਹਾ ਇਕੱਠ ਕਰ ਸਕਦੇ ਹਨ? ਜੇ ਨਹੀਂ ਤਾਂ ਕਿਉਂ ਨਹੀਂ? ਕਿਉਂਕਿ ਉਹ ਪੰਥ ਨੂੰ ਬੇਦਾਵਾ ਦੇ ਚੁਕੇ ਹਨ ਤੇ 'ਪੰਥ' ਦਾ ਨਾਂ ਕੇਵਲ ਵੋਟਾਂ ਖ਼ਾਤਰ ਵਰਤਣਾ ਗਿਝ ਗਏ ਹਨ।
-ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67063