20ਵੀਂ ਸਦੀ ਦਾ, ਭਾਈ ਲਾਲੋ ਦੇ ਫ਼ਲਸਫ਼ੇ ਦਾ  ਇੰਦਰ ਲੋਕ-'ਉੱਚਾ ਦਰ ਬਾਬੇ ਨਾਨਕ ਦਾ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੁੱਝ ਹੌਲੇ ਕੁੱਝ ਕਾਹਲੇ ਕਦਮਾਂ ਨਾਲ ਅਦਾਰਾ ਸਪੋਕਸਮੈਨ ਅਪਣੇ ਮਿਥੇ ਟੀਚੇ ਵਲ ਬੇਖ਼ੌਫ਼ ਹੋ ਕੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ। ਬਾਬੇ ਨਾਨਕ ਦਾ ਦਰ ਤਾਂ....

Ucha Dar Babe Nanak Da

ਕੁੱਝ ਹੌਲੇ ਕੁੱਝ ਕਾਹਲੇ ਕਦਮਾਂ ਨਾਲ ਅਦਾਰਾ ਸਪੋਕਸਮੈਨ ਅਪਣੇ ਮਿਥੇ ਟੀਚੇ ਵਲ ਬੇਖ਼ੌਫ਼ ਹੋ ਕੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ। ਬਾਬੇ ਨਾਨਕ ਦਾ ਦਰ ਤਾਂ ਜੁਗਾਂ ਜੁਗਾਂ ਵਿਚ ਸੱਭ ਤੋਂ ਉੱਚਾ ਤੇ ਸੁੱਚਾ ਹੈ। ਬਾਬੇ ਦਾ ਨਾਮ ਲੈ ਕੇ ਜੋ ਉੱਚੇ ਪਲਾਨ ਇਕ ਸਿਰੜੀ ਸਿੱਖ ਵਿਦਵਾਨ ਨੇ ਵਿੱਢੇ ਸਨ, ਉਨ੍ਹਾਂ ਦੀ ਸਫ਼ਲਤਾ ਦਾ ਇਕ ਵੱਡਾ ਪੜਾਅ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਲੰਗਰ ਲਗਾ ਕੇ ਤੈਅ ਕੀਤਾ ਗਿਆ ਹੈ ਅਤੇ ਬੌਧਿਕ ਹਲੂਣਾ ਵੀ ਦਿਤਾ ਗਿਆ ਹੈ ਜਿਸ ਨੇ ਅਤਿ ਵਿਰੋਧੀ ਤੇ ਸਰਕਾਰ ਦੇ ਝੋਲੀ ਚੁੱਕ ਬੁਧੀਜੀਵੀਆਂ ਨੂੰ ਅੰਦਰ ਤਕ ਹਿਲਾ ਦਿਤਾ ਹੈ ਕਿ ਇਹ 20ਵੀਂ ਸਦੀ ਦਾ ਜੋਗੀ, ਲਾਲੋ ਦੇ ਫ਼ਲਸਫੇ ਦਾ ਇੰਦਰਲੋਕ ਬਣਾ ਕੇ ਸੱਤਾਧਾਰੀਆਂ ਨੂੰ

ਧਰਮ ਤੇ ਸਿਆਸਤ ਦੀ ਪੱਧਰ ਉਤੇ ਉਨ੍ਹਾਂ ਦੀ ਔਕਾਤ ਸਮਝਾਉਣ ਵਿਚ ਵੀ ਸਫ਼ਲ ਹੋ ਰਿਹਾ ਹੈ। ਬੇਸ਼ਕ ਸ. ਜੋਗਿੰਦਰ ਸਿੰਘ ਤੇ ਉਨ੍ਹਾਂ ਦੇ ਬੌਧਿਕ ਸਾਥੀਆਂ ਦੇ ਕੁੱਝ ਵਿਚਾਰਾਂ ਨਾਲ ਸਹਿਮਤੀ ਨਾ ਵੀ ਹੋਵੇ ਪਰ ਇਸ ਕਰਮਯੋਗੀ ਨੇ ਸਿੱਖ ਕੌਮ ਦੀ ਖ਼ਾਨਾ ਜੰਗੀ ਦੇ ਦੌਰ ਵਿਚ ਵੀ ਇਕ ਬੰਦ ਦਰਵਾਜ਼ਾ ਖੋਲ੍ਹ ਕੇ ਬਾਬੇ ਨਾਨਕ ਦੀ ਕ੍ਰਿਪਾ ਪ੍ਰਸ਼ਾਦ ਦਾ ਪ੍ਰਦਰਸ਼ਨ ਕਰ ਦਿਤਾ ਹੈ। ਬਾਬਾ ਨਾਨਕ ਸਾਨੂੰ ਸੱਭ ਨੂੰ ਸੁਮੱਤ ਦੇ ਕੇ ਗੁਰਬਾਣੀ, ਗੁਰਮਤਿ ਨਾਲ ਜੋੜੇ। 
-ਕਰਤਾਰ ਸਿੰਘ ਨੀਲਧਾਰੀ, ਸੰਪਰਕ :9 4171-43360