ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।
ਭਾਰਤ ਨੂੰ ਕੇਸਰੀ ਰੰਗ ਵਿਚ ਰੰਗਣ ਦੇ ਭਾਜਪਾ ਅਤੇ ਆਰ.ਐਸ.ਐਸ. ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਵਧਾਈ ਦੀ ਹੱਕਦਾਰ ਹੈ। ਜੇ ਅੱਜ ਰਾਕੇਸ਼ ਸ਼ਰਮਾ ਮੁੜ ਤੋਂ ਪੁਲਾੜ 'ਚੋਂ ਭਾਰਤ ਵਲ ਵੇਖਦੇ ਤਾਂ ਉਹ ਇਕਬਾਲ ਦੀਆਂ ਸਤਰਾਂ 'ਸਾਰੇ ਜਹਾਂ ਸੇ ਅੱਛਾ' ਹੀ ਗੁਣਗੁਣਾ ਸਕਦੇ? ਭਾਜਪਾ ਦੀ ਚੜ੍ਹਤ ਲਈ ਭਾਜਪਾ ਲੀਡਰਾਂ ਤੇ ਵਰਕਰਾਂ ਦੀ ਹਿੰਮਤ ਅਤੇ ਮਿਹਨਤ ਨੂੰ ਸਲਾਮ। ਉਨ੍ਹਾਂ ਨੇ ਅਜੂਬਾ ਕਰ ਵਿਖਾਇਆ ਹੈ ਪਰ ਸਵਾਲ ਸਿਰਫ਼ ਇਹ ਹੈ ਕਿ ਉਨ੍ਹਾਂ ਦਾ ਸੁਪਨਾ ਤਿਰੰਗੇ ਦੀ ਸ਼ਾਨ ਵਧਾਉਣਾ ਹੈ ਜਾਂ ਆਉਣ ਵਾਲੇ ਸਮੇਂ ਵਿਚ ਉਸ ਨੂੰ ਵੀ ਕੇਸਰੀ ਰੰਗ ਵਿਚ ਰੰਗ ਦਿਤਾ ਜਾਵੇਗਾ?
ਮਾਮਲਾ ਜਿੱਤ ਤਕ ਹੀ ਸੀਮਤ ਨਹੀਂ ਸਗੋਂ ਵੇਖਣਾ ਇਹ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ? ਭਾਜਪਾ ਦੀ ਚੋਣ ਮੁਹਿੰਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਦੇ ਕਾਰਕੁਨ ਅਸਲ ਵਿਚ ਇਕ ਮਾਨਵ ਸੈਨਾ ਵਾਂਗ ਹਰ ਇਨਸਾਨ ਨੂੰ ਮਿਲ ਕੇ ਉਸ ਦੇ ਦਿਲ ਦੀ ਨਬਜ਼ ਨੂੰ ਪਛਾਣਨ ਵਿਚ ਮਾਹਰ ਹਨ। ਇਹ ਅਸੀ ਇਕ ਵਾਰ ਨਹੀਂ, ਵਾਰ ਵਾਰ ਵੇਖਿਆ ਹੈ ਕਿ ਚੋਣ ਮੁਹਿੰਮ ਵਿਚ ਜੁਟੀ ਭਾਜਪਾ ਕੁੱਝ ਵੀ ਕਰ ਕੇ ਵਿਖਾ ਸਕਦੀ ਹੈ। ਜੇ ਅੱਜ ਉੱਤਰ-ਪੂਰਬ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਨ੍ਹਾਂ ਸੂਬਿਆਂ ਦੀ ਦੁਖਦੀ ਰਗ ਨੂੰ ਪਛਾਣਿਆ ਹੀ ਨਹੀਂ ਬਲਕਿ ਉਸ ਦਾ ਹੱਲ ਵੀ ਕਢ ਵਿਖਾਇਆ ਹੈ। ਉੱਤਰ-ਪੂਰਬ ਨੂੰ ਭਾਰਤ ਦਾ ਹਿੱਸਾ ਸਿਰਫ਼ ਨਕਸ਼ੇ ਉਤੇ ਹੀ ਮੰਨਿਆ ਜਾਂਦਾ ਸੀ। ਨਾ ਉਨ੍ਹਾਂ ਨੂੰ ਸੰਸਦ ਵਿਚ ਨੁਮਾਇੰਦਗੀ ਮਿਲੀ ਅਤੇ ਨਾ ਹੀ ਭਾਰਤ ਵਿਚ ਉਨ੍ਹਾਂ ਨੂੰ ਭਾਰਤੀ ਮੰਨਿਆ ਗਿਆ। 2014 ਵਿਚ ਤ੍ਰਿਪੁਰਾ ਵਿਚ 1.5% ਵੋਟ ਹਿੱਸੇ ਤੋਂ ਭਾਜਪਾ ਦੇ ਅੱਜ ਤਕਰੀਬਨ 50% ਤਕ ਪਹੁੰਚਣ ਦਾ ਕਾਰਨ, ਭਾਜਪਾ ਵਲੋਂ ਦਿੱਲੀ ਵਿਚ ਚੁੱਕੇ ਗਏ ਠੋਸ ਕਦਮ ਸਨ ਜਿਨ੍ਹਾਂ ਨੇ ਇਥੋਂ ਦੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਸੀ.ਪੀ.ਐਮ. ਦਾ 25 ਸਾਲਾਂ ਦਾ ਰਾਜ ਖ਼ਤਮ ਕਰ ਦਿਤਾ, ਨਾਲ ਹੀ ਕਾਂਗਰਸ ਨੂੰ ਸਿਫ਼ਰ ਤੇ ਲਿਆ ਖੜਾ ਕੀਤਾ। ਪਰ ਜਿੱਤ ਤੋਂ ਬਾਅਦ ਤ੍ਰਿਪੁਰਾ ਵਿਚ ਹਿੰਸਾ ਦੀਆਂ 200 ਵਾਰਦਾਤਾਂ ਵਾਪਰ ਚੁਕੀਆਂ ਹਨ ਅਤੇ ਅਜੇ ਇਹ ਗਿਣਤੀ ਵਧਣ ਦੇ ਆਸਾਰ ਹਨ। ਜਿੱਤ ਤੋਂ ਬਾਅਦ ਭਾਜਪਾ ਦਾ ਦੂਜਾ ਰੂਪ ਜੋ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ, ਉਸ ਬਾਰੇ ਭਾਜਪਾ ਨੂੰ ਖ਼ੁਦ ਹੀ ਵਿਚਾਰ ਕਰਨ ਦੀ ਜ਼ਰੂਰਤ ਹੈ।
ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।ਜਦ ਤਕ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ, ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੇ ਨਾਂ 'ਸ਼ਹਿਜ਼ਾਦਾ' ਵਾਂਗ ਹੀ ਕੰਮ ਕਰਦਾ ਰਹੇਗਾ। ਜਦੋਂ ਕਾਂਗਰਸ ਅਪਣੀ ਹੋਂਦ ਵਾਸਤੇ ਜੂਝ ਰਹੀ ਹੈ, ਚਿਦਾਂਬਰਮ ਅਪਣੇ ਪੁੱਤਰ ਨੂੰ ਬਚਾਉਣ ਵਿਚ ਲੱਗੇ ਹਨ, ਰਾਹੁਲ ਅਪਣੀ ਨਾਨੀ ਦੇ ਵਿਹੜੇ ਵਿਚ ਖੇਡਣ ਲਈ ਇਟਲੀ ਚਲੇ ਗਏ ਹਨ। ਦਿਲ ਚੰਗਾ, ਸੋਚ ਚੰਗੀ ਪਰ ਮੁੰਡਪੁਣੇ ਵਾਲਾ ਸੁਭਾਅ ਛੁੱਟੀਆਂ ਬੜੀਆਂ ਮੰਗਦਾ ਹੈ।
-ਨਿਮਰਤ ਕੌਰ
-ਨਿਮਰਤ ਕੌਰ
-ਨਿਮਰਤ ਕੌਰ