ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਗ਼ਜ਼ ਉਤੇ ਸਿਆਹੀ ਡੋਲ੍ਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਸ਼ਬਦਾਂ ਵਿਚ ਹੁਣ ਜਾਨ ਹੀ ਨਹੀਂ ਰਹੀ। ਪਰ ਜਦ ਗੁਰਮੇਹਰ ਕੌਰ, ਇਨਕਲਾਬ ਦਾ ਪ੍ਰਵਾਰ, ਹਿਊਮਨਜ਼ ਆਫ਼ ਹਿੰਦੂਤਵਾ, ਵਾਇਰ, ਐਨ.ਡੀ.ਟੀ.ਵੀ. ਵਰਗਿਆਂ ਵਲ ਵੇਖੀਦਾ ਹੈ ਤਾਂ ਲਗਦਾ ਹੈ ਕਿ ਨਹੀਂ, ਇਹ ਤਾਂ ਸਿਰਫ਼ ਦੁਨੀਆਂ ਦੀ ਰੀਤ ਹੈ ਜੋ ਕਈ ਵਾਰ ਅੱਗ ਵਿਚੋਂ ਵੀ ਲੰਘਣ ਲਈ ਮਜਬੂਰ ਕਰ ਦੇਂਦੀ ਹੈ ਪਰ ਕੁਠਾਲੀ ਵਿਚ ਪੈ ਕੇ ਹੀ ਤਾਂ ਸਮਾਜ ਵੀ ਉਸ ਤਰ੍ਹਾਂ ਹੀ ਖਰਾ ਬਣ ਸਕਦਾ ਹੈ ਜਿਵੇਂ ਸੋਨਾ, ਸ਼ੁੱਧ ਬਣ ਜਾਂਦਾ ਹੈ।
2018 ਵਲ ਕਦਮ ਤੇਜ਼ੀ ਨਾਲ ਉਠ ਰਹੇ ਹਨ ਤੇ ਲੋਕ ਨਵੇਂ ਸਾਲ ਤੋਂ ਇਸ ਤਰ੍ਹਾਂ ਆਸਾਂ ਲਾਉਣ ਲੱਗ ਪਏ ਹਨ ਜਿਵੇਂ ਉਸ ਦਰਵਾਜ਼ੇ ਦੇ ਪਰਲੇ ਪਾਸੇ ਸ਼ੋਰ ਨਹੀਂ, ਸ਼ਾਂਤੀ ਹੀ ਵੇਖਣ ਨੂੰ ਮਿਲੇਗੀ। 2017 ਇਕ ਇਹੋ ਜਿਹਾ ਸਾਲ ਸੀ ਜਿਥੇ ਆਵਾਜ਼ਾਂ ਨਾਲੋਂ ਜ਼ਿਆਦਾ, ਸੰਨਾਟੇ ਦਾ ਸ਼ੋਰ ਸੁਣਾਈ ਦਿੰਦਾ ਸੀ। ਇਸ ਸਾਲ ਵਿਚ ਅਸੀ ਬਹੁਤ ਨੀਵੇਂ ਡਿਗਦੇ ਮਿਆਰ ਵੇਖੇ। ਇਸ ਸਾਲ ਨੇ ਜ਼ੁਬਾਨ ਤੋਂ ਨਿਕਲੇ ਲਫ਼ਜ਼ਾਂ ਦੇ ਮਿਆਰ ਨੂੰ ਏਨਾ ਨੀਵਾਂ ਡੇਗ ਦਿਤਾ ਕਿ ਹੁਣ ਲਗਦਾ ਹੈ, ਕੋਈ ਵੀ ਪੱਧਰ ਇਨ੍ਹਾਂ ਤੋਂ ਨੀਵਾਂ ਨਹੀਂ ਹੋ ਸਕਦਾ। ਸਿਆਸਤਦਾਨਾਂ ਅੰਦਰ ਹੁਣ ਉਹ ਦੌਰ ਸ਼ੁਰੂ ਹੋ ਗਿਆ ਹੈ ਜਿਥੇ ਕੋਈ ਵੀ, ਕੁੱਝ ਵੀ ਕਹਿ ਸਕਦਾ ਹੈ, ਇਹ ਜਾਣਦੇ ਹੋਏ ਵੀ ਕਿ ਉਹ ਝੂਠ ਬੋਲ ਰਿਹਾ ਹੈ।ਇਸ ਸਾਲ ਦੇ ਅੰਤ ਤਕ ਆਉਂਦੇ ਆਉਂਦੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਇਹ ਕਹਿ ਦਿਤਾ ਕਿ ਉਹ ਤਾਂ ਆਏ ਹੀ ਸੰਵਿਧਾਨ ਨੂੰ ਬਦਲਣ ਵਾਸਤੇ ਹਨ ਜੋ ਦੇਸ਼ ਨੂੰ ਧਰਮ-ਨਿਰਪੱਖ (ਸੈਕੁਲਰ) ਬਣਾਉਂਦਾ ਹੈ। ਸਰਕਾਰ ਨੇ ਅਪਣੇ ਮੰਤਰੀ ਤੋਂ ਦੂਰੀ ਤਾਂ ਬਣਾ ਲਈ ਪਰ ਕੀ ਇਹ ਉਸ ਮੰਤਰੀ ਦੀ ਅਪਣੀ ਸੋਚ ਸੀ ਜਾਂ ਉਹ ਲਗਾਤਾਰ ਕਈ ਜਿੱਤਾਂ ਤੋਂ ਬਾਅਦ ਹੰਕਾਰ ਵਿਚ ਆ ਕੇ ਅਪਣੀ ਪਾਰਟੀ ਦੀ ਅੰਦਰੂਨੀ ਸੋਚ ਦਾ ਪ੍ਰਗਟਾਵਾ ਕਰ ਗਏ? ਕੀ ਸਾਡੇ ਸੰਵਿਧਾਨ ਵਿਚੋਂ ਧਰਮ ਨਿਰਪੱਖਤਾ (ਸੈਕੁਲਰਿਜ਼ਮ) ਨੂੰ ਕੱਢਣ ਦੀ ਜ਼ਰੂਰਤ ਸਚਮੁਚ ਮਹਿਸੂਸ ਕੀਤੀ ਜਾ ਰਹੀ ਹੈ?ਮੋਹਨ ਭਾਗਵਤ ਵਾਰ ਵਾਰ ਆਖਦੇ ਹਨ ਕਿ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦਿਤਾ ਜਾਵੇਗਾ। ਇਸ ਹਿੰਦੂ ਰਾਸ਼ਟਰ ਦੀਆਂ ਕੁੱਝ ਝਲਕੀਆਂ ਸਾਨੂੰ ਵੇਖਣ ਨੂੰ ਮਿਲ ਵੀ ਗਈਆਂ ਹਨ। ਆਧਾਰ ਕਾਰਡ ਨੂੰ, ਜਰਮਨੀ ਦੇ ਹਿਟਲਰ ਵਾਲੇ ਪੀਲੇ ਕਾਰਡਾਂ ਵਰਗੇ ਹੀ ਜਾਰੀ ਕੀਤਾ ਗਿਆ ਹੈ। ਆਧਾਰ ਕਾਰਡ ਦੀ ਬਦੌਲਤ ਕਈ ਗ਼ਰੀਬਾਂ ਨੂੰ ਰਾਸ਼ਨ ਨਹੀਂ ਮਿਲਿਆ ਅਤੇ ਕੁੱਝ ਲੋਕ ਭੁੱਖ ਨਾਲ ਵੀ ਮਰ ਗਏ ਦੱਸੇ ਜਾਂਦੇ ਹਨ। ਗਊ ਰਕਸ਼ਾ, ਲਵ ਜੇਹਾਦ ਹੁਣ ਸਿਰਫ਼ ਕੋਈ ਫ਼ਿਰਕੂ ਸੋਚ ਨਹੀਂ ਰਹੀ ਬਲਕਿ ਆਏ ਦਿਨ ਉਸ ਸੋਚ ਨੂੰ ਆਮ ਜਨਤਾ ਉਤੇ ਲਾਗੂ ਵੀ ਕੀਤਾ ਜਾ ਰਿਹਾ ਹੈ। ਜਿਸ ਦਾ ਮਨ ਕਰਦਾ ਹੈ ਉਹ ਕਿਸੇ ਵੀ ਵਿਆਹ ਨੂੰ ਰੁਕਵਾਉਣ ਦੀ ਹਿੰਮਤ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪਸੰਦ ਨਹੀਂ ਕਿ ਦੋ ਵੱਖੋ-ਵੱਖ ਧਰਮਾਂ ਦੇ ਲੋਕ ਆਪਸ ਵਿਚ ਪ੍ਰੇਮ ਭਾਵ ਨਾਲ ਪੇਸ਼ ਆ ਰਹੇ ਹੋਣ।
ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਗ਼ਜ਼ ਉਤੇ ਸਿਆਹੀ ਡੋਲ੍ਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਸ਼ਬਦਾਂ ਵਿਚ ਹੁਣ ਜਾਨ ਹੀ ਨਹੀਂ ਰਹੀ। ਪਰ ਜਦ ਗੁਰਮੇਹਰ ਕੌਰ, ਇਨਕਲਾਬ ਦਾ ਪ੍ਰਵਾਰ, ਹਿਊਮਨਜ਼ ਆਫ਼ ਹਿੰਦੂਤਵਾ, ਵਾਇਰ, ਐਨ.ਡੀ.ਟੀ.ਵੀ. ਵਰਗਿਆਂ ਵਲ ਵੇਖੀਦਾ ਹੈ ਤਾਂ ਲਗਦਾ ਹੈ ਕਿ ਨਹੀਂ, ਇਹ ਤਾਂ ਸਿਰਫ਼ ਦੁਨੀਆਂ ਦੀ ਰੀਤ ਹੈ ਜੋ ਕਈ ਵਾਰ ਅੱਗ ਵਿਚੋਂ ਵੀ ਲੰਘਣ ਲਈ ਮਜਬੂਰ ਕਰ ਦੇਂਦੀ ਹੈ ਪਰ ਕੁਠਾਲੀ ਵਿਚ ਪੈ ਕੇ ਹੀ ਤਾਂ ਸਮਾਜ ਵੀ ਉਸ ਤਰ੍ਹਾਂ ਹੀ ਖਰਾ ਬਣ ਸਕਦਾ ਹੈ ਜਿਵੇਂ ਸੋਨਾ, ਸ਼ੁੱਧ ਬਣ ਜਾਂਦਾ ਹੈ।ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਗ਼ਜ਼ ਉਤੇ ਸਿਆਹੀ ਡੋਲ੍ਹੀ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਸ਼ਬਦਾਂ ਵਿਚ ਹੁਣ ਜਾਨ ਹੀ ਨਹੀਂ ਰਹੀ। ਪਰ ਜਦ ਗੁਰਮੇਹਰ ਕੌਰ, ਇਨਕਲਾਬ ਦਾ ਪ੍ਰਵਾਰ, ਹਿਊਮਨਜ਼ ਆਫ਼ ਹਿੰਦੂਤਵਾ, ਵਾਇਰ, ਐਨ.ਡੀ.ਟੀ.ਵੀ. ਵਰਗਿਆਂ ਵਲ ਵੇਖੀਦਾ ਹੈ ਤਾਂ ਲਗਦਾ ਹੈ ਕਿ ਨਹੀਂ, ਇਹ ਤਾਂ ਸਿਰਫ਼ ਦੁਨੀਆਂ ਦੀ ਰੀਤ ਹੈ ਜੋ ਕਈ ਵਾਰ ਅੱਗ ਵਿਚੋਂ ਵੀ ਲੰਘਣ ਲਈ ਮਜਬੂਰ ਕਰ ਦੇਂਦੀ ਹੈ ਪਰ ਕੁਠਾਲੀ ਵਿਚ ਪੈ ਕੇ ਹੀ ਤਾਂ ਸਮਾਜ ਵੀ ਉਸ ਤਰ੍ਹਾਂ ਹੀ ਖਰਾ ਬਣ ਸਕਦਾ ਹੈ ਜਿਵੇਂ ਸੋਨਾ, ਸ਼ੁੱਧ ਬਣ ਜਾਂਦਾ ਹੈ।