ਗੈਂਗਸਟਰ ਵਲੋਂ ਬਾਦਲ ਸਾਹਿਬ ਨੂੰ ਮਦਦ ਦੀ ਅਪੀਲ ਕਰਨ ਦੇ ਕੀ ਅਰਥ ਹੋ ਸਕਦੇ ਹਨ?

ਵਿਚਾਰ, ਸੰਪਾਦਕੀ

ਦੂਜਾ ਰਸਤਾ ਹੈ ਕਿ ਅਸੀ ਅਪਣੇ ਆਪ ਨੂੰ ਇਸ ਕਦਰ ਬੁਲੰਦ ਕਰੀਏ ਕਿ ਫਿਰ ਤੋਂ ਕੋਈ ਸਰਕਾਰ ਸਾਡੇ ਹੱਕਾਂ ਨੂੰ ਰੋਲਣ ਦਾ ਸੁਪਨਾ ਵੀ ਨਾ ਲੈ ਸਕੇ। ਅਪਣੇ ਨੌਜੁਆਨਾਂ ਨੂੰ ਸਿੱਧੇ ਰਾਹ ਪਾ ਕੇ ਉਨ੍ਹਾਂ ਨੂੰ ਮੁੜ ਤੋਂ ਗੁਰੂ ਦੇ ਸਿੱਖ ਬਣਾਈਏ ਜੋ ਨਸ਼ੇ ਨੂੰ ਜ਼ਹਿਰ ਮੰਨਣ, ਜਿਨ੍ਹਾਂ ਦੀ ਸ਼ਾਨ ਬੰਦੂਕਾਂ ਅਤੇ ਗੱਡੀਆਂ ਦੇ ਸਹਾਰੇ ਦੀ ਮੁਥਾਜ ਨਾ ਹੋਵੇ ਬਲਕਿ ਸਾਡੇ ਉੱਚ ਕਿਰਦਾਰ 'ਚੋਂ ਨਿਕਲੇ।