ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀਆਂ ਵੋਟਾਂ ਤਕਰੀਬਨ 3.5% ਅਤੇ ਸੀਟਾਂ 19 ਵਧੀਆਂ ਹਨ। ਹਾਰਦਿਕ ਪਟੇਲ ਅਤੇ ਜਾਤ-ਪਾਤ ਦੇ ਚਲਾਏ ਗਏ ਸ਼ਸਤਰ, ਕਾਂਗਰਸ ਨੂੰ ਬਹੁਤੀ ਸਫ਼ਲਤਾ ਨਹੀਂ ਦਿਵਾ ਸਕੇ। ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਚ ਵੀ ਅਤੇ ਗੁਜਰਾਤ ਵਿਚ ਵੀ, ਅਪਣੇ ਦਮ ਤੇ ਨਹੀਂ, ਬਲਕਿ ਗਠਜੋੜ ਬਣਾ ਕੇ ਜਿੱਤਣ ਦੀ ਰਾਜਨੀਤੀ ਅਪਣਾਈ ਅਤੇ ਦੋਹਾਂ ਥਾਵਾਂ ਤੇ ਉਹ ਅਸਫ਼ਲ ਰਹੀ ਹੈ। ਜਿੱਤ ਸਿਰਫ਼ ਪੰਜਾਬ ਵਿਚ ਹਾਸਲ ਹੋਈ ਜਿੱਥੇ ਸੂਬੇ ਦਾ ਅਪਣਾ ਜੇਤੂ ਚਿਹਰਾ ਸੀ ਜੋ ਕਾਂਗਰਸ ਦਾ ਆਗੂ ਸੀ ਅਤੇ ਪੰਜਾਬ ਦੀ ਰਗ-ਰਗ ਤੋਂ ਵਾਕਫ਼ ਸੀ।
ਭਾਜਪਾ ਅਪਣੀ ਕਾਂਗਰਸ-ਮੁਕਤ ਭਾਰਤ ਮੁਹਿੰਮ ਵਿਚ, ਕਾਂਗਰਸ ਕੋਲੋਂ ਦੋ ਹੋਰ ਸੂਬੇ ਜਿੱਤ ਕੇ 19 ਰਾਜਾਂ ਦੀ ਬਾਦਸ਼ਾਹੀ ਲੈ ਗਈ ਹੈ। ਪਰ ਗੁਜਰਾਤ ਵਿਚ ਜਿੰਨਾ ਸਫ਼ਾਇਆ ਉਹ ਕਾਂਗਰਸ ਦਾ ਕਰਨਾ ਲੋਚਦੀ ਸੀ, ਉਹ ਨਹੀਂ ਹੋ ਸਕਿਆ। ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਅਪਣੇ ਆਪ ਨੂੰ ਹਾਰ ਦੇ ਬਾਵਜੂਦ ਜਿੱਤਿਆ ਹੋਇਆ ਬਾਜ਼ਗੀਰ ਮੰਨ ਰਹੀ ਹੈ, ਅਤੇ ਭਾਜਪਾ ਅਪਣੇ ਆਪ ਨੂੰ ਜਿੱਤਿਆ ਹੋਇਆ ਸਿਕੰਦਰ। ਉਂਜ ਹਨ ਦੋਵੇਂ ਹੀ ਠੀਕ। ਭਾਜਪਾ 22 ਸਾਲ ਤੋਂ ਗੁਜਰਾਤ ਵਿਚ ਰਾਜ ਕਰਦੀ ਆ ਰਹੀ ਸੀ ਅਤੇ 6ਵੀਂ ਵਾਰ ਮੁੜ ਤੋਂ ਜਿਤਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਗੁਜਰਾਤ, ਜੋ ਭਾਜਪਾ ਦਾ ਗੜ੍ਹ ਹੈ, ਉਸ ਵਿਚ ਕਾਂਗਰਸ ਦਾ ਸਫ਼ਾਇਆ ਹੋਣਾ ਤਾਂ ਦੂਰ ਦੀ ਗੱਲ ਸੀ, ਕੁੱਝ ਪਲਾਂ ਵਾਸਤੇ ਤਾਂ ਜਿੱਤ ਦਾ ਤਾਜ ਵੀ ਉਸ ਦੇ ਸਿਰ ਤੇ ਸਜਦਾ ਲੱਗ ਰਿਹਾ ਸੀ। ਕਈ ਸੀਟਾਂ ਉਤੇ ਬੜੇ ਥੋੜ੍ਹੇ ਫ਼ਰਕ ਨਾਲ ਕਾਂਗਰਸ ਹਾਰੀ ਹੈ।ਅੱਜ ਭਾਵੇਂ ਦੋਹਾਂ ਸੂਬਿਆਂ ਵਿਚ ਹੀ ਕਾਂਗਰਸ ਹਾਰੀ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਰਾਜਾਂ ਵਿਚ ਕਾਂਗਰਸ ਖ਼ਤਮ ਹੋ ਗਈ ਹੈ ਅਤੇ ਇਹ ਭਾਜਪਾ ਵਾਸਤੇ ਬੜੀ ਵੱਡੀ ਚਿੰਤਾ ਦੀ ਗੱਲ ਹੈ। ਭਾਵੇਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਉਹ ਜਿੱਤ ਗਏ ਹਨ ਪਰ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਵਾਸਤੇ, ਅਸਲ ਮਸਲਾ 2019 ਦੀਆਂ ਚੋਣਾਂ ਹਨ।ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀਆਂ ਵੋਟਾਂ ਤਕਰੀਬਨ 3.5% ਅਤੇ ਸੀਟਾਂ 19 ਵਧੀਆਂ ਹਨ। ਹਾਰਦਿਕ ਪਟੇਲ ਅਤੇ ਜਾਤ-ਪਾਤ ਦੇ ਚਲਾਏ ਗਏ ਸ਼ਸਤਰ, ਕਾਂਗਰਸ ਨੂੰ ਬਹੁਤੀ ਸਫ਼ਲਤਾ ਨਹੀਂ ਦਿਵਾ ਸਕੇ। ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਚ ਵੀ ਅਤੇ ਗੁਜਰਾਤ ਵਿਚ ਵੀ, ਅਪਣੇ ਦਮ ਤੇ ਨਹੀਂ, ਬਲਕਿ ਗਠਜੋੜ ਬਣਾ ਕੇ ਜਿੱਤਣ ਦੀ ਰਾਜਨੀਤੀ ਅਪਣਾਈ ਅਤੇ ਦੋਹਾਂ ਥਾਵਾਂ ਤੇ ਉਹ ਅਸਫ਼ਲ ਰਹੀ ਹੈ। ਜਿੱਤ ਸਿਰਫ਼ ਪੰਜਾਬ ਵਿਚ ਹਾਸਲ ਹੋਈ ਜਿੱਥੇ ਸੂਬੇ ਦਾ ਅਪਣਾ ਜੇਤੂ ਚਿਹਰਾ ਸੀ ਜੋ ਕਾਂਗਰਸ ਦਾ ਆਗੂ ਸੀ ਅਤੇ ਪੰਜਾਬ ਦੀ ਰਗ-ਰਗ ਤੋਂ ਵਾਕਫ਼ ਸੀ।
ਕਾਂਗਰਸ ਜੋ ਬਾਹਰ ਤੋਂ ਆਗੂ ਲੱਭ ਕੇ ਜਿੱਤਣ ਦੀ ਨੀਤੀ ਬਣਾ ਰਹੀ ਹੈ, ਉਹ ਠੀਕ ਸਾਬਤ ਨਹੀਂ ਹੋ ਰਹੀ। ਹਿਮਾਚਲ ਵਿਚ ਮੁੱਖ ਮੰਤਰੀ ਵਿਰੁਧ ਕਿੰਨਾ ਵੱਡਾ ਕੇਸ ਚਲਾਇਆ ਗਿਆ, ਕੇਂਦਰ ਸਰਕਾਰ ਉਸ ਨੂੰ ਡਰਾਵੇ ਦੇ ਰਹੀ ਸੀ ਅਤੇ ਉਪਰੋਂ ਕਾਂਗਰਸ ਨੇ ਆਪ ਹੀ ਹੱਥ ਖੜੇ ਕਰ ਦਿਤੇ ਸਨ। ਹਿਮਾਚਲ ਵਿਚ ਕੋਈ ਵੱਡਾ ਕਾਂਗਰਸੀ ਆਗੂ ਪ੍ਰਚਾਰ ਕਰਨ ਲਈ ਵੀ ਨਾ ਗਿਆ, ਪਰ ਫਿਰ ਵੀ ਵੀਰਭੱਦਰ ਸਿੰਘ ਇੱਜ਼ਤਦਾਰ ਵਿਰੋਧੀ ਧਿਰ ਬਣਾ ਸਕੇ।ਹੁਣ ਕਾਂਗਰਸ ਅਤੇ ਭਾਜਪਾ ਨੂੰ ਡੂੰਘੀ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ। ਕਾਂਗਰਸ ਕੋਲ ਵਿਰੋਧੀ ਧਿਰ ਵਿਚ ਰਹਿ ਕੇ ਕੀਤੀ ਅਪਣੀ ਦਸ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਹੈ ਅਤੇ ਪੰਜ ਸਾਲ ਦੇ ਭਾਜਪਾ ਸ਼ਾਸਨ ਦੀਆਂ ਕਮਜ਼ੋਰੀਆਂ ਵੀ ਹਨ। ਇਨ੍ਹਾਂ ਦੋਹਾਂ ਦੇ ਸਿਰ ਤੇ ਰਾਹੁਲ ਗਾਂਧੀ ਅਪਣੀ ਪਾਰਟੀ ਦੇ ਵਰਕਰਾਂ ਵਿਚੋਂ ਹੀ ਆਗੂ ਕੱਢ ਕੇ ਅਪਣੀ ਪਾਰਟੀ ਨੂੰ ਮੁੜ ਤਾਕਤਵਰ ਬਣਾ ਸਕਦੇ ਹਨ। ਭਾਵੇਂ ਜਿੱਤ ਨਾ ਵੀ ਹੋਵੇ, ਇਕ ਤਾਕਤਵਰ ਵਿਰੋਧੀ ਧਿਰ ਦੀ ਭਾਰਤ ਨੂੰ ਸਖ਼ਤ ਜ਼ਰੂਰਤ ਹੈ।