ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।
ਦਿੱਲੀ '84 ਕਤਲੇਆਮ ਦੀ ਰਾਤ ਦਾ ਸੇਕ ਚੰਡੀਗੜ੍ਹ ਵਿਚ ਵੀ ਪੁਜ ਚਲਿਆ ਸੀ। ਸਾਡੇ ਘਰਾਂ ਦੇ ਬਾਹਰ ਨਿਸ਼ਾਨ ਲਾ ਦਿਤੇ ਗਏ ਸਨ। ਸੱਭ ਦੇ ਚਿਹਰਿਆਂ ਉਤੇ ਘਬਰਾਹਟ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਰੋਈ ਕਿਉਂ ਜਾਂਦੀ ਹੈ। ਮੰਮੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਗੇ ਜਾ ਕੇ ਰੋਂਦੀ ਸੀ ਅਤੇ ਹਲਕਾ-ਹਲਕਾ ਯਾਦ ਹੈ ਕਿ ਮੰਮੀ ਤੇ ਪਾਪਾ ਵਿਚ ਬਹਿਸ ਚੱਲ ਰਹੀ ਸੀ ਕਿ ਬੀੜ ਨਾਲ ਲੈ ਕੇ ਜਾਣੀ ਹੈ ਜਾਂ ਨਹੀਂ। ਮੰਮੀ ਨੇ ਕਿਹਾ ਬਾਬਾ ਜੀ ਨੂੰ ਛੱਡ ਕੇ ਮੈਂ ਨਹੀਂ ਜਾਣਾ। ਸਾਡੇ ਗੁਆਂਢੀ, ਮਹਿਤਾਨੀ ਐਡਵੋਕੇਟ ਸਨ। ਉਨ੍ਹਾਂ ਨੇ ਅਪਣੀ ਛੱਤ ਦਾ ਦਰਵਾਜ਼ਾ ਖੋਲ੍ਹ ਦਿਤਾ ਕਿ ਜਦੋਂ ਭੀੜ ਆਵੇ ਤਾਂ ਅਸੀ ਟੱਪ ਕੇ ਉਨ੍ਹਾਂ ਦੇ ਘਰ ਵਿਚ ਲੁਕ ਜਾਈਏ ਅਤੇ ਸਿੱਖਾਂ ਦੀ ਭੀੜ ਹਿੰਦੂ ਘਰਾਂ ਉਤੇ ਜਵਾਬੀ ਹਮਲਾ ਕਰ ਦੇਵੇ ਤਾਂ ਉਹ ਸਾਰਾ ਪ੍ਰਵਾਰ ਸਾਡੇ ਘਰ ਦੇ 'ਸਟੋਰ' ਵਿਚ ਛੁਪ ਜਾਣ। ਰਾਤ ਕੋਠੇ ਉਤੇ ਕੱਟੀ ਤੇ ਮੰਮੀ ਦੀ ਗੋਦ ਵਿਚ ਛੁਪੇ ਬੈਠੇ ਰਹੇ। ਮਾਂ ਨੇ ਅਪਣੇ ਗਹਿਣੇ, ਕੁੱਝ ਪੈਸੇ ਅਤੇ ਸ਼ਾਇਦ ਗੁਟਕਾ ਪੋਟਲੀ ਵਿਚ ਬੰਨ੍ਹ ਕੇ ਨਾਲ ਲੈ ਲਏ ਸਨ। ਪਾਪਾ ਕਿਤੇ ਬਾਹਰ ਸਨ। ਫਿਰ ਦਸਿਆ ਗਿਆ ਕਿ ਸੱਭ ਠੀਕ ਠਾਕ ਹੋ ਗਿਆ ਹੈ ਪਰ ਉਸ ਤੋਂ ਬਾਅਦ ਸੱਭ ਦੇ ਚਿਹਰਿਆਂ ਉਤੇ ਪਸਰੀ ਉਦਾਸੀ ਹੀ ਯਾਦ ਆਉਂਦੀ ਹੈ। 9 ਸਾਲ ਦੀ ਬੱਚੀ ਨੂੰ ਕੁੱਝ ਸਮਝ ਤਾਂ ਨਹੀਂ ਆਉਂਦਾ ਸੀ ਅਤੇ ਨਾ ਹੀ ਕਿਸੇ ਨੇ ਕੁੱਝ ਦਸਿਆ ਹੀ।ਪਹਿਲੀ ਜਨਵਰੀ '85 ਨੂੰ ਪਾਪਾ ਨੂੰ ਦਿਲ ਦਾ ਦੌਰਾ ਪੈ ਗਿਆ। ਤਿੰਨ ਤਰੀਕ ਨੂੰ ਦੂਜਾ ਅਤੇ ਪੀ.ਜੀ.ਆਈ. ਨਾਲ ਉਸ ਦਿਨ ਤੋਂ ਉਨ੍ਹਾਂ ਦਾ ਪੱਕਾ ਰਿਸ਼ਤਾ ਹੀ ਜੁੜ ਗਿਆ। ਆਈ.ਸੀ.ਯੂ. ਵਿਚ ਜਦ ਪਾਪਾ ਜ਼ਿੰਦਗੀ ਵਾਸਤੇ ਜੂਝ ਰਹੇ ਸਨ ਤਾਂ ਅੰਦਰ ਨਹੀਂ ਜਾ ਸਕਦੀ ਸੀ ਪਰ ਦਰਵਾਜ਼ੇ ਤੋਂ ਵੇਖਣ ਵਾਸਤੇ ਰੋਜ਼ ਦੋ ਮਿੰਟ ਦੀ ਇਜਾਜ਼ਤ ਮਿਲਦੀ ਸੀ। ਮੰਮੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਕਿ ਪਾਪਾ ਨੂੰ ਸੀ.ਬੀ.ਆਈ. ਤੋਂ ਕੋਈ ਸਿੱਖ ਮਿਲਣ ਆਇਆ ਸੀ ਜਿਸ ਨੇ ਦਸਿਆ ਸੀ ਕਿ ਦਿੱਲੀ ਕਤਲੇਆਮ ਵਿਚ 800 ਕੁੜੀਆਂ ਗ਼ਾਇਬ ਹੋ ਗਈਆਂ ਸਨ ਅਤੇ ਪਾਪਾ 31 ਦਸੰਬਰ ਦੀ ਸਾਰੀ ਰਾਤ ਉਸ ਦੀਆਂ ਦਸੀਆਂ ਗੱਲਾਂ ਬਾਰੇ ਹੀ ਸੋਚਦੇ ਰਹੇ ਕਿ ਇਹ ਮੇਰੀਆਂ ਬੇਟੀਆਂ ਵੀ ਹੋ ਸਕਦੀਆਂ ਸਨ। ਮਨ ਵਿਚ ਖ਼ਿਆਲ ਆਇਆ ਕਿ ਇਹ ਕੌਣ ਹਨ ਜਿਨ੍ਹਾਂ ਪਿੱਛੇ ਮੈਂ ਅਪਣੇ ਪਿਤਾ ਨੂੰ ਗਵਾ ਦੇਣ ਲੱਗੀ ਸੀ?
ਨਵੰਬਰ '84 ਦੀ ਉਹ ਸ਼ਾਮ ਜਦ ਅਫ਼ਵਾਹ ਫੈਲੀ ਕਿ ਚੰਡੀਗੜ੍ਹ ਵਿਚ ਵੀ ਰਾਤ ਨੂੰ ਸਿੱਖ ਘਰਾਂ ਤੇ ਹਮਲੇ ਕੀਤੇ ਜਾਣੇ ਹਨ...
ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।ਜੇ ਅੱਜ ਰੂਹਾਂ ਬੋਲ ਸਕਦੀਆਂ ਤਾਂ ਸਿੱਖ ਕੌਮ ਨੂੰ ਪੁਛਦੀਆਂ ਕਿ ਸਾਡੀ ਕੁਰਬਾਨੀ ਦੀ ਕੋਈ ਕੀਮਤ ਨਹੀਂ? ਸਾਡੇ ਵਾਸਤੇ ਯਾਦਗਾਰ ਨਾ ਸਹੀ, ਸਾਡੇ ਪ੍ਰਵਾਰਾਂ ਵਾਸਤੇ ਘਰ ਨਾ ਸਹੀ ਪਰ ਸਾਡੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗੀ ਨੌਕਰੀ ਹਾਸਲ ਕਰਨ ਦੇ ਕਾਬਲ ਤਾਂ ਬਣਾ ਦੇਂਦੇ।