ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।
ਦਿੱਲੀ ਵਿਚ ਠੰਢ ਨਾਲ 44 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ ਪਰ ਦਿੱਲੀ ਦੇ ਸਿਆਸਤਦਾਨ ਆਪਸ ਵਿਚ ਭਿੜ ਰਹੇ ਹਨ। ਅਰਵਿੰਦ ਕੇਜਰੀਵਾਲ ਮੁਤਾਬਕ ਕਸੂਰ ਦਿੱਲੀ ਦੇ ਉਪ-ਰਾਜਪਾਲ ਦਾ ਹੈ ਜਿਨ੍ਹਾਂ ਇਕ 'ਨਿਕੰਮੇ ਅਫ਼ਸਰ' ਨੂੰ ਲਾ ਕੇ ਦਿੱਲੀ ਦੇ 44 ਬੇਘਰਿਆਂ ਨੂੰ ਮੌਤ ਦੇ ਮੂੰਹ ਵਿਚ ਸੁਟ ਦਿਤਾ। ਮ੍ਰਿਤਕਾਂ ਵਿਚ ਦੋ ਸਾਲਾਂ ਦਾ ਇਕ ਬੱਚਾ ਵੀ ਹੈ। ਠੰਢ ਵਿਚ ਸਿਆਸਤ ਤਾਂ ਗਰਮਾਅ ਗਈ ਹੈ ਪਰ ਕੀਮਤ ਆਮ ਇਨਸਾਨ ਨੂੰ ਚੁਕਾਉਣੀ ਪੈ ਰਹੀ ਹੈ। ਅੱਜ ਨਾ ਸਿਰਫ਼ ਦਿੱਲੀ ਬਲਕਿ ਪੂਰਾ ਉੱਤਰ ਭਾਰਤ ਠੰਢੀਆਂ ਹਵਾਵਾਂ ਨਾਲ ਕੰਬ ਰਿਹਾ ਹੈ। ਇਸੇ ਤਰ੍ਹ੍ਹਾਂ ਦੇ ਹਾਲਾਤ ਅਮਰੀਕਾ ਵਿਚ ਵੀ ਬਣੇ ਹੋਏ ਹਨ ਜਿਥੇ ਵੀ ਠੰਢੀਆਂ ਹਵਾਵਾਂ ਚਾਕੂ ਛੁਰੀ ਵਾਂਗ ਚਲ ਰਹੀਆਂ ਹਨ। ਸਿਆਸਤਦਾਨ ਉਥੇ ਵੀ ਜ਼ਿਆਦਾ ਸਿਆਣੇ ਨਹੀਂ ਰਹੇ ਹੁਣ। ਡੋਨਲਡ ਟਰੰਪ ਨੇ ਦਸੰਬਰ ਵਿਚ ਸ਼ੁਰੂ ਹੋਈ ਠੰਢ ਨਾਲ ਦੁਨੀਆਂ ਅੰਦਰ ਆਲਮੀ ਤਪਿਸ਼ ਦੀ ਚੇਤਾਵਨੀ ਦੇਣ ਵਾਲਿਆਂ ਦਾ ਮਜ਼ਾਕ ਉਡਾਉਂਦਿਆਂ ਕਹਿ ਦਿਤਾ ਸੀ ਕਿ ਵਧਦੀ ਗਰਮੀ ਦਾ ਡਰ ਫੈਲਾਉਣ ਵਾਲਿਆਂ ਨੂੰ ਕਹਿ ਦਿਉ ਕਿ ਹੁਣ ਥੋੜ੍ਹੀ ਗਰਮਾਹਟ ਅਮਰੀਕਾ ਵਿਚ ਭੇਜ ਦੇਣ। ਇਕ ਕਦਮ ਅੱਗੇ ਜਾਂਦਿਆਂ ਇਸ ਤਾਕਤਵਰ ਅਹੁਦੇ ਉਤੇ ਬੈਠੇ 'ਮੂੰਹਫੱਟ ਰਾਸ਼ਟਰਪਤੀ' ਨੇ ਅਪਣੇ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਉਸ ਨੇ ਅਮਰੀਕਾ ਲਈ ਅਰਬਾਂ ਡਾਲਰਾਂ ਦੀ ਬੱਚਤ ਕੀਤੀ।ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।ਦੁਨੀਆਂ ਅੰਦਰ ਵਾਤਾਵਰਣ ਵਿਚ ਕਾਰਬਨ ਡਾਇਆਕਸਾਈਡ ਦੇ ਵਾਧੇ ਵਿਚ ਸੱਭ ਤੋਂ ਵੱਧ ਯੋਗਦਾਨ ਅਮਰੀਕਾ ਦਾ ਹੈ। ਜਿਥੇ ਇਕ ਭਾਰਤੀ, ਵਾਤਾਵਰਣ ਵਿਚ 1.7 ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਛਡਦਾ ਹੈ, ਉਥੇ ਇਕ ਅਮਰੀਕੀ 16.2 ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚ ਛਡਦਾ ਹੈ। ਪੈਰਿਸ ਸਮਝੌਤੇ ਨੂੰ ਪਿਛਲੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਪੂਰਾ ਸਮਰਥਨ ਪ੍ਰਾਪਤ ਸੀ ਅਤੇ ਅਮਰੀਕਾ ਨੇ ਕਾਰਬਨ ਡਾਇਆਕਸਾਈਡ ਛੱਡਣ ਵਿਚ ਕਮੀ ਕਰਨੀ ਸੀ ਤਾਕਿ ਗ਼ਰੀਬ ਦੇਸ਼ਾਂ ਨੂੰ ਅਮੀਰ ਦੇਸ਼ਾਂ ਵਲੋਂ ਕੁਦਰਤ ਦੀ ਫ਼ਜ਼ੂਲਖ਼ਰਚੀ ਦੀ ਕੀਮਤ ਨਾ ਚੁਕਾਉਣੀ ਪਵੇ। ਪਰ ਟਰੰਪ ਨੇ ਸਾਬਤ ਕਰ ਦਿਤਾ ਹੈ ਕਿ ਨਾ ਉਸ ਵਿਚ ਸਮਝ ਹੈ ਅਤੇ ਨਾ ਉਸ ਵਿਚ ਦੁਨੀਆਂ ਦੇ ਲੋਕਾਂ ਪ੍ਰਤੀ ਹਮਦਰਦੀ ਹੀ ਹੈ ਕਿ ਉਹ ਗ਼ਰੀਬ ਦੇਸ਼ਾਂ ਦੀਆਂ ਮਜਬੂਰੀਆਂ ਨੂੰ ਸਮਝ ਸਕੇ। ਹੁਣ ਵਾਤਾਵਰਣ ਵਿਚ ਗ਼ੈਰ-ਕੁਦਰਤੀ ਤਬਦੀਲੀਆਂ ਹੋਰ ਵੀ ਤਲਖ਼ ਹਕੀਕਤ ਬਣ ਗਈਆਂ ਹਨ। ਇਨ੍ਹਾਂ ਹਾਲਾਤ ਵਿਚ ਸਾਡੇ ਸਿਆਸਤਦਾਨਾਂ ਨੂੰ ਇਨ੍ਹਾਂ ਨਾਲ ਜੂਝਣ ਵਾਸਤੇ ਮਨ-ਆਈਆਂ ਨੂੰ ਇਕ ਪਾਸੇ ਰੱਖਣ ਦੀ ਜ਼ਰੂਰਤ ਹੈ। ਭਾਜਪਾ ਨੇ ਦਿੱਲੀ ਨੂੰ ਖ਼ੁਦ ਤਬਾਹ ਕਰਨ ਵਾਸਤੇ ਬਲੀ ਦਾ ਬਕਰਾ ਬਣਾ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਦਾ ਮਜ਼ਾਕ ਉਡਾ ਦਿਤਾ ਹੈ। ਕੁਦਰਤ ਅਤੇ ਪ੍ਰਦੂਸ਼ਣ ਨੂੰ ਸਾਡੇ ਦੇਸ਼ ਦੀ ਰਾਜਧਾਨੀ ਨੂੰ ਇਕ ਹਾਨੀਕਾਰਕ ਸਥਾਨ ਬਣਾ ਦਿਤਾ ਹੈ।
ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।
ਰਾਸ਼ਟਰੀ ਗੀਤ (ਜਨ ਗਨ ਮਨ) ਕਿਥੇ ਗਾਇਆ ਜਾਣਾ ਜ਼ਰੂਰੀ ਹੋਵੇ?
ਰਾਸ਼ਟਰੀ ਗੀਤ (ਜਨ ਗਨ ਮਨ) ਕਿਥੇ ਗਾਇਆ ਜਾਣਾ ਜ਼ਰੂਰੀ ਹੋਵੇ?
ਰਾਸ਼ਟਰੀ ਗੀਤ (ਜਨ ਗਨ ਮਨ) ਕਿਥੇ ਗਾਇਆ ਜਾਣਾ ਜ਼ਰੂਰੀ ਹੋਵੇ?
ਰਾਸ਼ਟਰੀ ਗੀਤ (ਜਨ ਗਨ ਮਨ) ਕਿਥੇ ਗਾਇਆ ਜਾਣਾ ਜ਼ਰੂਰੀ ਹੋਵੇ?ਨਿਮਰਤ ਕੌਰ