'ਸਪੋਕਸਮੈਨ' ਦੇ ਜਨਮ ਦਿਨ ਦੀਆਂ ਮੁਬਾਰਕਾਂ

ਵਿਚਾਰ, ਸੰਪਾਦਕੀ

ਸਰਦਾਰ ਜੋਗਿੰਦਰ ਸਿੰਘ ਜੀ ਵਲੋਂ ਅਪਣੇ ਹੱਥੀਂ ਲਾਏ ਬੂਟੇ ਦਾ ਆਨੰਦ ਅਸੀ ਸਾਰੇ ਰੱਜ ਕੇ ਮਾਣ ਰਹੇ ਹਾਂ। ਇਹ ਆਮ ਬੂਟਾ ਨਹੀਂ। ਇਹ ਉਹ ਬੂਟਾ ਹੈ ਜੋ ਅਨੇਕਾਂ ਹੀ ਝੱਖੜਾਂ ਅਤੇ ਹੋਰ ਮਾਰਾਂ ਨੂੰ ਸਹਿੰਦਾ ਅਡੋਲ ਹੋ ਪਲਦਾ ਜਾ ਰਿਹਾ ਹੈ। ਇਹ ਬੂਟਾ ਅਪਣੀ ਛੋਟੀ ਉਮਰ ਵਿਚ ਹੀ ਉਹ ਪ੍ਰਾਪਤੀਆਂ ਕਰ ਕੇ ਅੱਗੇ ਵੱਧ ਰਿਹਾ ਹੈ ਜੋ ਸ਼ਾਇਦ ਕਿਸੇ ਬਾਬੇ ਬੋਹੜ ਨੇ ਵੀ ਨਾ ਕੀਤੀਆਂ ਹੋਣ। ਇਸ ਬੂਟੇ ਦਾ ਅਸਲ ਮਨੋਰਥ ਸਿਰਫ਼ ਸੱਚ ਹੀ ਹੈ ਅਤੇ ਸੱਚਾਈ ਹੀ ਲੋਕਾਂ ਵਿਚ ਵੰਡਦਾ ਹੈ। ਹਰਮਨ ਪਿਆਰਾ 'ਸਪੋਕਸਮੈਨ' 1 ਦਸੰਬਰ 2005 ਤੋਂ ਸ਼ੁਰੂ ਹੋ ਕੇ ਬਾਰਾਂ ਸਾਲ ਪੂਰੇ ਕਰ ਕੇ ਅਗਲੇ ਵਰ੍ਹੇ ਵਿਚ ਦਾਖ਼ਲ ਹੋ ਗਿਆ ਹੈ। ਮੈਂ ਇਸ ਖ਼ਾਸ ਮੌਕੇ ਇਸ ਦੇ ਜਨਮਦਿਨ ਤੇ ਇਸ ਦੇ ਹਰ ਪ੍ਰਬੰਧਕ, ਕਾਮੇ ਅਤੇ ਹਰ ਲੇਖਕ, ਪਾਠਕ ਨੂੰ ਦਿਲੋਂ ਵਧਾਈਆਂ ਦੇ ਰਿਹਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਸਿੱਖੀ ਤੇ ਪੰਜਾਬੀ ਮਾਂ-ਬੋਲੀ ਦੀ ਅਪਣੇ ਨਿਆਰੇਪਨ ਰਾਹੀਂ ਸੇਵਾ ਕਰਦਾ ਰਹੇ। ਬੇਸ਼ੱਕ ਹੁਣ ਤਕ ਇਕੋ ਪਾਸੇ ਤੋਂ ਨਹੀਂ ਕਈ ਪਾਸਿਆਂ ਤੋਂ ਅਨੇਕਾਂ ਤਿੱਖੀਆਂ ਅਤੇ ਗ਼ਲਤ ਗੱਲਾਂ ਨੇ ਇਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸੱਚ ਕਦੇ ਵੀ ਨਹੀਂ ਰੁਕਦਾ। ਰੁਕਾਵਟਾਂ ਵੀ ਉਨ੍ਹਾਂ ਨੂੰ ਹੀ ਆਉਂਦੀਆਂ ਹਨ ਜੋ ਕੁੱਝ ਕਰਨਾ ਲੋਚਦੈ। ਆਉ ਸੋਚ ਦੇ ਸੂਰਜ ਸਪੋਕਸਮੈਨ ਨਾਲ ਜੁੜ ਕੇ ਇਸ ਕਾਫ਼ਲੇ ਨੂੰ ਅੱਗੇ ਲਿਜਾਈਏੇ ਅਤੇ ਮਾਨਵਤਾ ਦੀ ਸੇਵਾ ਕਰਨਾ ਸਿਖਾਈਏ। ਸਾਡੀ ਸਿੱਖੀ ਅਤੇ ਮਾਂ-ਬੋਲੀ ਹੋਰ ਅਮੀਰ ਹੋਵੇ। ਸੱਭ ਨੂੰ ਮੁਬਾਰਕਾਂ ਜੀ।