ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ।
ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜਸ਼ਨਾਂ ਬਾਰੇ ਸਿੱਖ ਧਰਮ ਦੇ ਧਰਮ ਅਧਿਕਾਰੀ ਹੀ ਆਪਸ ਵਿਚ ਸਾਂਝ ਨਹੀਂ ਬਣਾ ਸਕ ਰਹੇ ਤਾਂ ਫਿਰ ਸਿੱਖ ਧਰਮ ਨੂੰ ਮੰਨਣ ਵਾਲੀ ਆਮ ਜਨਤਾ ਦਾ ਕੀ ਹਾਲ ਹੋਵੇਗਾ? ਗਿਆਨੀ ਗੁਰਬਚਨ ਸਿੰਘ ਜੀ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਬਾਰੇ ਫ਼ੈਸਲਾ ਦੇਣ ਵਿਚ ਬਹੁਤ ਸੋਚ ਵਿਚਾਰ ਕਰਨਾ ਪਿਆ ਅਤੇ 2004 ਦੇ ਇਕ ਹੁਕਮਨਾਮੇ (ਫ਼ਤਵੇ) ਨੂੰ ਪੜ੍ਹ ਕੇ ਉਨ੍ਹਾਂ ਇਹ ਫ਼ੈਸਲਾ ਕੀਤਾ ਕਿ ਕੋਈ ਸਿੱਖ ਇਸ ਜਸ਼ਨ ਵਿਚ ਸ਼ਾਮਲ ਨਹੀਂ ਹੋਵੇਗਾ। ਪਰ ਕੱਚੀਆਂ ਪੱਕੀਆਂ ਖ਼ਬਰਾਂ ਅਨੁਸਾਰ, ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ, ਮੋਹਨ ਭਾਗਵਤ, ਰਾਜਨਾਥ ਸਿੰਘ ਅਤੇ 9 ਹੋਰ ਕੇਂਦਰੀ ਮੰਤਰੀਆਂ ਨਾਲ ਸ਼ਾਮਲ ਹੋਣਗੇ। ਗਿਆਨੀ ਗੁਰਬਚਨ ਸਿੰਘ ਨੇ ਇਹ ਸੁਨੇਹਾ ਵੀ ਦਿਤਾ ਕਿ 'ਅਸੀ ਸਿੱਖ ਧਰਮ ਦੀ ਵਿਲੱਖਣਤਾ ਉਤੇ ਕਿਸੇ ਹੋਰ ਧਰਮ ਨੂੰ ਹਾਵੀ ਨਹੀਂ ਹੋਣ ਦੇਵਾਂਗੇ।' ਇਹ ਸ਼ਬਦ ਤਾਂ ਠੀਕ ਹਨ, ਪਰ ਇਹ ਸਮਝ ਨਹੀਂ ਆਇਆ ਕਿ ਇਨ੍ਹਾਂ ਦੇ ਕਹਿਣ ਵਿਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਏਨਾ ਸਮਾਂ ਕਿਉਂ ਲੱਗਾ ਤੇ ਪੁਣਛਾਣ ਕਿਉਂ ਕਰਨੀ ਪਈ?ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕਰਨ ਪਿੱਛੇ ਕਾਰਨ ਇਹੀ ਹੈ ਕਿ ਆਰ.ਐਸ.ਐਸ. ਵਾਲੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਵਿਖਾਉਣਾ ਚਾਹੁੰਦੇ ਹਨ। ਭਾਵੇਂ ਅੱਜ ਰਾਸ਼ਟਰੀ ਸਿੱਖ ਸੰਗਤ ਨੇ ਬਿਆਨ ਵੀ ਦਿਤਾ ਹੈ ਕਿ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਪਰ ਜੇ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਤਾਂ ਫਿਰ ਉਹ ਸਿਰਫ਼ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਜਸ਼ਨ ਹੀ ਕਿਉਂ ਮਨਾ ਰਹੇ ਹਨ? ਸਿੱਖ ਗੁਰੂਆਂ ਵਿਚੋਂ ਦਲੇਰ ਅਤੇ ਬਹਾਦਰ ਸਿਰਫ਼ ਗੁਰੂ ਗੋਬਿੰਦ ਸਿੰਘ ਹੀ ਤਾਂ ਨਹੀਂ ਸਨ। ਗੁਰੂ ਤੇਗ਼ ਬਹਾਦਰ ਕਿਸੇ ਤੋਂ ਘੱਟ ਨਹੀਂ ਸਨ ਜੋ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਸ਼ਹੀਦ ਹੋ ਗਏ। ਪਰ ਕਦੇ ਰਾਸ਼ਟਰੀ ਸਿੱਖ ਸੰਗਤ ਨੇ ਉਨ੍ਹਾਂ ਦੇ ਗੁਰਪੁਰਬ ਦਾ ਜਸ਼ਨ ਨਹੀਂ ਮਨਾਇਆ। ਮੁਗ਼ਲਾਂ ਵਿਰੁਧ ਗੁਰੂ ਹਰਕ੍ਰਿਸ਼ਨ ਵੀ ਖੜੇ ਹੋਏ ਸਨ, ਉਨ੍ਹਾਂ ਨੂੰ ਰਾਸ਼ਟਰਵਾਦ ਦਾ ਪ੍ਰਤੀਕ ਕਿਉਂ ਨਹੀਂ ਕਰਾਰ ਕੀਤਾ ਜਾਂਦਾ ਅਤੇ ਸਿਰਫ਼ ਇਕ ਗੁਰੂ ਦਾ ਨਾਂ ਲੈ ਕੇ ਹੀ ਜਸ਼ਨ ਕਿਉਂ? ਅਖੌਤੀ ਸਿੱਖਾਂ ਵਲੋਂ ਇਸ ਧਰਮ ਦੇ ਸਥਾਪਨਾ ਦਿਵਸ ਵਿਸਾਖੀ ਨੂੰ ਕਿਉਂ ਨਹੀਂ ਮਨਾਇਆ ਜਾਂਦਾ? ਵਿਸਾਖੀ ਦੇ ਦਿਨ ਤਾਂ ਉਹ ਮੁਬਾਰਕਾਂ ਦੇਣਾ ਵੀ ਭੁੱਲ ਜਾਂਦੇ ਹਨ। ਉਂਜ ਰਾਸ਼ਟਰੀ ਸਿੱਖ ਸੰਗਤ ਨੂੰ ਇਕ ਹਿੰਦੂ ਸੰਸਥਾ ਆਰ.ਐਸ.ਐਸ. ਨੇ ਕਿਉਂ ਕਾਇਮ ਕੀਤਾ ਹੈ? ਸਿੱਖ ਪੰਥ ਨੇ ਤਾਂ ਕਦੇ ਅਜਿਹੀ 'ਸੰਗਤ' ਨਹੀਂ ਸੀ ਕਾਇਮ ਕੀਤੀ ਜਿਵੇਂ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਆਦਿ ਸੈਂਕੜੇ ਸੰਸਥਾਵਾਂ ਬਣਾਈਆਂ ਸਨ।
ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ। ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ। ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ।