ਵਿਰੋਧੀ ਵਿਚਾਰਧਾਰਾ ਭੰਡੋ, ਵਿਰੋਧੀਆਂ ਦੇ ਬੁੱਤ ਤੋੜੋ ਤੇ ਅਪਣੇ ਸਿਵਾ ਕਿਸੇ ਨੂੰ ਨਾ ਮੰਨੋ ਫਿਰ ਭਾਰਤ ਕਿਹੋ ਜਿਹਾ ਬਣ ਜਾਵੇਗਾ?

ਵਿਚਾਰ, ਸੰਪਾਦਕੀ

ਲੈਨਿਨ, ਅੰਬੇਦਕਰ, ਮੁਖਰਜੀ ਤਾਂ ਚਲੇ ਗਏ ਹਨ। ਭਾਰਤ ਅੱਜ ਸਾਡੇ ਹੱਥ ਵਿਚ ਹੈ। ਜਿਸ ਵਕਤ ਦੇ ਬਦਲੇ ਲੈਣ ਦੀ ਗੱਲ ਚਲ ਰਹੀ ਹੈ, ਉਹ ਤਾਂ ਇਕ ਕਾਲਾ ਦੌਰ ਸੀ ਜਦ ਤਾਕਤ ਅਤੇ ਤਲਵਾਰ ਦਾ ਜ਼ੋਰ ਚਲਦਾ ਸੀ। ਅੱਜ ਦਾ ਭਾਰਤ ਇਕ ਲੋਕਤੰਤਰ ਹੈ ਜਿਥੇ ਰਹਿਣ ਵਾਲਿਆਂ ਨੇ ਮਿਲ ਕੇ, ਆਜ਼ਾਦੀ ਅੰਗਰੇਜ਼ਾਂ ਹੱਥੋਂ ਖੋਹੀ ਸੀ। ਬਰਾਬਰੀ ਦੇ ਨਾਹਰੇ ਦਾ ਮਤਲਬ ਅੱਜ ਦੇ ਸਮਾਜ ਵਿਚ ਪਿਛਲੀਆਂ ਗ਼ਲਤੀਆਂ ਦਾ ਬਦਲਾ ਲੈਣਾ ਨਹੀਂ ਬਲਕਿ ਭਾਰਤ ਵਿਚ ਸ਼ਾਂਤੀ ਬਰਕਰਾਰ ਰਖਦੇ ਹੋਏ, ਵਿਕਾਸ ਦੇ ਮਾਰਗ ਤੇ ਟਿਕੇ ਰਹਿਣਾ ਹੈ।

ਲੈਨਿਨ, ਅੰਬੇਦਕਰ, ਮੁਖਰਜੀ ਤਾਂ ਚਲੇ ਗਏ ਹਨ। ਭਾਰਤ ਅੱਜ ਸਾਡੇ ਹੱਥ ਵਿਚ ਹੈ। ਜਿਸ ਵਕਤ ਦੇ ਬਦਲੇ ਲੈਣ ਦੀ ਗੱਲ ਚਲ ਰਹੀ ਹੈ, ਉਹ ਤਾਂ ਇਕ ਕਾਲਾ ਦੌਰ ਸੀ ਜਦ ਤਾਕਤ ਅਤੇ ਤਲਵਾਰ ਦਾ ਜ਼ੋਰ ਚਲਦਾ ਸੀ। ਅੱਜ ਦਾ ਭਾਰਤ ਇਕ ਲੋਕਤੰਤਰ ਹੈ ਜਿਥੇ ਰਹਿਣ ਵਾਲਿਆਂ ਨੇ ਮਿਲ ਕੇ, ਆਜ਼ਾਦੀ ਅੰਗਰੇਜ਼ਾਂ ਹੱਥੋਂ ਖੋਹੀ ਸੀ। ਬਰਾਬਰੀ ਦੇ ਨਾਹਰੇ ਦਾ ਮਤਲਬ ਅੱਜ ਦੇ ਸਮਾਜ ਵਿਚ ਪਿਛਲੀਆਂ ਗ਼ਲਤੀਆਂ ਦਾ ਬਦਲਾ ਲੈਣਾ ਨਹੀਂ ਬਲਕਿ ਭਾਰਤ ਵਿਚ ਸ਼ਾਂਤੀ ਬਰਕਰਾਰ ਰਖਦੇ ਹੋਏ, ਵਿਕਾਸ ਦੇ ਮਾਰਗ ਤੇ ਟਿਕੇ ਰਹਿਣਾ ਹੈ।
ਤ੍ਰਿਪੁਰਾ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਕੁੱਝ ਘੰਟਿਆਂ ਬਾਅਦ, ਜਿੱਤ ਦਾ ਮਤਲਬ ਹੀ ਬਦਲ ਗਿਆ। ਜਿੱਤ ਤੋਂ ਬਾਅਦ ਕੁੱਝ ਛੋਟੀਆਂ ਛੋਟੀਆਂ ਬੂਥ ਪੱਧਰ ਦੀਆਂ ਨਿਜੀ ਰੰਜਿਸ਼ਾਂ ਨਹੀਂ ਬਲਕਿ ਇਕ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਵਿਰੁਧ ਨਫ਼ਰਤ ਦਾ ਅਜਿਹਾ ਲਾਂਬੂ ਫਟਿਆ ਕਿ ਸੀ.ਪੀ.ਐਮ. ਦੇ ਵਰਕਰ ਇਸ ਨਫ਼ਰਤ ਉਗਲਦੀਆਂ ਭੀੜਾਂ ਤੋਂ ਲੁਕ ਕੇ ਅਪਣੇ ਦਫ਼ਤਰਾਂ ਵਿਚ ਬੈਠ ਗਏ। ਇਸ ਸੱਭ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਤ੍ਰਿਪੁਰਾ ਦੇ ਗਵਰਨਰ ਅਤੇ ਡੀ.ਜੀ.ਪੀ. ਨੂੰ ਸਖ਼ਤ ਹੁਕਮ ਦੇਣੇ ਪਏ। ਪਰ ਇਸ ਸ਼ੁਰੂ ਹੋਈ ਹਿੰਸਾ ਦਾ ਅਸਰ ਪੂਰੇ ਦੇਸ਼ ਅੰਦਰ ਵੇਖਿਆ ਜਾ ਰਿਹਾ ਹੈ। ਤ੍ਰਿਪੁਰਾ ਵਿਚ ਲੈਨਿਨ ਦੇ ਬੁੱਤਾਂ ਨੂੰ ਤਹਿਸ ਨਹਿਸ ਕੀਤਾ ਗਿਆ। ਉਸ ਬਦਲੇ ਭਾਰਤੀ ਜਨਸੰਘ ਦੇ ਮੁਖੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਉਤੇ ਕਾਲਖ ਮੱਲੀ ਗਈ। ਤਾਮਿਲਨਾਡੂ ਵਿਚ ਪੇਰੀਯਾਰ ਦੇ ਬੁੱਤ ਨੂੰ ਤੋੜਿਆ ਗਿਆ। ਫਿਰ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਤੋੜਿਆ ਗਿਆ। ਇਸ ਫੈਲਦੀ ਅੱਗ ਵਿਚ ਘਿਉ ਪਾਉਣ ਵਾਲੇ ਕੁੱਝ ਭਾਜਪਾ ਆਗੂ ਸਨ ਜੋ ਇਨ੍ਹਾਂ ਸ਼ਖ਼ਸੀਅਤਾਂ ਦੀ ਵਿਚਾਰਧਾਰਾ ਨੂੰ 'ਹਿੰਦੂ ਭਾਰਤ' ਵਿਚ ਟਿਕਣ ਦੇਣ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਲੈਨਿਨ ਦੀ ਵਿਦੇਸ਼ੀ ਵਿਚਾਰਧਾਰਾ ਨੂੰ ਭਾਰਤ ਵਿਚ ਕੋਈ ਥਾਂ ਨਾ ਦੇਣ ਵਾਲੀ ਸੋਚ ਨੇ ਉਸ ਦੇ ਬੁੱਤ ਨੂੰ ਤੋੜਨ ਦੀ ਆਗਿਆ ਦਿਤੀ। ਮਤਲਬ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਸਾਰੇ ਭਾਰਤ ਵਿਚ ਇਕੋ ਵਿਚਾਰਧਾਰਾ ਲਈ ਹੀ ਥਾਂ ਰਹਿ ਜਾਵੇਗੀ ਤਾਂ ਫਿਰ ਕਿਸੇ ਹੋਰ ਵਿਚਾਰਧਾਰਾ ਦਾ ਸਮਰਥਨ ਕਰਨ ਵਾਲੇ ਨੂੰ ਬੁੱਤਾਂ ਵਾਂਗ ਢਾਹ ਦਿਤਾ ਜਾਵੇਗਾ।ਅੱਜ ਦੇ ਇਹ ਕੱਟੜ ਦੰਗਈ ਅਪਣੇ ਆਪ ਨੂੰ, ਵਕਤ ਨੂੰ ਪੁੱਠਾ ਗੇੜਾ ਦੇਣ ਵਾਲੀਆਂ ਮਸ਼ੀਨਾਂ ਸਮਝ ਰਹੇ ਹਨ ਅਤੇ ਉਹ ਸਮਾਂ ਵਾਪਸ ਲਿਆਉਣਾ ਚਾਹੁੰਦੇ ਹਨ ਜਦੋਂ ਮੁਸਲਮਾਨ ਹਮਲਾਵਰਾਂ ਨੇ ਭਾਰਤ ਵਿਚ ਲੁੱਟਮਾਰ ਕਰ ਕੇ ਮੰਦਰਾਂ ਨੂੰ ਢਾਹਿਆ ਸੀ, ਔਰਤਾਂ ਨਾਲ ਬਲਾਤਕਾਰ ਕੀਤਾ ਸੀ ਅਤੇ ਹਿੰਦੂਆਂ ਤੋਂ ਧਰਮ ਬਦਲਵਾਇਆ ਸੀ। ਇਸ ਬਦਲੇ ਦੀ ਭਾਵਨਾ 'ਚੋਂ ਜਨਮੀ ਸੋਚ ਦਾ ਅੱਜ ਦੇ ਸਮਾਜ ਉਤੇ ਕਿਸ ਤਰ੍ਹਾਂ ਦਾ ਅਸਰ ਹੋ ਰਿਹਾ ਹੈ? ਕਦੇ ਇਨ੍ਹਾਂ ਨੇ ਇਹ ਸੋਚਿਆ ਹੈ ਕਿ ਜੇ ਕੋਈ ਹੋਰ ਵਰਗ ਉਠ ਪਿਆ ਅਤੇ ਸਮੇਂ ਦੀ ਸੂਈ ਨੂੰ ਵਾਪਸ ਮੋੜ ਕੇ ਉਸ ਵਕਤ 'ਚ ਲੈ ਗਿਆ ਜਦੋਂ ਜਾਤ-ਪਾਤ ਦਾ ਵਿਤਕਰਾ ਨਹੀਂ ਸੀ ਹੁੰਦਾ ਤਾਂ ਸਮਾਜ ਵਿਚ ਕਿਸ ਤਰ੍ਹਾਂ ਦੀਆਂ ਜੰਗਾਂ ਸ਼ੁਰੂ ਹੋ ਜਾਣਗੀਆਂ? ਜੇ ਔਰਤਾਂ ਵੀ ਬਦਲਾ ਲੈਣ ਲਈ ਅਪਣਾ ਬਰਾਬਰੀ ਦਾ ਹੱਕ ਉਸ ਜ਼ੋਰ ਨਾਲ ਹੀ ਮੰਗਣ ਲੱਗ ਜਾਣ ਜਿਸ ਜ਼ੋਰ ਨਾਲ ਉਨ੍ਹਾਂ ਤੋਂ ਇਹ ਖੋਹਿਆ ਗਿਆ ਸੀ ਤਾਂ ਸੋਚੋ, ਕੀ ਹੋਵੇਗਾ?

ਲੈਨਿਨ, ਅੰਬੇਦਕਰ, ਮੁਖਰਜੀ ਤਾਂ ਚਲੇ ਗਏ ਹਨ। ਭਾਰਤ ਅੱਜ ਸਾਡੇ ਹੱਥ ਵਿਚ ਹੈ। ਜਿਸ ਵਕਤ ਦੇ ਬਦਲੇ ਲੈਣ ਦੀ ਗੱਲ ਚਲ ਰਹੀ ਹੈ, ਉਹ ਤਾਂ ਇਕ ਕਾਲਾ ਦੌਰ ਸੀ ਜਦ ਤਾਕਤ ਅਤੇ ਤਲਵਾਰ ਦਾ ਜ਼ੋਰ ਚਲਦਾ ਸੀ। ਅੱਜ ਦਾ ਭਾਰਤ ਇਕ ਲੋਕਤੰਤਰ ਹੈ ਜਿਥੇ ਰਹਿਣ ਵਾਲਿਆਂ ਨੇ ਮਿਲ ਕੇ, ਆਜ਼ਾਦੀ ਅੰਗਰੇਜ਼ਾਂ ਹੱਥੋਂ ਖੋਹੀ ਸੀ। ਬਰਾਬਰੀ ਦੇ ਨਾਹਰੇ ਦਾ ਮਤਲਬ ਅੱਜ ਦੇ ਸਮਾਜ ਵਿਚ ਪਿਛਲੀਆਂ ਗ਼ਲਤੀਆਂ ਦਾ ਬਦਲਾ ਲੈਣਾ ਨਹੀਂ ਬਲਕਿ ਭਾਰਤ ਵਿਚ ਸ਼ਾਂਤੀ ਬਰਕਰਾਰ ਰਖਦੇ ਹੋਏ, ਵਿਕਾਸ ਦੇ ਮਾਰਗ ਤੇ ਟਿਕੇ ਰਹਿਣਾ ਹੈ।  -ਨਿਮਰਤ ਕੌਰ