ਸਿੱਖਾਂ ਦੀ ਖ਼ੁਸ਼ੀ ਤੋਂ ਨਾਖ਼ੁਸ਼ ਲੋਕ ਤੇ ਮੀਡੀਆ ਸਿੱਧੂ-ਚਾਵਲਾ ਦਾ ਨਾਂ ਲੈ ਅਪਣੀ ਖਿੱਝ ਕਿਉਂ ਦਿਖਾ ਰਹੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿੱਧੂ ਨੇ ਸਿੱਖਾਂ ਦੀ ਝੋਲੀ ਵਿਚ ਖ਼ੁਸ਼ੀ ਲਿਆ ਕੇ ਪਾ ਦਿਤੀ, ਇਸੇ ਲਈ ਉਸ ਨੂੰ ਦੇਸ਼-ਧ੍ਰੋਹੀ ਦਸਿਆ ਜਾ ਰਿਹਾ ਹੈ........

Gurdwara Sri Kartarpur Sahib

ਸਿੱਧੂ ਨੇ ਸਿੱਖਾਂ ਦੀ ਝੋਲੀ ਵਿਚ ਖ਼ੁਸ਼ੀ ਲਿਆ ਕੇ ਪਾ ਦਿਤੀ, ਇਸੇ ਲਈ ਉਸ ਨੂੰ ਦੇਸ਼-ਧ੍ਰੋਹੀ ਦਸਿਆ ਜਾ ਰਿਹਾ ਹੈ। ਪਰ ਪੰਜਾਬ ਨੂੰ ਇਕ ਨਹੀਂ, ਤਿੰਨ ਸਿੱਧੂ ਚਾਹੀਦੇ ਹਨ ਜੋ ਪੰਜਾਬ ਦੀ ਰਾਜਧਾਨੀ, ਇਸ ਦੇ ਪਾਣੀਆਂ ਤੇ ਪੰਜਾਬੀ ਇਲਾਕਿਆਂ ਬਾਰੇ ਉਸ ਤਰ੍ਹਾਂ ਹੀ ਇਨਸਾਫ਼ ਲੈ ਕੇ ਦੇ ਸਕਣ ਜਿਵੇਂ ਉਸ ਨੇ ਅਪਣੇ ਯਾਰ ਇਮਰਾਨ ਖ਼ਾਨ ਦੀ ਮਦਦ ਨਾਲ, ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦਾ ਕਮਾਲ ਕਰ ਵਿਖਾਇਆ ਹੈ।

ਦੋਹਾਂ ਪੰਜਾਬਾਂ ਦਾ ਅੱਜ ਉਹ ਵੱਡਾ 'ਹੀਰੋ' ਹੈ। ਜੇ ਸਿੱਧੂ ਤੇ ਇਮਰਾਨ ਦੀ ਦੋਸਤੀ ਕੰਮ ਨਾ ਕਰਦੀ ਤਾਂ ਅੱਜ ਵੀ ਕਰਤਾਰਪੁਰ ਲਾਂਘੇ ਨੇ ਉਥੇ ਹੀ ਹੋਣਾ ਸੀ ਜਿਥੇ ਬਾਬੇ ਨਾਨਕ ਦੇ 500ਵੇਂ ਜਨਮ ਪੁਰਬ ਤੇ, ਹਜ਼ਾਰ ਕੋਸ਼ਿਸ਼ਾਂ ਦੇ ਬਾਵਜੂਦ, 50 ਸਾਲ ਪਹਿਲਾਂ ਰਹਿ ਗਿਆ ਸੀ ਕਿਉਂਕਿ ਸਾਡੇ ਕੋਲ ਸਿੱਧੂ ਕੋਈ ਨਹੀਂ ਸੀ!

ਇਕ ਪ੍ਰੋਗਰਾਮ ਜੋ ਮੈਂ ਪੂਰੇ ਦਾ ਪੂਰਾ ਵੇਖ ਸਕਿਆ, ਉਸ ਵਿਚ ਦੋ ਪਾਕਿਸਤਾਨੀ (ਕਮਰ ਚੀਮਾ ਤੇ ਮੋਨਾ ਆਲਮ) ਵੀ ਬੁਲਾਏ ਗਏ ਸਨ। 'ਨਿਊਜ਼-18' ਦੇ ਇਸ ਪ੍ਰੋਗਰਾਮ ਵਿਚ ਲਾਂਘੇ ਦੀ ਮੰਨਜ਼ੂਰੀ ਨੂੰ ਚੰਗਾ ਕਹਿਣ ਮਗਰੋਂ ਪਾਕਿਸਤਾਨੀਆਂ ਨੂੰ ਐਂਕਰ ਸਮੇਤ, ਸਾਡੇ ਭਾਰਤੀ ਬਲਾਰਿਆਂ ਨੇ ਉਹ ਸਲਵਾਤਾਂ ਸੁਣਾਈਆਂ ਕਿ ਪਾਕਿਸਤਾਨੀ ਮਹਿਮਾਨ ਪ੍ਰੇਸ਼ਾਨ ਹੋ ਕੇ ਕਹਿ ਉਠੇ, ''ਬਈ ਅਸੀ ਤਾਂ ਸੋਚਿਆ ਸੀ ਕਿ ਇਸ ਮੁਬਾਰਕ ਮੌਕੇ ਇਕ ਦੂਜੇ ਨੂੰ ਮੁਬਾਰਕਾਂ ਦੇਵਾਂਗੇ ਤੇ ਕੁੱਝ ਚੰਗਾ ਵੀ ਤੁਹਾਡੇ ਕੋਲੋਂ ਸੁਣਨ ਨੂੰ ਮਿਲੇਗਾ ਪਰ ਤੁਸੀ ਤਾਂ ਇਸ ਤਰ੍ਹਾਂ ਪੈ ਰਹੇ ਹੋ ਜਿਵੇਂ ਲਾਂਘੇ ਦੀ ਮੰਨਜ਼ੂਰੀ ਦੇ ਕੇ ਅਸੀ ਕੋਈ ਪਾਪ ਕਰ ਬੈਠੇ ਹਾਂ।''

ਇਸ ਤੋਂ ਬਾਅਦ ਤਾਂ ਉਨ੍ਹਾਂ ਨੂੰ ਹੋਰ ਵੀ ਸਖ਼ਤ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ ਤੇ ਇਕ ਭਾਰਤੀ ਮੁਸਲਮਾਨ (ਸਈਅਦ ਰਿਜ਼ਵਾਨ) ਇਹ ਕਹਿਣ ਤਕ ਚਲਾ ਗਿਆ ਕਿ ''ਤੁਸੀ ਪਾਕਿਸਤਾਨੀ ਤਾਂ ਏਨੇ ਘਟੀਆ ਲੋਕ ਹੋ ਕਿ ਜੇ ਮੈਨੂੰ ਇਕ ਸੂਅਰ ਅਤੇ ਪਾਕਿਸਤਾਨੀ ਵਿਚੋਂ ਇਕ ਨੂੰ ਚੁਣ ਕੇ ਜੱਫੀ ਪਾਉਣ ਨੂੰ ਕਿਹਾ ਜਾਏ ਤਾਂ ਮੈਂ ਸੂਅਰ ਨੂੰ ਜੱਫੀ ਪਾ ਲਵਾਂਗਾ, ਪਾਕਿਸਤਾਨੀ ਨੂੰ ਨਹੀਂ। ਤੁਸੀ ਤਾਂ ਸੂਰਾਂ ਤੋਂ ਵੀ ਮਾੜੇ ਹੋ।'' ਆਮ ਤੌਰ 'ਤੇ ਐਂਕਰ, ਅਜਿਹੇ ਅਪਮਾਨਜਨਕ ਤੇ ਹਲਕੇ ਹਮਲੇ ਕਰਨ ਤੋਂ ਰੋਕ ਦੇਂਦੇ ਹਨ ਪਰ ਇਥੇ ਤਾਂ ਮਹਿਮਾਨਾਂ ਵਿਰੁਧ ਜੋ ਜਿਸ ਦਾ ਜੀਅ ਕਰਦਾ ਸੀ, ਕਹਿ ਰਿਹਾ ਸੀ ਤੇ ਐਂਕਰ ਹੱਲਾਸ਼ੇਰੀ ਦੇ ਰਹੀ ਸੀ।

ਉਨ੍ਹਾਂ ਨੂੰ 'ਕਾਕਰੋਚ' ਤਕ ਕਹਿ ਦਿਤਾ ਸਾਡੇ ਬੁਲਾਰਿਆਂ ਨੇ। ਪਾਕਿਸਤਾਨੀ ਮਹਿਮਾਨਾਂ ਤੋਂ ਵੀ ਰਿਹਾ ਨਾ ਗਿਆ ਤਾਂ ਉਨ੍ਹਾਂ ਨੇ ਅਖ਼ੀਰ ਕਹਿ ਦਿਤਾ, ''ਹਿੰਦੂ ਇੰਡੀਆ, ਸਿੱਖ ਇੰਡੀਆ ਨੂੰ ਖ਼ੁਸ਼ ਹੁੰਦਿਆਂ ਨਹੀਂ ਵੇਖ ਸਕਦਾ, ਇਸੇ ਲਈ ਤੁਸੀ ਅਪਣਾ ਗੁੱਸਾ ਸਾਡੇ ਉਤੇ ਕੱਢ ਰਹੇ ਹੋ ਪਰ ਇਹ ਨਾ ਭੁੱਲੋ, ਲਾਂਘੇ ਬਾਰੇ ਫ਼ੈਸਲਾ ਤੁਹਾਡੀ ਸਰਕਾਰ ਨੇ ਕੀਤਾ ਹੈ ਤੇ ਅਸੀ ਤਾਂ ਤੁਹਾਡੀ ਸਰਕਾਰ ਦੇ ਫ਼ੈਸਲੇ ਨੂੰ ਪ੍ਰਵਾਨ ਹੀ ਕੀਤਾ ਹੈ.....।'' ਹਿੰਦ-ਪਾਕਿ ਦੁਸ਼ਮਣੀ ਆਮ ਜਾਣੀ ਜਾਂਦੀ ਗੱਲ ਹੈ ਤੇ ਇਸ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਅਤੇ ਖ਼ਾਸ ਤੌਰ ਉਤੇ ਸਿੱਖਾਂ ਨੂੰ ਹੀ ਸਹਿਣਾ ਪੈਂਦਾ ਹੈ।

ਸਿੱਖਾਂ ਨੇ ਹਿੰਦੁਸਤਾਨ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਕਦੇ ਆਨਾ-ਕਾਨੀ ਨਹੀਂ ਕੀਤੀ ਤੇ ਪਾਕਿਸਤਾਨ ਵੀ ਕਹਿੰਦਾ ਹੈ ਕਿ ਸਿੱਖ ਮੁਕਾਬਲਾ ਨਾ ਕਰਨ ਤਾਂ ਪਾਕਿਸਤਾਨੀ ਕੁੱਝ ਦਿਨਾਂ ਵਿਚ ਹੀ ਦਿੱਲੀ ਪਹੁੰਚ ਕੇ ਅਪਣਾ ਝੰਡਾ ਝੁਲਾ ਸਕਦੇ ਹਨ। ਅਜਿਹੇ ਵਿਚ ਜੇ ਪਾਕਿਸਤਾਨ ਨੇ ਇਕ ਚੰਗਾ ਕੰਮ ਕੀਤਾ ਹੈ ਜਿਸ ਨਾਲ ਸਾਰੇ ਸਿੱਖ ਸੰਸਾਰ ਨੂੰ ਵੱਡੀ ਖ਼ੁਸ਼ੀ ਹੀ ਨਹੀਂ ਮਿਲੀ ਸਗੋਂ ਹਿੰਦ-ਪਾਕ ਸਬੰਧ ਸੁਧਾਰਨ ਦਾ ਮੌਕਾ ਵੀ ਮਿਲਿਆ ਹੈ ਤਾਂ ਸਾਨੂੰ ਸਿੱਖਾਂ ਦੀ ਖ਼ੁਸ਼ੀ ਦਾ ਧਿਆਨ ਰਖਦਿਆਂ, ਉਹ ਵਤੀਰਾ ਨਹੀਂ ਸੀ ਅਪਨਾਉਣਾ ਚਾਹੀਦਾ ਜਿਸ ਦੀ ਝਲਕ ਨਿਊਜ਼-18 ਦੇ ਉਕਤ ਪ੍ਰੋਗਰਾਮ ਵਿਚ ਵਿਖਾਈ ਗਈ ਹੈ। 

ਮਹੀਨਾ ਕੁ ਪਹਿਲਾਂ ਨਵਜੋਤ ਸਿੰਘ ਸਿੱਧੂ ਮੇਰੇ ਕੋਲ ਆਏ ਤਾਂ ਬੜੀ ਗੰਭੀਰਤਾ ਨਾਲ ਪੁੱਛਣ ਲਗੇ, ''ਤਹਾਡਾ ਕੀ ਖ਼ਿਆਲ ਹੈ, ਕਰਤਾਰਪੁਰ ਲਾਂਘਾ ਖੋਲ੍ਹ ਦਿਤਾ ਜਾਏਗਾ?'' ਮੈਂ ਕਿਹਾ, ''ਮੇਰਾ ਪਿਛਲਾ ਤਜਰਬਾ ਤਾਂ ਇਹੀ ਦਸਦਾ ਹੈ ਕਿ ਸਰਹੱਦ ਦੇ ਦੋਵੇਂ ਪਾਸੇ, ਕੁੱਝ ਲੋਕ ਅਜਿਹੇ ਵੀ ਹਨ ਜੋ ਸਿੱਖਾਂ ਨੂੰ ਖ਼ੁਸ਼ ਹੁੰਦਾ ਨਹੀਂ ਵੇਖ ਸਕਦੇ ਤੇ ਜਦੋਂ ਵੀ ਸਿੱਖਾਂ ਦੀ ਖ਼ੁਸ਼ੀ ਵਾਲੀ ਕੋਈ ਗੱਲ ਹੋਣ ਲਗਦੀ ਹੈ ਤਾਂ ਉਹ ਵਿਚ ਵਿਚਾਲੇ ਆ ਕੇ ਅਪਣਾ ਫਾਨਾ ਗੱਡ ਦੇਂਦੇ ਨੇ। ਹੁਣ ਵੀ ਇਹੀ ਹੋਵੇਗਾ ਤੇ ਐਨ ਆਖ਼ਰੀ ਵੇਲੇ, ਸਿੱਖਾਂ ਦੀ ਖ਼ੁਸ਼ੀ ਦੇ ਪੈਦਾਇਸ਼ੀ ਵਿਰੋਧੀ, ਕਿਸੇ ਨਾ ਕਿਸੇ ਬਹਾਨੇ,  ਰੁਕਾਵਟ ਜ਼ਰੂਰ ਖੜੀ ਕਰ ਦੇਣਗੇ, ਭਾਵੇਂ ਏਧਰੋਂ ਕਰਨ ਤੇ ਭਾਵੇਂ ਪਰਲੇ ਪਾਸਿਉਂ।''

ਨਵਜੋਤ ਸਿੰਘ ਸਿੱਧੂ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਅਖ਼ੀਰ ਇਕ ਹੰਢੇ ਹੋਏ ਜਰਨੈਲ ਵਾਂਗ ਬੋਲੇ, ''ਜੋ ਵੀ ਹੈ, ਤੁਸੀ ਵੇਖ ਲੈਣਾ, ਬਾਬੇ ਨਾਨਕ ਦੇ ਦਰ ਘਰ ਦਾ ਇਹ ਲਾਂਘਾ ਤਾਂ ਮੈਂ ਖੁਲ੍ਹਵਾ ਕੇ ਹੀ ਰਹਾਂਗਾ।''  ਸਿੱਧੂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨੀ ਔਖੀ ਹੋ ਗਈ ਕਿਉਂਕਿ ਦ੍ਰਿੜ ਨਿਸ਼ਚੇ ਦੀ ਜੋ ਝਲਕ ਉਸ ਦੀਆਂ ਅੱਖਾਂ ਵਿਚ ਮੈਂ ਵੇਖੀ, ਉਸ ਨੇ ਹੋਰ ਕੁੱਝ ਕਹਿਣ ਦੀ ਗੁੰਜਾਇਸ਼ ਹੀ ਨਹੀਂ ਸੀ ਛੱਡੀ। ਪਰ ਫਿਰ ਵੀ, ਦਿਲੋਂ ਚਾਹੁੰਦਿਆਂ ਹੋਇਆਂ ਵੀ ਕਿ ਸਿੱਧੂ ਕਾਮਯਾਬ ਹੋਵੇ ਤੇ ਸਾਰੇ ਜਗਤ ਦੇ ਸਾਂਝੇ ਰੂਹਾਨੀ ਆਗੂ, ਬਾਬੇ ਨਾਨਕ ਦੇ ਦਰ ਘਰ ਦੇ ਦਰਵਾਜ਼ੇ ਸਮੂਹ ਪ੍ਰਾਣੀ ਮਾਤਰ ਲਈ ਖੁਲ੍ਹ ਜਾਣ, ਮੇਰੇ ਲਈ ਇਹ ਸਮਝਣਾ ਮੁਸ਼ਕਲ ਸੀ

ਕਿ ਸਿੱਧੂ ਕੋਲ ਅਜਿਹਾ ਕਿਹੜਾ ਜਾਦੂ ਹੈ ਜਿਸ ਨੂੰ ਵਰਤ ਕੇ ਉਹ ਅਸੰਭਵ ਨੂੰ ਸੰਭਵ ਬਣਾ ਲਵੇਗਾ। ਪਰ ਸਿੱਧੂ ਦਾ ਜਾਦੂ ਚਲ ਗਿਆ ਤੇ ਉਸ ਨੇ ਜੋ ਕਿਹਾ, ਉਹ ਕਰ ਵਿਖਾਇਆ ਤੇ ਅੱਜ ਉਹ ਦੋਹਾਂ ਪੰਜਾਬਾਂ ਦਾ ਚਹੇਤਾ 'ਹੀਰੋ' ਜਾਂ ਸਟਾਰ ਬਣ ਕੇ ਉਭਰਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਗੱਲ ਖੁਲ੍ਹ ਕੇ ਕਹਿ ਦਿਤੀ ਜਦ ਭਰੇ ਜਲਸੇ ਵਿਚ ਉਨ੍ਹਾਂ ਆਖਿਆ 'ਸਿੱਧੂ ਜੀ, ਪਾਕਿਸਤਾਨ ਵਿਚ ਚੋਣ ਲੜੋ, ਜਿੱਤ ਜਾਉਗੇ, ਖ਼ਾਸ ਤੌਰ ਤੇ ਪੰਜਾਬ ਵਿਚੋਂ।'' ਏਧਰ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਅਪਣਾ ਸਟਾਰ ਪ੍ਰਚਾਰਕ ਬਣਾ ਕੇ, ਚਾਰ ਰਾਜਾਂ ਵਿਚ ਚੋਣਾਂ ਜਿੱਤਣ ਲਈ ਸਾਰੀ ਟੇਕ ਹੀ ਨਵਜੋਤ ਸਿੰਘ ਸਿੱਧੂ, ਉਤੇ ਰੱਖੀ ਹੋਈ ਹੈ। 

ਪਰ ਏਨੀ ਵੱਡੀ ਤੇ ਇਤਿਹਾਸਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਨੂੰ ਅਪਣੀ ਪ੍ਰਸਿੱਧੀ ਅਤੇ ਸਫ਼ਲਤਾ ਦੀ ਕੀਮਤ ਵੀ ਤਾਰਨੀ ਪੈਂਦੀ ਹੈ। ਮੈਨੂੰ ਯਾਦ ਹੈ ਜਦ ਮੈਂ 'ਰੋਜ਼ਾਨਾ ਸਪੋਕਸਮੈਨ' ਨੂੰ 3 ਮਹੀਨੇ ਜਾਂ ਵੱਧ ਤੋਂ ਵੱਧ 6 ਮਹੀਨੇ ਵਿਚ ਬੰਦ ਕਰਵਾਉਣ ਦੇ ਦਮਗਜੇ ਮਾਰਨ ਵਾਲੇ ਸ਼ਕਤੀ ਕੇਂਦਰਾਂ ਨੂੰ ਗ਼ਲਤ ਸਾਬਤ ਕਰ ਵਿਖਾਇਆ ਤਾਂ ਜਿਥੇ ਆਮ ਲੋਕਾਂ ਵਿਚ ਮੇਰਾ ਚੰਗਾ ਪ੍ਰਭਾਵ ਬਣ ਗਿਆ, ਉਥੇ ਕੁੱਝ ਲੋਕ ਹਮੇਸ਼ਾ ਲਈ ਮੇਰੇ ਵਿਰੋਧੀ ਜਾਂ ਜਾਨੀ ਦੁਸ਼ਮਣ ਵੀ ਬਣ ਗਏ ਤੇ ਮੇਰੀ ਹਰ ਚੰਗੀ ਮਾੜੀ ਗੱਲ ਦੀ ਵਿਰੋਧਤਾ ਕਰਨਾ, ਉਨ੍ਹਾਂ ਨੇ ਅਪਣਾ ਧਰਮ ਬਣਾ ਲਿਆ।

ਖ਼ਾਸ ਤੌਰ 'ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਸ਼ੁਰੂ ਹੋਣ ਮਗਰੋਂ ਤਾਂ ਉਨ੍ਹਾਂ ਦੇ ਹੋਸ਼ ਹੀ ਟਿਕਾਣੇ ਨਾ ਰਹੇ ਤੇ ਉਹ ਬਹਾਨੇ ਲਭਦੇ ਰਹਿੰਦੇ ਹਨ ਜਦ ਮੇਰੇ ਉਤੇ ਅਪਣੀ ਨਫ਼ਰਤ ਦੇ ਤੀਰ ਚਲਾ ਸਕਣ। ਹੁਣੇ ਪਟਿਆਲਾ ਰੈਲੀ ਵਿਚ ਵੱਡੇ ਅਕਾਲੀ ਲੀਡਰਾਂ ਨੂੰ ਤੁਸੀ 'ਸਪੋਕਸਮੈਨ' ਅਖ਼ਬਾਰ ਅਤੇ 'ਸਪੋਕਸਮੈਨ ਵੈੱਬਸਾਈਟ' ਉਤੇ 'ਬਾਈਕਾਟ' ਵਾਲੇ ਤੀਰ ਛਡਦੇ ਵੇਖਿਆ ਹੀ ਹੈ। ਸਿੱਧੂ ਵਿਰੁਧ ਛੱਡੇ ਜਾ ਰਹੇ 'ਦੇਸ਼ ਧ੍ਰੋਹ' ਦੇ ਤੀਰਾਂ ਦਾ ਵੀ ਉਸ ਦੀ ਸਿਹਤ ਉਤੇ ਕੋਈ ਅਸਰ ਨਹੀਂ ਹੋਣਾ ਤੇ ਉਹ ਦੂਣ ਸਵਾਇਆ ਹੋ ਕੇ, ਦੁਸ਼ਮਣਾਂ ਦੀ ਛਾਤੀ ਉਤੇ ਮੂੰਗ ਦਲਦਾ ਹੋਇਆ ਨਿਤਰੇਗਾ, ਇਸ ਦਾ ਮੈਨੂੰ ਵਿਸ਼ਵਾਸ ਹੈ। 

ਇਸ ਦੌਰਾਨ ਮੈਨੂੰ ਇਹ ਵੇਖ ਕੇ ਬੜਾ ਅਚੰਭਾ ਹੁੰਦਾ ਹੈ ਕਿ ਲਾਂਘਾ ਖੁਲ੍ਹਣ ਤੇ ਸੰਸਾਰ ਭਰ ਦੇ ਸਿੱਖਾਂ ਲਈ ਖ਼ੁਸ਼ੀ ਦੇ ਇਸ ਮੌਕੇ 'ਤੇ, ਭਾਰਤ ਦੀ ਕਿਸੇ ਵੀ ਧਿਰ ਨੇ ਦਿਲੋਂ ਖ਼ੁਸ਼ੀ ਨਹੀਂ ਮਨਾਈ ਤੇ ਸਿੱਖਾਂ ਨੂੰ ਚੱਜ ਦੀ ਵਧਾਈ ਵੀ ਨਹੀਂ ਦਿਤੀ। ਮੋਦੀ ਸਰਕਾਰ ਨੇ, ਅਚਾਨਕ ਹੀ ਇਹ ਮੰਗ ਕਿਉਂ ਤੇ ਕਿਸ ਮਕਸਦ ਨਾਲ ਮੰਨ ਲਈ, ਇਸ ਬਾਰੇ ਵੀ ਚਰਚੇ ਹੋ ਰਹੇ ਹਨ ਤੇ ਆਮ ਰਾਏ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਸਰਕਾਰ ਇਕੱਲਿਆਂ ਹੀ ਐਲਾਨ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਨਾਲ ਸਿੱਖਾਂ ਦੀ ਹਮਦਰਦੀ ਪਾਕਿਸਤਾਨ ਨਾਲ ਹੋ ਜਾਣੀ ਸੀ,

ਇਸ ਲਈ ਅਪਣੇ ਨੰਬਰ ਬਣਾਉਣ ਲਈ, ਕਾਹਲੀ ਵਿਚ ਲਾਂਘੇ ਦੀ ਮੰਨਜ਼ੂਰੀ ਦੇਣ ਲਈ ਮਜਬੂਰ ਹੋਣਾ ਪਿਆ ਤੇ ਪੂਰੀ ਗੱਲ ਵਿਚਾਰਨ ਲਈ ਸਮਾਂ ਵੀ ਨਾ ਕਢਿਆ ਗਿਆ ਤਾਕਿ ਪਾਕਿਸਤਾਨ ਦੇ ਨੰਬਰ ਨਾ ਬਣ ਜਾਣ। ਦੂਜੀ ਚਰਚਾ ਇਹ ਚੱਲ ਰਹੀ ਹੈ ਕਿ ਅਯੁਧਿਆ ਵਿਚ 'ਰਾਮ ਮੰਦਰ' ਬਾਰੇ ਆਰਡੀਨੈਂਸੀ ਜਾਰੀ ਕਰਨ ਲਈ ਲਾਂਘੇ ਦੀ ਮੰਨਜ਼ੂਰੀ ਨੂੰ ਇਕ ਉਦਾਹਰਣ ਵਜੋਂ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਕਿ ਕਿਹਾ ਜਾ ਸਕੇ ਕਿ ਸਰਕਾਰ ਇਕੱਲੇ ਹਿੰਦੂਆਂ ਦੀ ਹੀ ਨਹੀਂ ਬਲਕਿ ਸਾਰੇ ਹੀ ਧਰਮਾਂ ਦੇ ਧਰਮ-ਅਸਥਾਨਾਂ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਲਈ ਖੋਲ੍ਹਣ ਦੇ ਹੱਕ ਵਿਚ ਹੈ

ਜਿਵੇਂ ਇਸ ਸਰਕਾਰ ਨੇ ਕਰਤਾਰਪੁਰ ਸਾਹਿਬ ਬਾਰੇ ਪਹਿਲ ਕਰ ਕੇ ਸਿੱਖਾਂ ਨੂੰ ਅਪਣੇ ਗੁਰੂ ਦੇ ਦਰ ਤਕ ਰਸਾਈ ਪ੍ਰਾਪਤ ਕਰਨ ਵਿਚ ਮਦਦ ਕੀਤੀ ਸੀ। ਖ਼ੈਰ ਲਾਂਘੇ ਦੀ ਮੰਗ ਪ੍ਰਵਾਨ ਕਰਨ ਪਿਛੇ ਦੁਹਾਂ ਸਰਕਾਰਾਂ ਦੀ ਮਨਸ਼ਾ ਭਾਵੇਂ ਕੁੱਝ ਵੀ ਸੀ ਪਰ ਜਦੋਂ ਸਿੱਖਾਂ ਨੂੰ ਇਸ ਦੀ ਵਧਾਈ ਜਾਂ ਮੁਬਾਰਕਬਾਦ ਦੇਣ ਦਾ ਸਮਾਂ ਆਇਆ ਤਾਂ ਪਾਕਿਸਤਾਨ ਵਾਲੇ ਪਾਸੇ ਪੁਰ-ਖ਼ਲੂਸ ਵਧਾਈਆਂ ਤੋਂ ਬਿਨਾਂ ਕੁੱਝ ਨਹੀਂ ਸੀ ਵੇਖਿਆ ਜਾ ਸਕਦਾ--ਭਾਵੇਂ ਉਧਰ ਦੀਆਂ ਅਖ਼ਬਾਰਾਂ ਵੇਖ ਲਉ, ਟੀ.ਵੀ. ਚੈਨਲ ਵੇਖ ਲਉ ਜਾਂ ਲਡੀਰਾਂ ਦੇ ਬਿਆਨ ਵੇਖ ਲਉ। ਕੋਈ 'ਕਿੰਤੂ ਪ੍ਰੰਤੂ' ਤੇ ਅਪਣੀ ਪਿੱਠ ਥਪਥਪਾਉਣ ਦਾ ਮਾਮਲਾ ਵੀ ਸਾਹਮਣੇ ਨਹੀਂ ਆਇਆ।

ਪਰ ਏਧਰ ਭਾਰਤ ਵਲ ਵੇਖੋ ਤਾਂ ਸਿੱਖ ਆਪ ਹੀ ਖ਼ੁਸ਼ ਹੁੰਦੇ ਰਹੇ, ਕਿਸੇ ਸਰਕਾਰ ਜਾਂ ਪਾਰਟੀ ਨੇ ਉਨ੍ਹਾਂ ਨੂੰ ਵਧਾਈ ਤਕ ਵੀ ਨਾ ਦਿਤੀ। ਗ਼ੈਰ-ਸਿੱਖ ਮੀਡੀਆ ਤਾਂ ਇਸ ਖ਼ੁਸ਼ੀ ਦੇ ਮੌਕੇ ਵੀ ਸੜਿਆ ਭੁਜਿਆ ਹੀ ਨਜ਼ਰ ਆਇਆ ਤੇ ਅਸਲ ਖ਼ੁਸ਼ੀ ਦੀ ਗੱਲ ਦਾ ਜ਼ਿਕਰ ਰਸਮੀ ਤੌਰ 'ਤੇ ਕਰਨ ਮਗਰੋਂ, 'ਸਿੱਧੂ ਦੀ ਫਲਾਣੇ ਬੰਦੇ ਨਾਲ ਫ਼ੋਟੋ ਕਿਉਂ?', 'ਪਾਕਿਸਤਾਨ ਦਾ ਹਾਫ਼ਿਜ਼ ਸਈਦ ਕਿਉਂ ਸਾਡੇ ਹਵਾਲੇ ਨਹੀਂ ਕਰਦੇ?' 'ਪਹਿਲਾਂ 26/11 (ਮੁੰਬਈ) ਬਾਰੇ ਮਾਫ਼ੀ ਕਿਉਂ ਨਹੀਂ ਮੰਗਦੇ?' ਤੇ 'ਤੁਸੀ ਸਿੱਖਾਂ ਦੇ ਗੁਰੂਆਂ ਨੂੰ ਸ਼ਹੀਦ ਕੀਤਾ, ਅੱਜ ਉਨ੍ਹਾਂ ਦੇ ਹਮਦਰਦ ਕਿਵੇਂ ਬਣ ਗਏ?'

ਵਰਗੇ ਸਵਾਲਾਂ ਵਿਚ ਖ਼ੁਸ਼ੀ ਅਤੇ ਧਨਵਾਦ ਦਾ ਮੌਕਾ ਉਲਝਾ ਕੇ, ਖ਼ੀਰ ਉਤੇ ਸਵਾਹ ਧੂੜ ਦੇਣ ਦਾ ਕੰਮ ਹੀ ਕਰਦੇ ਰਹੇ। ਸਮਾਗਮ ਵਿਚ ਕੁੱਝ ਇਤਰਾਜ਼ਯੋਗ ਕਿਹਾ ਜਾਂਦਾ ਤਾਂ ਗੱਲ ਕਰਨੀ ਵੀ ਜਾਇਜ਼ ਹੋ ਸਕਦੀ ਸੀ ਪਰ ਉਥੇ ਤਾਂ ਭਾਰਤ-ਪਾਕ ਤਫ਼ਰਕਿਆਂ ਨੂੰ ਬਰਲਿਨ ਦੀ ਦੀਵਾਰ ਵਾਂਗ ਢਾਹ ਕੇ ਇਕ ਕਰਨ ਦੀਆਂ ਗੱਲਾਂ ਹੀ ਹੋਈਆਂ ਤੇ ਕੋਈ ਇਕ ਵੀ ਇਤਰਾਜ਼ਯੋਗ ਗੱਲ ਨਾ ਕਹੀ ਗਈ। ਇਸ ਸਬੰਧੀ ਇਕ ਪ੍ਰੋਗਰਾਮ ਜੋ ਮੈਂ ਪੂਰੇ ਦਾ ਪੂਰਾ ਵੇਖ ਸਕਿਆ, ਉਸ ਵਿਚ ਦੋ ਪਾਕਿਸਤਾਨੀ (ਕਮਰ ਚੀਮਾ ਤੇ ਮੋਨਾ ਆਲਮ) ਵੀ ਬੁਲਾਏ ਗਏ ਸਨ।

'ਨਿਊਜ਼-18' ਦੇ ਇਸ ਪ੍ਰੋਗਰਾਮ ਵਿਚ ਲਾਂਘੇ ਦੀ ਮੰਨਜ਼ੂਰੀ ਨੂੰ ਚੰਗਾ ਕਹਿਣ ਮਗਰੋਂ ਪਾਕਿਸਤਾਨੀਆਂ ਨੂੰ ਐਂਕਰ ਸਮੇਤ, ਸਾਡੇ ਭਾਰਤੀ ਬੁਲਾਰਿਆਂ ਨੇ ਉਹ ਸਲਵਾਤਾਂ ਸੁਣਾਈਆਂ ਕਿ ਪਾਕਿਸਤਾਨੀ ਮਹਿਮਾਨ ਪ੍ਰੇਸ਼ਾਨ ਹੋ ਕੇ ਕਹਿ ਉਠੇ, ''ਬਈ ਅਸੀ ਤਾਂ ਸੋਚਿਆ ਸੀ ਕਿ ਇਸ ਮੁਬਾਰਕ ਮੌਕੇ ਇਕ ਦੂਜੇ ਨੂੰ ਮੁਬਾਰਕਾਂ ਦੇਵਾਂਗੇ ਤੇ ਅੱਜ ਤਾਂ ਕੁੱਝ ਚੰਗਾ ਵੀ ਤੁਹਾਡੇ ਕੋਲੋਂ ਸੁਣਨ ਨੂੰ ਮਿਲੇਗਾ ਪਰ ਤੁਸੀ ਤਾਂ ਇਸ ਤਰ੍ਹਾਂ ਪੈ ਰਹੇ ਹੋ ਜਿਵੇਂ ਲਾਂਘੇ ਦੀ ਮੰਨਜ਼ੂਰੀ ਦੇ ਕੇ ਅਸੀ ਕੋਈ ਪਾਪ ਕਰ ਬੈਠੇ ਹਾਂ।'' ਇਸ ਤੋਂ ਬਾਅਦ ਤਾਂ ਉਨ੍ਹਾਂ ਨੂੰ ਹੋਰ ਵੀ ਸਖ਼ਤ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ ਤੇ ਇਕ ਭਾਰਤੀ ਮੁਸਲਮਾਨ (ਸਈਅਦ ਰਿਜ਼ਵਾਨ) ਇਹ ਕਹਿਣ ਤਕ ਚਲਾ ਗਿਆ

ਕਿ ''ਤੁਸੀ ਪਾਕਿਸਤਾਨੀ ਤਾਂ ਏਨੇ ਘਟੀਆ ਲੋਕ ਹੋ ਕਿ ਜੇ ਮੈਨੂੰ ਇਕ ਸੂਅਰ ਅਤੇ ਪਾਕਿਸਤਾਨੀ ਵਿਚੋਂ ਇਕ ਨੂੰ ਚੁਣ ਕੇ ਜੱਫੀ ਪਾਉਣ ਨੂੰ ਕਿਹਾ ਜਾਏ ਤਾਂ ਮੈਂ ਸੂਰ ਨੂੰ ਜੱਫੀ ਪਾ ਲਵਾਂਗਾ, ਪਾਕਿਸਤਾਨੀ ਨੂੰ ਨਹੀਂ। ਤੁਸੀ ਤਾਂ ਸੂਰ ਤੋਂ ਵੀ ਮਾੜੇ ਹੋ।'' ਪ੍ਰੋਗਰਾਮ ਵਿਚ ਸਿੱਧੂ ਨੂੰ ਵੀ ਦੇਸ਼ ਦਾ ਗ਼ੱਦਾਰ ਗਰਦਾਨਣ ਦੀ ਹਰ ਕੋਸ਼ਿਸ਼ ਕੀਤੀ ਗਈ। ਆਮ ਤੌਰ 'ਤੇ ਐਂਕਰ, ਅਜਿਹੇ ਅਪਮਾਨਜਨਕ ਤੇ ਹਲਕੇ ਹਮਲੇ ਕਰਨ ਤੋਂ ਰੋਕ ਦੇਂਦੇ ਹਨ ਪਰ ਇਥੇ ਤਾਂ ਮਹਿਮਾਨਾਂ ਅਤੇ ਸਿੱਧੂ ਵਿਰੁਧ ਜੋ ਜਿਸ ਦਾ ਜੀਅ ਕਰਦਾ ਸੀ, ਕਹਿ ਰਿਹਾ ਸੀ ਤੇ ਐਂਕਰ ਬੀਬੀ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੀ ਸੀ। ਉਨ੍ਹਾਂ ਨੂੰ 'ਕਾਕਰੋਚ' ਤਕ ਕਹਿ ਦਿਤਾ ਸਾਡੇ ਬੁਲਾਰਿਆਂ ਨੇ।

ਪਾਕਿਸਤਾਨੀ ਮਹਿਮਾਨਾਂ ਤੋਂ ਵੀ ਰਿਹਾ ਨਾ ਗਿਆ ਤਾਂ ਉਨ੍ਹਾਂ ਨੇ ਅਖ਼ੀਰ ਕਹਿ ਦਿਤਾ, ''ਹਿੰਦੂ ਇੰਡੀਆ, ਸਿੱਖ ਇੰਡੀਆ ਨੂੰ ਖ਼ੁਸ਼ ਹੁੰਦਿਆਂ ਨਹੀਂ ਵੇਖ ਸਕਦਾ, ਇਸੇ ਲਈ ਤੁਸੀ ਅਪਣਾ ਗੁੱਸਾ ਸਾਡੇ ਉਤੇ ਕੱਢ ਰਹੇ ਹੋ ਪਰ ਇਹ ਨਾ ਭੁੱਲੋ, ਲਾਂਘੇ ਬਾਰੇ ਫ਼ੈਸਲਾ ਤੁਹਾਡੀ ਸਰਕਾਰ ਨੇ ਕੀਤਾ ਹੈ ਤੇ ਅਸੀ ਤਾਂ ਤੁਹਾਡੀ ਸਰਕਾਰ ਦੇ ਫ਼ੈਸਲੇ ਨੂੰ ਪ੍ਰਵਾਨ ਹੀ ਕੀਤਾ ਹੈ.....।'' ਹਿੰਦ-ਪਾਕਿ ਦੁਸ਼ਮਣੀ ਆਮ ਜਾਣੀ ਜਾਂਦੀ ਗੱਲ ਹੈ ਤੇ ਇਸ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਅਤੇ ਖ਼ਾਸ ਤੌਰ ਉਤੇ ਸਿੱਖਾਂ ਨੂੰ ਹੀ ਸਹਿਣਾ ਪੈਂਦਾ ਹੈ। ਸਿੱਖਾਂ ਨੇ ਹਿੰਦੁਸਤਾਨ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਕਦੇ ਆਨਾ-ਕਾਨੀ ਨਹੀਂ ਕੀਤੀ ਤੇ ਪਾਕਿਸਤਾਨ ਵੀ ਕਹਿੰਦਾ ਹੈ

ਕਿ ਸਿੱਖ ਮੁਕਾਬਲਾ ਨਾ ਕਰਨ ਤਾਂ ਪਾਕਿਸਤਾਨੀ ਕੁੱਝ ਦਿਨਾਂ ਵਿਚ ਹੀ ਦਿੱਲੀ ਅਪਣਾ ਝੰਡਾ ਝੁਲਾ ਸਕਦੇ ਹਨ। ਅਜਿਹੇ ਵਿਚ ਜੇ ਪਾਕਿਸਤਾਨ ਨੇ ਇਕ ਚੰਗਾ ਕੰਮ ਕੀਤਾ ਹੈ ਜਿਸ ਨਾਲ ਸਾਰੇ ਸਿੱਖ ਸੰਸਾਰ ਨੂੰ ਵੱਡੀ ਖ਼ੁਸ਼ੀ ਹੀ ਨਹੀਂ ਮਿਲੀ ਸਗੋਂ ਭਾਰਤ-ਪਾਕਿ ਸਬੰਧਾਂ ਵਿਚ ਸੁਧਾਰ ਦਾ ਰਾਹ ਵੀ ਖੁਲ੍ਹ ਗਿਆ ਹੈ ਤਾਂ ਸਾਨੂੰ ਸਿੱਖਾਂ ਦੀ ਖ਼ੁਸ਼ੀ ਦਾ ਧਿਆਨ ਰਖਦਿਆਂ, ਇਸ ਵੇਲੇ ਉਹ ਵਤੀਰਾ ਨਹੀਂ ਅਪਨਾਉਣਾ ਚਾਹੀਦਾ ਜਿਸ ਦੀ ਝਲਕ ਨਿਊਜ਼-18 ਦੇ ਉਕਤ ਪ੍ਰੋਗਰਾਮ ਵਿਚ ਵਿਖਾਈ ਗਈ ਹੈ। ਵੈਸੇ ਵੀ ਐਂਕਰ ਸਵਾਲ ਹੀ ਪੁੱਛ ਸਕਦਾ ਹੈ, ਆਏ ਮਹਿਮਾਨਾਂ ਨਾਲ ਉਲਝ ਨਹੀਂ ਸਕਦਾ ਤੇ ਸ੍ਰੋਤਿਆਂ ਤੇ ਛੱਡ ਦਿਤਾ ਜਾਂਦਾ ਹੈ

ਕਿ ਸਵਾਲ ਦੇ ਜਵਾਬ ਨਾਲ ਉਹ ਕਿੰਨੇ ਸੰਤੁਸ਼ਟ ਹੋਏ ਹਨ ਤੇ ਕਿੰਨੇ ਨਹੀਂ। ਪਰ ਨਿਊਜ਼-18 ਦੇ ਐਂਕਰ 'ਹਮ ਤੋਂ ਪੂਛੇਂਗੇ' ਅਤੇ 'ਆਰ ਪਾਰ' ਪ੍ਰੋਗਰਾਮਾਂ ਵਿਚ ਵਿਰੋਧੀ ਧਿਰ ਦੇ ਮਹਿਮਾਨਾਂ ਨਾਲ ਇਸ ਤਰ੍ਹਾਂ ਉਲਝਦੇ ਹਨ ਕਿ ਉਨ੍ਹਾਂ ਨੂੰ ਅਪਣੀ ਗੱਲ ਹੀ ਨਹੀਂ ਕਹਿਣ ਦੇਂਦੇ ਤੇ ਅੱਧਾ ਸਮਾਂ ਅਪਣੇ 'ਵਿਚਾਰ' ਹੀ ਸ੍ਰੋਤਿਆਂ ਉਤੇ ਥੋਪਦੇ ਰਹਿੰਦੇ ਹਨ। ਨਤੀਜੇ ਵਜੋਂ, ਵਾਰ-ਵਾਰ ਵਿਰੋਧੀ ਧਿਰ ਦੇ ਬੁਲਾਰੇ ਇਨ੍ਹਾਂ ਨੂੰ ਕਹਿੰਦੇ ਰਹਿੰਦੇ ਹਨ ਕਿ, ''ਜੇ ਤੁਸੀ ਸਾਡੀ ਨਹੀਂ ਸੁਣਨੀ ਤੇ ਅਪਣੀ ਹੀ ਕਹੀ ਜਾਣੀ ਹੈ ਤਾਂ ਸਾਨੂੰ ਨਾ ਬੁਲਾਇਆ ਕਰੋ, ਆਪੇ ਹੀ ਜੋ ਦਿਲ ਕਰੇ, ਕਹਿ ਲਿਆ ਕਰੋ।''

ਉਂਜ ਵੀ ਮਹਿਮਾਨਾਂ ਨਾਲ ਇਸ ਬੇਦਰਦੀ ਭਰੀ ਗੁਸਤਾਖ਼ੀ ਨਾਲ ਪੇਸ਼ ਆਉਣਾ ਭਾਰਤੀ ਕਲਚਰ ਦਾ ਹਿੱਸਾ ਤਾਂ ਕਦੇ ਵੀ ਨਹੀਂ ਰਿਹਾ। ਇਨ੍ਹਾਂ ਨੌਜੁਆਨ ਐਂਕਰਾਂ ਨੂੰ ਰਜਤ ਸ਼ਰਮਾ ਦੇ ਇੰਟਰਵੀਊ ਵੇਖਣੇ ਚਾਹੀਦੇ ਹਨ। ਤਿੱਖੇ ਸਵਾਲ ਪੁੱਛਣ ਵੇਲੇ ਵੀ ਉਹ ਮੁਸਕਰਾ ਰਹੇ ਹੁੰਦੇ ਹਨ ਤੇ ਕਿਸੇ ਮਹਿਮਾਨ ਨੂੰ ਇਹ ਗਿਲਾ ਕਰਨ ਦਾ ਕਦੇ ਮੌਕਾ ਨਹੀਂ ਦਿਤਾ ਕਿ ਰਜਤ ਸ਼ਰਮਾ ਉਨ੍ਹਾਂ ਨੂੰ ਅਪਣੀ ਗੱਲ ਨਹੀਂ ਕਹਿਣ ਦੇ ਰਹੇ। ਇਸ ਚੈਨਲ ਵਾਲੇ ਮਾਫ਼ ਕਰਨ, ਉਨ੍ਹਾਂ ਦੇ ਚੈਨਲ ਨੂੰ ਬੀਜੇਪੀ ਚੈਨਲ ਕਰ ਕੇ ਜਾਣਿਆ ਜਾਂਦਾ ਹੈ ਤੇ ਸੁਨੇਹਾ ਇਹ ਜਾ ਰਿਹਾ ਹੈ

ਕਿ ਮੋਦੀ ਸਰਕਾਰ ਇਕ ਵਾਰ ਪ੍ਰਵਾਨਗੀ ਦੇਣ ਮਗਰੋਂ, ਲਾਂਘਾ ਪ੍ਰਾਜੈਕਟ ਨੂੰ 'ਸਾਬੋਤਾਜ' ਕਰਨ ਲਈ ਇਸ ਚੈਨਲ ਦੀ ਵਰਤੋਂ ਕਰ ਰਹੀ ਹੈ ਤਾਕਿ ਚੋਣਾਂ ਮਗਰੋਂ, ਇਸ ਤੋਂ ਪਿਛੇ ਹਟਣ ਲਈ ਰਾਹ ਤਿਆਰ ਕੀਤਾ ਜਾ ਸਕੇ। ਮੇਰਾ ਨਹੀਂ ਖ਼ਿਆਲ, ਅਜਿਹਾ ਵਿਚਾਰ ਦੇਣਾ, ਬੀਜੇਪੀ ਦੇ ਹੱਕ ਵਿਚ ਜਾਵੇਗਾ। 'ਹਿੰਦੂ ਇੰਡੀਆ' ਵਾਲੀ ਗੱਲ ਤਾਂ ਭਾਵੇਂ ਠੀਕ ਨਹੀਂ ਵੀ ਹੋਵੇਗੀ ਪਰ ਇਹ ਸੱਚ ਹੈ ਕਿ ਸਿੱਖਾਂ ਦੀ ਖ਼ੁਸ਼ੀ ਨੂੰ ਕਿਰਕਰਾ ਕਰਨ ਲਈ ਭਾਰਤੀ ਮੀਡੀਆ ਬਹੁਤ ਸਰਗਰਮ ਹੋਇਆ ਪਿਆ ਹੈ ਜਦਕਿ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਬਿਲਕੁਲ ਨਹੀਂ ਹੋਇਆ-- ਜਿਵੇਂ ਪਾਕਿਸਤਾਨੀ ਮੀਡੀਆ ਹੋਇਆ ਹੈ।

ਸਿੱਖਾਂ ਦੀ ਖ਼ੁਸ਼ੀ ਦੇ ਮੌਕੇ ਰਸਮੀ 'ਵਧਾਈ' ਦੇਣ ਵਾਲੇ ਵੀ ਉਂਗਲਾਂ ਉਤੇ ਗਿਣੇ ਜਾਣ ਵਾਲੇ ਹੀ ਹੋਣਗੇ। ਸਿੱਧੂ ਵਿਰੁਧ ਵੀ ਗੁੱਸਾ ਇਸ ਗੱਲ ਦਾ ਹੀ ਹੈ ਕਿ ਉਸ ਨੇ ਸਿੱਖਾਂ ਦੀ ਝੋਲੀ ਵਿਚ, ਚਿਰਾਂ ਤੋਂ ਰੁੱਸੀ ਖ਼ੁਸ਼ੀ ਕਿਉਂ ਲਿਆ ਪਾਈ? ਜੇ ਸਿੱਧੂ ਤੇ ਇਮਰਾਨ ਦੋ ਦੋਸਤਾਂ ਦੀ ਯਾਰੀ ਕੰਮ ਨਾ ਕਰਦੀ ਤਾਂ ਲਾਂਘਾ ਉਥੇ ਹੀ ਪਿਆ ਰਹਿੰਦਾ ਜਿਥੇ 71 ਸਾਲ ਤੋਂ ਪਿਆ ਸੀ। ਬਾਬੇ ਨਾਨਕ ਦੇ 500 ਸਾਲਾ ਪੁਰਬ ਉਤੇ ਵੀ ਲਾਂਘਾ ਖੋਲ੍ਹਣ ਦੀ ਗੱਲ ਚੱਲੀ ਸੀ ਪਰ ਸਿੱਧੂ ਤੇ ਇਮਰਾਨ ਉਦੋਂ ਨਹੀਂ ਸਨ, ਇਸ ਲਈ ਕੁੱਝ ਨਾ ਬਣ ਸਕਿਆ। 1999 ਵਿਚ ਵੀ ਗੱਲ ਸ਼ੁਰੂ ਹੋਈ ਸੀ ਪਰ ਉਥੇ ਹੀ ਦੱਬ ਕੇ ਰਹਿ ਗਈ।

52 ਸਾਲ ਮਗਰੋਂ ਪੰਜਾਬ ਦੀ ਰਾਜਧਾਨੀ ਵੀ ਸਾਡੀ ਕੇਂਦਰ ਸਰਕਾਰ ਦੇ ਕਬਜ਼ੇ ਵਿਚ ਹੈ--ਪਤਾ ਨਹੀਂ ਕਿਹੜਾ ਸਿੱਧੂ ਇਸ ਕਬਜ਼ੇ ਨੂੰ ਹਟਾਏਗਾ। 70 ਸਾਲ ਤੋਂ ਪੰਜਾਬ ਦਾ ਪਾਣੀ ਧੱਕੇ ਨਾਲ ਖੋਹ ਕੇ ਦੂਜੇ ਸੂਬਿਆਂ ਨੂੰ ਮੁਫ਼ਤ ਵਿਚ ਦਿਤਾ ਜਾ ਰਿਹਾ ਹੈ। ਪਤਾ ਨਹੀਂ ਕਿਹੜਾ ਸਿੱਧੂ ਇਹ ਪਾਣੀ ਵਾਪਸ ਲੈ ਕੇ ਪੰਜਾਬ ਦੀ ਖ਼ੁਸ਼ਹਾਲੀ ਯਕੀਨੀ ਬਣਾਏਗਾ। ਸਾਨੂੰ ਪਤਾ ਹੈ, ਉਦੋਂ ਵੀ ਇਸ ਮੀਡੀਆ ਨੇ ਇਸੇ ਤਰ੍ਹਾਂ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋਣ ਦੀ ਬਜਾਏ ਛਾਤੀ ਹੀ ਪਿਟਣੀ ਹੈ ਪਰ ਪੰਜਾਬ ਨੂੰ ਇਕ ਨਹੀਂ ਤਿੰਨ ਸਿੱਧੂਆਂ ਦੀ ਲੋੜ ਹੈ ਜੋ ਭਾਰਤ ਸਰਕਾਰ ਵਲੋਂ ਕੀਤੀਆਂ ਦੋ ਵੱਡੀਆਂ ਬੇਇਨਸਾਫ਼ੀਆਂ ਨੂੰ ਵੀ ਠੀਕ ਕਰਵਾਏ। ਸ਼ਾਬਾਸ਼ੇ ਸਿੱਧੂ!! ਸਾੜਾ ਕਰਨ ਵਾਲਿਆਂ ਦੀ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ।