'ਉੱਚਾ ਦਰ ਬਾਬੇ ਨਾਨਕ ਦਾ' ਸੰਸਥਾ ਦੇ ਸੱਚੇ ਆਸ਼ਕੋ , ਹੁਸ਼ਿਆਰ! ਖ਼ਬਰਦਾਰ!! ਤਿਆਰ ਬਰ ਤਿਆਰ ਹੋ ਜਾਉ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਜਦ 'ਉੱਚਾ ਦਰ ਬਾਬੇ ਨਾਨਕ ਦਾ' ਦੀ ਤਿਆਰ ਹੋ ਚੁੱਕੀ ਇਮਾਰਤ ਵਲ ਨਜ਼ਰ ਮਾਰਦਾ ਹਾਂ ਤਾਂ ਲਗਦਾ ਨਹੀਂ ਕਿ ਇਹ ਅਸਾਂ ਯਾਨੀ ਗ਼ਰੀਬਾਂ ਯਾਨੀ ਭਾਈ ਲਾਲੋਆਂ ਨੇ ਉਸਾਰੀ ਹੈ

Ucha Dar Babe Nanak Da

ਮੈਂ ਜਦ 'ਉੱਚਾ ਦਰ ਬਾਬੇ ਨਾਨਕ ਦਾ' ਦੀ ਤਿਆਰ ਹੋ ਚੁੱਕੀ ਇਮਾਰਤ ਵਲ ਨਜ਼ਰ ਮਾਰਦਾ ਹਾਂ ਤਾਂ ਲਗਦਾ ਨਹੀਂ ਕਿ ਇਹ ਅਸਾਂ ਯਾਨੀ ਗ਼ਰੀਬਾਂ ਯਾਨੀ ਭਾਈ ਲਾਲੋਆਂ ਨੇ ਉਸਾਰੀ ਹੈ (ਉਸਾਰ ਹੀ ਨਹੀਂ ਸੀ ਸਕਦੇ)। ਲਗਦਾ ਹੈ, ਕਿਸੇ ਬਾਦਸ਼ਾਹ, ਸਰਕਾਰ ਜਾਂ ਬੜੇ ਧਨਾਢ ਵਿਅਕਤੀ ਨੇ ਉਸਾਰੀ ਹੈ। ਪਰ ਸੱਚ ਇਹੀ ਹੈ ਕਿ ਇਸ ਵਿਚ ਅਮੀਰਾਂ ਨੇ ਜ਼ਰਾ ਜਿੰਨਾ ਹਿੱਸਾ ਵੀ ਨਹੀਂ ਪਾਇਆ, ਗੋਲਕਧਾਰੀਆਂ ਨੇ ਸਗੋਂ ਹਰ ਉਹ ਕੋਸ਼ਿਸ਼ ਕੀਤੀ ਜਿਸ ਨਾਲ ਇਹ ਬਣਨੋਂ ਹੀ ਰਹਿ ਜਾਏ ਤੇ ਸਰਕਾਰਾਂ ਦਾ ਤਾਂ ਇਕ ਪੈਸਾ ਵੀ ਇਸ ਦੇ ਨੇੜੇ ਨਹੀਂ ਲੱਗਾ। ਕਾਲੀਆਂ ਸ਼ਕਤੀਆਂ ਦਾ, ਮੇਰੇ ਉਤੇ ਗੁੱਸਾ ਲਗਾਤਾਰ ਬਣਿਆ ਰਿਹਾ ਹੈ।

ਮੈਨੂੰ ਯਾਦ ਆਉਂਦਾ ਹੈ ਉਹ ਦਿਨ ਜਦ ਅਸੀ 'ਉੱਚਾ ਦਰ' ਦੀ ਜ਼ਮੀਨ ਖ਼ਰੀਦੀ ਤਾਂ ਕੁੱਝ ਹਮਦਰਦਾਂ ਨੂੰ ਨਾਲ ਲੈ ਕੇ ਇਸ ਨੂੰ ਵੇਖਣ ਚਲੇ ਗਏ ਤਾਕਿ ਇਥੇ ਪਹਿਲਾ ਸਮਾਗਮ ਰਖਿਆ ਜਾਏ ਤੇ ਪਾਠਕਾਂ ਨੂੰ ਵੀ ਇਹ ਜ਼ਮੀਨ ਵੇਖਣ ਦਾ ਮੌਕਾ ਦਿਤਾ ਜਾਏ ਕਿਉਂਕਿ ਉਹ ਵੀ ਇਹ ਜਾਣਨ ਦੀ ਵੱਡੀ ਤਾਂਘ ਰਖਦੇ ਸਨ ਕਿ 'ਉੱਚਾ ਦਰ' ਲਈ ਜ਼ਮੀਨ ਕਿਥੇ ਜਾ ਕੇ ਮਿਲਦੀ ਹੈ। ਸ: ਪਿਆਰਾ ਸਿੰਘ ਦਾ ਫ਼ੋਨ ਆਇਆ ਕਿ ਮੈਨੂੰ ਵੀ ਨਾਲ ਲੈ ਕੇ ਚਲਿਉ ਤੇ ਪਹਿਲਾਂ ਮੇਰੇ ਘਰ ਆ ਕੇ ਦੋ ਮਿੰਟ ਚਾਹ ਦਾ ਘੁਟ ਪੀ ਕੇ ਜਾਇਉ। ਅਸੀ ਗੱਡੀ ਉਨ੍ਹਾਂ ਦੇ ਘਰ ਵਲ ਮੋੜ ਲਈ ਤੇ ਉਨ੍ਹਾਂ ਨੂੰ ਨਾਲ ਲੈ ਕੇ 'ਉੱਚਾ ਦਰ' ਦੇ ਰੜੇ ਮੈਦਾਨ ਵਿਚ ਪੁੱਜ ਗਏ। ਫਸਲ ਨਵੀਂ ਨਵੀਂ ਕੱਟੀ ਗਈ ਸੀ ਤੇ ਬਗਲੇ ਪੈਲਾਂ ਪਾ ਰਹੇ ਸਨ - ਜੀਵ ਜੰਤੂਆਂ ਦਾ ਅਪਣਾ ਨਾਸ਼ਤਾ ਲੱਭਣ ਲਈ।

ਸ: ਪਿਆਰਾ ਸਿੰਘ ਮੈਨੂੰ ਮੁਖ਼ਾਤਬ ਹੋ ਕੇ ਬੋਲੇ, ''ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜ਼ਮੀਨ ਤੁਸੀ ਲੈ ਲਉ, ਉਸਾਰੀ ਲਈ ਅਪਣੀ ਸਾਰੀ ਜ਼ਮੀਨ ਵੇਚ ਕੇ ਜੋ ਮਿਲੇਗਾ, ਉਹ ਸਾਰਾ ਪੈਸਾ ਉਸਾਰੀ ਲਈ ਦੇ ਦੇਵਾਂਗਾ। ਮੈਂ ਜ਼ਮੀਨ ਵੇਚ ਦਿਤੀ ਹੈ, ਮੈਨੂੰ 60 ਲੱਖ ਮਿਲਿਆ ਹੈ। ਵਾਅਦੇ ਅਨੁਸਾਰ, ਇਹ ਸਾਰਾ ਪੈਸਾ ਉੱਚਾ ਦਰ ਨੂੰ ਦੇਣਾ ਬਣਦਾ ਹੈ ਪਰ ਜੇ ਤੁਸੀ ਆਗਿਆ ਦਿਉ ਤਾਂ ਅਜੇ 50 ਲੱਖ 'ਉੱਚਾ ਦਰ' ਨੂੰ ਦੇ ਦਿਆਂ ਤੇ 10 ਲੱਖ ਮੈਂ ਕੁੱਝ ਹੋਰ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਵਰਤ ਲਵਾਂ?''

ਮੈਂ ਕਿਹਾ, ''ਖ਼ੁਸ਼ੀ ਨਾਲ ਉਨ੍ਹਾਂ ਲੋਕਾਂ ਦੀ ਮਦਦ ਲਈ ਵੀ ਵਰਤੋ ਜਿਨ੍ਹਾਂ ਦੀ ਮਦਦ ਕਰਨੀ ਤੁਸੀ ਜ਼ਰੂਰੀ ਸਮਝਦੇ ਹੋ। 'ਉੱਚਾ ਦਰ ਬਾਬੇ ਨਾਨਕ ਦਾ' ਵੀ ਤਾਂ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਹੀ ਉਸਾਰਿਆ ਜਾਣਾ ਹੈ। ਤੁਹਾਡੇ 50 ਲੱਖ ਵੀ ਸਾਡੇ ਲਈ 5 ਕਰੋੜ ਜਿੰਨੇ ਹਨ।'' ਇਹ ਪਹਿਲੇ ਦਿਨ ਦੀ ਗੱਲ ਹੈ। ਮੈਨੂੰ ਯਕੀਨ ਹੋ ਗਿਆ ਕਿ ਸ: ਪਿਆਰਾ ਸਿੰਘ ਦੀ ਤਰ੍ਹਾਂ ਬਾਬੇ ਨਾਨਕ ਦੇ ਹੋਰ ਵੀ ਬਹੁਤ ਸਾਰੇ ਸਿੱਖ, ਅਪਣੇ ਬਾਬੇ ਦਾ 'ਉੱਚਾ ਦਰ' ਬਣਿਆ ਵੇਖਣ ਲਈ ਖੁਲ੍ਹੇ ਦਿਲ ਨਾਲ ਅੱਗੇ ਆਉਣਗੇ ਤੇ ਅਸੀ ਸ਼ਾਇਦ ਵਕਤ ਤੋਂ ਪਹਿਲਾਂ ਹੀ 'ਉੱਚਾ ਦਰ' ਉਸਾਰ ਕੇ ਮਨੁੱਖਤਾ ਦੀ ਸੇਵਾ ਵਿਚ ਲੱਗ ਸਕਾਂਗੇ। ਇਹੋ ਜਹੇ ਕਈ ਲੋਕ ਮੈਨੂੰ ਮਿਲ ਗਏ ਜਿਨ੍ਹਾਂ ਨੇ ਕਿਹਾ ਕਿ ਬਿਨਾਂ ਕੋਈ ਪੈਸਾ ਧੇਲਾ ਲਿਆਂ, ਨਿਸ਼ਕਾਮ ਹੋ ਕੇ ਸੇਵਾ ਕਰਨਗੇ ਤਾਕਿ 'ਉੱਚਾ ਦਰ' ਦਾ 100% ਮੁਨਾਫ਼ਾ, ਗ਼ਰੀਬਾਂ ਤੇ ਲੋੜਵੰਦਾਂ ਨੂੰ ਹੀ ਮਿਲ ਸਕੇ।

ਪਰ ਅੱਜ ਤਕ ਸ: ਪਿਆਰਾ ਸਿੰਘ 'ਪਿਆਰ' ਵਰਗਾ ਕੋਈ ਹੋਰ ਸਿੱਖ ਅੱਗੇ ਨਹੀਂ ਆਇਆ ਜੋ ਅਪਣਾ ਸੱਭ ਕੁੱਝ ਬਾਬੇ ਨਾਨਕ ਦੇ ਚਰਨਾਂ ਵਿਚ ਰੱਖਣ ਲਈ ਤਿਆਰ ਹੋ ਕੇ ਆਵੇ। ਇਥੇ ਦਸ ਦਿਆਂ ਕਿ ਸ: ਪਿਆਰਾ ਸਿੰਘ ਨੇ ਬਾਅਦ ਵਿਚ 'ਉੱਚਾ ਦਰ' ਦੀ ਇਕ ਮੀਟਿੰਗ ਵਿਚ ਇਹ ਐਲਾਨ ਵੀ ਕਰ ਦਿਤਾ ਕਿ ਮੈਂ ਜਿਹੜੇ ਬਾਂਡ ਲਏ ਸੀ, ਉਹ ਵੀ 'ਉੱਚਾ ਦਰ' ਨੂੰ ਸੌਂਪ ਰਿਹਾ ਹਾਂ ਤੇ ਜਿਹੜਾ ਇਕ ਮਕਾਨ ਮੇਰੇ ਕੋਲ ਬਾਕੀ ਰਹਿ ਗਿਆ ਹੈ, ਉਹ ਵੀ ਉਸ ਦਿਨ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਅਰਪਨ ਕਰ ਦਿਆਂਗਾ ਜਿਸ ਦਿਨ ਮੇਰੇ ਰਹਿਣ ਲਈ 'ਉੱਚਾ ਦਰ' ਵਿਚ ਇਕ ਛੋਟਾ ਜਿਹਾ ਕਮਰਾ ਬਣਾ ਕੇ ਮੈਨੂੰ ਦੇ ਦਿਤਾ ਜਾਵੇਗਾ। ਮੈਂ ਬਾਕੀ ਦਾ ਜੀਵਨ ਇਥੇ ਹੀ ਗੁਜ਼ਾਰਨਾ ਚਾਹੁੰਦਾ ਹਾਂ।''

ਕਾਸ਼ ਕੋਈ ਦੋ ਚਾਰ 'ਪਿਆਰਾ ਸਿੰਘ' ਹੀ ਨਿੱਤਰ ਆਉਂਦੇ ਤਾਂ ਅਸੀ 'ਉੱਚਾ ਦਰ' 5-6 ਸਾਲ ਪਹਿਲਾਂ ਹੀ ਦੇ ਚੁੱਕੇ ਹੁੰਦੇ। ਪਰ ਅੱਜ ਤਕ ਦੂਜਾ 'ਪਿਆਰਾ ਸਿੰਘ' ਕੋਈ ਨਹੀਂ ਨਿਤਰਿਆ। ਫਿਰ ਅਸੀ ਆਸ ਇਸ ਗੱਲ ਦੀ ਲਗਾ ਲਈ ਕਿ ਜਿਹੜੇ 50 ਹਜ਼ਾਰ ਪਾਠਕ ਦੋਵੇਂ ਹੱਥ ਖੜੇ ਕਰ ਕੇ ਵਾਅਦਾ ਕਰ ਗਏ ਸਨ, ਉਹ ਤਾਂ ਮੈਂਬਰ ਬਣ ਕੇ ਅੱਧਾ ਹਿੱਸਾ ਛੇਤੀ ਪਾ ਹੀ ਦੇਣਗੇ। ਉਥੇ ਵੀ ਹੱਥ ਖੜੇ ਦੇ ਖੜੇ ਰਹਿ ਗਏ ਪਰ ਉਹ ਵਾਅਦਾ ਵੀ ਬਹੁਤ ਥੋੜਿਆਂ ਨੇ ਹੀ ਨਿਭਾਇਆ। ਮਜਬੂਰਨ ਸਾਨੂੰ ਪਾਠਕਾਂ ਕੋਲੋਂ ਉਧਾਰਾ ਪੈਸਾ ਮੰਗਣਾ ਪਿਆ।

ਅਸੀ ਅਖ਼ਬਾਰ ਵਿਚ ਵੱਡਾ ਸਾਰਾ ਇਸ਼ਤਿਹਾਰ ਛਾਪ ਕੇ ਪਾਠਕਾਂ ਨੂੰ ਆਗਾਹ ਵੀ ਕਰ ਦਿਤਾ ਕਿ ਕੇਵਲ ਉਹੀ ਪਾਠਕ ਉਧਾਰ ਦੇਣ ਜੋ 'ਉੱਚਾ ਦਰ' ਮੁਕੰਮਲ ਹੋ ਕੇ ਚਾਲੂ ਹੋਣ ਤਕ ਇੰਤਜ਼ਾਰ ਕਰ ਸਕਦੇ ਹੋਣ। ਇਥੇ ਵੀ ਬੜਾ ਮਾੜਾ ਤਜਰਬਾ ਹੋਇਆ। ਸਾਰਾ ਪੈਸਾ ਇਕਦੰਮ ਵਾਪਸ ਕਰਨਾ ਪਿਆ (ਕੁਲ 50 ਕਰੋੜ, ਸੂਦ ਸਮੇਤ)। ਜੇ ਪਾਠਕ ਸਾਡੀ ਗੱਲ ਮੰਨ ਲੈਂਦੇ ਕਿ 'ਉੱਚਾ ਦਰ ਬਾਬੇ ਨਾਨਕ ਦਾ' ਬਣ ਲੈਣ ਦਿਉ, ਫਿਰ ਮੰਗਿਉ ਤਾਂ 'ਉੱਚਾ ਦਰ' ਪੰਜ ਸਾਲ ਪਹਿਲਾਂ ਚਾਲੂ ਹੋ ਜਾਣਾ ਸੀ ਤੇ ਉਸ ਦੀ ਕਮਾਈ ਵਿਚੋਂ ਹੀ ਉਨ੍ਹਾਂ ਦਾ ਪੈਸਾ ਵੀ ਵਾਪਸ ਹੋ ਚੁਕਾ ਹੋਣਾ ਸੀ। ਪਰ ਉਹ ਨਾ ਮੰਨੇ ਤੇ ਸਾਡੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਹੋ ਗਈ - ਨਾ ਖਾਣ ਜੋਗੇ, ਨਾ ਛੱਡਣ ਜੋਗੇ।

ਸਾਰੀ ਦੁਨੀਆਂ ਵਿਚ ਇਹ ਦਸਤੂਰ ਬਣਿਆ ਹੋਇਆ ਹੈ ਕਿ 'ਉੱਚਾ ਦਰ' ਵਰਗੇ ਧਾਰਮਕ ਤੇ ਖ਼ੈਰਾਇਤੀ ਅਦਾਰਿਆਂ ਵਿਚ ਪੈਸਾ ਲਗਾਇਆ ਜਾਏ ਤਾਂ ਉਸਾਰੀ ਮੁਕੰਮਲ ਹੋਣ ਤੋਂ ਪਹਿਲਾਂ ਨਹੀਂ ਮੰਗੀਦਾ ਕਿਉਂਕਿ ਉਸਾਰੀ ਅੱਧ ਵਿਚਕਾਰ ਰੁਕ ਜਾਂਦੀ ਹੈ ਤੇ ਦੇਰੀ ਹੋਣ ਨਾਲ ਖ਼ਰਚਾ ਵੀ ਵੱਧ ਜਾਂਦਾ ਹੈ। ਅਸੀ ਬੜਾ ਸਮਝਾਇਆ ਪਰ 90 ਫ਼ੀ ਸਦੀ ਸਿੱਖ ਨਾ ਮੰਨੇ ਤੇ ਸਗੋਂ ਸਾਨੂੰ ਕੌੜੀਆਂ ਕੁਸੈਲੀਆਂ ਸੁਣਾ ਕੇ ਕਈ ਵਾਰ ਇਹ ਸੋਚਣ ਲਈ ਵੀ ਮਜਬੂਰ ਕਰ ਦੇਂਦੇ ਰਹੇ ਕਿ, ''ਕਾਹਨੂੰ ਗ਼ਲਤੀ ਕੀਤੀ ਸਿੱਖਾਂ ਦਾ ਭਲਾ ਸੋਚਣ ਦੀ?

ਅਪਣਾ ਸੱਭ ਕੁੱਝ ਦੇ ਕੇ ਵੀ ਥੋੜੇ ਥੋੜੇ ਜਹੇ ਪੈਸੇ ਲਾਉਣ ਵਾਲਿਆਂ ਕੋਲੋਂ ਗਾਲਾਂ, ਬਦ-ਦੁਆਵਾਂ ਤੇ ਸੜੀਆਂ ਬਲੀਆਂ ਗੱਲਾਂ ਹੀ ਸੁਣਨੀਆਂ ਸਨ ਤਾਂ ਕੀ ਲੋੜ ਸੀ ਕੌਮ ਦਾ ਸਿਰ ਉੱਚਾ ਕਰਨ ਬਾਰੇ ਕੁੱਝ ਸੋਚਣ ਦੀ? ਅਖ਼ਬਾਰ ਚਲਾ ਕੇ ਸੇਠਾਂ ਵਾਂਗ ਰਹਿੰਦੇ ਤੇ ਅਪਣਾ ਘਰ ਬਣਾ ਕੇ ਆਰਾਮ ਨਾਲ ਜੀਵਨ ਬਸਰ ਕਰਦੇ ਪਰ...।
ਖ਼ੈਰ ਇਹ ਸਾਰੀਆਂ ਸੋਚਾਂ ਅੱਜ ਉਸ ਵੇਲੇ ਸਾਹਮਣੇ ਆ ਰਹੀਆਂ ਹਨ ਜਦ ਅਸੀ 'ਉੱਚਾ ਦਰ' ਚਾਲੂ ਕਰਨ ਦੀ ਤਿਆਰੀ ਕਰ ਰਹੇ ਹਾਂ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸੁਪਨਾ ਵਿਚੇ ਹੀ ਨਹੀਂ ਟੁੱਟਾ ਤੇ ਸਾਕਾਰ ਹੁੰਦਾ ਅਪਣੇ ਸਾਹਮਣੇ ਵੇਖ ਰਹੇ ਹਾਂ ਨਹੀਂ ਤਾਂ ਕਈ ਵਾਰ 'ਅਪਣਿਆਂ' ਦੇ ਅਣਿਆਲੇ ਤੀਰ ਸਾਡੇ ਸੀਨੇ ਵਿਚ ਖੁੱਭ ਜਾਂਦੇ ਸਨ ਤੇ ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਜਿਹੜੀ 'ਗ਼ਲਤੀ' ਕਰ ਬੈਠੇ ਹਾਂ, ਉਸ ਨੂੰ ਠੀਕ ਕਿਵੇਂ ਕਰੀਏ?

ਸੱਭ ਕੁੱਝ ਸੌਂਪ ਵੀ ਦਿਤਾ, ਫਿਰ ਵੀ ਕੋਈ ਖ਼ੁਸ਼ ਨਹੀਂ ਲਗਦਾ ਤੇ ਉਹ ਲੋਕ ਸਾਨੂੰ ਮਾੜਾ ਕਹਿ ਰਹੇ ਹਨ ਜਿਨ੍ਹਾਂ ਨੇ 25 ਕਰੋੜ ਵਿਆਜ ਵਜੋਂ ਹੀ ਬਾਬੇ ਨਾਨਕ ਕੋਲੋਂ ਲੈ ਲਿਆ ਹੈ ਜਾਂ ਲੈ ਲੈਣਾ ਹੈ। ਇਸ ਸਮੇਂ ਇਕ ਹੀ ਗੱਲ ਹੋਰ ਕਰਨ ਵਾਲੀ ਹੈ ਕਿ 'ਉੱਚਾ ਦਰ' ਥੋੜੇ ਸਮੇਂ ਵਿਚ ਚਾਲੂ ਹੋ ਜਾਣਾ ਹੈ, ਅੰਤਮ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਪਰ ਜਿਨ੍ਹਾਂ 'ਕਾਲੀਆਂ ਸ਼ਕਤੀਆਂ' ਨੇ ਬੀਤੇ ਵਿਚ, ਇਸ ਨੂੰ ਹੋਂਦ ਵਿਚ ਆਉਣੋਂ ਰੋਕਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ, ਉਹ ਹੁਣ ਵੀ ਇਸ ਨੂੰ ਸੌਖਿਆਂ ਨਹੀਂ ਬਰਦਾਸ਼ਤ ਕਰ ਲੈਣਗੀਆਂ ਤੇ ਕਈ 'ਕਮੀਆਂ', ਕਈ 'ਖ਼ਰਾਬੀਆਂ' ਢੂੰਡਣ ਲੱਗ ਜਾਣਗੀਆਂ।

ਚਲੋ ਉਨ੍ਹਾਂ ਦਾ ਮੂੰਹ-ਤੋੜ ਜਵਾਬ ਅਸੀ ਦੇ ਲਵਾਂਗੇ, ਸਾਨੂੰ ਪੂਰਾ ਵਿਸ਼ਵਾਸ ਹੈ। ਪਰ ਡਰ ਇਸ ਗੱਲ ਦਾ ਹੈ ਕਿ ਸਾਡੇ ਅੰਦਰ ਵੀ ਜਿਹੜੇ ਬੰਦੇ ਉਨ੍ਹਾਂ ਨੇ ਵਾੜ ਦਿਤੇ ਹਨ, ਉਹ ਵੀ ਚੈਨ ਨਾਲ ਨਹੀਂ ਬੈਠਣਗੇ। ਸਾਰੇ ਮੈਂਬਰ 'ਉੱਚਾ ਦਰ' ਦੇ ਵਿਚਾਰ ਨਾਲ ਜੁੜਨ ਲਈ ਹੀ 'ਉੱਚਾ ਦਰ' ਵਿਚ ਨਹੀਂ ਆਏ। ਹਰ ਤਰ੍ਹਾਂ ਦੇ ਲੋਕ ਇਸ ਵਿਚ ਆਏ ਹਨ। ਉਹ ਹੁਣ ਵੀ ਗੱਲਾਂ ਕਰਨ ਲੱਗ ਪਏ ਹਨ, 'ਅਸੀ ਇਹ ਕੀਤਾ, ਔਹ ਕੀਤਾ, ਸਾਨੂੰ ਕੀ ਮਿਲਿਆ?'

ਵਗ਼ੈਰਾ ਵਗ਼ੈਰਾ। ਮੇਰਾ ਜਵਾਬ ਹੁੰਦਾ ਹੈ ਕਿ ਜਦੋਂ ਅਸੀ 'ਉੱਚਾ ਦਰ' ਦਾ ਵਿਚਾਰ ਚਿਤਵਿਆ ਸੀ ਤਾਂ ਇਹ ਸੋਚ ਕੇ ਹੀ ਚਿਤਵਿਆ ਸੀ ਕਿ ਸਾਡਾ ਭਾਵੇਂ ਸੱਭ ਕੁੱਝ ਲੱਗ ਜਾਏ ਪਰ ਬਾਬੇ ਨਾਨਕ ਦਾ 'ਉੱਚਾ ਦਰ' ਅਗਲੀਆਂ ਪੀੜ੍ਹੀਆਂ ਨੂੰ ਰੂਹਾਨੀਅਤ ਅਤੇ ਦੁਨੀਆਵੀ ਸਹਾਇਤਾ ਦੀ ਛਾਂ ਦੇਣ ਲੱਗ ਜਾਏ ਤਾਂ ਸੱਭ ਕੁੱਝ ਮਿਲ ਗਿਆ ਸਮਝਾਂਗੇ। ਅਸੀ ਅੱਜ ਵੀ ਏਨਾ ਕੁੱਝ ਮਿਲ ਜਾਣ ਦੀ ਹੀ ਕਾਮਨਾ ਲੈ ਕੇ ਕੰਮ ਕਰ ਰਹੇ ਹਾਂ। ਜਿਹੜੇ ਹੋਰ ਕੋਈ ਕਾਮਨਾ ਲੈ ਕੇ ਮੈਂਬਰ ਬਣੇ ਸੀ, ਉਨ੍ਹਾਂ ਦੀ 'ਮੈਨੂੰ ਕੀ ਮਿਲਿਆ?'

ਦੀ ਭੁੱਖ ਕਦੇ ਨਹੀਂ ਮਿਟਣੀ। ਵੈਸੇ ਉਨ੍ਹਾਂ ਨੂੰ ਤਾਂ ਚਾਲੂ ਹੋਣ ਤੇ ਉਹ ਸੱਭ ਕੁੱਝ ਮਿਲ ਵੀ ਜਾਏਗਾ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਬੜੇ ਹਨ, ਜਿਨ੍ਹਾਂ ਨੇ ਸਿਰਫ਼ ਇਸ ਨੂੰ ਹੋਂਦ ਵਿਚ ਆਉਂਦਾ ਵੇਖਣ ਲਈ ਹੀ ਅਪਣਾ ਸੱਭ ਕੁੱਝ ਇਸ ਨੂੰ ਦੇ ਦਿਤਾ, ਉਨ੍ਹਾਂ ਨੂੰ ਕੀ ਮਿਲੇਗਾ? ਜੇ ਕੋਈ ਦੇਵੇਗਾ ਵੀ ਤਾਂ ਉਨ੍ਹਾਂ ਲੈਣਾ ਨਹੀਂ ਕਿਉਂਕਿ ਇਹ ਨਾਨਕੀ ਸੰਸਥਾ ਕੁੱਝ ਲੈਣ ਲਈ ਨਹੀਂ, ਸੱਭ ਕੱਝ ਦੇਣ ਲਈ ਬਣਾਈ ਗਈ ਹੈ। ਇਥੇ ਚੌਧਰ ਵੀ ਬਿਨ ਮੰਗਿਆਂ ਤਾਂ ਮਿਲ ਜਾਏਗੀ (ਕੰਮ ਵੇਖ ਕੇ) ਪਰ ਮੰਗਣ ਵਾਲੇ ਨੂੰ ਕਦੇ ਨਹੀਂ ਮਿਲਣੀ।

ਮੋਟੀ ਗੱਲ ਯਾਦ ਰੱਖਣ ਵਾਲੀ ਇਹੀ ਹੈ ਕਿ ਇਹ ਹੱਦੋਂ ਵੱਧ ਕੁਰਬਾਨੀ ਦੇ ਸਕਣ ਵਾਲਿਆਂ ਦੀ ਸੰਸਥਾ ਹੈ। ਜਿਹੜੇ ਕਹਿੰਦੇ ਹਨ 'ਮੈਨੂੰ ਕੀ ਮਿਲਿਆ', ਉਹ ਸ਼੍ਰੋਮਣੀ ਕਮੇਟੀ ਤੇ ਇਹੋ ਜਹੀਆਂ ਹੋਰ ਜਥੇਬੰਦੀਆਂ ਵਲ ਰੁਖ਼ ਕਰ ਲੈਣ ਤਾ ਬਿਹਤਰ ਰਹੇਗਾ। ਪਰ ਸੱਚ ਇਹ ਵੀ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਸਾਡੇ ਅੰਦਰ ਆ ਚੁਕੇ ਹਨ ਤੇ ਉਨ੍ਹਾਂ ਤੋਂ ਚੌਕਸ ਵੀ ਰਹਿਣਾ ਪਵੇਗਾ ਤੇ ਉਨ੍ਹਾਂ ਦੀ ਛਾਂਟੀ ਵੀ ਕਰਨੀ ਪਵੇਗੀ ਨਹੀਂ ਤਾਂ ਸੰਸਥਾ ਜਿਸ ਮਕਸਦ ਲਈ ਹੋਂਦ ਵਿਚ ਲਿਆਂਦੀ ਗਈ ਹੈ, ਉਹ ਮਕਸਦ ਪੂਰਾ ਨਹੀਂ ਕੀਤਾ ਜਾ ਸਕੇਗਾ।

ਮੇਰਾ ਅਪਣਾ ਤੇ ਹੋਰ ਸਾਰੇ ਕਰਤਾ ਧਰਤਾ ਲੋਕਾਂ ਦਾ ਇਕ ਗੱਲ ਵਲ ਹੀ ਧਿਆਨ ਟਿਕਿਆ ਰਹਿਣਾ ਚਾਹੀਦਾ ਹੈ ਕਿ ਕੋਈ ਗ਼ਲਤ ਬੰਦਾ ਇਸ ਦੀਆਂ ਵਾਗਾਂ ਫੜਨ ਵਿਚ ਕਾਮਯਾਬ ਨਾ ਹੋ ਜਾਵੇ ਤੇ ਸਾਡੇ ਸਾਰਿਆਂ ਦੇ ਮਨਾਂ ਵਿਚ ਕੋਈ ਜ਼ਰਾ ਜਿੰਨੀ ਮੈਲ ਵੀ ਪੈਦਾ ਨਾ ਹੋਵੇ ਤੇ ਇਸ ਦੇ ਇਕ ਪੈਸੇ ਨੂੰ ਵੀ ਅਪਣੇ ਲਈ ਵਰਤਣ ਨੂੰ ਅਸੀ ਦਿਲੋਂ ਮਨੋਂ ਪਾਪ ਮੰਨ ਲਈਏ। ਫਿਰ ਵੇਖਣਾ ਇਹ ਦੁਨੀਆਂ ਦੀਆਂ ਮਹਾਨਤਮ ਸੰਸਥਾਵਾਂ ਵਿਚੋਂ ਇਕ ਬਣ ਕੇ ਰਹੇਗੀ ਤੇ ਤੁਹਾਡੇ ਸਾਹਮਣੇ ਬਣ ਕੇ ਰਹੇਗੀ।

ਇਥੇ ਇਕ ਘਟਨਾ ਦਾ ਜ਼ਿਕਰ ਕਰ ਕੇ ਦਸਣਾ ਚਾਹਾਂਗਾ ਕਿ ਸਾਡੇ ਅੰਦਰ ਕਿਵੇਂ ਅਪਣੇ ਬੰਦੇ ਭੇਜੇ ਜਾਂਦੇ ਰਹੇ ਹਨ। ਮਾਸਕ ਮੀਟਿੰਗਾਂ ਵਿਚ ਸ਼ੁਰੂ ਤੋਂ ਹੀ 150-200 ਬੰਦੇ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ ਤੋਂ ਆ ਜਾਇਆ ਕਰਦੇ ਸਨ ਤੇ 'ਉੱਚਾ ਦਰ' ਦੇ ਸਿਧਾਂਤ ਬਾਰੇ ਵਿਚਾਰਾਂ ਕਰਦੇ ਸਨ। ਅਖ਼ੀਰ ਵਿਚ ਸੱਭ ਦੀ ਗਰੁੱਪ ਫ਼ੋਟੋ ਹੁੰਦੀ ਸੀ ਤੇ ਫਿਰ ਲੰਗਰ। ਇਕ ਵਾਰ ਫ਼ੋਟੋਗਰਾਫ਼ਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ''ਬੜਾ ਕਹਿਣ ਤੇ ਵੀ ਕੁੱਝ ਲੋਕ ਫ਼ੋਟੋ ਖਿਚਵਾਣ ਲਈ ਇਕ ਥਾਂ ਇਕੱਤਰ ਨਹੀਂ ਹੋ ਰਹੇ। ਤੁਸੀ ਇਕ ਅਪੀਲ ਕਰ ਦਿਉ ਤਾਕਿ ਮੈਂ ਅਪਣੀ ਡਿਊਟੀ ਪੂਰੀ ਕਰ ਸਕਾਂ।''

ਮੈਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਫ਼ੋਟੋਗਰਾਫ਼ਰ ਦੀ ਗੱਲ ਸੁਣਨ। ਸਾਰੇ ਉਧਰ ਚਲ ਪਏ ਪਰ ਤਿੰਨ ਚਾਰ ਸਿੰਘ ਇਕ ਕੋਨੇ ਵਿਚ ਖੜੇ ਰਹੇ। ਮੈਂ ਉਨ੍ਹਾਂ ਨੂੰ ਫਿਰ ਬੇਨਤੀ ਕੀਤੀ ਤਾਂ ਇਕ ਸੱਜਣ ਬੋਲਿਆ, ''ਆਪ ਦੀਆਂ ਗੱਲਾਂ ਸੁਣ ਕੇ ਅਸੀ ਵੀ ਆਪ ਦੇ ਪ੍ਰਸ਼ੰਸਕ ਬਣ ਗਏ ਹਾਂ ਪਰ ਤੁਹਾਨੂੰ ਤੇ ਸਿਰਫ਼ ਤੁਹਾਨੂੰ ਦਸ ਸਕਦੇ ਹਾਂ ਕਿ ਸਾਨੂੰ ਸੀਆਈਡੀ ਮਹਿਕਮੇ ਨੇ ਆਪ ਦੀ ਮੀਟਿੰਗ ਦੀ ਰੀਪੋਰਟ ਲੈਣ ਲਈ ਭੇਜਿਆ ਹੈ। ਇਸ ਲਈ ਕ੍ਰਿਪਾ ਕਰ ਕੇ ਨਾ ਸਾਨੂੰ ਫ਼ੋਟੋ ਖਿਚਵਾਉਣ ਲਈ ਆਖੋ ਤੇ ਨਾ ਹੀ ਸਾਡੇ ਬਾਰੇ ਹੋਰ ਕਿਸੇ ਨੂੰ ਕੁੱਝ ਦਸਿਉ।''

ਮੈਂ ਉਨ੍ਹਾਂ ਦੀ ਪਿਠ ਥਾਪੜੀ ਤੇ ਉਨ੍ਹਾਂ ਨੂੰ ਹੋਰ ਕੁੱਝ ਨਾ ਕਿਹਾ। ਇਸੇ ਤਰ੍ਹਾਂ ਗੋਲਕਧਾਰੀਆਂ, ਪੰਥ-ਵਿਰੋਧੀਆਂ, ਨਾਨਕੀ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਵੀ ਸਾਡੇ ਅੰਦਰ ਭੇਜਿਆ ਗਿਆ ਹੈ ਕਿਉਂਕਿ ਅਸੀ ਅੰਦਰ ਆਉਣ ਦੇ ਸਾਰੇ ਦਰਵਾਜ਼ੇ ਖੋਲ੍ਹ ਕੇ ਰੱਖੋ ਹੋਏ ਸਨ। ਜਦ ਵੀ ਲੋੜ ਪਈ, ਇਨ੍ਹਾਂ ਨੂੰ, ਆਨੇ ਬਹਾਨੇ, ਸਾਡੇ ਅੰਦਰ ਰੌਲਾ ਪਾਉਣ, ਧੜੇਬੰਦੀ ਸ਼ੁਰੂ ਕਰਨ, ਤੋਹਮਤਾਂ ਲਾਉਣ ਆਦਿ ਕਈ ਕੰਮਾਂ ਵਾਸਤੇ ਵਰਤਿਆ ਜਾਏਗਾ। ਸੋ ਹੋਸ਼ਿਆਰ ਰਹਿਣ ਦੀ ਲੋੜ ਹੈ। ਤੁਹਾਨੂੰ ਪਤਾ ਹੈ, 'ਦੁਸ਼ਮਣ ਬਾਤ ਕਰੇ ਅਨਹੋਣੀ' ਵਾਲੀ ਹਾਲਤ ਵਿਚ ਕੋਈ ਆ ਜਾਏ ਤਾਂ ਅਪਣੇ ਸਿਰ ਦੇ ਵਾਲ ਕਿਵੇਂ ਪੁੱਟਣ ਲਗਦਾ ਹੈ ਤੇ ਲੋਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ। ਇਕ ਇਨਕਲਾਬੀ ਸੰਸਥਾ ਦੇ ਸਾਰੇ ਹਮਾਇਤੀਆਂ ਤੇ ਮੈਂਬਰਾਂ ਨੂੰ ਸੁਚੇਤ ਹੋ ਕੇ ਰਹਿਣਾ ਹੀ ਪਵੇਗਾ। ਅਕਾਲ ਪੁਰਖ ਤੇ ਬਾਬਾ ਨਾਨਕ ਸਾਡੇ ਨਾਲ ਹਨ।

ਪਹਿਲੇ ਦਿਨ ਵਾਲਾ ਵੱਡਾ ਦਿਲ ਫਿਰ ਕਿਸੇ ਨੇ ਨਾ ਵਿਖਾਇਆ
ਸ: ਪਿਆਰਾ ਸਿੰਘ ਦਾ ਫ਼ੋਨ ਆਇਆ ਕਿ ਮੈਨੂੰ ਵੀ ਨਾਲ ਲੈ ਕੇ ਚਲਿਉ ਤੇ ਪਹਿਲਾਂ ਮੇਰੇ ਘਰ ਆ ਕੇ ਦੋ ਮਿੰਟ ਚਾਹ ਦਾ ਘੁਟ ਪੀ ਕੇ ਜਾਇਉ। ਅਸੀ ਗੱਡੀ ਉਨ੍ਹਾਂ ਦੇ ਘਰ ਵਲ ਮੋੜ ਲਈ ਤੇ ਉਨ੍ਹਾਂ ਨੂੰ ਨਾਲ ਲੈ ਕੇ 'ਉੱਚਾ ਦਰ' ਦੇ ਰੜੇ ਮੈਦਾਨ ਵਿਚ ਪੁੱਜ ਗਏ। ਫ਼ਸਲ ਨਵੀਂ ਨਵੀਂ ਕੱਟੀ ਗਈ ਸੀ ਤੇ ਬਗਲੇ ਪੈਲਾਂ ਪਾ ਰਹੇ ਸਨ - ਜੀਵ ਜੰਤੂਆਂ ਦਾ ਅਪਣਾ ਨਾਸ਼ਤਾ ਲੱਭਣ ਲਈ।

ਸ: ਪਿਆਰਾ ਸਿੰਘ ਮੈਨੂੰ ਮੁਖ਼ਾਤਬ ਹੋ ਕੇ ਬੋਲੇ, ''ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜ਼ਮੀਨ ਤੁਸੀ ਲੈ ਲਉ, ਉਸਾਰੀ ਲਈ ਅਪਣੀ ਸਾਰੀ ਜ਼ਮੀਨ ਵੇਚ ਕੇ ਜੋ ਮਿਲੇਗਾ, ਉਹ ਸਾਰਾ ਪੈਸਾ ਉਸਾਰੀ ਲਈ ਦੇ ਦੇਵਾਂਗਾ। ਮੈਂ ਜ਼ਮੀਨ ਵੇਚ ਦਿਤੀ ਹੈ, ਮੈਨੂੰ 60 ਲੱਖ ਮਿਲਿਆ ਹੈ। ਵਾਅਦੇ ਅਨੁਸਾਰ, ਇਹ ਸਾਰਾ ਪੈਸਾ ਉੱਚਾ ਦਰ ਨੂੰ ਦੇਣਾ ਬਣਦਾ ਹੈ ਪਰ ਜੇ ਤੁਸੀ ਆਗਿਆ ਦਿਉ ਤਾਂ ਅਜੇ 50 ਲੱਖ 'ਉੱਚਾ ਦਰ' ਨੂੰ ਦੇ ਦਿਆਂ ਤੇ 10 ਲੱਖ ਮੈਂ ਕੁੱਝ ਹੋਰ ਗ਼ਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਵਰਤ ਲਵਾਂ?''

ਮੈਂ ਕਿਹਾ, ''ਖ਼ੁਸ਼ੀ ਨਾਲ ਉਨ੍ਹਾਂ ਲੋਕਾਂ ਦੀ ਮਦਦ ਲਈ ਵੀ ਵਰਤੋ ਜਿਨ੍ਹਾਂ ਦੀ ਮਦਦ ਕਰਨੀ ਤੁਸੀ ਜ਼ਰੂਰੀ ਸਮਝਦੇ ਹੋ। 'ਉੱਚਾ ਦਰ ਬਾਬੇ ਨਾਨਕ ਦਾ' ਵੀ ਤਾਂ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਹੀ ਉਸਾਰਿਆ ਜਾਣਾ ਹੈ। ਤੁਹਾਡੇ 50 ਲੱਖ ਵੀ ਸਾਡੇ ਲਈ 5 ਕਰੋੜ ਜਿੰਨੇ ਹਨ।'' ਇਹ ਪਹਿਲੇ ਦਿਨ ਦੀ ਗੱਲ ਹੈ। ਮੈਨੂੰ ਯਕੀਨ ਹੋ ਗਿਆ ਕਿ ਸ: ਪਿਆਰਾ ਸਿੰਘ ਦੀ ਤਰ੍ਹਾਂ ਬਾਬੇ ਨਾਨਕ ਦੇ ਹੋਰ ਵੀ ਬਹੁਤ ਸਾਰੇ ਸਿੱਖ, ਅਪਣੇ ਬਾਬੇ ਦਾ 'ਉੱਚਾ ਦਰ' ਬਣਿਆ ਵੇਖਣ ਲਈ ਖੁਲ੍ਹੇ ਦਿਲ ਨਾਲ ਅੱਗੇ ਆਉਣਗੇ ਤੇ ਅਸੀ ਸ਼ਾਇਦ ਵਕਤ ਤੋਂ ਪਹਿਲਾਂ ਹੀ 'ਉੱਚਾ ਦਰ' ਉਸਾਰ ਕੇ ਮਨੁੱਖਤਾ ਦੀ ਸੇਵਾ ਵਿਚ ਲੱਗ ਸਕਾਂਗੇ।

ਇਹੋ ਜਹੇ ਕਈ ਲੋਕ ਮੈਨੂੰ ਮਿਲ ਗਏ ਜਿਨ੍ਹਾਂ ਨੇ ਕਿਹਾ ਕਿ ਬਿਨਾਂ ਕੋਈ ਪੈਸਾ ਧੇਲਾ ਲਿਆਂ, ਨਿਸ਼ਕਾਮ ਹੋ ਕੇ ਸੇਵਾ ਕਰਨਗੇ ਤਾਕਿ 'ਉੱਚਾ ਦਰ' ਦਾ 100% ਮੁਨਾਫ਼ਾ, ਗ਼ਰੀਬਾਂ ਤੇ ਲੋੜਵੰਦਾਂ ਨੂੰ ਹੀ ਮਿਲ ਸਕੇ। ਪਰ ਅੱਜ ਤਕ ਸ: ਪਿਆਰਾ ਸਿੰਘ 'ਪਿਆਰ' ਵਰਗਾ ਕੋਈ ਹੋਰ ਸਿੱਖ ਅੱਗੇ ਨਹੀਂ ਆਇਆ ਜੋ ਅਪਣਾ ਸੱਭ ਕੁੱਝ ਬਾਬੇ ਨਾਨਕ ਦੇ ਚਰਨਾਂ ਵਿਚ ਰੱਖਣ ਲਈ ਤਿਆਰ ਹੋ ਕੇ ਆਵੇ।

''ਮੈਨੂੰ ਕੀ ਮਿਲਿਆ?'' ਵਾਲਿਆਂ ਨੂੰ ਮੇਰਾ ਜਵਾਬ
ਇਸ ਸਮੇਂ ਇਕ ਹੀ ਗੱਲ ਹੋਰ ਕਰਨ ਵਾਲੀ ਹੈ ਕਿ 'ਉੱਚਾ ਦਰ' ਥੋੜੇ ਸਮੇਂ ਵਿਚ ਚਾਲੂ ਹੋ ਜਾਣਾ ਹੈ। ਅੰਤਮ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਪਰ ਜਿਨ੍ਹਾਂ 'ਕਾਲੀਆਂ ਸ਼ਕਤੀਆਂ' ਨੇ ਬੀਤੇ ਵਿਚ, ਇਸ ਨੂੰ ਹੋਂਦ ਵਿਚ ਆਉਣੋਂ ਰੋਕਣ ਲਈ ਲੱਖ ਕੋਸ਼ਿਸ਼ਾਂ ਕੀਤੀਆਂ, ਉਹ ਹੁਣ ਵੀ ਇਸ ਨੂੰ ਸੌਖਿਆਂ ਨਹੀਂ ਬਰਦਾਸ਼ਤ ਕਰ ਲੈਣਗੀਆਂ ਤੇ ਕਈ 'ਕਮੀਆਂ', ਕਈ 'ਖ਼ਰਾਬੀਆਂ' ਢੂੰਡਣ ਲੱਗ ਜਾਣਗੀਆਂ। ਚਲੋ ਉਨ੍ਹਾਂ ਦਾ ਮੂੰਹ-ਤੋੜ ਜਵਾਬ ਅਸੀ ਦੇ ਲਵਾਂਗੇ, ਸਾਨੂੰ ਪੂਰਾ ਵਿਸ਼ਵਾਸ ਹੈ।

ਪਰ ਡਰ ਇਸ ਗੱਲ ਦਾ ਹੈ ਕਿ ਸਾਡੇ ਅੰਦਰ ਵੀ ਜਿਹੜੇ ਬੰਦੇ ਉਨ੍ਹਾਂ ਨੇ ਵਾੜ ਦਿਤੇ ਹਨ, ਉਹ ਵੀ ਚੈਨ ਨਾਲ ਨਹੀਂ ਬੈਠਣਗੇ। ਸਾਰੇ ਮੈਂਬਰ 'ਉੱਚਾ ਦਰ' ਦੇ ਵਿਚਾਰ ਨਾਲ ਜੁੜਨ ਲਈ 'ਉੱਚਾ ਦਰ' ਵਿਚ ਨਹੀਂ ਆਏ। ਹਰ ਤਰ੍ਹਾਂ ਦੇ ਲੋਕ ਇਸ ਵਿਚ ਆਏ ਹਨ। ਉਹ ਹੁਣ ਵੀ ਗੱਲਾਂ ਕਰਨ ਲੱਗ ਪਏ ਹਨ, 'ਅਸੀ ਇਹ ਕੀਤਾ, ਔਹ ਕੀਤਾ, ਸਾਨੂੰ ਕੀ ਮਿਲਿਆ?' ਵਗ਼ੈਰਾ ਵਗ਼ੈਰਾ। ਮੇਰਾ ਜਵਾਬ ਹੁੰਦਾ ਹੈ ਕਿ ਜਦੋਂ ਅਸੀ 'ਉੱਚਾ ਦਰ' ਦਾ ਵਿਚਾਰ ਚਿਤਵਿਆ ਸੀ ਤਾਂ ਇਹ ਸੋਚ ਕੇ ਹੀ ਚਿਤਵਿਆ ਸੀ ਕਿ ਸਾਡਾ ਭਾਵੇਂ ਸੱਭ ਕੁੱਝ ਲੱਗ ਜਾਏ ਪਰ ਬਾਬੇ ਨਾਨਕ ਦਾ 'ਉੱਚਾ ਦਰ' ਅਗਲੀਆਂ ਪੀੜ੍ਹੀਆਂ ਨੂੰ ਰੂਹਾਨੀਅਤ ਅਤੇ ਦੁਨੀਆਵੀ ਸਹਾਇਤਾ ਦੀ ਛਾਂ ਦੇਣ ਲੱਗ ਜਾਏ ਤਾਂ ਸੱਭ ਕੁੱਝ ਮਿਲ ਗਿਆ ਸਮਝਾਂਗੇ।

ਅਸੀ ਅੱਜ ਵੀ ਏਨਾ ਕੁੱਝ ਮਿਲ ਜਾਣ ਦੀ ਹੀ ਕਾਮਨਾ ਲੈ ਕੇ ਕੰਮ ਕਰ ਰਹੇ ਹਾਂ। ਕਾਮਨਾ ਲੈ ਕੇ ਮੈਂਬਰ ਬਣੇ ਸੀ, ਉਨ੍ਹਾਂ ਦੀ 'ਮੈਨੂੰ ਕੀ ਮਿਲਿਆ?' ਦੀ ਭੁੱਖ ਕਦੇ ਨਹੀਂ ਮਿਟਣੀ। ਵੈਸੇ ਉਨ੍ਹਾਂ ਨੂੰ ਤਾਂ ਚਾਲੂ ਹੋਣ ਤੇ ਉਹ ਸੱਭ ਕੁੱਝ ਮਿਲ ਜਾਏਗਾ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਬੜੇ ਹਨ, ਜਿਨ੍ਹਾਂ ਨੇ ਅਪਣਾ ਸੱਭ ਕੁੱਝ ਇਸ ਨੂੰ ਦੇ ਦਿਤਾ, ਉਨ੍ਹਾਂ ਨੂੰ ਕੀ ਮਿਲੇਗਾ?

ਜੇ ਕੋਈ ਦੇਵੇਗਾ ਵੀ ਤਾਂ ਉਨ੍ਹਾਂ ਲੈਣਾ ਨਹੀਂ ਕਿਉਂਕਿ ਇਹ ਨਾਨਕੀ ਸੰਸਥਾ ਕੁੱਝ ਲੈਣ ਲਈ ਨਹੀਂ, ਸੱਭ ਕੱਝ ਦੇਣ ਲਈ ਬਣਾਈ ਗਈ ਹੈ। ਇਥੇ ਚੌਧਰ ਵੀ ਬਿਨ ਮੰਗਿਆਂ ਤਾਂ ਮਿਲ ਜਾਏਗੀ (ਕੰਮ ਵੇਖ ਕੇ) ਪਰ ਮੰਗਣ ਵਾਲੇ ਨੂੰ ਕਦੇ ਨਹੀਂ ਮਿਲਣੀ। ਮੋਟੀ ਗੱਲ ਯਾਦ ਰੱਖਣ ਵਾਲੀ ਇਹੀ ਹੈ ਕਿ ਇਹ ਹੱਦੋਂ ਵੱਧ ਕੁਰਬਾਨੀ ਦੇ ਸਕਣ ਵਾਲਿਆਂ ਦੀ ਸੰਸਥਾ ਹੈ। ਜਿਹੜੇ ਕਹਿੰਦੇ ਹਨ 'ਮੈਨੂੰ ਕੀ ਮਿਲਿਆ', ਉਹ ਸ਼੍ਰੋਮਣੀ ਕਮੇਟੀ ਤੇ ਇਹੋ ਜਹੀਆਂ ਹੋਰ ਜਥੇਬੰਦੀਆਂ ਵਲ ਰੁਖ਼ ਕਰ ਲੈਣ ਤਾ ਬਿਹਤਰ ਰਹੇਗਾ।