ਆਜ਼ਾਦੀ ਮਗਰੋਂ ਮਾ. ਤਾਰਾ ਸਿੰਘ ਨੇ ਸਿੱਖ ‘ਸ਼ਡੂਲ ਕਾਸਟਾਂ’ ਲਈ ਉਹ ਹੱਕ ਕਿਵੇਂ ਪ੍ਰਾਪਤ ਕੀਤੇ ਜੋ ਕੇਵਲ ਹਿੰਦੂ ਸ਼ਡੂਲ ਕਾਸਟਾਂ ਨੂੰ ਦਿਤੇ ਗਏ ਸਨ?
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਸਾਹਿਬਜ਼ਾਦਿਆਂ ਤੇ ਸਿੱਖ ਬੰਦੀਆਂ ਦੀ ਰਿਹਾਈ ਵਰਗੇ ਮਾਮਲਿਆਂ ’ਚ ਜੇਤੂ ਰਹਿਣ ਲਈ ਉਸ ਲੜਾਈ ਨੂੰ ਫਿਰ ਤੋਂ ਯਾਦ ਕਰਨਾ ਬਹੁਤ ਜ਼ਰੂਰੀ!
ਮੈਨੂੰ ਯਕੀਨ ਹੈ, ਸਿੱਖਾਂ ਨੂੰ ਇਹ ਘਟਨਾ ਯਾਦ ਵੀ ਨਹੀਂ ਰਹੀ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਅਪਣੀਆਂ ਚੰਗੀਆਂ ਗੱਲਾਂ ਭੁੱਲ ਜਾਣ ਤੇ ਬੁਰੀਆਂ ਨੂੰ ਯਾਦ ਰੱਖਣ ਦੀ ਗੁੜ੍ਹਤੀ ਹੀ ਮਿਲੀ ਹੋਈ ਹੈ। ਪਰ ਇਸ ਤੋਂ ਸਬਕ ਲੈ ਕੇ ਹੀ ਕੌਮੀ ਜਿੱਤ ਪ੍ਰਾਪਤ ਕਰਨ ਦਾ ਮੁਢ ਵੀ ਫਿਰ ਤੋਂ ਬੱਝ ਸਕਦਾ ਹੈ। ਰਾਹੁਲ ਗਾਂਧੀ ਨੇ ਵੀ ਕਾਂਗਰਸ ਨੂੰ ਜੀਵਤ ਕਰਨ ਲਈ ਉਹੀ ਰਾਹ ਅਪਣਾਇਆ ਹੈ।
ਮੈਂ ਵੇਖ ਰਿਹਾ ਹਾਂ, ਬੰਦੀਆਂ ਦੀ ਜੇਲ੍ਹਾਂ ’ਚੋਂ ਰਿਹਾਈ ਕਰਵਾਉਣ ਦਾ ਮਾਮਲਾ ਹੋਵੇ ਜਾਂ ਸਾਹਿਬਜ਼ਾਦਿਆਂ ਨੂੰ ‘ਵੀਰ ਬਾਲਕ’ ਕਹਿਣ ਦਾ ਜਾਂ ਫ਼ੌਜੀਆਂ ਲਈ ਹੈਲਮੈਟ ਦਾ, ਸਾਡੇ ਅਜੋਕੇ ਸਿਆਸੀ ਲੋਕਾਂ ਦੀ ਬਹੀ ਕੜ੍ਹੀ ਵਿਚ ਕੁੱਝ ਦਿਨ ਹੀ ਉਬਾਲਾ ਆਉਂਦਾ ਹੈ ਤੇ ਫਿਰ ਝੱਗ ਵਾਂਗ ਬਹਿ ਜਾਂਦਾ ਹੈ। ਸਿੱਖ ਲੀਡਰਸ਼ਿਪ ਆਰਾਮ-ਪ੍ਰਸਤ ਹੋ ਗਈ ਹੈ। ਉਹ ਇਸ ਅਸੂਲ ਉਤੇ ਅਮਲ ਕਰਦੀ ਲਗਦੀ ਹੈ ਕਿ ‘‘ਚਾਰ ਦਿਨ ਰੱਜ ਕੇ ਡਰਾਉ ਤੇ ਜੇ ਹਾਕਮ ਨਾ ਡਰਨ ਤਾਂ ਪੰਜਵੇਂ ਦਿਨ ਆਪ ਡਰ ਕੇ ਸੱਭ ਕੁੱਝ ਭੁਲ ਜਾਉ।’’ ਸੋ ਕੋਈ ਪ੍ਰਾਪਤੀ ਨਹੀਂ ਹੋ ਰਹੀ। 1966 ਤੋਂ ਬਾਅਦ ਕੋਈ ਇਕ ਵੀ ਕੌਮੀ ਪ੍ਰਾਪਤੀ ਹੋਈ ਹੋਵੇ ਤਾਂ ਦੱਸੋ। ਇਕੋ ‘ਪ੍ਰਾਪਤੀ’ ਗਿਣੀ ਜਾ ਸਕਦੀ ਹੈ ਕਿ ਅਸੀ ਦਿੱਲੀ ਵਿਚ ਵੀ ਵਜ਼ੀਰੀਆਂ ਪ੍ਰਾਪਤ ਕੀਤੀਆਂ (ਇਕ ਪ੍ਰਵਾਰ ਲਈ) ਤੇ ਪੰਜਾਬ ਵਿਚ ਵੀ ਤੇ ਬਦਲੇ ਵਿਚ ਸਿੱਖਾਂ ਦੀਆਂ ਕੌਮੀ ਮੰਗਾਂ ਬਾਰੇ ਕੰਨ ਵਿਚ ਰੂੰ ਪਾਈ ਰੱਖੀ ਤੇ ਮੂੰਹ ਤੇ ਪੱਟੀ ਬੰਨ੍ਹੀ ਰੱਖੀ!! ਆਖੋ ਸਤਿਨਾਮ!!!
ਇਸ ਤਰ੍ਹਾਂ ਜਿੱਤੀ ਦੀਆਂ ਨੇ ‘ਅਸੰਭਵ’ ਲਗਦੀਆਂ ਲੜਾਈਆਂ
ਮਾ. ਤਾਰਾ ਸਿੰਘ ਨੇ ਮੰਗ ਰੱਖ ਦਿਤੀ ਕਿ ਸ਼ਡੂਲਡ ਕਾਸਟ ਸਿੱਖਾਂ ਨੂੰ ਵੀ ਉਹੀ ਹੱਕ ਦਿਤੇ ਜਾਣ ਜੋ ਹਿੰਦੂ ਸ਼ਡੂਲਡ ਕਾਸਟਾਂ ਨੂੰ ਦਿਤੇ ਗਏ ਹਨ। ਨਹਿਰੂ ਤੇ ਪਟੇਲ ਨੇ ਸਾਫ਼ ਨਾਂਹ ਕਰ ਦਿਤੀ। ਪਟੇਲ ਤਾਂ ਗਰਜ ਕੇ ਪੈ ਗਿਆ ਕਿ ‘‘ਜਦ ਸਿੱਖ ਧਰਮ ਜਾਤ-ਪਾਤ ਨੂੰ ਮੰਨਦਾ ਹੀ ਨਹੀਂ ਤਾਂ ਤੁਸੀ ਕਿਹੜੇ ਮੂੰਹ ਨਾਲ ਸ਼ਡੂਲਡ ਕਾਸਟ ਸਿੱਖਾਂ ਦੀ ਗੱਲ ਕਰਦੇ ਹੋ? ਸ਼ਡੂਲ ਕਾਸਟ ਕੇਵਲ ਹਿੰਦੂ ਹੀ ਹੋ ਸਕਦੇ ਹਨ ਜੋ ਜਾਤ-ਪਾਤ ਨੂੰ ਮੰਨਦੇ ਹਨ।’’
ਪਟੇਲ ਦੀ ਦਲੀਲ ਵਿਚ ਵੀ ਵਜ਼ਨ ਸੀ ਤੇ ਸਾਰੇ ਅਖ਼ਬਾਰ ਪਟੇਲ ਦੀ ਹਮਾਇਤ ਵਿਚ ਡੱਟ ਗਏ। ਮਾ. ਤਾਰਾ ਸਿੰਘ ਨੇ ਜਵਾਬੀ ਦਲੀਲ ਦਿਤੀ ਕਿ ‘‘ਜ਼ਮੀਨੀ ਹਕੀਕਤਾਂ ਵਲ ਵੇਖੀਏ ਤਾਂ ਸ਼ਡੂਲ ਕਾਸਟ ਉਹੀ ਹੁੰਦਾ ਹੈ ਜਿਸ ਨੂੰ ਸਮਾਜ ਸ਼ਡੂਲ ਕਾਸਟ ਮੰਨਦਾ ਹੈ ਤੇ ਸਮਾਜ ਵਲੋਂ ‘ਸ਼ਡੂਲ ਕਾਸਟ’ ਮੰਨੇ ਜਾਂਦੇ ਸਿੱਖਾਂ ਪ੍ਰਤੀ ਵੀ ਸਾਰਾ ਦੇਸ਼ ਉਹੀ ਵਤੀਰਾ ਧਾਰਨ ਕਰਦਾ ਹੈ ਜੋ ਹਿੰਦੂ ਸ਼ਡੂਲ ਕਾਸਟਾਂ ਪ੍ਰਤੀ ਕਰਦਾ ਹੈ। ਆਜ਼ਾਦ ਦੇਸ਼ਾਂ ਦੀਆਂ ਸਰਕਾਰਾਂ ਕੇਵਲ ਟੈਕਨੀਲ ਨੁਕਤਿਆਂ ਦੇ ਸਹਾਰੇ ਹੀ ਨਹੀਂ ਚਲਦੀਆਂ, ਜ਼ਮੀਨੀ ਹਕੀਕਤਾਂ ਦਾ ਵੀ ਧਿਆਨ ਰਖਦੀਆਂ ਹਨ। ਇਸ ਤਰ੍ਹਾਂ ਕੀਤਿਆਂ ਹੀ ਇਨਸਾਫ਼ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਦੇਸ਼ ਦਾ ਸਮਾਜ ਹਿੰਦੂ ਤੇ ਸਿੱਖ ਸ਼ਡੂਲਡ ਕਾਸਟ ਵਿਚ ਕੋਈ ਫ਼ਰਕ ਨਹੀਂ ਕਰਦਾ, ਸਰਕਾਰ ਵੀ ਨਾ ਕਰੇ। ਜ਼ਮੀਨੀ ਹਕੀਕਤ ਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਹੈ।’’
ਪਿਛਲੇ ਹਫ਼ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਬੜੇ ਉਤਸ਼ਾਹ ਤੇ ਉਮਾਹ ਨਾਲ ਮਨਾਏ ਗਏ। ਸਾਹਿਬਜ਼ਾਦਿਆਂ ਬਾਰੇ ਇਸ ਵਾਰ ਭਾਰਤ ਸਰਕਾਰ ਨੇ ਵੀ ਸਮਾਗਮ ਰੱਖੇ, ਪੂਰਾ ਮਹੀਨਾ ਸਾਹਿਬਜ਼ਾਦਿਆਂ ਬਾਰੇ ਕੰਨਾਂ ਵਿਚ ਉਸ ਚਰਚਾ ਦੀਆਂ ਆਵਾਜ਼ਾਂ ਹੀ ਪੈਂਦੀਆਂ ਰਹੀਆਂ ਜੋ ਭਾਰਤ ਸਰਕਾਰ ਵਲੋਂ ਸਾਹਿਬਜ਼ਾਦਿਆਂ ਨੂੰ ‘ਵੀਰ ਬਾਲ’ ਕਹਿ ਕੇ ਇਹ ਸਮਾਗਮ ਰੱਖੇ ਜਾਣ ਅਤੇ ਅਕਾਲੀਆਂ, ਸ਼੍ਰੋਮਣੀ ਕਮੇਟੀ ਵਲੋਂ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਬਹਿਸ ਵਿਚੋਂ ਨਿਕਲੀਆਂ। ਮੈਨੂੰ ਪਤਾ ਸੀ ਕਿ ਇਸ ਵਿਚੋਂ ਨਿਕਲਣਾ ਤਾਂ ਕੁੱਝ ਨਹੀਂ ਕਿਉਂਕਿ ਧਰਮ ਦੇ ਨਾਂ ਤੇ ਦੋਵੇਂ ਪਾਸਿਉਂ ਰਾਜਸੀ ਰੋਟੀਆਂ ਸੇਕੀਆਂ ਜਾ ਰਹੀਆਂ ਹੋਣ ਤਾਂ ਵਿਚੋਂ ਨਿਕਲਿਆ ਕਦੇ ਵੀ ਕੁੱਝ ਨਹੀਂ ਕਰਦਾ ਤੇ ਥੋੜੇ ਦਿਨਾਂ ਬਾਅਦ ‘ਰਾਤ ਗਈ ਬਾਤ ਗਈ’ ਵਾਲੀ ਹਾਲਤ ਬਣ ਜਾਂਦੀ ਹੈ। ਜੇ ਨਿਰਾ ਧਾਰਮਕ ਰੋਸ ਦਾ ਮਾਮਲਾ ਹੀ ਹੁੰਦਾ ਤਾਂ ਗੁਰਪੁਰਬ ਦੇ ਸਮਾਗਮਾਂ ਦੇ ਨਾਲ ਹੀ ਚੁਪ ਚਾਂ ਨਾ ਛਾ ਜਾਂਦੀ ਸਗੋਂ ਗ਼ਲਤੀ ਵਿਚ ਸੁਧਾਰ ਕਰਨ ਲਈ ਕੋਈ ਵੱਡਾ ਪ੍ਰੋਗਰਾਮ ਉਲੀਕ ਕੇ ਉਠਦੇ।
ਮਾ. ਤਾਰਾ ਸਿੰਘ ਜਦੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਰਵੇ-ਸਰਵਾ ਸਨ ਤਾਂ ਦਲਿਤ (ਸ਼ਡੂਲਡ ਕਾਸਟ) ਸਿੱਖਾਂ ਨੇ ਵੇਖਿਆ ਕਿ ਹਿੰਦੂ ਸ਼ਡੂਲਡ ਕਾਸਟਾਂ ਨੂੰ ਕਾਨੂੰਨ ਤੇ ਸੰਵਿਧਾਨ ਨੇ ਕੁੱਝ ਵੱਡੀਆਂ ਰਿਆਇਤਾਂ ਦੇ ਦਿਤੀਆਂ ਸਨ ਜੋ ਸਿੱਖ ਸ਼ਡੂਲਡ ਕਾਸਟਾਂ ਨੂੰ ਨਹੀਂ ਸਨ ਦਿਤੀਆਂ ਗਈਆਂ। ਉਨ੍ਹਾਂ ਨੇ ਮਾ. ਤਾਰਾ ਸਿੰਘ ਤਕ ਪਹੁੰਚ ਕੀਤੀ ਤੇ ਕਿਹਾ ਕਿ ਮਾਸਟਰ ਜੀ ਤੋਂ ਬਿਨਾਂ, ਹੋਰ ਕੋਈ ਉਨ੍ਹਾਂ ਦੀ ਲੜਾਈ ਨਹੀਂ ਲੜ ਸਕਦਾ, ਨਾ ਜਿੱਤ ਕੇ ਹੀ ਦੇ ਸਕਦਾ ਹੈ।
ਮਾ. ਤਾਰਾ ਸਿੰਘ ਨੇ ਮੰਗ ਰੱਖ ਦਿਤੀ ਕਿ ਸ਼ਡੂਲਡ ਕਾਸਟ ਸਿੱਖਾਂ ਨੂੰ ਵੀ ਉਹੀ ਹੱਕ ਦਿਤੇ ਜਾਣ ਜੋ ਹਿੰਦੂ ਸ਼ਡੂਲਡ ਕਾਸਟਾਂ ਨੂੰ ਦਿਤੇ ਗਏ ਹਨ। ਨਹਿਰੂ ਤੇ ਪਟੇਲ ਨੇ ਸਾਫ਼ ਨਾਂਹ ਕਰ ਦਿਤੀ। ਪਟੇਲ ਤਾਂ ਗਰਜ ਕੇ ਪੈ ਗਿਆ ਕਿ ‘‘ਜਦ ਸਿੱਖ ਧਰਮ ਜਾਤ-ਪਾਤ ਨੂੰ ਮੰਨਦਾ ਹੀ ਨਹੀਂ ਤਾਂ ਤੁਸੀ ਕਿਹੜੇ ਮੂੰਹ ਨਾਲ ਸ਼ਡੂਲਡ ਕਾਸਟ ਸਿੱਖਾਂ ਦੀ ਗੱਲ ਕਰਦੇ ਹੋ? ਸ਼ਡੂਲ ਕਾਸਟ ਕੇਵਲ ਹਿੰਦੂ ਹੀ ਹੋ ਸਕਦੇ ਹਨ ਜੋ ਜਾਤ-ਪਾਤ ਨੂੰ ਮੰਨਦੇ ਹਨ।’’
ਪਟੇਲ ਦੀ ਦਲੀਲ ਵਿਚ ਵੀ ਵਜ਼ਨ ਸੀ ਤੇ ਸਾਰੇ ਅਖ਼ਬਾਰ ਪਟੇਲ ਦੀ ਹਮਾਇਤ ਵਿਚ ਡੱਟ ਗਏ। ਮਾ. ਤਾਰਾ ਸਿੰਘ ਨੇ ਜਵਾਬੀ ਦਲੀਲ ਦਿਤੀ ਕਿ ‘‘ਜ਼ਮੀਨੀ ਹਕੀਕਤਾਂ ਵਲ ਵੇਖੀਏ ਤਾਂ ਸ਼ਡੂਲ ਕਾਸਟ ਉਹੀ ਹੁੰਦਾ ਹੈ ਜਿਸ ਨੂੰ ਸਮਾਜ ਸ਼ਡੂਲ ਕਾਸਟ ਮੰਨਦਾ ਹੈ ਤੇ ਸਮਾਜ ਵਲੋਂ ‘ਸ਼ਡੂਲ ਕਾਸਟ’ ਮੰਨੇ ਜਾਂਦੇ ਸਿੱਖਾਂ ਪ੍ਰਤੀ ਵੀ ਸਾਰਾ ਦੇਸ਼ ਉਹੀ ਵਤੀਰਾ ਧਾਰਨ ਕਰਦਾ ਹੈ ਜੋ ਹਿੰਦੂ ਸ਼ਡੂਲ ਕਾਸਟਾਂ ਪ੍ਰਤੀ ਕਰਦਾ ਹੈ। ਆਜ਼ਾਦ ਦੇਸ਼ਾਂ ਦੀਆਂ ਸਰਕਾਰਾਂ ਕੇਵਲ ਟੈਕਨੀਲ ਨੁਕਤਿਆਂ ਦੇ ਸਹਾਰੇ ਹੀ ਨਹੀਂ ਚਲਦੀਆਂ, ਜ਼ਮੀਨੀ ਹਕੀਕਤਾਂ ਦਾ ਵੀ ਧਿਆਨ ਰਖਦੀਆਂ ਹਨ। ਇਸ ਤਰ੍ਹਾਂ ਕੀਤਿਆਂ ਹੀ ਇਨਸਾਫ਼ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਦੇਸ਼ ਦਾ ਸਮਾਜ ਹਿੰਦੂ ਤੇ ਸਿੱਖ ਸ਼ਡੂਲਡ ਕਾਸਟ ਵਿਚ ਕੋਈ ਫ਼ਰਕ ਨਹੀਂ ਕਰਦਾ, ਸਰਕਾਰ ਵੀ ਨਾ ਕਰੇ। ਜ਼ਮੀਨੀ ਹਕੀਕਤ ਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਹੈ।’’
ਮਾ. ਤਾਰਾ ਸਿੰਘ ਦੀ ਦਲੀਲ ਵੀ ਬੜੀ ਵਜ਼ਨਦਾਰ ਸੀ ਪਰ ਪਟੇਲ ਅੜਿਆ ਰਿਹਾ ਤੇ ਤਕਨੀਕੀ ਨੁਕਤਾ ਹੀ ਦੁਹਰਾਉਂਦਾ ਰਿਹਾ ਕਿ ‘‘ਜਦ ਸਿੱਖ ਧਰਮ ਜਾਤ-ਪਾਤ ਨੂੰ ਮੰਨਦਾ ਹੀ ਨਹੀਂ ਤਾਂ ਸਰਕਾਰ ਕਿਉਂ ਮੰਨੇ ਕਿ ਫ਼ਲਾਣੇ ਸਿੱਖ ੳੱੁਚੀ ਜਾਤ ਦੇ ਹਨ ਤੇ ਫ਼ਲਾਣੇ ਸਿੱਖ ਛੋਟੀ ਜਾਤ ਦੇ?’’ਸ਼ਡੂਲਡ ਕਾਸਟ ਸਿੱਖ ਉਦਾਸ ਹੋ ਗਏ ਕਿਉਂਕਿ ਹਿੰਦੂ ਸ਼ਡੂਲ ਕਾਸਟਾਂ ਵਾਂਗ ਉਹ ਵੀ ਬਹੁਤ ਗ਼ਰੀਬ ਸਨ ਤੇ ਸਦੀਆਂ ਤੋਂ ਲਤਾੜੇ ਜਾ ਰਹੇ ਸਨ। ਜੇ ਉਨ੍ਹਾਂ ਨੂੰ ਵੀ ਉਹ ਰਿਆਇਤਾਂ ਨਾ ਮਿਲੀਆਂ ਜੋ ਹਿੰਦੂ ਸ਼ਡੂਲਡ ਕਾਸਟਾਂ ਨੂੰ ਦੇ ਦਿਤੀਆਂ ਗਈਆਂ ਸਨ ਤਾਂ ਸਿੱਖ ਬਣੇ ਰਹਿਣਾ ਕਈਆਂ ਲਈ ਬੜਾ ਔਖਾ ਹੋ ਜਾਏਗਾ। ਉਹ ਫਿਰ ਮਾ. ਤਾਰਾ ਸਿੰਘ ਕੋਲ ਗਏ ਤੇ ਕੁੱਝ ਕਰਨ ਲਈ ਕਿਹਾ।
ਮਾ. ਤਾਰਾ ਸਿੰਘ ਨੇ ਫ਼ੈਸਲਾ ਕਰ ਲਿਆ ਕਿ ਇਹ ਧੱਕਾ ਖ਼ਤਮ ਕਰਵਾ ਕੇ ਹੀ ਰਹਿਣਾ ਹੈ। ਸੋ ਉਨ੍ਹਾਂ ਨੇ ਸਿਰ ’ਤੇ ਕਫ਼ਨ ਬੰਨ੍ਹ ਕੇ ਇਕ ਜੱਥੇ ਨਾਲ ਅੰਮ੍ਰਿਤਸਰ ਤੋਂ ਦਿੱਲੀ ਤਕ ਯਾਤਰਾ ਆਰੰਭੀ ਤੇ ਹਰ ਪਿੰਡ, ਹਰ ਸ਼ਹਿਰ ਵਿਚ ਦੀਵਾਨ ਸਜਾ ਕੇ ਦਸਦੇ ਗਏ ਕਿ ‘‘ਸਰਕਾਰ ਜੋ ‘ਦਲੀਲਬਾਜ਼ੀ’ ਕਰ ਰਹੀ ਹੈ, ਉਸ ਦਾ ਮਕਸਦ ਕੇਵਲ ਇਹ ਹੈ ਕਿ ਜੋ ਫ਼ਾਇਦਾ ਹਿੰਦੂ ਗ਼ਰੀਬਾਂ ਨੂੰ ਮਿਲ ਰਿਹਾ ਹੈ, ਉਹ ਸਿੱਖ ਗ਼ਰੀਬਾਂ ਨੂੰ ਮਿਲਣੋਂ ਕਿਹੜੀ ਢੁਚਰਬਾਜ਼ੀ ਨਾਲ ਰੋਕਿਆ ਜਾਵੇ?’’ ਮੈਂ ਉਸ ਵੇਲੇ ਸਕੂਲ ਵਿਚ ਪੜ੍ਹਦਾ ਸੀ ਤੇ ਮੇਰੇ ਸ਼ਹਿਰ (ਯਮੁਨਾ ਨਗਰ) ਵਿਚ ਜਦ ਇਹ ਜੱਥਾ ਆਇਆ ਤਾਂ ਮੈਂ ਦੀਵਾਨ ਵਿਚ ਬੈਠ ਕੇ ਆਪ ਸਾਰੀਆਂ ਤਕਰੀਰਾਂ ਸੁਣੀਆਂ ਸਨ।
ਸੰਖੇਪ ਵਿਚ, ਆਜ਼ਾਦ ਹਿੰਦੁਸਤਾਨ ਦਾ ਇਹ ‘ਅਸੰਭਵ’ ਜਿਹਾ ਮੋਰਚਾ ਮਾ. ਤਾਰਾ ਸਿੰਘ ਨੇ ਅਖ਼ੀਰ ਜਿੱਤ ਹੀ ਲਿਆ ਕਿਉਂਕਿ ਉਹ ਦੋ ਚਾਰ ਬਿਆਨ ਦੇ ਕੇ ਹੀ ਚੁਪ ਨਹੀਂ ਸਨ ਕਰ ਗਏ ਸਗੋਂ ਜਿੱਤ ਪ੍ਰਾਪਤ ਹੋਣ ਤਕ ਸੜਕਾਂ ’ਤੇ ਚਲਦੇ ਹੀ ਰਹੇ ਸਨ ਤੇ ਜਿੱਤ ਪ੍ਰਾਪਤ ਕਰ ਕੇ ਹੀ ਦਿੱਲੀ ਤੋਂ ਅੰਮ੍ਰਿਤਸਰ ਪਰਤੇ ਸਨ। ਹੁਣ ਵੀ ਘੱਟ ਗਿਣਤੀਆਂ ਵਾਲੇ ਜਿੱਤ ਇਸ ਤਰ੍ਹਾਂ ਹੀ ਪ੍ਰਾਪਤ ਕਰ ਸਕਦੇ ਹਨ, ਬਿਆਨਬਾਜ਼ੀ ਕਰ ਕੇ ਤੇ ਘਰਾਂ ਵਿਚ ਬੈਠ ਕੇ ਨਹੀਂ। ਕਿਸਾਨਾਂ ਨੇ ਦੋ ਸਾਲ ਘਰੋਂ ਬੇਘਰ ਹੋ ਕੇ ‘ਕਾਲੇ ਕਾਨੂੰਨ’ ਵਾਪਸ ਕਰਵਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਸੀ। ਸਫ਼ਲਤਾ, ਸੰਘਰਸ਼ ਕਰਨ ਵਾਲਿਆਂ ਨੂੰ ਹੀ ਮਿਲਦੀ ਹੈ, ਆਰਾਮ ਕਰਨ ਵਾਲਿਆਂ ਨੂੰ ਨਹੀਂ। ਮੈਨੂੰ ਯਕੀਨ ਹੈ, ਸਿੱਖਾਂ ਨੂੰ ਇਹ ਘਟਨਾ ਯਾਦ ਵੀ ਨਹੀਂ ਰਹੇਗੀ ਕਿਉਂਕਿ ਉਨ੍ਹਾਂ ਨੂੰ ਅਪਣੀਆਂ ਚੰਗੀਆਂ ਗੱਲਾਂ ਭੁੱਲ ਜਾਣ ਤੇ ਬੁਰੀਆਂ ਨੂੰ ਯਾਦ ਰੱਖਣ ਦੀ ਗੁੜ੍ਹਤੀ ਹੀ ਮਿਲੀ ਹੋਈ ਹੈ।
ਮੈਂ ਵੇਖ ਰਿਹਾ ਹਾਂ, ਬੰਦੀਆਂ ਦੀ ਜੇਲ੍ਹਾਂ ’ਚੋਂ ਰਿਹਾਈ ਕਰਵਾਉਣ ਦਾ ਮਾਮਲਾ ਹੋਵੇ ਜਾਂ ਸਾਹਿਬਜ਼ਾਦਿਆਂ ਨੂੰ ‘ਵੀਰ ਬਾਲਕ’ ਕਹਿਣ ਦਾ ਜਾਂ ਸਿੱਖ ਫ਼ੌਜੀਆਂ ਲਈ ਲੋਹ-ਟੋਪ ਪਹਿਨਣ ਦਾ, ਸਾਡੇ ਸਿਆਸੀ ਲੋਕਾਂ ਦੀ ਬਹੀ ਕੜ੍ਹੀ ਵਿਚ ਕੁੱਝ ਦਿਨ ਹੀ ਉਬਾਲਾ ਆਉਂਦਾ ਹੈ ਤੇ ਫਿਰ ਝੱਗ ਵਾਂਗ ਬਹਿ ਜਾਂਦਾ ਹੈ। ਸਿੱਖ ਲੀਡਰਸ਼ਿਪ ਆਰਾਮ-ਪ੍ਰਸਤ ਹੋ ਗਈ ਹੈ। ਉਹ ਇਸ ਅਸੂਲ ਉਤੇ ਅਮਲ ਕਰਦੀ ਲਗਦੀ ਹੈ ਕਿ ‘‘ਚਾਰ ਦਿਨ ਰੱਜ ਕੇ ਡਰਾਉ ਤੇ ਜੇ ਹਾਕਮ ਨਾ ਡਰਨ ਤਾਂ ਪੰਜਵੇਂ ਦਿਨ ਆਪ ਡਰ ਕੇ ਸੱਭ ਕੁੱਝ ਭੁਲ ਜਾਉ।’’ ਸੋ ਕੋਈ ਪ੍ਰਾਪਤੀ ਨਹੀਂ ਹੋ ਰਹੀ। 1966 ਤੋਂ ਬਾਅਦ ਕੋਈ ਇਕ ਵੀ ਕੌਮੀ ਪ੍ਰਾਪਤੀ ਹੋਈ ਹੋਵੇ ਤਾਂ ਦੱਸੋ। ਇਕੋ ‘ਪ੍ਰਾਪਤੀ’ ਗਿਣੀ ਜਾ ਸਕਦੀ ਹੈ ਕਿ ਅਸੀ ਦਿੱਲੀ ਵਿਚ ਵੀ ਵਜ਼ੀਰੀਆਂ ਪ੍ਰਾਪਤ ਕੀਤੀਆਂ (ਇਕ ਪ੍ਰਵਾਰ ਲਈ) ਤੇ ਪੰਜਾਬ ਵਿਚ ਵੀ ਤੇ ਬਦਲੇ ਵਿਚ ਸਿੱਖਾਂ ਦੀਆਂ ਕੌਮੀ ਮੰਗਾਂ ਬਾਰੇ ਕੰਨ ਵਿਚ ਰੂੰ ਪਾਈ ਰੱਖੀ ਤੇ ਮੂੰਹ ’ਤੇ ਪੱਟੀ ਬੰਨ੍ਹੀ ਰੱਖੀ!! ਆਖੋ ਸਤਿਨਾਮ!!!