ਅਕਾਲੀ ਬਨਾਮ ਕਾਂਗਰਸ ਤੇ ਅਕਾਲੀ ਬਨਾਮ ਬੀ.ਜੇ.ਪੀ.

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਾਲ ਤਖ਼ਤ ਤੇ ਬਣਾਈ ਗਈ ਪੰਥਕ ਪਾਰਟੀ ਕਿਸੇ ਦੂਜੀ ਪਾਰਟੀ ਨਾਲ ਪਤੀ ਪਤਨੀ ਦਾ ਰਿਸ਼ਤਾ ਕਾਇਮ ਕਰ ਕੇ ਕਿਥੋਂ ਤਕ ਜਾ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ?

Congress BJP And Shiromani Akali Dal

ਬਰਗਾੜੀ ਤੇ ਬਹਿਬਲ ਕਲਾਂ ਕਾਂਡ ਨੇ ਕਈ ਬੜੇ ਮਾੜੇ ਦ੍ਰਿਸ਼ ਵਿਖਾਏ ਹਨ ਅਤੇ ਗੁਰਬਾਣੀ ਦੇ ਜਾਣ ਬੁੱਝ ਕੇ ਕੀਤੇ ਅਪਮਾਨ ਤੋਂ ਲੈ ਕੇ ਨੌਜੁਆਨਾਂ ਦੀਆਂ ਸ਼ਹੀਦੀਆਂ ਅਤੇ ਸੰਗਤ ਦੀ ਅੰਨ੍ਹੀ ਮਾਰ-ਕੁੱਟ ਦੇ ਭਿਆਨਕ ਦ੍ਰਿਸ਼ ਵੀ ਵੇਖਣੇ ਪਏ। ਕੁਦਰਤੀ ਤੌਰ ਤੇ ਵਕਤ ਦੇ ਹਾਕਮ ਨੂੰ ਹੀ ਇਸ ਸੱਭ ਕੁੱਝ ਦਾ ਜ਼ਿੰਮੇਵਾਰ ਮੰਨਿਆ ਜਾਣਾ ਸੀ। ਹਾਕਮ ਨੇ ਅੱਗੋਂ ਇਹ ਸੋਚ ਕੇ, ਲੋਕ-ਆਵਾਜ਼ ਦੀ ਪ੍ਰਵਾਹ ਹੀ ਕੋਈ ਨਾ ਕੀਤੀ ਕਿ ਚਾਰ ਦਿਨ ਦੀ 'ਲਾਲਾ ਲਾਲਾ' ਕਰਨ ਮਗਰੋਂ ਲੋਕ ਭੁੱਲ ਜਾਣਗੇ ਤੇ ਮਾਮਲਾ ਆਪੇ ਖ਼ਤਮ ਹੋ ਜਾਏਗਾ, ਇਸ ਲਈ ਮਾਮਲੇ ਨੂੰ ਲਟਕਾ ਦਿਉ ਤੇ ਭੁੱਲ ਜਾਉ।

ਹਾਕਮ ਲੋਕ ਅਪਣੀ ਮਨ-ਆਈ ਕਰਨ ਵਿਚ ਕਾਮਯਾਬ ਵੀ ਹੋ ਜਾਂਦੇ ਜੇ ਚੋਣਾਂ ਵਿਚ ਉਨ੍ਹਾਂ ਨੂੰ ਹਾਰ ਨਾ ਹੋ ਜਾਂਦੀ ਤੇ ਉਹ ਗੱਦੀ ਤੋਂ ਉਤਰਨ ਲਈ ਮਜਬੂਰ ਨਾ ਹੋ ਗਏ ਹੁੰਦੇ। ਪੰਜਾਬ ਵਿਚ 'ਅਣਪਛਾਤੀਆਂ ਲਾਸ਼ਾਂ' ਤੋਂ ਲੈ ਕੇ ਜਸਵੰਤ ਸਿੰਘ ਖਾਲੜਾ ਅਤੇ ਜਥੇਦਾਰ ਖੁਡੀਆਂ ਤੇ ਫਿਰ ਜਥੇਦਾਰ ਕਾਉਂਕੇ ਤਕ ਸੈਂਕੜੇ ਅਜਿਹੇ ਮਾਮਲੇ ਸਾਡੇ ਸਾਹਮਣੇ ਹੋ ਵਰਤ ਚੁੱਕੇ ਹਨ ਜਿਨ੍ਹਾਂ ਦਾ ਕੋਈ ਖੁਰਾ ਖੋਜ ਵੀ ਨਹੀਂ ਮਿਲ ਸਕਿਆ ਤੇ ਹਾਕਮਾਂ ਦਾ ਇਹ ਫ਼ਾਰਮੂਲਾ ਕਾਮਯਾਬ ਹੋ ਜਾਂਦਾ ਰਿਹਾ ਹੈ ਕਿ ਮਾਮਲੇ ਨੂੰ ਦਬਾ ਦਿਉ ਜਾਂ ਕਮਿਸ਼ਨਾਂ ਦੇ ਗਧੀ ਗੇੜ ਵਿਚ ਪਾ ਦਿਉ, ਥੋੜੀ ਦੇਰ ਬਾਅਦ ਲੋਕ ਸੱਭ ਕੁੱਝ ਭੁਲ ਭੁਲਾ ਜਾਂਦੇ ਹਨ।

ਪਰ ਕਈ ਵਾਰ ਹਾਕਮਾਂ ਦੇ ਅੰਦਾਜ਼ੇ ਪੁੱਠੇ ਵੀ ਪੈ ਜਾਂਦੇ ਹਨ ਤੇ ਉਨ੍ਹਾਂ ਨੂੰ ਵੀ ਲੈਣੇ ਦੇ ਦੇਣੇ ਪੈ ਜਾਂਦੇ ਹਨ। ਇਹੀ ਕੁੱਝ ਇਸ ਵਾਰ ਵੀ ਹੋਇਆ ਹੈ। ਹਾਕਮ ਲੋਕ, ਅਪਣੇ ਹੀ ਜਾਲ ਵਿਚ ਫੱਸ ਗਏ। ਬਾਦਲ ਪ੍ਰਵਾਰ ਲਈ ਮੁਸ਼ਕਲ ਦੀ ਘੜੀ ਤਾਂ ਬਣ ਆਈ ਪਰ ਉਨ੍ਹਾਂ ਨੂੰ ਬਚਾਉਣ ਵਾਲੇ ਜਦ ਤਕ ਦਿੱਲੀ ਤਖ਼ਤ ਤੇ ਬੈਠੇ ਹਨ, ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਨੂੰ ਹੱਥ ਨਹੀਂ ਲਾ ਸਕਦਾ। ਬੜੇ ਭਰੋਸੇਯੋਗ ਵਸੀਲਿਆਂ ਵਲੋਂ ਦਿਤੀ ਗਈ ਸੂਚਨਾ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਅਸੈਂਬਲੀ ਵਿਚ ਹੋਈ ਬਹਿਸ ਮਗਰੋਂ ਜਦੋਂ 'ਤੁਰਤ ਕੇਸ ਰਜਿਸਟਰ ਕਰੋ' ਦਾ ਰੌਲਾ ਤੇਜ਼ ਹੋ ਰਿਹਾ ਸੀ

ਤਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਾਹਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਦਿਤਾ ਸੀ ਕਿ 'ਬਾਦਲ ਸਾਹਿਬ ਹਮਾਰੇ ਖ਼ਾਸ ਮਿੱਤਰ ਹੈਂ ਔਰ ਉਨ ਕੋ ਹਾਥ ਲਗਾਇਆ ਗਿਆ ਤੋਂ ਹਮ ਸੇ ਬਰਦਾਸ਼ਤ ਨਹੀਂ ਹੋਗਾ...।' ਸੋ ਕਿਸ ਕਮਿਸ਼ਨ ਨੇ ਕੀ ਲਿਖਿਆ ਤੇ ਐਸ.ਆਈ.ਟੀ. ਕੀ ਫ਼ੈਸਲਾ ਲੈਂਦੀ ਹੈ, ਉਸ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਕਿਉਂਕਿ ਜਿਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਬਚਾਉਣ ਵਾਲਿਆਂ ਨੇ ਤਾਂ ਦਿੱਲੀ ਤੋਂ ਅਪਣਾ ਫ਼ੈਸਲਾ ਪਹਿਲਾਂ ਹੀ ਸੁਣਾ ਦਿਤਾ ਹੈ ਕਿ ਬਾਦਲ ਪ੍ਰਵਾਰ ਦੇ ਕਿਸੇ ਜੀਅ ਨੂੰ ਹੱਥ ਵੀ ਲਾਇਆ ਤਾਂ ਵੇਖ ਲੈਣਾ ਫਿਰ...।

ਪਰ ਮਾਮਲੇ ਦਾ ਦੂਜਾ ਪਹਿਲੂ ਜ਼ਿਆਦਾ ਮਹੱਤਵਪੂਰਨ ਤੇ ਇਤਿਹਾਸਕ ਰੰਗਤ ਫੜ ਗਿਆ ਹੈ ਕਿਉਂਕਿ ਇਸ ਵਿਚ ਦਿੱਲੀ ਦੇ ਹਾਕਮ ਅਥਵਾ ਬਾਦਲਾਂ ਦੇ ਮਿੱਤਰ ਕੁੱਝ ਨਹੀਂ ਕਰ ਸਕਦੇ ਅਤੇ ਉਹ ਹੈ ਕਿ 1920 ਵਿਚ ਅਕਾਲ ਤਖ਼ਤ ਤੇ ਸਿੱਖਾਂ ਵਲੋਂ ਨਿਰੋਲ ਸਿੱਖ ਹਿਤਾਂ ਦੀ ਰਾਖੀ ਲਈ ਬਣਾਈ ਗਈ ਪਹਿਲੀ ਰਾਜਸੀ ਪਾਰਟੀ ਨੂੰ ਇਕ ਪ੍ਰਵਾਰ ਦੇ ਗ਼ਲਬੇ ਤੋਂ ਮੁਕਤ ਕੀਤਾ ਜਾਏ, ਇਸ ਦੀ ਪੰਥਕ ਰੰਗਤ ਬਹਾਲ ਕੀਤੀ ਜਾਏ, ਇਸ ਦਾ ਲੋਕ-ਰਾਜੀ ਢਾਂਚਾ ਮੁੜ ਤੋਂ ਸਥਾਪਤ ਕੀਤਾ ਜਾਵੇ ਤੇ ਇਸ ਨੂੰ ਵਾਪਸ ਅੰਮ੍ਰਿਤਸਰ ਵਿਚ ਲਿਜਾਇਆ ਜਾਵੇ।

ਮੈਂ ਬਰਗਾੜੀ ਮੋਰਚੇ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਇਸ ਨਤੀਜੇ ਤੇ ਪੁੱਜਾ ਹਾਂ ਕਿ 'ਬਰਗਾੜੀ ਕਾਂਡ' ਜਾਂ ਬਹਿਬਲਪੁਰ ਦੀ ਲੜਾਈ ਲੜਨ ਵਾਲੇ ਵੀ ਦੂਜੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਦਿਲੋਂ ਮਨੋਂ ਇਹੀ ਚਾਹੁਣ ਲੱਗ ਪਏ ਹਨ ਕਿ ਅਕਾਲੀ ਦਲ, ਬਾਦਲ ਪ੍ਰਵਾਰ ਕੋਲੋਂ ਆਜ਼ਾਦ ਹੋ ਜਾਏ ਬੱਸ। ਉਹ ਸਮਝਦੇ ਹਨ ਕਿ ਜੇ ਏਨਾ ਹੀ ਹੋ ਜਾਏ ਤਾਂ ਇਹ ਕੋਈ ਛੋਟੀ ਇਤਿਹਾਸਕ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਇਸ ਵੇਲੇ ਅਕਾਲੀ ਦਲ, ਸਿੱਖਾਂ ਦੀ ਪਾਰਟੀ ਨਹੀਂ ਰਿਹਾ ਸਗੋਂ ਬਾਦਲਾਂ ਦੇ ਨਿਜੀ ਹਿਤਾਂ ਦਾ ਰਖਵਾਲਾ ਬਣਦਾ ਬਣਦਾ, ਬੀ.ਜੇ.ਪੀ. ਤੇ ਆਰ.ਐਸ.ਐਸ. ਦਾ 'ਬੱਚਾ ਜਮੂਰਾ' ਬਣ ਕੇ ਰਹਿ ਗਿਆ ਹੈ।

ਸਮਝਦਾਰ ਸਿੱਖ, ਕਿਸੇ ਵੀ ਦੂਜੀ ਪਾਰਟੀ ਨੂੰ ਹੁਣ 'ਬਾਦਲ ਅਕਾਲੀ ਦਲ' ਤੇ ਬੀ.ਜੇ.ਪੀ. ਨਾਲੋਂ ਸਿੱਖਾਂ ਲਈ ਜ਼ਿਆਦਾ ਫ਼ਾਇਦੇਮੰਦ ਸਮਝਦੇ ਹਨ। ਇਸੇ ਲਈ 'ਆਪ' ਵਰਗੀ ਨਵੀਂ ਪਾਰਟੀ ਨੇ ਵੀ ਅਕਾਲੀਆਂ ਨੂੰ ਚਾਰੇ ਖ਼ਾਨੇ ਚਿਤ ਕਰ ਵਿਖਾਇਆ ਸੀ। ਮੈਂ ਸਮਝਦਾ ਹਾਂ ਕਿ ਹਿੰਦੁਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਇਕ ਧਰਮ ਨਿਰਪੱਖ (ਸੈਕੂਲਰ) ਰਾਜ ਹੋਣਾ ਚਾਹੀਦਾ ਹੈ ਜਿਸ ਦੀ ਧਰਮ-ਨਿਰਪੱਖਤਾ ਦੀ ਇਕ ਹੀ ਮਿਸਾਲ ਦੇਣੀ ਕਾਫ਼ੀ ਹੈ ਕਿ ਨਿਹੰਗਾਂ ਨੇ ਸ਼ਿਕਾਇਤ ਕੀਤੀ ਕਿ ਮੁਸਲਮਾਨ ਉੱਚੀ ਆਵਾਜ਼ ਵਿਚ ਬਾਂਗ ਦੇਂਦੇ ਹਨ (ਅਜ਼ਾਨ) ਜਿਸ ਨਾਲ ਹਿੰਦੂਆਂ ਸਿੱਖਾਂ ਨੂੰ ਤਕਲੀਫ਼ ਹੁੰਦੀ ਹੈ,

ਇਸ ਲਈ ਇਨ੍ਹਾਂ ਨੂੰ ਉੱਚੀ ਬਾਂਗ ਪੜ੍ਹਨ ਤੋਂ ਰੋਕ ਦਿਤਾ ਜਾਏ। ਮਹਾਰਾਜੇ ਨੇ ਮੁਸਲਮਾਨਾਂ ਦੇ ਆਗੂਆਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਪੁਛਿਆ। ਮੌਲਵੀਆਂ ਨੇ ਕਿਹਾ ਕਿ ਉਹ ਬਾਂਗ ਦੇ ਕੇ ਧਰਮ ਦਾ ਕੰਮ ਕਰਦੇ ਹਨ ਤੇ ਮੁਸਲਮਾਨਾਂ ਨੂੰ ਸਾਵਧਾਨ ਕਰਦੇ ਹਨ ਕਿ ਨਮਾਜ਼ ਪੜ੍ਹਨ ਦਾ ਸਮਾਂ ਹੋ ਗਿਆ ਹੈ, ਉਹ ਮਸਜਿਦ ਵਿਚ ਪਹੁੰਚ ਜਾਣ ਜਾਂ ਘਰ ਵਿਚ ਸਾਵਧਾਨ ਹੋ ਜਾਣ। ਨਿਹੰਗ ਅੜੇ ਰਹੇ ਕਿ ਜਿਹੜੇ ਨਮਾਜ਼ ਨਹੀਂ ਪੜ੍ਹਦੇ (ਗ਼ੈਰ-ਮੁਸਲਿਮ), ਉਨ੍ਹਾਂ ਦਾ ਅਮਨ ਚੈਨ ਖ਼ਰਾਬ ਕਰਨ ਦਾ ਇਨ੍ਹਾਂ ਨੂੰ ਕੀ ਹੱਕ ਹੈ?

ਅਖ਼ੀਰ ਸੈਕੂਲਰ ਮਹਾਰਾਜਾ ਰਣਜੀਤ ਸਿੰਘ ਨੇ ਅਪਣਾ ਫ਼ੈਸਲਾ ਸੁਣਾਇਆ, ''ਠੀਕ ਹੈ, ਮੁਸਲਮਾਨਾਂ ਨੂੰ ਇਹ ਹੱਕ ਨਹੀਂ ਕਿ ਗ਼ੈਰ-ਮੁਸਲਮਾਨਾਂ ਦਾ ਅਮਨ ਚੈਨ ਖ਼ਰਾਬ ਕਰਨ, ਇਸ ਲਈ ਮੁਸਲਮਾਨ ਮੌਲਵੀ ਅੱਜ ਤੋਂ ਬਾਂਗ ਨਹੀਂ ਦਿਆ ਕਰਨਗੇ ਤੇ ਨਿਹੰਗ ਸਿੰਘ ਨਮਾਜ਼ ਦੇ ਪੰਜ ਮੌਕਿਆਂ ਤੇ, ਆਪ ਮੁਸਲਮਾਨਾਂ ਦੇ ਘਰਾਂ, ਮੁਹੱਲਿਆਂ ਵਿਚ ਜਾ ਕੇ ਉਨ੍ਹਾਂ ਨੂੰ ਨਮਾਜ਼ ਦਾ ਵੇਲਾ ਹੋ ਜਾਣ ਦੀ ਇਤਲਾਹ ਦੇਣ ਦੀ ਸੇਵਾ ਕਰਿਆ ਕਰਨਗੇ।'' ਨਿਹੰਗਾਂ ਨੂੰ ਇਹ ਸੇਵਾ ਕਿਵੇਂ ਪ੍ਰਵਾਨ ਹੋ ਸਕਦੀ ਸੀ? ਉਹ ਕਹਿਣ, ''ਨਹੀਂ ਜੀ, ਇਹਦੇ ਨਾਲੋਂ ਤਾਂ ਫਿਰ ਇਹ ਬਾਂਗ ਹੀ ਦੇ ਲਿਆ ਕਰਨ। ਸਾਥੋਂ ਨਹੀਂ, ਕਿਸੇ ਦੂਜੇ ਧਰਮ ਦੀ ਇਹ ਸੇਵਾ ਹੁੰਦੀ।''

ਸੋ ਮੈਂ ਭਾਵੇਂ ਚਾਹੁੰਦਾ ਹਾਂ ਕਿ ਦੇਸ਼ ਦੀ ਸਰਕਾਰ 99% ਨਹੀਂ, 100% ਸੈਕੂਲਰ (ਧਰਮ ਨਿਰਪੱਖ) ਹੋਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਮੈਂ ਇਹ ਵੀ ਚਾਹੁੰਦਾ ਹਾਂ ਕਿ ਦੇਸ਼ ਦੀਆਂ ਸਾਰੀਆਂ ਘੱਟ-ਗਿਣਤੀਆਂ ਦੀ ਇਕ ਇਕ ਅਪਣੀ ਰਾਜਸੀ ਪਾਰਟੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੇਵਲ ਅਪਣੀ ਘੱਟ-ਗਿਣਤੀ ਕੌਮ ਦੇ ਹਿਤਾਂ ਦੀ ਹੀ ਰਖਵਾਲੀ ਕਰੇ ਤੇ ਬਹੁਗਿਣਤੀ ਨਾਲ ਜੁੜੀ ਕਿਸੇ ਪਾਰਟੀ ਦੀ ਰਖੇਲ ਕਦੇ ਨਾ ਬਣੇ। ਅਕਾਲੀਆਂ ਨੇ ਕਾਂਗਰਸ ਨਾਲ ਵੀ ਅੱਧੀ ਸਦੀ ਤਕ ਸਾਂਝ ਰੱਖੀ ਸੀ ਪਰ ਕਦੇ ਵੀ ਪਾਰਟੀ ਨੇ ਕਾਂਗਰਸ ਦੀ ਅਧੀਨਗੀ ਨਹੀਂ ਸੀ ਮੰਨੀ। 

ਇਹ ਇਕ ਇਤਿਹਾਸਕ ਸੱਚਾਈ ਹੈ ਕਿ 1947 ਤੋਂ ਪਹਿਲਾਂ ਪੰਜਾਬ ਵਿਚ ਕੋਈ ਸਿੱਖ, ਅਕਾਲੀ ਦਲ ਦਾ ਮੈਂਬਰ ਵੀ ਬਣ ਸਕਦਾ ਸੀ ਤੇ ਕਾਂਗਰਸ ਦਾ ਵੀ। ਆਜ਼ਾਦੀ ਦੀ ਲੜਾਈ ਦੇ ਮਾਮਲੇ ਵਿਚ ਇਕ 'ਅਕਾਲੀ' ਕਾਂਗਰਸ ਦੀਆਂ ਨੀਤੀਆਂ ਤੇ ਅਮਲ ਕਰ ਸਕਦਾ ਸੀ ਪਰ ਪੰਥਕ ਮਸਲਿਆਂ ਤੇ ਉਹ ਕੇਵਲ ਅਕਾਲੀ ਦਲ ਦਾ ਹੁਕਮ ਮੰਨਦਾ ਸੀ। ਮਾ. ਤਾਰਾ ਸਿੰਘ ਵੀ 'ਅਕਾਲੀ' ਹੋਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਵੀ ਮੈਂਬਰ ਸਨ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ। ਇਕ ਵਾਰ ਉਨ੍ਹਾਂ ਨੇ ਪੰਥਕ ਮਸਲਿਆਂ ਬਾਰੇ ਬੜਾ ਜ਼ੋਰਦਾਰ ਬਿਆਨ ਦੇ ਦਿਤਾ ਜਿਸ ਨੂੰ ਹਿੰਦੂ ਪੰਜਾਬੀ ਕਾਂਗਰਸੀਆਂ ਤੋਂ ਇਲਾਵਾ ਮਹਾਤਮਾ ਗਾਂਧੀ ਨੇ ਵੀ ਪਸੰਦ ਨਾ ਕੀਤਾ।

ਸੋ ਮਹਾਤਮਾ ਗਾਂਧੀ ਨੇ ਮਾਸਟਰ ਜੀ ਨੂੰ ਚਿੱਠੀ ਲਿਖੀ ਕਿ, ''ਮਾਸਟਰ ਜੀ, ਬਿਆਨ ਦੇਣ ਸਮੇਂ ਤੁਹਾਨੂੰ ਭੁਲਣਾ ਨਹੀਂ ਚਾਹੀਦਾ ਕਿ ਤੁਸੀਂ ਕਾਂਗਰਸ ਦੇ ਵੀ ਮੈਂਬਰ ਹੋ ਤੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਨ੍ਹਾਂ ਦੀ ਪ੍ਰਵਾਨਗੀ ਕਾਂਗਰਸ ਤੋਂ ਪ੍ਰਾਪਤ ਨਾ ਕੀਤੀ ਹੋਵੇ।''ਮਾਸਟਰ ਜੀ ਨੇ ਤੁਰਤ ਚਿੱਠੀ ਵੇਖ ਕੇ ਜਵਾਬ ਭੇਜ ਦਿਤਾ, ''ਮਹਾਤਮਾ ਜੀ, ਤੁਹਾਨੂੰ ਵੀ ਇਕ ਅਕਾਲੀ ਨੂੰ ਚਿੱਠੀ ਲਿਖਣ ਸਮੇਂ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀ (ਅਕਾਲੀ) ਕੇਵਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਰਲ ਕੇ ਚਲ ਰਹੇ ਹਾਂ ਪਰ ਜਿਥੋਂ ਤਕ ਪੰਥਕ ਹਿਤਾਂ ਲਈ ਸੋਚਣ ਜਾਂ ਲੜਨ ਦੀ ਗੱਲ ਹੈ,

ਕਿਸੇ ਅਕਾਲੀ ਨੂੰ ਕਾਂਗਰਸ ਕੋਲੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਤੇ ਸਾਡੇ ਪੰਥਕ ਟੀਚੇ ਸਾਡਾ ਗੁਰੂ ਸਾਡੇ ਲਈ ਮਿਥ ਗਿਆ ਹੈ। ਜੇ ਆਪ ਨੂੰ ਇਹ ਪ੍ਰਵਾਨ ਨਹੀਂ ਤਾਂ ਅਸੀ ਹੁਣੇ ਹੀ ਆਪ ਨਾਲ ਸਾਂਝ ਤੋੜਨ ਲਈ ਤਿਆਰ ਹਾਂ। ਅਕਾਲੀ ਦਲ ਪੰਥ ਦਾ ਸੇਵਾਦਾਰ ਹੈ ਤੇ ਪੰਥਕ ਮਾਮਲਿਆਂ ਬਾਰੇ ਫ਼ੈਸਲੇ ਲੈਣ ਵਿਚ ਉਹ ਆਜ਼ਾਦ ਹੈ, ਆਜ਼ਾਦ ਰਹੇਗਾ ਤੇ ਸਿੱਖਾਂ ਦੀ ਆਜ਼ਾਦ ਹਸਤੀ ਦਾ ਝੰਡਾ ਸਦਾ ਘੁਟ ਕੇ ਫੜੀ ਰੱਖੇਗਾ। ਜਿਸ ਦਿਨ ਅਸੀ ਇਹ ਝੰਡਾ ਸੁਟ ਦਿਤਾ, ਅਸੀ ਆਪ ਹੀ ਅਪਣੀ ਮੌਤ ਨੂੰ ਸੱਦਾ ਦੇ ਰਹੇ ਹੋਵਾਂਗੇ...।''

ਮਾਸਟਰ ਤਾਰਾ ਸਿੰਘ ਕੋਈ ਗ਼ੈਰ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਮੋਢੀਆਂ ਵਿਚੋਂ ਵੀ ਸਨ ਤੇ ਲੰਮੇ ਸਮੇਂ ਤਕ ਇਸ ਦੇ ਪ੍ਰਧਾਨ ਵੀ ਰਹੇ ਹਨ। ਮੈਂ ਤਾਂ ਚਾਹਾਂਗਾ ਕਿ ਮਾ. ਤਾਰਾ ਸਿੰਘ ਦੀ ਇਹ ਇਤਿਹਾਸਕ ਚਿੱਠੀ ਫ਼ਰੇਮ ਕਰਵਾ ਕੇ ਅਕਾਲੀ ਦਲ ਦੇ ਦਫ਼ਤਰ ਵਿਚ ਰੱਖੀ ਜਾਵੇ ਤਾਕਿ ਦੂਜੀਆਂ ਪਾਰਟੀਆਂ ਨਾਲ ਅਕਾਲੀ ਦਲ ਦੇ ਸਬੰਧਾਂ ਬਾਰੇ ਹਰ ਅਕਾਲੀ ਨੂੰ ਪਤਾ ਲਗਦਾ ਰਹੇ ਕਿ ਪਾਰਟੀ ਕਿਥੋਂ ਤਕ ਜਾ ਸਕਦੀ ਹੈ ਤੇ ਕੀ ਕੁੱਝ ਉਹ ਕਦੇ ਵੀ ਨਹੀਂ ਕਰ ਸਕਦੀ। ਮੈਂ ਇਹ ਚਿੱਠੀ ਪਹਿਲੀ ਵਾਰ 'ਅੰਗਰੇਜ਼ੀ ਅਜੀਤ' ਵਿਚ ਪੜ੍ਹੀ ਸੀ ਜੋ ਸ. ਸਾਧੂ ਸਿੰਘ ਹਮਦਰਦ ਨੇ ਥੋੜੀ ਦੇਰ ਲਈ ਕਢਿਆ ਸੀ ਤੇ ਪ੍ਰੋ. ਪ੍ਰਿਥੀਪਾਲ ਸਿੰਘ ਇਸ ਦੇ ਐਡੀਟਰ ਸਨ। 

ਅੱਜ ਦੇ ਮਸਲੇ ਬਾਰੇ ਮੈਂ ਸਮਝਦਾ ਹਾਂ ਕਿ ਬਾਦਲ ਪ੍ਰਵਾਰ ਜੇ ਇਹ ਕੁੱਝ ਗੱਲਾਂ ਹੀ ਮੰਨ ਜਾਏ ਕਿ ਸ਼੍ਰੋਮਣੀ ਅਕਾਲੀ ਦਲ ਦਾ 1920 ਵਾਲਾ ਸਰੂਪ ਬਹਾਲ ਕਰ ਕੇ, ਇਸ ਨੂੰ ਵਾਪਸ ਅੰਮ੍ਰਿਤਸਰ ਲਿਜਾਇਆ ਜਾਏਗਾ, ਇਹ ਕਿਸੇ ਇਕ ਪ੍ਰਵਾਰ ਦੀ ਜਾਗੀਰ ਨਹੀਂ ਬਣਨ ਦਿਤਾ ਜਾਏਗਾ ਤੇ ਇਸ ਦਾ ਲੋਕ ਰਾਜੀ ਖਾਸਾ ਬਹਾਲ ਕੀਤਾ ਜਾਏਗਾ ਤਾਂ ਚੜ੍ਹਦੀ ਕਲਾ ਦਾ ਦੌਰ ਸ਼ੁਰੂ ਹੋ ਜਾਏਗਾ। ਇਸ ਦੇ ਨਾਲ ਹੀ ਇਹ ਐਲਾਨ ਵੀ ਕਰ ਦਿਤਾ ਜਾਏ ਤਾਂ ਸੋਨੇ ਤੇ ਸੁਹਾਗਾ ਫੇਰਨ ਵਾਲੀ ਗੱਲ ਹੋ ਜਾਏਗੀ ਕਿ ਹੋਈਆਂ ਭੁੱਲਾਂ ਲਈ ਖ਼ਾਲਸਾ ਪੰਥ ਕੋਲੋਂ ਮਾਫ਼ੀ ਮੰਗੀ ਜਾਏਗੀ ਤੇ ਸਾਰੇ ਪੰਥ ਨੂੰ ਇਕਮੁਠ ਹੋਣ ਵਿਚ ਖੜੀਆਂ ਕੀਤੀਆਂ ਗਈਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿਤੀਆਂ ਜਾਣਗੀਆਂ।

ਜੇ ਬਾਦਲ ਪ੍ਰਵਾਰ ਏਨੀਆਂ ਕੁ ਗੱਲਾਂ ਹੀ ਮੰਨ ਲਵੇ ਤਾਂ ਅਕਾਲੀ ਦਲ, ਚੱਟਾਨ ਵਰਗੀ ਮਜ਼ਬੂਤ ਪਾਰਟੀ ਬਣ ਕੇ ਉਭਰ ਸਕਦੀ ਹੈ ਤੇ ਬਾਦਲ ਵੀ ਸੁਰਖ਼ਰੂ ਹੋ ਕੇ 'ਪਤ ਸੇਤੀ' ਘਰ ਜਾ ਸਕਦੇ ਹਨ। ਸੋ ਅਸਲ ਖ਼ਤਰਾ ਅਕਾਲੀ ਦਲ ਨੂੰ ਨਹੀਂ, ਬਾਦਲ ਪ੍ਰਵਾਰ ਨੂੰ ਹੈ ਜਿਸ ਨੇ ਅਕਾਲੀ ਦਲ ਉਤੇ 'ਮਾਫ਼ੀਆ' ਦੀ ਤਰਜ਼ ਤੇ ਕਬਜ਼ਾ ਕਰ ਕੇ ਇਸ ਨੂੰ ਬੀ.ਜੇ.ਪੀ. ਦੀ ਬੀ-ਟੀਮ ਬਣਾ ਕੇ ਰੱਖ ਦਿਤਾ ਹੈ। ਜੋ ਵੀ ਅਜਿਹਾ ਕਰੇਗਾ, ਇਕ ਦਿਨ ਉਸ ਵਿਰੁਧ ਬਗ਼ਾਵਤ ਹੋਵੇਗੀ ਹੀ ਹੋਵੇਗੀ। ਮੈਂ 10-15 ਸਾਲ ਤੋਂ ਵੇਖ ਰਿਹਾ ਸੀ ਕਿ ਅੰਦਰੋਂ ਬਹੁਤੇ ਅਕਾਲੀ ਖ਼ੁਸ਼ ਨਹੀਂ ਸਨ ਤੇ ਪ੍ਰਾਈਵੇਟ ਗੱਲਬਾਤ ਵਿਚ ਉਹ ਇਹ ਗੱਲ ਖੁਲ੍ਹ ਕੇ ਕਹਿੰਦੇ ਸਨ

ਪਰ 'ਪਾਰਟੀ ਸੁਪ੍ਰੀਮੋ' ਸਾਹਮਣੇ ਜਾਂਦਿਆਂ ਹੀ ਉਨ੍ਹਾਂ ਦੀ ਬੋਲਤੀ ਬੰਦ ਹੋ ਜਾਇਆ ਕਰਦੀ ਸੀ। ਸੁਖਦੇਵ ਸਿੰਘ ਢੀਂਡਸਾ ਦੀ 'ਚੁੱਪ ਬਗ਼ਾਵਤ' ਨੇ ਇਸ ਵਾਰ ਦੂਜੇ 'ਜਾਗਦੀ ਜ਼ਮੀਰ ਵਾਲੇ' ਅਕਾਲੀਆਂ ਨੂੰ ਵੀ ਤਾਕਤ ਦਿਤੀ ਹੈ ਤੇ ਮਾਝੇ ਦੇ ਜਰਨੈਲਾਂ ਨੂੰ ਇਸ ਦੀ ਲੋੜੀਂਦੀ ਤਾਕਤ ਬਖ਼ਸ਼ ਦਿਤੀ ਹੈ। ਮੈਂ ਕਈ ਵਾਰ ਇਸ ਡਾਇਰੀ ਵਿਚ ਲਿਖ ਚੁੱਕਾ ਹਾਂ ਕਿ ਅਕਾਲੀ ਦਲ ਨੂੰ ਗ਼ਲਤ ਰਾਹ ਤੇ ਜਾਣੋਂ ਰੋਕਣ ਦਾ ਕੰਮ ਜਾਂ 1920 ਵਾਲਾ ਅਕਾਲੀ ਦਲ ਸੁਰਜੀਤ ਕਰਨ ਦਾ ਕੰਮ, ਬਾਹਰ ਬੈਠੇ ਪੰਥਕ ਧੜਿਆਂ 'ਚੋਂ ਕੋਈ ਨਹੀਂ ਕਰ ਸਕੇਗਾ ਤੇ ਗੱਲ ਉਦੋਂ ਬਣੇਗੀ ਜਦੋਂ ਅਕਾਲੀ ਦਲ ਦੇ ਅੰਦਰੋਂ ਹੀ ਜਾਗਦੀ ਜ਼ਮੀਰ ਵਾਲੇ ਅਕਾਲੀ ਇਕ ਦਿਨ ਪੂਰੀ ਤਰ੍ਹਾਂ ਜਾਗ ਪਏ।

ਉਹ ਦਿਨ ਸ਼ਾਇਦ ਨੇੜੇ ਆ ਗਿਆ ਹੈ। ਆਗੂਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਬਗ਼ਾਵਤ, ਅਕਾਲੀ ਦਲ ਨੂੰ ਮਾਰਨ ਲਈ ਨਹੀਂ, ਇਸ ਨੂੰ ਸੁਰਜੀਤ ਕਰਨ ਲਈ ਕੀਤੀ ਗਈ ਹੈ ਤੇ ਇਕ ਪ੍ਰਵਾਰ ਦੀ ਕੈਦ 'ਚੋਂ ਕੱਢ ਕੇ, ਇਸ ਨੂੰ 1920 ਵਾਲਾ ਸਰੂਪ ਦੇਣ ਲਈ ਕੀਤੀ ਗਈ ਹੈ। ਫਿਰ ਵੇਖਣਾ ਹਰ ਸਿੱਖ ਦੀ ਹਮਾਇਤ ਤੁਹਾਨੂੰ ਮਿਲ ਜਾਏਗੀ। ਮੇਰੇ ਅਕਾਲੀ ਦਲ ਨਾਲ ਲੱਖ ਮਤਭੇਦ ਪਏ ਹੋਣ ਪਰ ਜੇ ਕੋਈ ਇਸ ਨੂੰ ਇਸ ਦਾ ਅਸਲ (1920 ਵਾਲਾ) ਸਰੂਪ ਦੇਣ ਦਾ ਯਤਨ ਕਰੇਗਾ ਤਾਂ ਮੈਂ ਉਸ ਦੀ ਹਮਾਇਤ ਜ਼ਰੂਰ ਕਰਾਂਗਾ।

ਅੰਦਰੋਂ ਤਾਂ ਅਕਾਲੀ ਕੁੜਕੁੜ ਕੁੜਕੁੜ ਕਰਦੇ ਹੀ ਰਹਿੰਦੇ ਸਨ

ਸੋ ਅਸਲ ਖ਼ਤਰਾ ਅਕਾਲੀ ਦਲ ਨੂੰ ਨਹੀਂ, ਬਾਦਲ ਪ੍ਰਵਾਰ ਨੂੰ ਹੈ ਜਿਸ ਨੇ ਅਕਾਲੀ ਦਲ ਉਤੇ 'ਮਾਫ਼ੀਆ' ਦੀ ਤਰਜ਼ ਤੇ ਕਬਜ਼ਾ ਕਰ ਕੇ ਇਸ ਨੂੰ ਬੀ.ਜੇ.ਪੀ. ਦੀ ਬੀ-ਟੀਮ ਬਣਾ ਕੇ ਰੱਖ ਦਿਤਾ ਹੈ। ਜੋ ਵੀ ਅਜਿਹਾ ਕਰੇਗਾ, ਇਕ ਦਿਨ ਉਸ ਵਿਰੁਧ ਬਗ਼ਾਵਤ ਹੋਵੇਗੀ ਹੀ ਹੋਵੇਗੀ। ਮੈਂ 10-15 ਸਾਲ ਤੋਂ ਵੇਖ ਰਿਹਾ ਸੀ ਕਿ ਅੰਦਰੋਂ ਬਹੁਤੇ ਅਕਾਲੀ ਖ਼ੁਸ਼ ਨਹੀਂ ਸਨ ਤੇ ਪ੍ਰਾਈਵੇਟ ਗੱਲਬਾਤ ਵਿਚ ਉਹ ਇਹ ਗੱਲ ਖੁਲ੍ਹ ਕੇ ਕਹਿੰਦੇ ਸਨ ਪਰ 'ਪਾਰਟੀ ਸੁਪ੍ਰੀਮੋ' ਸਾਹਮਣੇ ਜਾਂਦਿਆਂ ਹੀ ਉਨ੍ਹਾਂ ਦੀ ਬੋਲਤੀ ਬੰਦ ਹੋ ਜਾਇਆ ਕਰਦੀ ਸੀ।

ਸੁਖਦੇਵ ਸਿੰਘ ਢੀਂਡਸਾ ਦੀ 'ਚੁੱਪ ਬਗ਼ਾਵਤ' ਨੇ ਇਸ ਵਾਰ ਦੂਜੇ 'ਜਾਗਦੀ ਜ਼ਮੀਰ ਵਾਲੇ' ਅਕਾਲੀਆਂ ਨੂੰ ਵੀ ਤਾਕਤ ਦਿਤੀ ਹੈ ਤੇ ਮਾਝੇ ਦੇ ਜਰਨੈਲਾਂ ਨੂੰ ਇਸ ਦੀ ਲੋੜੀਂਦੀ ਤਾਕਤ ਬਖ਼ਸ਼ ਦਿਤੀ ਹੈ। ਮੈਂ ਕਈ ਵਾਰ ਇਸ ਡਾਇਰੀ ਵਿਚ ਲਿਖ ਚੁੱਕਾ ਹਾਂ ਕਿ ਅਕਾਲੀ ਦਲ ਨੂੰ ਗ਼ਲਤ ਰਾਹ ਤੇ ਜਾਣੋਂ ਰੋਕਣ ਦਾ ਕੰਮ ਜਾਂ 1920 ਵਾਲਾ ਅਕਾਲੀ ਦਲ ਸੁਰਜੀਤ ਕਰਨ ਦਾ ਕੰਮ, ਬਾਹਰ ਬੈਠੇ ਪੰਥਕ ਧੜਿਆਂ 'ਚੋਂ ਕੋਈ ਨਹੀਂ ਕਰ ਸਕੇਗਾ ਤੇ ਗੱਲ ਉਦੋਂ ਬਣੇਗੀ ਜਦੋਂ ਅਕਾਲੀ ਦਲ ਦੇ ਅੰਦਰੋਂ ਹੀ ਜਾਗਦੀ ਜ਼ਮੀਰ ਵਾਲੇ ਅਕਾਲੀ ਇਕ ਦਿਨ ਪੂਰੀ ਤਰ੍ਹਾਂ ਜਾਗ ਪਏ। ਉਹ ਦਿਨ ਸ਼ਾਇਦ ਨੇੜੇ ਆ ਗਿਆ ਹੈ।

ਆਗੂਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਬਗ਼ਾਵਤ, ਅਕਾਲੀ ਦਲ ਨੂੰ ਮਾਰਨ ਲਈ ਨਹੀਂ, ਇਸ ਨੂੰ ਸੁਰਜੀਤ ਕਰਨ ਲਈ ਕੀਤੀ ਗਈ ਹੈ ਤੇ ਇਕ ਪ੍ਰਵਾਰ ਦੀ ਕੈਦ 'ਚੋਂ ਕੱਢ ਕੇ, ਇਸ ਨੂੰ 1920 ਵਾਲਾ ਸਰੂਪ ਦੇਣ ਲਈ ਕੀਤੀ ਗਈ ਹੈ। ਫਿਰ ਵੇਖਣਾ ਹਰ ਸਿੱਖ ਦੀ ਹਮਾਇਤ ਤੁਹਾਨੂੰ ਮਿਲ ਜਾਏਗੀ। ਮੇਰੇ ਅਕਾਲੀ ਦਲ ਨਾਲ ਲੱਖ ਮਤਭੇਦ ਪਏ ਹੋਣ ਪਰ ਜੇ ਕੋਈ ਇਸ ਨੂੰ ਇਸ ਦਾ ਅਸਲ (1920 ਵਾਲਾ) ਸਰੂਪ ਦੇਣ ਦਾ ਯਤਨ ਕਰੇਗਾ ਤਾਂ ਮੈਂ ਉਸ ਦੀ ਹਮਾਇਤ ਜ਼ਰੂਰ ਕਰਾਂਗਾ।

'ਬਾਦਲ ਨੂੰ ਹੱਥ ਲਾਇਆ ਤਾਂ ਵੇਖ ਲੈਣਾ ਫਿਰ...'

ਸੋ ਕਿਸ ਕਮਿਸ਼ਨ ਨੇ ਕੀ ਲਿਖਿਆ ਤੇ ਐਸ.ਆਈ.ਟੀ. ਕੀ ਫ਼ੈਸਲਾ ਲੈਂਦੀ ਹੈ, ਉਸ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਕਿਉਂਕਿ ਜਿਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਬਚਾਉਣ ਵਾਲਿਆਂ ਨੇ ਤਾਂ ਦਿੱਲੀ ਤੋਂ ਅਪਣਾ ਫ਼ੈਸਲਾ ਪਹਿਲਾਂ ਹੀ ਸੁਣਾ ਦਿਤਾ ਹੈ ਕਿ ਬਾਦਲ ਪ੍ਰਵਾਰ ਦੇ ਕਿਸੇ ਜੀਅ ਨੂੰ ਹੱਥ ਵੀ ਲਾਇਆ ਤਾਂ ਵੇਖ ਲੈਣਾ ਫਿਰ...। ਪਰ ਮਾਮਲੇ ਦਾ ਦੂਜਾ ਪਹਿਲੂ ਜ਼ਿਆਦਾ ਮਹੱਤਵਪੂਰਨ ਤੇ ਇਤਿਹਾਸਕ ਰੰਗਤ ਫੜ ਗਿਆ ਹੈ ਕਿਉਂਕਿ ਇਸ ਵਿਚ ਦਿੱਲੀ ਦੇ ਹਾਕਮ ਅਥਵਾ ਬਾਦਲਾਂ ਦੇ ਮਿੱਤਰ ਕੁੱਝ ਨਹੀਂ ਕਰ ਸਕਦੇ ਅਤੇ ਉਹ ਹੈ ਕਿ 1920 ਵਿਚ ਅਕਾਲ ਤਖ਼ਤ ਤੇ ਸਿੱਖਾਂ ਵਲੋਂ ਨਿਰੋਲ ਸਿੱਖ ਹਿਤਾਂ ਦੀ ਰਾਖੀ ਲਈ ਬਣਾਈ ਗਈ

ਪਹਿਲੀ ਰਾਜਸੀ ਪਾਰਟੀ ਨੂੰ ਇਕ ਪ੍ਰਵਾਰ ਦੇ ਗ਼ਲਬੇ ਤੋਂ ਮੁਕਤ ਕੀਤਾ ਜਾਏ, ਇਸ ਦੀ ਪੰਥਕ ਰੰਗਤ ਬਹਾਲ ਕੀਤੀ ਜਾਏ, ਇਸ ਦਾ ਲੋਕ-ਰਾਜੀ ਢਾਂਚਾ ਮੁੜ ਤੋਂ ਸਥਾਪਤ ਕੀਤਾ ਜਾਵੇ ਤੇ ਇਸ ਨੂੰ ਵਾਪਸ ਅੰਮ੍ਰਿਤਸਰ ਵਿਚ ਲਿਜਾਇਆ ਜਾਵੇ। ਮੈਂ ਬਰਗਾੜੀ ਮੋਰਚੇ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਮਗਰੋਂ ਇਸ ਨਤੀਜੇ ਤੇ ਪੁੱਜਾ ਹਾਂ ਕਿ 'ਬਰਗਾੜੀ ਕਾਂਡ' ਜਾਂ ਬਹਿਬਲਪੁਰ ਦੀ ਲੜਾਈ ਲੜਨ ਵਾਲੇ ਵੀ ਦੂਜੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਦਿਲੋਂ ਮਨੋਂ ਇਹੀ ਚਾਹੁਣ ਲੱਗ ਪਏ ਹਨ ਕਿ ਅਕਾਲੀ ਦਲ, ਬਾਦਲ ਪ੍ਰਵਾਰ ਕੋਲੋਂ ਆਜ਼ਾਦ ਹੋ ਜਾਏ ਬੱਸ।

ਉਹ ਸਮਝਦੇ ਹਨ ਕਿ ਜੇ ਏਨਾ ਹੀ ਹੋ ਜਾਏ ਤਾਂ ਇਹ ਕੋਈ ਛੋਟੀ ਇਤਿਹਾਸਕ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਇਸ ਵੇਲੇ ਅਕਾਲੀ ਦਲ, ਸਿੱਖਾਂ ਦੀ ਪਾਰਟੀ ਨਹੀਂ ਰਿਹਾ ਸਗੋਂ ਬਾਦਲਾਂ ਦੇ ਨਿਜੀ ਹਿਤਾਂ ਦਾ ਰਖਵਾਲਾ ਬਣਦਾ ਬਣਦਾ, ਬੀ.ਜੇ.ਪੀ. ਤੇ ਆਰ.ਐਸ.ਐਸ. ਦਾ 'ਬੱਚਾ ਜਮੂਰਾ' ਬਣ ਕੇ ਰਹਿ ਗਿਆ ਹੈ। ਸਮਝਦਾਰ ਸਿੱਖ, ਕਿਸੇ ਵੀ ਦੂਜੀ ਪਾਰਟੀ ਨੂੰ ਹੁਣ 'ਬਾਦਲ ਅਕਾਲੀ ਦਲ' ਤੇ ਬੀ.ਜੇ.ਪੀ. ਨਾਲੋਂ ਸਿੱਖਾਂ ਲਈ ਜ਼ਿਆਦਾ ਫ਼ਾਇਦੇਮੰਦ ਸਮਝਦੇ ਹਨ। ਇਸੇ ਲਈ 'ਆਪ' ਵਰਗੀ ਨਵੀਂ ਪਾਰਟੀ ਨੇ ਵੀ ਅਕਾਲੀਆਂ ਨੂੰ ਚਾਰੇ ਖ਼ਾਨੇ ਚਿਤ ਕਰ ਵਿਖਾਇਆ ਸੀ।

ਮਹਾਤਮਾ ਗਾਂਧੀ ਨੇ ਚਿੱਠੀ ਲਿਖੀ

ਇਹ ਇਕ ਇਤਿਹਾਸਕ ਸੱਚਾਈ ਹੈ ਕਿ 1947 ਤੋਂ ਪਹਿਲਾਂ ਪੰਜਾਬ ਵਿਚ ਕੋਈ ਸਿੱਖ, ਅਕਾਲੀ ਦਲ ਦਾ ਮੈਂਬਰ ਵੀ ਬਣ ਸਕਦਾ ਸੀ ਤੇ ਕਾਂਗਰਸ ਦਾ ਵੀ। ਆਜ਼ਾਦੀ ਦੀ ਲੜਾਈ ਦੇ ਮਾਮਲੇ ਵਿਚ ਇਕ 'ਅਕਾਲੀ' ਕਾਂਗਰਸ ਦੀਆਂ ਨੀਤੀਆਂ ਤੇ ਅਮਲ ਕਰ ਸਕਦਾ ਸੀ ਪਰ ਪੰਥਕ ਮਸਲਿਆਂ ਤੇ ਉਹ ਕੇਵਲ ਅਕਾਲੀ ਦਲ ਦਾ ਹੁਕਮ ਮੰਨਦਾ ਸੀ। ਮਾ. ਤਾਰਾ ਸਿੰਘ ਵੀ 'ਅਕਾਲੀ' ਹੋਣ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਵੀ ਮੈਂਬਰ ਸਨ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ।

ਇਕ ਵਾਰ ਉਨ੍ਹਾਂ ਨੇ ਪੰਥਕ ਮਸਲਿਆਂ ਬਾਰੇ ਬੜਾ ਜ਼ੋਰਦਾਰ ਬਿਆਨ ਦੇ ਦਿਤਾ ਜਿਸ ਨੂੰ ਪੰਜਾਬ ਦੇ ਹਿੰਦੂ ਕਾਂਗਰਸੀਆਂ ਤੋਂ ਇਲਾਵਾ ਮਹਾਤਮਾ ਗਾਂਧੀ ਨੇ ਵੀ ਪਸੰਦ ਨਾ ਕੀਤਾ। ਸੋ ਮਹਾਤਮਾ ਗਾਂਧੀ ਨੇ ਮਾਸਟਰ ਜੀ ਨੂੰ ਚਿੱਠੀ ਲਿਖੀ ਕਿ, ''ਮਾਸਟਰ ਜੀ, ਬਿਆਨ ਦੇਣ ਸਮੇਂ ਤੁਹਾਨੂੰ ਭੁਲਣਾ ਨਹੀਂ ਚਾਹੀਦਾ ਕਿ ਤੁਸੀਂ ਕਾਂਗਰਸ ਦੇ ਵੀ ਮੈਂਬਰ ਹੋ ਤੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਨ੍ਹਾਂ ਦੀ ਪ੍ਰਵਾਨਗੀ ਕਾਂਗਰਸ ਤੋਂ ਪ੍ਰਾਪਤ ਨਾ ਕੀਤੀ ਗਈ ਹੋਵੇ।''

ਮਾ. ਤਾਰਾ ਸਿੰਘ ਨੇ ਜਵਾਬ ਦਿਤਾ

ਮਾਸਟਰ ਜੀ ਨੇ ਤੁਰਤ ਚਿੱਠੀ ਵੇਖ ਕੇ ਜਵਾਬ ਭੇਜ ਦਿਤਾ, ''ਮਹਾਤਮਾ ਜੀ, ਤੁਹਾਨੂੰ ਵੀ ਇਕ ਅਕਾਲੀ ਨੂੰ ਚਿੱਠੀ ਲਿਖਣ ਸਮੇਂ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀ (ਅਕਾਲੀ) ਕੇਵਲ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਨਾਲ ਰਲ ਕੇ ਚਲ ਰਹੇ ਹਾਂ ਪਰ ਜਿਥੋਂ ਤਕ ਪੰਥਕ ਹਿਤਾਂ ਲਈ ਸੋਚਣ ਜਾਂ ਲੜਨ ਦੀ ਗੱਲ ਹੈ, ਕਿਸੇ ਅਕਾਲੀ ਨੂੰ ਕਾਂਗਰਸ ਕੋਲੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਤੇ ਸਾਡੇ ਪੰਥਕ ਟੀਚੇ ਸਾਡਾ ਗੁਰੂ ਸਾਡੇ ਲਈ ਮਿਥ ਗਿਆ ਹੈ। ਜੇ ਆਪ ਨੂੰ ਇਹ ਪ੍ਰਵਾਨ ਨਹੀਂ ਤਾਂ ਅਸੀ ਹੁਣੇ ਹੀ ਆਪ ਨਾਲ ਸਾਂਝ ਤੋੜਨ ਲਈ ਤਿਆਰ ਹਾਂ।

ਅਕਾਲੀ ਦਲ ਪੰਥ ਦਾ ਸੇਵਾਦਾਰ ਹੈ ਤੇ ਪੰਥਕ ਮਾਮਲਿਆਂ ਬਾਰੇ ਫ਼ੈਸਲੇ ਲੈਣ ਵਿਚ ਉਹ ਆਜ਼ਾਦ ਹੈ, ਆਜ਼ਾਦ ਰਹੇਗਾ ਤੇ ਸਿੱਖਾਂ ਦੀ ਆਜ਼ਾਦ ਹਸਤੀ ਦਾ ਝੰਡਾ ਸਦਾ ਘੁਟ ਕੇ ਫੜੀ ਰੱਖੇਗਾ। ਜਿਸ ਦਿਨ ਅਸੀ ਇਹ ਝੰਡਾ ਸੁਟ ਦਿਤਾ, ਅਸੀ ਆਪ ਹੀ ਅਪਣੀ ਮੌਤ ਨੂੰ ਸੱਦਾ ਦੇ ਰਹੇ ਹੋਵਾਂਗੇ...।'' ਮਾਸਟਰ ਤਾਰਾ ਸਿੰਘ ਕੋਈ ਗ਼ੈਰ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਮੋਢੀਆਂ ਵਿਚੋਂ ਵੀ ਸਨ ਤੇ ਲੰਮੇ ਸਮੇਂ ਤਕ ਇਸ ਦੇ ਪ੍ਰਧਾਨ ਵੀ ਰਹੇ ਹਨ।

ਮੈਂ ਤਾਂ ਚਾਹਾਂਗਾ ਕਿ ਮਾ. ਤਾਰਾ ਸਿੰਘ ਦੀ ਇਹ ਇਤਿਹਾਸਕ ਚਿੱਠੀ ਫ਼ਰੇਮ ਕਰਵਾ ਕੇ ਅਕਾਲੀ ਦਲ ਦੇ ਦਫ਼ਤਰ ਵਿਚ ਰੱਖੀ ਜਾਵੇ ਤਾਕਿ ਦੂਜੀਆਂ ਪਾਰਟੀਆਂ ਨਾਲ ਅਕਾਲੀ ਦਲ ਦੇ ਸਬੰਧਾਂ ਬਾਰੇ ਹਰ ਅਕਾਲੀ ਨੂੰ ਪਤਾ ਲਗਦਾ ਰਹੇ ਕਿ ਪਾਰਟੀ ਕਿਥੋਂ ਤਕ ਜਾ ਸਕਦੀ ਹੈ ਤੇ ਕੀ ਕੁੱਝ ਉਹ ਕਦੇ ਵੀ ਨਹੀਂ ਕਰ ਸਕਦੀ। ਮੈਂ ਇਹ ਚਿੱਠੀ ਪਹਿਲੀ ਵਾਰ 'ਅੰਗਰੇਜ਼ੀ ਅਜੀਤ' ਵਿਚ ਪੜ੍ਹੀ ਸੀ ਜੋ ਸ. ਸਾਧੂ ਸਿੰਘ ਹਮਦਰਦ ਨੇ ਥੋੜੀ ਦੇਰ ਲਈ ਕਢਿਆ ਸੀ ਤੇ ਪ੍ਰੋ. ਪ੍ਰਿਥੀਪਾਲ ਸਿੰਘ ਇਸ ਦੇ ਐਡੀਟਰ ਸਨ।