ਚੰਡੀਗੜ੍ਹ ਖੋਹ ਲਿਐ, ਪਾਣੀ ਖੋਹ ਲਿਐ, ਪੰਜਾਬ ਯੂਨੀਵਰਸਟੀ ਖੋਹਣ ਦੀ ਤਿਆਰੀ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦਿੱਲੀ ਦੇ ‘ਮਹਾਰਾਜੇ’ ਪੰਜਾਬ ਕੋਲ ਕੁੱਝ ਵੀ ਕਿਉਂ ਨਹੀਂ ਰਹਿਣ ਦੇਣਾ ਚਾਹੁੰਦੇ?

Chandigarh lost, water lost, Punjab University ready to be lost!

ਪੰਜਾਬ ਨੇ ਹਮੇਸ਼ਾ ਹਿੰਦੁਸਤਾਨ ਦੀ ਲਾਜ ਰੱਖਣ ਲਈ, ਸੱਭ ਤੋਂ ਅੱਗੇ ਹੋ ਕੇ ਕੁਰਬਾਨੀ ਦਿਤੀ ਪਰ 1947 ਤੋਂ ਬਾਅਦ, ਪੰਜਾਬ ਨੂੰ ਧਨਵਾਦ ਵਜੋਂ ਕੁੱਝ ਦੇਣ ਦੀ ਬਜਾਏ, ਇਸ ਕੋਲੋਂ ਇਸ ਦਾ ਸੱਭ ਕੁੱਝ ਖੋਹ ਲੈਣ ਦੀਆਂ ਗੁਪਤ ਪ੍ਰਗਟ ਚਾਲਾਂ ਚਲਣੀਆਂ ਸ਼ੁਰੂ ਹੋ ਗਈਆਂ। ਅਜਿਹਾ ਕੀਤਾ ਜਾਣਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ? ਪਾਣੀ ਖੋਹ ਲਏ, ਰਾਜਧਾਨੀ ਖੋਹ ਲਈ, ਹੁਣੇ ਹੁਣੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਰਹੇ ਸੀ, ਉਨ੍ਹਾਂ ਬੜੀ ਮੁਸ਼ਕਲ ਨਾਲ ਬਚਾਈਆਂ। ਸਿੱਖ ਬਹੁਗਿਣਤੀ ਵਾਲਾ ਇਕ ਸੂਬਾ ਦੇਸ਼ ਵਿਚ ਬਣਵਾਉਣ ਦੀ ਸਜ਼ਾ ਦੇਣੀ ਬੰਦ ਹੀ ਨਹੀਂ ਕੀਤੀ ਜਾ ਰਹੀ। ਹੁਣ ਪੰਜਾਬ ਯੂਨੀਵਰਸਟੀ ਖੋਹੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਵਿਦਿਆਰਥੀ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਮਾਰੀਆਂ ਜਾਂਦੀਆਂ ਹਨ 

ਸਾਰੇ ਹਿੰਦੁਸਤਾਨ ਦਾ ਨਕਸ਼ਾ ਸਾਹਮਣੇ ਰੱਖ ਲਉ। ਪੰਜਾਬ ਵਲੋਂ ਦੇਸ਼ ਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਦਾ ਮੁਕਾਬਲਾ ਕਿਸੇ ਵੀ ਹੋਰ ਸੂਬੇ ਨਾਲ ਕਰ ਲਉ। ਪੰਜਾਬ ਨਾਲੋਂ ਅੱਗੇ ਲੰਘਦਾ ਕੋਈ ਨਜ਼ਰ ਨਹੀਂ ਆਵੇਗਾ। ਪੰਜਾਬ ਨੇ ਅਪਣੀ ਮਿਹਨਤ, ਕੁਰਬਾਨੀ ਅਤੇ ਦਰਿਆ ਦਿਲੀ ਨਾਲ, ਹਰ ਸਫ਼ਲਤਾ ਲੈ ਕੇ ਹਿੰਦੁਸਤਾਨ ਦੀ ਝੋਲੀ ਵਿਚ ਪਾਈ।

ਮੁਗ਼ਲਾਂ ਤੋਂ ਲੈ ਕੇ ਅੰਗਰੇਜ਼ਾਂ ਤਕ ਅਤੇ 1947 ਤੋਂ ਮਗਰੋਂ ਚੀਨ ਅਤੇ ਪਾਕਿਸਤਾਨ ਤਕ ਤੋਂ ਪੁਛ ਕੇ ਦੇਖ ਲਉ ਸਾਰੇ ਹਿੰਦੁਸਤਾਨ ’ਚੋਂ ਉਹ ਸੱਭ ਤੋਂ ਵੱਧ ਡਰ ਕਿਸ ਦਾ ਮੰਨਦੇ ਸਨ ਤੇ ਹਨ? 2 ਫ਼ੀ ਸਦੀ ਦੀ ਮਾਮੂਲੀ ਗਿਣਤੀ ਵਾਲੇ ਹਿੰਦੁਸਤਾਨੀ ਸਿੱਖਾਂ ਤੋਂ ਉਹ ਸੱਭ ਤੋਂ ਵੱਧ ਭੈਅ ਖਾਂਦੇ ਹਨ। ਉਹ ਕਹਿੰਦੇ ਹਨ, ‘‘ਜੇ ਸਿੱਖ ਹਿੰਦੁਸਤਾਨ ਵਿਚ ਨਾ ਹੋਣ ਤਾਂ ਅਸੀ ਹਿੰਦੁਸਤਾਨ ਨੂੰ ਦਿਨੇ ਤਾਰੇ ਵਿਖਾ ਦਈਏ।’’

ਪਰ ਇਨ੍ਹਾਂ ਹੀ ਸਿੱਖਾਂ ਨੇ ਜਦ 1947 ਤੋਂ ਬਾਅਦ ਇਹ ਮੰਗ ਰੱਖੀ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਤਾਂ ਪੂਰੇ ਕਰ ਦਿਉ ਤਾਂ ਜਵਾਬ ਮਿਲਿਆ, ‘‘ਜਦੋਂ ਵਾਅਦੇ ਕੀਤੇ ਸੀ, ਉਹ ਵਕਤ ਹੋਰ ਸੀ, ਅੱਜ ਵਕਤ ਹੋਰ ਹੈ। ਹੁਣ ਚੰਗਾ ਰਹੇਗਾ, ਤੁਸੀ ਵੀ ਪੁਰਾਣੇ ਵਾਅਦਿਆਂ ਨੂੰ ਭੁੱਲ ਜਾਉ।’’ ਸਿੱਖ ਦਿਲ ਫੜ ਕੇ ਰਹਿ ਗਏ।ਫਿਰ ਸਿੱਖਾਂ ਆਖਿਆ, ‘‘ਸਾਰੇ ਦੇਸ਼ ਵਿਚ ਹਰ ਭਾਸ਼ਾ ਦਾ ਵਖਰਾ ਰਾਜ ਬਣਾ ਰਹੇ ਹੋ, ਪੰਜਾਬ ਵਿਚ ਇਕ ਪੰਜਾਬੀ ਸੂਬਾ ਬਣਾ ਦਿਉ।’’ ਜਵਾਬ ਮਿਲਿਆ, ‘‘ਦਿਲੋਂ ਤੁਸੀ ਸਿੱਖ ਬਹੁਗਿਣਤੀ ਵਾਲਾ ਰਾਜ ਬਣਾਉਣਾ ਚਾਹੁੰਦੇ ਹੋ ਤੇ ਬਾਹਰੋਂ ਨਾਂ ਪੰਜਾਬੀ ਸੂਬੇ ਦਾ ਲੈਂਦੇ ਹੋ। ਨਹੀਂ ਬਣਾਵਾਂਗੇ।’’

ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੇ ਜਵਾਬ ਦਿਤਾ, ‘‘ਸਾਡੇ ਦਿਲ ਵਿਚ ਕੀ ਏ ਤੇ ਤੁਹਾਡੇ ਵਿਚ ਕੀ ਏ, ਇਸ ਨੂੰ ਛੱਡ ਕੇ, ਉਸ ਤਰ੍ਹਾਂ ਹੀ ਪੰਜਾਬੀ ਸੂਬਾ ਤੁਸੀ ਆਪ ਬਣਾ ਦਿਉ, ਜਿਸ ਤਰ੍ਹਾਂ ਦੇ ਭਾਸ਼ਾਈ ਸੂਬੇ ਤੁਸੀ ਬਾਕੀ ਦੇਸ਼ ਵਿਚ ਬਣਾ ਰਹੇ ਹੋ। ਨਾ ਸਾਡੇ ਦਿਲ ਦੀ ਸੁਣੋ, ਨਾ ਅਪਣੇ ਦਿਲ ਦੀ, ਬਸ ਸਰਕਾਰੀ ਫ਼ੈਸਲਾ ਪੱਖਪਾਤ ਕੀਤੇ ਬਿਨਾਂ, ਸਾਰੇ ਦੇਸ਼ ਵਾਂਗ, ਪੰਜਾਬ ਵਿਚ ਵੀ ਲਾਗੂ ਕਰ ਦਿਉ।’’

ਪੰਡਤ ਨਹਿਰੂ ਨੇ 15 ਅਗੱਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਐਲਾਨ ਕੀਤਾ, ‘‘ਪੰਜਾਬੀ ਸੂਬਾ ਕਭੀ ਨਹੀਂ ਬਨੇਗਾ। ਯੇਹ ਹਮੇਸ਼ਾ ਅਕਾਲੀਉਂ ਕੇ ਦਿਮਾਗ਼ੋਂ ਮੇਂ ਹੀ ਰਹੇਗਾ।’’ ਕਿਉਂ ਬਈ? ਕੋਈ ਜਵਾਬ ਨਹੀਂ।ਪਰ ਉਸ ਵੇਲੇ ਦੇ ਅਕਾਲੀ ਬੜੇ ਸੱਚੇ ਤੇ ਸਿਰੜੀ ਸਨ। ‘‘ਮੈਂ ਮਰਾਂ ਪੰਥ ਜੀਵੇ’’ ਦੇ ਸਿਧਾਂਤ ’ਤੇ ਚਲਣ ਵਾਲੇ ਸਨ। ਅਪਣੀ ਹੱਕੀ ਮੰਗ ਮਨਵਾਉਣ ਲਈ ਜੂਝਦੇ ਰਹੇ। ਹਾਲਾਤ ਐਸੇ ਬਣੇ ਕਿ ਪਾਕਿਸਤਾਨ ਨਾਲ ਜੰਗ ਹੋਈ।

ਉਹ ਰੇਡੀਉ ਪ੍ਰੋਗਰਾਮਾਂ ਰਾਹੀਂ ਸਿੱਖਾਂ ਨੂੰ ਅਪਣੇ ਵਲ ਖਿੱਚਣ ਲੱਗੇ ਤੇ ਹਿੰਦੁਸਤਾਨ ਸਰਕਾਰ ਦੀਆਂ ਸਿੱਖਾਂ ਪ੍ਰਤੀ ਜ਼ਿਆਦਤੀਆਂ ਨੂੰ ਉਛਾਲਣ ਲੱਗੇ। ਚੀਨ ਨਾਲ ਹੋਈ ਜੰਗ ਦੌਰਾਨ, ਚੀਨ ਵੀ ਸਿੱਖਾਂ ਦੇ ਗੁਣ ਗਾਉਣ ਲੱਗਾ। ਸੋ ਮਜਬੂਰੀ ਵੱਸ, ਪੰਜਾਬੀ ਸੂਬਾ ਦੇਣਾ ਪਿਆ ਪਰ ਪਹਿਲੇ ਦਿਨ ਹੀ ਗੁਲਜ਼ਾਰੀ ਲਾਲ ਨੰਦਾ ਨੇ ਸਰਕਾਰ ਦੀ ਸੋਚ ‘ਹਿੰਦ ਸਮਾਚਾਰ’ ਜਲੰਧਰ ਦੇ ਸਾਬਕਾ ਐਡੀਟਰ ਨੂੰ ਖੋਲ੍ਹ ਕੇ ਦਸ ਦਿਤੀ, ‘‘ਫ਼ਿਕਰ ਨਾ ਕਰੋ, ਅਜਿਹਾ ਪੰਜਾਬੀ ਸੂਬਾ ਬਣਾਵਾਂਗੇ ਕਿ ਥੋੜੇ ਸਮੇਂ ਬਾਅਦ ਸਿੱਖ ਆਪ ਹੀ ਕਹਿਣ ਲੱਗ ਜਾਣਗੇ ਕਿ ਇਹਦੇ ਨਾਲੋਂ ਤਾਂ ਅਸੀ ਪਹਿਲਾਂ ਜ਼ਿਆਦਾ ਚੰਗੇ ਸੀ, ਸਾਨੂੰ ਪਹਿਲਾਂ ਵਾਲੀ ਹਾਲਤ ਵਿਚ ਹੀ ਭੇਜ ਦਿਉ।’’

ਸੋ ਉਦੋਂ ਤੋਂ ਇਹ ਕੰਮ ਬਾਕਾਇਦਗੀ ਨਾਲ ਕੀਤਾ ਜਾ ਰਿਹਾ ਹੈ ਤਾਕਿ ਸਿੱਖ ਆਪ ਇਹ ਮਤਾ ਪਾਸ ਕਰ ਕੇ ਆਖਣ ਕਿ ‘‘ਸਾਨੂੰ ਪੰਜਾਬੀ ਸੂਬੇ ਤੋਂ ਪਹਿਲਾਂ ਵਾਲੀ ਹਾਲਤ ਵਿਚ ਹੀ ਵਾਪਸ ਭੇਜ ਦਿਉ ਕਿਉਂਕਿ ਸਾਨੂੰ ਪੰਜਾਬੀ ਸੂਬੇ ਦੀ ਕੋਈ ਲੋੜ ਨਹੀਂ ਰਹੀ।’’ ਜਿਸ ਸੂਬੇ ਕੋਲੋਂ ਪਾਣੀ ਵੀ ਖੋਹ ਲਉ, ਰਾਜਧਾਨੀ ਵੀ ਖੋਹ ਲਉ, ਜ਼ਮੀਨ ਵੀ ਖੋਂਹਦੇ ਨਜ਼ਰ ਆਉ, ਸੱਭ ਤੋਂ ਪਹਿਲੀ ਯੂਨੀਵਰਸਿਟੀ ਵੀ ਖੋਹ ਲਉ, ਉਸ ਦੇ ਬਾਸ਼ਿੰਦੇ ਕਿਸੇ ਵੇਲੇ ਤੰਗ ਆ ਕੇ ਕਹਿ ਵੀ ਸਕਦੇ ਨੇ ਕਿ ‘‘ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ।’’

ਚਲੋ ਬਾਕੀ ਗੱਲਾਂ ਬਾਰੇ ਤਾਂ ਅਸੀ ਕਈ ਵਾਰ ਵਿਚਾਰ ਚਰਚਾ ਕਰ ਚੁੱਕੇ ਹਾਂ ਪਰ ਇਹ ਯੂਨੀਵਰਸਟੀ ਖੋਹਣ ਪਿੱਛੇ ਦਾ ਰਹੱਸ ਕੀ ਹੈ? ਉਨ੍ਹਾਂ ਦੀਆਂ ਖ਼ੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਹਨ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਵਿਚੋਂ ਪੰਜਾਬ ਯੂਨੀਵਰਸਟੀ ਹੀ ਇਕ ਅਜਿਹੀ ਯੂਨੀਵਰਸਟੀ ਹੈ ਜਿਥੋਂ ਦੇ ਨੌਜੁਆਨ, ਪੰਜਾਬ ਤੇ ਪੰਜਾਬੀ ਲਈ ਸੱਭ ਤੋਂ ਜ਼ਿਆਦਾ ਸੁਚੇਤ ਹਨ ਤੇ ਇਨ੍ਹਾਂ ਨੂੰ ਦਬਾਉਣ ਲਈ ‘ਪੰਜਾਬ’ ਯੂਨੀਵਰਸਟੀ, ਪੰਜਾਬ ਦੇ ਅਧੀਨ ਨਹੀਂ, ਕੇਂਦਰ ਦੇ ਅਧੀਨ ਹੋਣੀ ਚਾਹੀਦੀ ਹੈ।

ਹੋ ਸਕਦਾ ਹੈ, ਕੇਂਦਰੀਕਰਨ ਮਗਰੋਂ ਇਸ ਦਾ ਨਾਂ ਵੀ ਬਦਲ ਦੇਣ (ਜਿਵੇਂ ਦਿਆਲ ਸਿੰਘ ਕਾਲਜ ਦਾ ਇਕ ਵਾਰ ਤਾਂ ਬਦਲ ਹੀ ਦਿਤਾ ਸੀ)। ਸੋ ਕਾਫ਼ੀ ਦੇਰ ਤੋਂ ਇਸ ਯੂਨੀਵਰਸਟੀ ਨੂੰ ਬਾਹਰੀ ਵਿਦਵਾਨਾਂ ਦੇ ਹੱਥਾਂ ਵਿਚ ਦੇ ਕੇ ਪੰਜਾਬੀ ਵਿਦਵਤਾ ਨੂੰ ਨਜ਼ਰ-ਅੰਦਾਜ਼ ਕਰਨ ਦਾ ਪ੍ਰੋਗਰਾਮ ਚਲ ਰਿਹਾ ਹੈ। ਹੁਣ ਇਹ ਕਹਿੰਦੇ ਹਨ ਕਿ ਇਹ ਯੂਨੀਵਰਸਟੀ ਘਾਟੇ ਵਿਚ ਜਾ ਰਹੀ ਹੈ। ਚੰਡੀਗੜ੍ਹ ਦੇ ਇਲਾਕੇ ਵਿਚ ਪੰਜਾਬ ਯੂਨੀਵਰਸਟੀ ਦੇ ਮੁਕਾਬਲੇ ਚਾਰ ਵੱਡੀਆਂ ਪ੍ਰਾਈਵੇਟ ਯੂਨੀਵਰਸਟੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਤਾਂ ਕੋਈ ਘਾਟਾ ਨਹੀਂ ਪੈ ਰਿਹਾ।

ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਚੰਡੀਗੜ੍ਹ ਦੁਆਲੇ ਸਾਰੀਆਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਪ੍ਰਬੰਧਕ ਪੰਜਾਬੀ ਹਨ। ਮੈਨੂੰ ਮਾਫ਼ ਕੀਤਾ ਜਾਏ ਇਹ ਕਹਿਣ ਲਈ ਕਿ ਵਿਦਿਅਕ ਅਦਾਰੇ ਬਾਹਰੋਂ ਆਏ ਵਿਦਵਾਨਾਂ ਕੋਲੋਂ ਨਹੀਂ ਸੰਭਲ ਸਕਦੇ, ਭਾਵੇਂ ਉਹ ਕਿੰਨੇ ਵੀ ਚੰਗੇ ਤੇ ਗੁਣੀ ਕਿਉਂ ਨਾ ਹੋਣ, ਜਿਵੇਂ ਕਿ ਹੁਣ ਦੇ ਵਾਈਸ ਚਾਂਸਲਰ ਵੀ ਹਨ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਕਿ ਕਿਤੇ ਕੋਈ ਇਹ ਨਾ ਸਮਝੇ ਕਿ ਮੈਂ ਕਿਸੇ ਵੀਸੀ ਦਾ ਵਿਰੋਧ ਕਰ ਰਿਹਾ ਹਾਂ। ਨਹੀਂ, ਮੈਂ ਅਸੂਲ ਦੀ ਗੱਲ ਕਰ ਰਿਹਾ ਹਾਂ ਕਿ ਵਿਦਿਅਕ ਅਦਾਰੇ ਸਥਾਨਕ ਵਿਦਵਾਨਾਂ ਦੀ ਦੇਖ-ਰੇਖ ਵਿਚ ਹੀ ਪ੍ਰਫੁੱਲਤ ਹੋ ਸਕਦੇ ਹਨ।

ਮੈਂ ਆਪ ਇਸੇ ਯੂਨੀਵਰਸਟੀ ਤੋਂ ਦਸਵੀਂ, ਬੀ.ਏ., ਐਲ.ਐਲ.ਬੀ. (ਕਾਨੂੰਨ) ਦੀ ਪੜ੍ਹਾਈ ਕੀਤੀ ਹੈ। ਇਸ ਯੂਨੀਵਰਸਟੀ ਨੂੰ ਹੇਠਾਂ ਤੋਂ ਹੇਠਾਂ ਜਾਂਦੀ ਵੇਖ ਕੇ ਮੈਨੂੰ ਬਹੁਤ ਦੁਖ ਲਗਦਾ ਹੈ। ਮੈਂ ਇਸ ਯੂਨੀਵਰਸਟੀ ਦੇ ਹੋਸਟਲਾਂ ਵਿਚ ਰਹਿ ਕੇ ਪੜਿ੍ਹਆ ਹਾਂ, ਇਸ ਦੇ ਕਿਣਕੇ ਕਿਣਕੇ ਨੂੰ ਪਿਆਰ ਕਰਦਾ ਹਾਂ। ਮੈਂ ਇਥੇ ਪਿਆਰ ਬੀਜਿਆ, ਪਿਆਰ ਦੀ ਫ਼ਸਲ ਵੱਢੀ, ਉਹ ਦੋਸਤੀਆਂ ਬਣਾਈਆਂ ਜੋ ਬਹੁਤ  ਸਮਾਂ ਪਹਿਲਾਂ ‘ਮਰ ਚੁਕੀਆਂ’ ਹੋਣ ਦੇ ਬਾਵਜੂਦ, ਯੂਨੀਵਰਸਟੀ ਦੀ ਸੜਕ ’ਤੇ ਪੈਰ ਰਖਦਿਆਂ ਹੀ ਜੀਵਤ ਹੋ ਜਾਂਦੀਆਂ ਹਨ ਤੇ ਲਗਦਾ ਹੈ, ਉਹ ਮੈਨੂੰ ਜੱਫੀ ਵਿਚ ਲੈਣ ਲਈ ਮੇਰੇ ਵਲ ਦੌੜ ਰਹੀਆਂ ਹਨ।

ਪਰ ਮਨ ਬੜਾ ਦੁਖੀ ਹੁੰਦਾ ਹੈ ਜਦ ਗ਼ੈਰ ਪੰਜਾਬੀ ਪ੍ਰਬੰਧਕ ਬਾਹਰੋਂ ਆ ਕੇ ਇਸ ਨੂੰ ਕੇਂਦਰ ਦੇ ਹਵਾਲੇ ਕਰਨ ਤੇ ਪੰਜਾਬ ਦਾ ਹੱਕ ਮਾਰਨ ਦੀ ਗੱਲ ਕਰਦੇ ਹਨ। ਰੁਕ ਜਾਉ ਭਰਾਉ ਵਰਨਾ ਪੰਜਾਬ ਇਹ ਧੱਕਾ ਸਹਿਣ ਨਹੀਂ ਕਰ ਸਕੇਗਾ। ਊਠ ਦੀ ਪਿੱਠ ’ਤੇ ਪਹਿਲਾਂ ਹੀ ਬਹੁਤ ਭਾਰ ਲੱਦ ਚੁੱਕੇ ਹਾਂ, ਉਹ ਆਖ਼ਰੀ ਤੀਲਾ ਨਾ ਰਖਣਾ ਜਿਸ ਦੇ ਭਾਰ ਹੇਠ ਉਹ ਆਪ ਵੀ ਡਿਗ ਪਵੇਗਾ ਤੇ ਉਪਰ ਲੱਦੇ ਸੱਭ ਕੁੱਝ ਨੂੰ ਵੀ ਮਿੱਟੀ ਵਿਚ ਮਿਲਾ ਦੇਵੇਗਾ।  
ਸਿੱਖੀ ਦਾ ਸੱਚਾ ਸਿਪਾਹੀ ਪ੍ਰਿੰਸੀਪਲ ਸੁਰਿੰਦਰ ਸਿੰਘ
ਇਸ ਵੇਲੇ ਸਿੱਖੀ ਦੇ ਦੋ ਕਿਸਮ ਦੇ ਪ੍ਰਚਾਰਕ ਮਿਲਦੇ ਹਨ। ਬਹੁਤੇ ਉਹ ਜੋ ਧਰਮ ਦੇ ਪ੍ਰਚਾਰ ਨੂੰ ‘ਵਪਾਰ’ ਵਜੋਂ ਲੈਂਦੇ ਨੇ ਤੇ ਅਪਣੀਆਂ ਤਜੌਰੀਆਂ ਭਰਦੀਆਂ ਵੇਖ ਕੇ ਧਰਮ ਦੇ ‘ਡਾਇਲਾਗ’ ਫ਼ਿਲਮੀ ਅੰਦਾਜ਼ ਵਿਚ ਪੇਸ਼ ਕਰਦੇ ਰਹਿੰਦੇ ਹਨ, ਉਂਜ ਉਨ੍ਹਾਂ ਦੇ ਜੀਵਨ ਵਿਚ ਧਰਮ ਨਾਂ ਦੀ ਕਿਸੇ ਕੀੜੀ ਨੇ ਵੀ ਕਦੇ ਫੇਰੀ ਨਹੀਂ ਪਾਈ ਹੁੰਦੀ।

ਦੂਜੀ ਕਿਸਮ ਦੇ ਧਰਮ ਪ੍ਰਚਾਰਕ ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਸਾਹਿਬ ਵਾਲੇ ਵਰਗਿਆਂ ਹੁੰਦੇ ਨੇ ਜਿਨ੍ਹਾਂ ਲਈ ਧਰਮ ਪ੍ਰਚਾਰ ਇਕ ਜਨੂੰਨ ਹੁੰਦਾ ਹੈ, ਜਜ਼ਬਾ ਹੁੰਦਾ ਹੈ ਤੇ ਪ੍ਰਮਾਤਮਾ ਅੱਗੇ ਅਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਰੀਝ ਹੁੰਦੀ ਹੈ। ਮਾਇਆ ਉਨ੍ਹਾਂ ਲਈ ਗੁਜ਼ਾਰਾ ਚਲਦਾ ਰੱਖਣ ਤੋਂ ਵੱਧ ਕੋਈ ਮਹੱਤਵ ਨਹੀਂ ਰਖਦੀ। ਮਿਸ਼ਨਰੀ ਕਾਲਜਾਂ ਨੇ ਅਜਿਹੇ ਸੱਚੇ ਸੁੱਚੇ ਕਈ ਧਰਮ ਪ੍ਰਚਾਰਕ ਪੈਦਾ ਕੀਤੇ ਹਨ ਪਰ ਬਹੁਤੇ ਨਹੀਂ। ਮੇਰੇ ਨਾਲ ਪ੍ਰਿੰਸੀਪਲ ਸਾਹਿਬ ਨੇ ਕਾਫ਼ੀ ਦੇਰ ਤੋਂ ਰਾਬਤਾ ਬਣਾਈ ਰਖਿਆ ਸੀ।

ਪਾਠਕਾਂ ਨੂੰ ਯਾਦ ਹੋਵੇਗਾ, ‘ਉੱਚਾ ਦਰ ਬਾਬੇ ਨਾਨਕ ਦਾ’ ਵਲੋਂ ਪਹਿਲੀ ਇਮਾਰਤ ਦਾ ਨੀਂਹ ਪੱਥਰ ਬੀਬੀਆਂ ਕੋਲੋਂ ਰਖਵਾਇਆ ਗਿਆ ਸੀ। ਮੈਂ ਅਖ਼ਬਾਰ ਰਾਹੀਂ ਹੀ ਬੀਬੀਆਂ ਨੂੰ ਆਉਣ ਦੀ ਅਪੀਲ ਕੀਤੀ ਸੀ। ਮੈਨੂੰ ਬੜੀ ਖ਼ੁਸ਼ੀ ਹੋਈ ਜਦ ਪ੍ਰਿੰਸੀਪਲ ਸਾਹਿਬ ਵੀ ਸੰਗਤ ਵਿਚ ਬੈਠੇ ਨਜ਼ਰ ਆਏ। ਮੈਂ ਸੰਗਤ ਨੂੰ ਕਿਹਾ, ਅਸੀ ‘ਦਸਮ ਗ੍ਰੰਥ’ ਵਾਲੀ ਅਰਦਾਸ ਨਹੀਂ ਕਰਨੀ, ਸਾਰੇ ਖੜੇ ਹੋ ਕੇ, ਵਾਹਿਗੁਰੂ ਨੂੰ ਯਾਦ ਕਰ ਕੇ ਜੋ ਵੀ ਠੀਕ ਸਮਝੋ, ਉਸ ਕੋਲੋਂ ਉੱਚਾ ਦਰ ਲਈ ਮੰਗ ਲਉ। ਸੰਗਤ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ। ਅਰਦਾਸ ਮਗਰੋਂ ਪ੍ਰਿੰਸੀਪਲ ਸਾਹਬ ਮੇਰੇ ਵਲ ਦੌੜ ਕੇ ਆਏ। ਮੈਂ ਸੋਚਿਆ, ਹੁਣ ਇਹ ਮਰਿਆਦਾ ਦੇ ਉਲਟ ਜਾ ਕੇ ਅਰਦਾਸ ਕਰਨ ਤੇ ਨਾਰਾਜ਼ਗੀ ਪ੍ਰਗਟ ਕਰਨਗੇ।

ਪਰ ਉਨ੍ਹਾਂ ਨੇ ਜੋ ਬੋਲ ਬੋਲੇ, ਉਹ ਮਨ ਨੂੰ ਤਾਜ਼ਗੀ ਨਾਲ ਭਰ ਦੇਣ ਵਾਲੇ ਸਨ, ‘‘ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਸਾਰੀ ਸੰਗਤ ਨੂੰ ਦਿਲੋਂ ਨਿਕਲੀ ਅਸਲ ਅਰਦਾਸ ਕਰਦਿਆਂ ਵੇਖਿਆ ਹੈ। ਇਸ ਵਿਚ ਸ਼ਾਮਲ ਹੋ ਕੇ ਬੜਾ ਅਨੰਦ ਆਇਆ।’’ ਉਸ ਮਗਰੋਂ ਉਨ੍ਹਾਂ ਨੇ ਫ਼ੋਨ ਕਰ ਕੇ ਇਕ ਵਾਰ ਦਸਿਆ ਕਿ ਉਨ੍ਹਾਂ ਦੇ ਗੁਰਦੇ ਖ਼ਰਾਬ ਹੋ ਗਏ ਹਨ, ਇਸ ਲਈ ਬਾਹਰ ਨਹੀਂ ਨਿਕਲਦੇ। ਅੱਜ ਹੋਰ ਵੀ ਬਹੁਤ ਗੱਲਾਂ ਯਾਦ ਆ ਰਹੀਆਂ ਹਨ ਪਰ ਸੱਭ ਤੋਂ ਮਹੱਤਵਪੂਰਨ ਗੱਲ ਇਹੀ ਹੈ ਕਿ ਉਹ ਸੱਚਾ ਸਿੱਖ ਸੀ, ਸੱਚੀ ਕਿਰਤ ਕਰਦਾ ਸੀ ਤੇ ਸਿੱਖੀ ਦਾ ਸੱਚਾ ਪ੍ਰਚਾਰਕ ਸੀ। ਉਹਦੇ ਲਈ ‘ਰੱਬ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ’ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ। ਉਹ ਪਹਿਲਾਂ ਹੀ ਰੱਬ ਦਾ ਪਿਆਰਾ ਸੀ। 

ਊਠ ਦੀ ਪਿਠ ’ਤੇ ਉਹ ਆਖ਼ਰੀ ਤੀਲਾ ਨਾ ਲੱਦਿਉ ਜਿਸ ਦੇ ਭਾਰ ਨੂੰ ਉਹ ਸਹਿਣ ਨਹੀਂ ਕਰ ਸਕੇਗਾ 

ਹੁਣ ਇਹ ਕਹਿੰਦੇ ਹਨ ਕਿ ਇਹ ਯੂਨੀਵਰਸਟੀ ਘਾਟੇ ਵਿਚ ਜਾ ਰਹੀ ਹੈ। ਚੰਡੀਗੜ੍ਹ ਦੇ ਇਲਾਕੇ ਵਿਚ ਪੰਜਾਬ ਯੂਨੀਵਰਸਟੀ ਦੇ ਮੁਕਾਬਲੇ ਚਾਰ ਵੱਡੀਆਂ ਪ੍ਰਾਈਵੇਟ ਯੂਨੀਵਰਸਟੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਤਾਂ ਕੋਈ ਘਾਟਾ ਨਹੀਂ ਪੈ ਰਿਹਾ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਚੰਡੀਗੜ੍ਹ ਦੁਆਲੇ ਸਾਰੀਆਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਪ੍ਰਬੰਧਕ ਪੰਜਾਬੀ ਹਨ। ਮੈਨੂੰ ਮਾਫ਼ ਕੀਤਾ ਜਾਏ ਇਹ ਕਹਿਣ ਲਈ ਕਿ ਵਿਦਿਅਕ ਅਦਾਰੇ ਬਾਹਰੋਂ ਆਏ ਵਿਦਵਾਨਾਂ ਕੋਲੋਂ ਨਹੀਂ ਸੰਭਲ ਸਕਦੇ, ਭਾਵੇਂ ਉਹ ਕਿੰਨੇ ਵੀ ਚੰਗੇ ਤੇ ਗੁਣੀ ਕਿਉਂ ਨਾ ਹੋਣ, ਜਿਵੇਂ ਕਿ ਹੁਣ ਦੇ ਵਾਈਸ ਚਾਂਸਲਰ ਵੀ ਹਨ।

ਇਹ ਮੈਂ ਇਸ ਲਈ ਲਿਖ ਰਿਹਾ ਹਾਂ ਕਿ ਕਿਤੇ ਕੋਈ ਇਹ ਨਾ ਸਮਝੇ ਕਿ ਮੈਂ ਕਿਸੇ ਵੀਸੀ ਦਾ ਵਿਰੋਧ ਕਰ ਰਿਹਾ ਹਾਂ। ਨਹੀਂ, ਮੈਂ ਅਸੂਲ ਦੀ ਗੱਲ ਕਰ ਰਿਹਾ ਹਾਂ ਕਿ ਵਿਦਿਅਕ ਅਦਾਰੇ ਸਥਾਨਕ ਵਿਦਵਾਨਾਂ ਦੀ ਦੇਖ-ਰੇਖ ਵਿਚ ਹੀ ਪ੍ਰਫੁੱਲਤ ਹੋ ਸਕਦੇ ਹਨ। ਮੈਂ ਆਪ ਇਸੇ ਯੂਨੀਵਰਸਟੀ ਤੋਂ ਦਸਵੀਂ, ਬੀ.ਏ., ਐਲ.ਐਲ.ਬੀ. (ਕਾਨੂੰਨ) ਦੀ ਪੜ੍ਹਾਈ ਕੀਤੀ ਹੈ। ਇਸ ਯੂਨੀਵਰਸਟੀ ਨੂੰ ਹੇਠਾਂ ਤੋਂ ਹੇਠਾਂ ਜਾਂਦੀ ਵੇਖ ਕੇ ਮੈਨੂੰ ਬਹੁਤ ਦੁਖ ਲਗਦਾ ਹੈ। ਮੈਂ ਇਸ ਯੂਨੀਵਰਸਟੀ ਦੇ ਹੋਸਟਲਾਂ ਵਿਚ ਰਹਿ ਕੇ ਪੜਿ੍ਹਆ ਹਾਂ, ਇਸ ਦੇ ਕਿਣਕੇ ਕਿਣਕੇ ਨੂੰ ਪਿਆਰ ਕਰਦਾ ਹਾਂ।

ਮੈਂ ਇਥੇ ਪਿਆਰ ਬੀਜਿਆ, ਪਿਆਰ ਦੀ ਫ਼ਸਲ ਵੱਢੀ, ਉਹ ਦੋਸਤੀਆਂ ਬਣਾਈਆਂ ਜੋ ਬਹੁਤ ਸਮਾਂ ਪਹਿਲਾਂ ‘ਮਰ ਚੁਕੀਆਂ’ ਹੋਣ ਦੇ ਬਾਵਜੂਦ, ਯੂਨੀਵਰਸਟੀ ਦੀ ਸੜਕ ’ਤੇ ਪੈਰ ਰਖਦਿਆਂ ਹੀ ਜੀਵਤ ਹੋ ਜਾਂਦੀਆਂ ਹਨ ਤੇ ਲਗਦਾ ਹੈ, ਉਹ ਮੈਨੂੰ ਜੱਫੀ ਵਿਚ ਲੈਣ ਲਈ ਮੇਰੇ ਵਲ ਦੌੜ ਰਹੀਆਂ ਹਨ। ਪਰ ਮਨ ਬੜਾ ਦੁਖੀ ਹੁੰਦਾ ਹੈ ਜਦ ਗ਼ੈਰ ਪੰਜਾਬੀ ਪ੍ਰਬੰਧਕ ਬਾਹਰੋਂ ਆ ਕੇ ਇਸ ਨੂੰ ਕੇਂਦਰ ਦੇ ਹਵਾਲੇ ਕਰਨ ਤੇ ਪੰਜਾਬ ਦਾ ਹੱਕ ਮਾਰਨ ਦੀ ਗੱਲ ਕਰਦੇ ਹਨ। ਰੁਕ ਜਾਉ ਭਰਾਉ ਵਰਨਾ ਪੰਜਾਬ ਇਹ ਧੱਕਾ ਸਹਿਣ ਨਹੀਂ ਕਰ ਸਕੇਗਾ। ਊਠ ਦੀ ਪਿੱਠ ’ਤੇ ਪਹਿਲਾਂ ਹੀ ਬਹੁਤ ਭਾਰ ਲੱਦ ਚੁੱਕੇ ਹਾਂ, ਉਹ ਆਖ਼ਰੀ ਤੀਲਾ ਨਾ ਰਖਣਾ ਜਿਸ ਦੇ ਭਾਰ ਹੇਠ ਉਹ ਆਪ ਵੀ ਡਿਗ ਪਵੇਗਾ ਤੇ ਉਪਰ ਲੱਦੇ ਸੱਭ ਕੁੱਝ ਨੂੰ ਵੀ ਮਿੱਟੀ ਵਿਚ ਮਿਲਾ ਦੇਵੇਗਾ।