'ਸਪੋਕਸਮੈਨ ਨੂੰ ਨਾ ਪੜ੍ਹੋ' ਤੇ 'ਸਪੋਕਸਮੈਨ ਟੀ.ਵੀ. ਨਾ ਵੇਖੋ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

'ਸਪੋਕਸਮੈਨ ਨੂੰ ਨਾ ਪੜ੍ਹੋ' ਤੇ 'ਸਪੋਕਸਮੈਨ ਟੀ.ਵੀ. ਨਾ ਵੇਖੋ' ਦੇ 15 ਸਾਲ ਪੁਰਾਣੇ ਰੁਦਨ (ਵਿਰਲਾਪ) ਦਾ ਅੰਤਮ ਜਵਾਬ ਪਾਠਕਾਂ ਵਲੋਂ ਦੇਣ ਦਾ ਸਮਾਂ ਆ ਗਿਆ!!

People Protest

7 ਅਕਤੂਬਰ ਨੂੰ ਪਟਿਆਲਾ ਦੀ 'ਅਕਾਲੀ ਰੈਲੀ' ਨੂੰ ਵੇਖ ਕੇ ਰੋਣਾ ਵੀ ਆਉਂਦਾ ਸੀ ਤੇ ਹਾਸਾ ਵੀ। ਰੋਣਾ ਇਹ ਵੇਖ ਕੇ ਆਉਂਦਾ ਸੀ ਕਿ 'ਅਕਾਲੀ' ਰੈਲੀ ਵਿਚ ਸਿੱਖ ਕੋਈ ਵਿਰਲਾ ਟਾਵਾਂ ਹੀ ਦਿਸਦਾ ਸੀ। ਪਟਿਆਲੇ ਸ਼ਹਿਰ ਦੇ ਸਿੱਖਾਂ ਨੇ ਇਸ ਦਾ ਮੁਕੰਮਲ ਬਾਈਕਾਟ ਕੀਤਾ। ਗਵਾਂਢ ਵਿਚ ਫ਼ਤਿਹਗੜ੍ਹ ਸਾਹਿਬ, ਰਾਜਪੁਰਾ ਆਦਿ ਦੇ ਭਾਰੀ ਸਿੱਖ ਵਸੋਂ ਵਾਲੇ ਇਲਾਕਿਆਂ ਵਿਚੋਂ ਵੀ ਕੋਈ ਸਿੱਖ ਨਾ ਆਇਆ। ਸਾਰੀ ਟੇਕ ਹੀ ਖੇਤਾਂ ਵਿਚ ਦਿਹਾੜੀ ਤੇ ਕੰਮ ਕਰਦੇ ਗ਼ੈਰ-ਸਿੱਖ ਮਜ਼ਦੂਰਾਂ ਅਤੇ ਸੌਦਾ ਸਾਧ ਦੇ 'ਇਨਸਾਂ' ਢੋਹ ਕੇ ਲਿਆਉਣ, ਉਨ੍ਹਾਂ ਨੂੰ ਸ਼ਰਾਬਾਂ, ਰੋਟੀਆਂ ਅਤੇ ਨਕਦ ਪੈਸੇ ਦੇਣ ਉਤੇ ਰੱਖ ਲਈ ਗਈ। ਉਨ੍ਹਾਂ ਦੇ ਹੱਥਾਂ  ਵਿਚ ਕੇਸਰੀ ਝੰਡੇ ਜ਼ਰੂਰ ਫੜਾ ਦਿਤੇ ਗਏ।

ਉਪਰੋਂ ਪੀ.ਟੀ.ਸੀ. ਚੈਨਲ ਰਾਹੀਂ ਦਾਅਵਾ ਹਰ ਪਲ ਦੋ ਪਲ ਬਾਅਦ ਇਹ ਕਰ ਦਿਤਾ ਜਾਂਦਾ ਰਿਹਾ ਕਿ ਇਹ ਬੜੀ 'ਇਤਿਹਾਸਕ ਰੈਲੀ' ਹੋਈ ਹੈ। ਹਾਂ, ਇਤਿਹਾਸਕ ਤਾਂ ਹੈ ਈ ਸੀ ਕਿਉਂਕਿ ਅਕਾਲੀ ਦਲ ਦੇ ਇਤਿਹਾਸ ਵਿਚ, ਇਸ ਤੋਂ ਪਹਿਲਾਂ ਗ਼ੈਰ-ਸਿੱਖਾਂ ਤੇ 'ਅਕਾਲੀ' ਸ਼ਬਦ ਦੇ ਅਰਥਾਂ ਤੋਂ ਵੀ ਅਣਜਾਣ ਲੋਕਾਂ ਦੀ 'ਅਕਾਲੀ' ਰੈਲੀ ਸ਼ਾਇਦ ਹੀ ਕਦੀ ਹੋਈ ਹੋਵੇ। ਮੈਂ ਤਾਂ ਪਿਛਲੇ 50-60 ਸਾਲਾਂ ਤੋਂ ਅਕਾਲੀ ਕਾਨਫ਼ਰੰਸਾਂ ਵੇਖਦਾ ਆਇਆ ਹਾਂ। ਅਕਾਲੀ ਕਾਨਫ਼ਰੰਸ ਦਾ ਮਤਲਬ ਹੀ ਇਹ ਲਿਆ ਜਾਂਦਾ ਸੀ ਕਿ ਅਕਾਲੀ ਕਾਨਫ਼ਰੰਸ ਦਾ ਨਾਂ ਸੁਣ ਕੇ 40-50 ਹਜ਼ਾਰ ਸਿੱਖ ਹੁਮ ਹੁਮਾ ਕੇ ਕਾਨਫ਼ਰੰਸ ਵਿਚ ਪੈਦਲ ਚਲ ਕੇ, ਅਪਣੇ ਆਪ ਪੁਜ ਜਾਂਦੇ ਸਨ

ਅਤੇ ਸ਼ਕਲੋਂ ਸੂਰਤੋਂ ਵੀ ਪੱਕੇ ਸਿੱਖ ਨਜ਼ਰ ਆਉਂਦੇ ਸਨ। ਕੋਈ ਬੰਦਾ ਢੋਹ ਕੇ ਨਹੀਂ ਸੀ ਲਿਆਇਆ ਜਾਂਦਾ। ਮੈਂ ਲੱਖ ਲੱਖ, ਦੋ ਦੋ ਲੱਖ ਦੀਆਂ ਅਕਾਲੀ ਕਾਨਫ਼ਰੰਸਾਂ ਵੀ ਬੜੀਆਂ ਵੇਖੀਆਂ ਹਨ ਪਰ 7 ਅਕਤੂਬਰ ਦੀ 'ਅਕਾਲੀ ਕਾਨਫ਼ਰੰਸ' ਵਾਲਿਆਂ ਦੀਆਂ ਸ਼ਕਲਾਂ ਵੇਖ ਕੇ ਤਾਂ ਲਗਦਾ ਸੀ ਕਿ ਜਾਂ ਤਾਂ ਸਾਰੇ ਪੱਕੇ ਸਿੱਖ ਮਰ ਗਏ ਹਨ ਜਾਂ 'ਬਾਦਲ ਅਕਾਲੀ ਦਲ' ਨੂੰ ਛੱਡ ਗਏ ਹਨ ਤੇ ਇਨ੍ਹਾਂ ਦੀ 'ਪੰਜਾਬੀ ਪਾਰਟੀ' ਤਾਂ ਬੱਸ ਇਹੀ ਕੁੱਝ ਰਹਿ ਗਈ ਹੈ ਜੋ ਪਟਿਆਲੇ ਵਿਚ ਨਜ਼ਰ ਆ ਰਹੀ ਸੀ। ਪਰ ਕਾਨਫ਼ਰੰਸ ਦਾ ਇਹ ਨਜ਼ਾਰਾ ਵੇਖਣ ਮਗਰੋਂ ਹੱਸਣ ਦਾ ਮੌਕਾ ਖ਼ੁਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੇ ਦਿਤਾ

ਜਦ ਉਨ੍ਹਾਂ ਨੇ ਪੀ.ਟੀ.ਸੀ. ਦਾ ਮਾਈਕ ਫੜ ਕੇ ਹਾਸੋਹੀਣਾ ਦਾਅਵਾ ਕਰ ਦਿਤਾ ਕਿ, ''ਮੈਂ ਜ਼ਿੰਦਗੀ ਵਿਚ ਬੜੇ ਵੱਡੇ ਵੱਡੇ ਇਕੱਠ ਵੇਖੇ ਹਨ ਪਰ ਅੱਜ ਦੀ ਅਕਾਲੀ ਕਾਨਫ਼ਰੰਸ ਜਿੱਡਾ ਵੱਡਾ ਇਕੱਠ ਤਾਂ ਮੈਂ ਜ਼ਿੰਦਗੀ ਵਿਚ ਕਦੇ ਨਹੀਂ ਵੇਖਿਆ। ਹਰ ਪਾਸੇ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਹੀ ਨਜ਼ਰ ਆ ਰਿਹਾ ਸੀ।''
ਕਮਾਲ ਹੈ, 20-30 ਹਜ਼ਾਰ ਦੇ ਪਟਿਆਲੇ ਦੇ ਇਕੱਠ ਤੋਂ ਵੱਡਾ ਇਕੱਠ ਹੀ ਉਨ੍ਹਾਂ ਨੇ ਕਦੇ ਨਹੀਂ ਵੇਖਿਆ? ਕਿਥੇ ਸਨ ਉਹ ਜਦ ਅਸਲ ਅਕਾਲੀ ਕਾਨਫ਼ਰੰਸਾਂ ਹੋ ਰਹੀਆਂ ਸਨ? ਮੈਂ ਤਾਂ ਪਿਛਲੇ ਹਫ਼ਤੇ ਡਾਇਰੀ ਵਿਚ ਲਿਖਿਆ ਸੀ ਕਿ 40 ਹਜ਼ਾਰ ਦਾ ਇਕੱਠ ਹੋਇਆ ਸੀ

ਪਰ ਸਾਡੇ ਪੱਤਰਕਾਰ ਨੇ ਅੰਕੜੇ ਦੇ ਕੇ ਤੇ ਫ਼ੋਟੋਆਂ ਜੋੜ ਜੋੜ ਕੇ ਦਸਿਆ ਹੈ ਕਿ ਇਕੱਠ ਵਿਚ 20 ਹਜ਼ਾਰ ਤੋਂ ਵੱਧ ਲੋਕ ਨਹੀਂ ਸਨ ਇਕੱਠੇ ਕੀਤੇ ਜਾ ਸਕੇ। ਪ੍ਰਬੰਧਕਾਂ ਨੂੰ ਯਕੀਨ ਸੀ ਕਿ ਏਨੇ ਕੁ ਸਿੱਖ ਤਾਂ ਪਟਿਆਲੇ ਤੇ ਆਸ-ਪਾਸ ਦੇ ਕਸਬਿਆਂ 'ਚੋਂ ਅਪਣੇ ਆਪ ਵੀ ਆ ਜਾਣਗੇ ਪਰ ਅਪਣੇ ਆਪ ਤਾਂ ਕੋਈ ਸਿੱਖ ਆਇਆ ਹੀ ਨਾ ਤੇ ਰਹਿ ਗਏ ਢੋਹ ਕੇ ਲਿਆਂਦੇ 20 ਹਜ਼ਾਰ ਦੇ ਲਗਭਗ ਗ਼ੈਰ-ਸਿੱਖ। ਇਸੇ ਇਕੱਠ ਬਾਰੇ ਵੱਡੇ ਬਾਦਲ ਸਾਹਿਬ ਜਦ ਇਹ ਕਹਿ ਰਹੇ ਸਨ ਕਿ ''ਮੈਂ ਤਾਂ ਜ਼ਿੰਦਗੀ ਵਿਚ ਏਨਾ ਵੱਡਾ ਇਕੱਠ ਕਦੇ ਵੇਖਿਆ ਹੀ ਨਹੀਂ ਸੀ'' ਤਾਂ ਸੁਣ ਕੇ ਹਾਸਾ ਆਉਣਾ ਕੁਦਰਤੀ ਹੀ ਸੀ। 

ਉਂਜ ਯਾਦ ਕਰਾ ਦਿਆਂ ਕਿ ਬਾਦਲ ਸਾਹਿਬ ਨੇ ਇਹ 'ਜੁਮਲਾ' ਪਹਿਲੀ ਵਾਰ ਨਹੀਂ ਸੀ ਵਰਤਿਆ, ਅਪਣੇ ਛੋਟੇ ਛੋਟੇ ਇਕੱਠਾਂ ਤੇ (ਖ਼ਾਸ ਤੌਰ ਤੇ ਜਿਥੇ ਬੀ.ਜੇ.ਪੀ. ਦੇ ਆਗੂ ਆਏ ਹੋਣ ਜਾਂ ਆਸਾਰਾਮ ਵਰਗੇ ਬਦਨਾਮ ਲੋਕ ਮੁੱਖ ਮਹਿਮਾਨ ਬਣਾਏ ਗਏ ਹੋਣ), ਬਾਦਲ ਸਾਹਿਬ ਇਹ ਜੁਮਲਾ ਆਮ ਵਰਤ ਲੈਂਦੇ ਹਨ ਕਿ, ''ਮੈਂ ਤਾਂ ਏਨਾ ਇਕੱਠ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਸੀ ਵੇਖਿਆ।'' ਇਹ ਜੁਮਲਾ ਉਹ ਗ਼ਲਤ ਰੂਪ ਵਿਚ ਏਨੀ ਵਾਰ ਵਰਤ ਚੁੱਕੇ ਹਨ ਕਿ ਹੁਣ ਪੱਤਰਕਾਰਾਂ ਨੇ ਉਨ੍ਹਾਂ ਦੇ ਇਸ ਜੁਮਲੇ ਨੂੰ ਗੰਭੀਰਤਾ ਨਾਲ ਲੈਣਾ ਵੀ ਛੱਡ ਦਿਤਾ ਹੈ ਤੇ ਥੋੜਾ ਜਿਹਾ ਮੁਸਕ੍ਰਾ ਕੇ ਅੱਗੇ ਲੰਘ ਜਾਂਦੇ ਹਨ। 

ਜੇ ਸਚਮੁਚ ਹੀ ਇਨ੍ਹਾਂ ਦੀ 'ਅਕਾਲੀ ਕਾਨਫ਼ਰੰਸ' ਵਿਚ ਏਨਾ ਇਕੱਠ ਹੋ ਗਿਆ ਹੁੰਦਾ ਤਾਂ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਵਿਰੁਧ ਬੜੀ ਗੰਦੀ ਭਾਸ਼ਾ ਵਿਚ ਗੁੱਸਾ ਨਾ ਝਾੜਨ ਲੱਗ ਪੈਂਦੇ ਤੇ ਧਮਕੀਆਂ ਨਾ ਦੇਣ ਲੱਗ ਪੈਂਦੇ। ਜਦੋਂ 'ਬੇਮਿਸਾਲ ਇਕੱਠ' ਹੋਇਆ ਹੋਵੇ ਤਾਂ ਬੰਦਾ ਖ਼ੁਸ਼ੀ ਵਿਚ ਏਨਾ ਖੀਵਾ ਹੋਇਆ ਹੁੰਦੈ ਕਿ ਉਹ ਅਪਣੇ ਰੰਗ ਵਿਚ ਆਪ ਹੀ ਭੰਗ ਨਹੀਂ ਪੈਣ ਦੇਂਦਾ। ਡਾਢਾ ਨਿਰਾਸ਼ ਤੇ ਖਿਝਿਆ ਹੋਇਆ ਬੰਦਾ ਹੀ ਅਪਣੀ ਨਿਰਾਸ਼ਾ ਦੇ ਭਾਰ ਨੂੰ ਗੁੱਸੇ, ਗਾਲਾਂ ਤੇ ਧਮਕੀਆਂ ਰਾਹੀਂ ਕੁੱਝ ਘੱਟ ਕਰਨ ਦਾ ਯਤਨ ਕਰਦਾ ਹੈ। ਇਸ ਨਾਲ ਮਨ ਤਾਂ ਹਲਕਾ ਹੋ ਜਾਂਦਾ ਹੈ ਪਰ ਤੁਹਾਡੀ ਨਿਰਾਸ਼ਾ ਤੇ ਖਿੱਝ ਵੀ ਕਿਸੇ ਕੋਲੋਂ ਛੁਪੀ ਨਹੀਂ ਰਹਿੰਦੀ।

ਅਕਾਲੀਆਂ ਦੀ ਨਿਰਾਸ਼ਾ ਵੀ ਇਸ ਵਾਰ ਹੱਦ ਦਰਜੇ ਵਾਲੀ ਨਿਰਾਸ਼ਾ ਸੀ (ਬਾਦਲ ਸਾਹਬ ਦੇ ਚੁਟਕਲਿਆਂ ਜਾਂ ਜੁਮਲਿਆਂ ਦੇ ਬਾਵਜੂਦ ਵੀ) ਤੇ ਉਸੇ ਖਿੱਝ ਵਿਚ ਉਨ੍ਹਾਂ ਨੇ 'ਸਪੋਕਸਮੈਨ' ਵਿਰੁਧ ਅਪਣਾ ਸਾਰਾ ਗੁੱਸਾ ਉਗਲ ਕੇ ਅਪਣੇ ਮਨ ਨੂੰ ਥੋੜੀ ਜਹੀ ਠੰਢਕ ਪਹੁੰਚਾਉਣ ਦਾ ਯਤਨ ਕਰ ਲਿਆ। ਪਰ ਚਲੋ ਉਨ੍ਹਾਂ ਨੇ ਜੋ ਵੀ ਕੀਤਾ ਤੇ ਜਿਵੇਂ ਵੀ ਕੀਤਾ, ਮੈਨੂੰ ਉਹ ਸਾਰੇ ਦਿਨ ਯਾਦ ਕਰਵਾ ਦਿਤੇ ਜਦ ਇਨ੍ਹਾਂ ਨੇ 14 ਸਾਲ ਪਹਿਲਾਂ, ਅਪਣੇ ਤਨਖ਼ਾਹਦਾਰ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਕੋਲੋਂ ਇਹ ਫ਼ਤਵਾ ਜਾਰੀ ਕਰਵਾਇਆ ਸੀ

ਕਿ ਕੋਈ ਸਿੱਖ ਇਸ ਅਖ਼ਬਾਰ (ਸਪੋਕਸਮੈਨ ਨੂੰ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ। ਕੀ ਬਣਿਆ ਉਸ ਫ਼ਤਵੇ ਦਾ? ਸਿੱਖਾਂ ਨੇ ਹਕਾਰਤ ਨਾਲ ਅਜਿਹੇ ਫ਼ਤਵਿਆਂ/ਹੁਕਮਨਾਮਿਆਂ ਨੂੰ ਠੁਕਰਾ ਦਿਤਾ। ਫਿਰ ਇਨ੍ਹਾਂ ਨੇ 150 ਕਰੋੜ ਦੇ ਇਸ਼ਤਿਹਾਰ ਬੰਦ ਕਰ ਕੇ ਦਰਜਨ ਭਰ ਪੁਲਿਸ ਕੇਸ ਪਾ ਕੇ, ਦਫ਼ਤਰ ਉਤੇ ਪੁਲਿਸ ਦੀ ਰੇਡ (ਹਮਲਾ) ਕਰਵਾ ਕੇ ਤੇ ਇਕੋ ਦਿਨ ਤੇ ਇਕੋ ਸਮੇਂ ਸੱਤ ਦਫ਼ਤਰ ਅਪਣੇ ਭਾੜੇ ਦੇ ਬੰਦਿਆਂ ਕੋਲੋਂ ਤਹਿਸ ਨਹਿਸ ਕਰਵਾ ਕੇ, ਅਪਣੀ ਮਨੋ-ਕਾਮਨਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ

ਜੋ ਫਿਰ ਵੀ ਪੂਰੀ ਨਾ ਹੋਈ ਤਾਂ ਹੁਣ 14 ਸਾਲ ਮਗਰੋਂ ਇਨ੍ਹਾਂ ਨੂੰ 'ਅਕਾਲੀ ਸਟੇਜ' ਤੋਂ ਉਹੀ ਫ਼ਤਵਾ ਫਿਰ ਤੋਂ ਦੁਹਰਾਣਾ ਪਿਆ। ਕਈ ਦਿਨਾਂ ਤੋਂ ਮੇਰਾ ਦਿਲ ਕਰ ਰਿਹਾ ਸੀ ਕਿ ਪਾਠਕਾਂ ਨੂੰ ਇਕ ਵਾਰ ਫਿਰ ਤੋਂ ਵੰਗਾਰਾਂ ਕਿ ਜਿਵੇਂ ਉਨ੍ਹਾਂ ਨੇ 14 ਸਾਲ ਪਹਿਲਾਂ ਇਨ੍ਹਾਂ ਦੇ ਹੰਕਾਰ ਨੂੰ ਤੋੜ ਵਿਖਾਇਆ ਸੀ, ਉਸੇ ਤਰ੍ਹਾਂ ਆਖ਼ਰੀ ਜਵਾਬ ਦੇਣ ਲਈ ਵੀ ਉਹ ਫਿਰ ਤੋਂ ਕਮਰਕਸੇ ਕਰ ਲੈਣ। ਆਖ਼ਰੀ ਜਵਾਬ ਬਿਨਾਂ, ਇਨ੍ਹਾਂ 'ਚੀਰ ਦੇਣ ਵਾਲਿਆਂ' ਦੀ ਤਸੱਲੀ ਨਹੀਂ ਹੋਣੀ। ਅਸੀਂ ਆਖ਼ਰੀ ਜਵਾਬ ਦੇਣੋਂ ਹੁਣ ਤਕ ਇਸ ਲਈ ਰਹਿ ਗਏ ਕਿਉਂਕਿ ਸਾਡੇ ਲਈ 'ਉੱਚਾ ਦਰ' ਦਾ ਵੱਡਾ ਕੰਮ ਪੂਰਾ ਕਰਨਾ ਜ਼ਿਆਦਾ ਜ਼ਰੂਰੀ ਸੀ।

ਅਗਲੀਆਂ ਪੀੜ੍ਹੀਆਂ ਨੂੰ ਇਸ ਪੀੜ੍ਹੀ ਵਲੋਂ ਕੁੱਝ ਦੇਣ ਦਾ ਕੰਮ ਲਗਭਗ ਸਿਰੇ ਚੜ੍ਹ ਗਿਆ ਹੈ। ਨਵੰਬਰ ਤੋਂ ਮੈਂਬਰਸ਼ਿਪ ਦੇ ਚੰਦੇ ਵੀ ਦੁਗਣੇ ਕੀਤੇ ਜਾ ਰਹੇ ਹਨ। ਪਹਿਲਾਂ ਅੱਧੇ ਕਰ ਦਿਤ ਗਏ ਸਨ ਤਾਕਿ ਸਪੋਕਸਮੈਨ ਦੇ ਗ਼ਰੀਬ ਪਾਠਕਾਂ ਸਮੇਤ, ਹਰ ਚਾਹਵਾਨ ਪਾਠਕ ਇਸ ਦਾ ਮੈਂਬਰ ਬਣ ਜਾਏ। ਜਿਹੜੇ ਬਣ ਗਏ, ਉਹ ਫ਼ਾਇਦੇ ਵਿਚ ਰਹਿਣਗੇ। ਨਵਿਆਂ ਨੂੰ ਪੂਰੇ ਚੰਦੇ ਦੇ ਕੇ ਹੀ ਮੈਂਬਰਸ਼ਿਪ ਲੈਣੀ ਪਵੇਗੀ। ਪੂਰਾ ਐਲਾਨ, ਟਰੱਸਟ ਵਲੋਂ ਸਫ਼ਾ 7 ਤੇ ਛਪਿਆ ਹੋਇਆ ਹੈ। 

ਸਪੋਕਸਮੈਨ ਨੇ ਅਪਣੇ ਸ੍ਰੀਰ ਦਾ ਕਤਰਾ ਕਤਰਾ ਖ਼ੂਨ ਦੇ ਦੇ ਕੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਬਗ਼ੀਚੇ ਨੂੰ ਸਿੰਜਿਆ (ਹਾਲਾਂਕਿ ਇਸ ਸਾਰੇ ਸਮੇਂ ਵਿਚ ਸਪੋਕਸਮੈਨ ਆਪ ਵੀ ਖ਼ੂਨ ਦੀ ਕਮੀ ਨਾਲ ਜੂਝ ਰਿਹਾ ਸੀ) ਕਿਉਂਕਿ ਮਾਨਵਤਾ ਦੇ ਭਲੇ ਵਾਲੇ ਉਸ ਇਤਿਹਾਸਕ ਕਾਰਜ ਦਾ ਸਿਰੇ ਚੜ੍ਹਨਾ ਜ਼ਿਆਦਾ ਜ਼ਰੂਰੀ ਸਮਝਿਆ ਗਿਆ। ਪਾਠਕਾਂ ਵਲੋਂ ਮਿਲੀ ਹਰ ਸਹਾਇਤਾ ਵੀ ਬਾਬੇ ਨਾਨਕ ਦੇ ਉਸ ਬਾਗ਼ ਨੂੰ ਹਰਿਆ ਭਰਿਆ ਬਣਾਉਣ ਲਈ ਵਰਤ ਲਈ ਜਾਂਦੀ ਸੀ। ਅਖ਼ਬਾਰ ਨੂੰ ਚਾਲੂ ਕਰਨ ਮਗਰੋਂ ਇਕ ਵੀ ਪੈਸਾ ਅੱਜ ਤਕ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਉਤੇ ਨਹੀਂ ਖ਼ਰਚਿਆ ਗਿਆ

ਤੇ ਆਈ ਹੋਈ ਹਰ ਦਮੜੀ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਦੇ ਦਿਤੀ ਜਾਂਦੀ ਰਹੀ ਪਰ ਜੇ ਉਹੀ 100 ਕਰੋੜ ਦੇ ਲਗਭਗ ਪੈਸਾ ਅਖ਼ਬਾਰ ਉਤੇ ਲਗਾ ਦਿਤਾ ਜਾਂਦਾ ਤਾਂ ਇਸ ਕੋਲ ਹਰ ਖੇਤਰ ਵਿਚ ਨੰਬਰ ਇਕ ਪਰਚਾ ਬਣਨ ਦੀ ਕਾਬਲੀਅਤ ਅਤੇ ਲੋਕ-ਪ੍ਰਿਯਤਾ ਤਾਂ ਸੀ ਹੀ ਅਤੇ ਇਹ ਗੱਲ ਇਸ ਨੂੰ ਬੰੰਦ ਕਰਵਾਉਣ ਦਾ ਹਰ ਮਾੜੇ ਤੋਂ ਮਾੜਾ ਯਤਨ ਕਰਨ ਵਾਲੇ ਵਿਰੋਧੀਆਂ ਨੇ ਵੀ ਸਾਡੇ ਕੋਲ ਮੰਨੀ ਹੈ। ਚਲੋ, 'ਉੱਚਾ ਦਰ ਬਾਬੇ ਨਾਨਕ ਦਾ' ਵੀ ਸਿਰੇ ਚੜ੍ਹ ਹੀ ਗਿਆ ਹੈ। ਜਦ 2004 ਵਿਚ ਪੁਜਾਰੀਆਂ ਦੇ 'ਹੁਕਮਨਾਮੇ' ਰਾਹੀਂ ਅਖ਼ਬਾਰ  ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ,

ਉਦੋਂ ਵੀ ਪਾਠਕਾਂ ਨੇ ਉਸ ਦਾ ਮੂੰਹ-ਤੋੜ ਉੱਤਰ ਦਿਤਾ ਸੀ ਤੇ ਅੱਜ ਫਿਰ ਉਹ ਸਮਾਂ ਆ ਗਿਆ ਹੈ ਜਦ ਪਾਠਕ ਇਸ ਨੂੰ ਹਰ ਮੈਦਾਨ, ਪੰਜਾਬ ਦਾ 'ਨੰਬਰ ਵੰਨ' ਅਖ਼ਬਾਰ ਬਣਾ ਕੇ, 'ਨਾ ਪੜ੍ਹੋ' ਦੇ ਬਾਬਰੀ ਫ਼ਤਵੇ ਦਾ ਅੰਤਮ ਉੱਤਰ ਦੇਣ ਲਈ ਕਮਰਕਸੇ ਕਰ ਲੈਣ। ਆਉ 'ਉੱਚਾ ਦਰ' ਦਾ ਕੰਮ ਦੋ ਚਾਰ ਮਹੀਨਿਆਂ ਵਿਚ ਖ਼ਤਮ ਕਰ ਕੇ, ਪਾਠਕਾਂ ਵਲੋਂ ਅੰਤਮ ਜਵਾਬ ਦੇਣ ਲਈ ਪਿੰਡ ਪਿੰਡ, ਸ਼ਹਿਰ ਸ਼ਹਿਰ, ਘਰ ਘਰ, ਦੁਕਾਨ ਦੁਕਾਨ ਇਸ ਨੂੰ ਪਹੁੰਚਾ ਦਈਏ। 'ਉੱਚਾ ਦਰ' ਤੋਂ ਵੀ ਸਾਨੂੰ ਕਾਫ਼ੀ ਸਹਾਇਤਾ ਮਿਲ ਜਾਏਗੀ ਤੇ 'ਏਕਸ ਕੇ ਬਾਰਕ' ਜਥੇਬੰਦੀ ਨੂੰ ਵੀ ਫਿਰ ਤੋਂ ਸਰਗਰਮ ਕਰ ਕੇ, ਇਹ ਟੀਚਾ ਸਰ ਕਰ ਕੇ ਹੀ ਰਹਿਣਾ ਹੈ¸

ਇਹ ਸਾਡਾ ਪ੍ਰਣ ਹੈ ਕਿਉਂਕਿ ਇਸ ਤੋਂ ਬਿਨਾਂ ਇਨ੍ਹਾਂ ਦੀ ਵੀ ਤਸੱਲੀ ਨਹੀਂ ਹੋਣੀ ਤੇ ਛਿੱਥੇ ਪਿਆਂ ਨੇ ਅੰਤਮ ਜਵਾਬ ਮਿਲਣ ਤਕ, ਖਿੱਝ ਵਿਚ ਆ ਕੇ ਮੁੜ ਮੁੜ ਉਹੀ ਬਾਬਰੀ ਫ਼ਤਵੇ ਜਾਰੀ ਕਰਦੇ ਰਹਿਣਾ ਹੈ ਜਦ ਤਕ ਇਨ੍ਹਾਂ ਨੂੰ ਅੰਤਮ ਜਵਾਬ ਨਹੀਂ ਮਿਲ ਜਾਂਦਾ। 'ਏਕਸ ਕੇ ਬਾਰਕ' ਜਥੇਬੰਦੀ, 'ਉੱਚਾ ਦਰ' ਸ਼ੁਰੂ ਕਰਨ ਤੋਂ ਪਹਿਲਾਂ ਬਣੀ ਸੀ ਤੇ ਇਸ ਦੇ ਪਹਿਲੇ ਪ੍ਰਧਾਨ ਡਾ. ਗੁਰਸ਼ਰਨਜੀਤ ਸਿੰਘ ਨੂੰ ਬਣਾਇਆ ਗਿਆ ਸੀ। ਉਸ ਵੇਲੇ ਉਹ ਗੁਰੂ ਨਾਨਕ ਯੂਨੀਵਰਸਟੀ ਅੰਮ੍ਰਿਤਸਰ ਵਿਚ ਸਿੱਖ ਅਧਿਐਨ ਵਿਭਾਗ (Sikh Studies 4eptt.) ਦੇ ਮੁਖੀ ਸਨ। ਹਰ ਮਹੀਨੇ ਸਪੋਕਸਮੈਨ ਦੇ ਚੰਡੀਗੜ੍ਹ ਦਫ਼ਤਰ ਵਿਚ ਮੀਟਿੰਗ ਹੁੰਦੀ ਸੀ।

150-200 ਸਿੰਘ ਦੂਰੋਂ-ਦੂਰੋਂ ਆਇਆ ਕਰਦੇ ਸਨ। ਸਾਰੇ ਹੀ ਬੜੇ ਜੋਸ਼ੀਲੇ ਤੇ ਕੁਰਬਾਨੀ ਵਾਲੇ ਸਨ। ਇਨ੍ਹਾਂ ਨੇ ਹੀ ਮੇਰੇ ਇਸ ਸੁਝਾਅ ਨੂੰ ਪ੍ਰਵਾਨ ਕੀਤਾ ਕਿ ਅਖ਼ਬਾਰ ਤੋਂ ਬਾਅਦ ਹੁਣ 'ਉੱਚਾ ਦਰ ਬਾਬੇ ਨਾਨਕ ਦਾ' ਉਸਾਰਿਆ ਜਾਵੇ। 'ਏਕਸ ਕੇ ਬਾਰਕ' ਨੇ ਹੀ 'ਉੱਚਾ ਦਰ' ਦੀ ਉਸਾਰੀ ਲਈ ਸਾਰਾ ਕੰਮ ਕਰਨਾ ਸੀ ਪਰ ਡਾ. ਗੁਰਸ਼ਰਨਜੀਤ ਸਿੰਘ ਵਿਦੇਸ਼ ਚਲੇ ਗਏ ਤੇ ਕੁੱਝ ਹੋਰ ਸਰਗਰਮ ਲੋਕ ਕਿਸੇ ਗੱਲੋਂ ਸਾਥ ਛੱਡ ਗਏ, ਇਸ ਲਈ ਜਥੇਬੰਦੀ ਦਾ ਆਗੂ ਕੋਈ ਨਾ ਰਿਹਾ। ਹੁਣ ਸ. ਬਲਵਿੰਦਰ ਸਿੰਘ ਮਿਸ਼ਨਰੀ ਨੇ ਪ੍ਰਧਾਨਗੀ ਦੀ ਸੇਵਾ ਸੰਭਾਲੀ ਹੈ

ਤੇ ਉਨ੍ਹਾਂ ਦਾ ਤੁਰਤ ਪ੍ਰੋਗਰਾਮ ਇਹੀ ਹੈ ਕਿ ਪੰਜਾਬ ਦੇ 12000 ਪਿੰਡਾਂ ਵਿਚ ਚਾਰ-ਪੰਜ ਮੈਂਬਰ ਤੁਰਤ ਬਣਾਏ ਜਾਣ ਤਾਕਿ ਅਸਲੀ 'ਨਾਨਕ-ਵਿਚਾਰਧਾਰਾ' ਹਰ ਪਿੰਡ ਵਿਚ ਪਹੁੰਚਾਉਣ ਦਾ ਕੰਮ ਅਰੰਭਿਆ ਜਾ ਸਕੇ। ਜਥੇਬੰਦੀ, 'ਉੱਚਾ ਦਰ ਬਾਬੇ ਨਾਨਕ ਦਾ' ਦੇ ਹਿੱਸੇ ਵਜੋਂ, ਉਸ ਦੇ ਅਧੀਨ ਰਹਿ ਕੇ ਹੀ ਕੰਮ ਕਰੇਗੀ ਤੇ ਰੋਜ਼ਾਨਾ ਸਪੋਕਸਮੈਨ ਦਾ ਪੂਰਾ ਸਹਿਯੋਗ ਵੀ ਇਸ ਨੂੰ ਪ੍ਰਾਪਤ ਹੋਵੇਗਾ। ਸ. ਬਲਵਿੰਦਰ ਸਿੰਘ (ਮਿਸ਼ਨਰੀ) ਫ਼ਰੀਦਕੋਟ (ਪੰਜਾਬ) ਵਿਚ ਰਹਿੰਦੇ ਹਨ ਤੇ ਉਨ੍ਹਾਂ ਦਾ ਟੈਲੀਫ਼ੋਨ ਨੰਬਰ 93112-89977 ਹੈ। ਜਿਹੜੇ ਸੱਜਣ ਇਸ ਜਥੇਬੰਦੀ ਰਾਹੀਂ ਸੱਚੇ ਧਰਮ ਦੀ ਸੁੱਚੀ ਸੇਵਾ ਕਰਨੀ ਚਾਹੁਣ, ਉਹ ਸ. ਬਲਵਿੰਦਰ ਸਿੰਘ ਮਿਸ਼ਨਰੀ ਨਾਲ ਸੰਪਰਕ ਕਾਇਮ ਕਰ ਸਕਦੇ ਹਨ। 

ਅੰਤਮ ਜਵਾਬ ਕਿਵੇਂ?

ਸਪੋਕਸਮੈਨ ਨੇ ਅਪਣੇ ਸ੍ਰੀਰ ਦਾ ਕਤਰਾ ਕਤਰਾ ਖ਼ੂਨ ਦੇ ਦੇ ਕੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਬਗ਼ੀਚੇ ਨੂੰ ਸਿੰਜਿਆ (ਹਾਲਾਂਕਿ ਇਸ ਸਾਰੇ ਸਮੇਂ ਵਿਚ ਸਪੋਕਸਮੈਨ ਆਪ ਵੀ ਖ਼ੂਨ ਦੀ ਕਮੀ ਨਾਲ ਜੂਝ ਰਿਹਾ ਸੀ) ਕਿਉਂਕਿ ਮਾਨਵਤਾ ਦੇ ਭਲੇ ਵਾਲੇ ਉਸ ਇਤਿਹਾਸਕ ਕਾਰਜ ਦਾ ਸਿਰੇ ਚੜ੍ਹਨਾ ਜ਼ਿਆਦਾ ਜ਼ਰੂਰੀ ਸਮਝਿਆ ਗਿਆ। ਪਾਠਕਾਂ ਵਲੋਂ ਮਿਲੀ ਹਰ ਸਹਾਇਤਾ ਬਾਬੇ ਨਾਨਕ ਦੇ ਉਸ ਬਾਗ਼ ਨੂੰ ਹਰਿਆ ਭਰਿਆ ਬਣਾਉਣ ਲਈ ਵਰਤ ਲਈ ਜਾਂਦੀ ਸੀ। ਅਖ਼ਬਾਰ ਨੂੰ ਚਾਲੂ ਕਰਨ ਮਗਰੋਂ ਇਕ ਵੀ ਪੈਸਾ ਅੱਜ ਤਕ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਉਤੇ ਨਹੀਂ ਖ਼ਰਚਿਆ ਗਿਆ ਤੇ ਆਈ ਹੋਈ ਹਰ ਦਮੜੀ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਦੇ ਦਿਤੀ ਜਾਂਦੀ ਰਹੀ

ਪਰ ਜੇ ਉਹੀ 100 ਕਰੋੜ ਦੇ ਲਗਭਗ ਪੈਸਾ ਅਖ਼ਬਾਰ ਉਤੇ ਲਗਾ ਦਿਤਾ ਜਾਂਦਾ ਤਾਂ ਇਸ ਕੋਲ ਹਰ ਖੇਤਰ ਵਿਚ ਨੰਬਰ ਇਕ ਪਰਚਾ ਬਣਨ ਦੀ ਕਾਬਲੀਅਤ ਅਤੇ ਲੋਕ-ਪ੍ਰਿਯਤਾ ਤਾਂ ਸੀ ਹੀ ਅਤੇ ਇਹ ਗੱਲ ਇਸ ਨੂੰ ਬੰੰਦ ਕਰਵਾਉਣ ਦਾ ਹਰ ਮਾੜੇ ਤੋਂ ਮਾੜਾ ਯਤਨ ਕਰਨ ਵਾਲੇ ਵਿਰੋਧੀਆਂ ਨੇ ਵੀ ਸਾਡੇ ਕੋਲ ਮੰਨੀ ਹੈ। ਚਲੋ, 'ਉੱਚਾ ਦਰ ਬਾਬੇ ਨਾਨਕ ਦਾ' ਵੀ ਸਿਰੇ ਚੜ੍ਹ ਹੀ ਗਿਆ ਹੈ। ਜਦ 2004 ਵਿਚ ਪੁਜਾਰੀਆਂ ਦੇ 'ਹੁਕਮਨਾਮੇ' ਰਾਹੀਂ ਅਖ਼ਬਾਰ ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ, ਉਦੋਂ ਵੀ ਪਾਠਕਾਂ ਨੇ ਉਸ ਦਾ ਮੂੰਹ-ਤੋੜ ਉੱਤਰ ਦਿਤਾ ਸੀ ਤੇ ਅੱਜ ਫਿਰ ਉਹ ਸਮਾਂ ਆ ਗਿਆ ਹੈ

ਜਦ ਪਾਠਕ ਇਸ ਨੂੰ ਹਰ ਮੈਦਾਨ, ਪੰਜਾਬ ਦਾ 'ਨੰਬਰ ਵੰਨ' ਅਖ਼ਬਾਰ ਬਣਾ ਕੇ, 'ਨਾ ਪੜ੍ਹੋ' ਦੇ ਬਾਬਰੀ ਫ਼ਤਵੇ ਦਾ ਅੰਤਮ ਉੱਤਰ ਦੇਣ ਲਈ ਕਮਰਕਸੇ ਕਰ ਲੈਣ। ਆਉ 'ਉੱਚਾ ਦਰ' ਦਾ ਕੰਮ ਦੋ ਚਾਰ ਮਹੀਨਿਆਂ ਵਿਚ ਖ਼ਤਮ ਕਰ ਕੇ, ਪਾਠਕਾਂ ਵਲੋਂ ਅੰਤਮ ਜਵਾਬ ਦੇਣ ਲਈ ਸਪੋਕਸਮੈਨ ਨੂੰ ਪਿੰਡ ਪਿੰਡ, ਸ਼ਹਿਰ ਸ਼ਹਿਰ, ਘਰ ਘਰ, ਦੁਕਾਨ ਦੁਕਾਨ ਵਿਚ ਪਹੁੰਚਾ ਦਈਏ। 'ਉੱਚਾ ਦਰ' ਤੋਂ ਵੀ ਸਾਨੂੰ ਕਾਫ਼ੀ ਸਹਾਇਤਾ ਮਿਲ ਜਾਏਗੀ

ਤੇ 'ਏਕਸ ਕੇ ਬਾਰਕ' ਜਥੇਬੰਦੀ ਨੂੰ ਵੀ ਫਿਰ ਤੋਂ ਸਰਗਰਮ ਕਰ ਕੇ, ਇਹ ਟੀਚਾ ਸਰ ਕਰ ਕੇ ਹੀ ਰਹਿਣਾ ਹੈ¸ਇਹ ਸਾਡਾ ਪ੍ਰਣ ਹੈ ਕਿਉਂਕਿ ਇਸ ਤੋਂ ਬਿਨਾਂ ਇਨ੍ਹਾਂ ਦੀ ਵੀ ਤਸੱਲੀ ਨਹੀਂ ਹੋਣੀ ਤੇ ਛਿੱਥੇ ਪਿਆਂ ਨੇ ਅੰਤਮ ਜਵਾਬ ਮਿਲਣ ਤਕ, ਖਿੱਝ ਵਿਚ ਆ ਕੇ ਮੁੜ ਮੁੜ ਉਹੀ ਬਾਬਰੀ ਫ਼ੁਰਮਾਨ ਜਾਰੀ ਕਰਦੇ ਰਹਿਣਾ ਹੈ ਜਦ ਤਕ ਇਨ੍ਹਾਂ ਨੂੰ ਅੰਤਮ ਜਵਾਬ ਨਹੀਂ ਮਿਲ ਜਾਂਦਾ।

ਅਪਣੇ ਛੋਟੇ ਛੋਟੇ ਇਕੱਠਾਂ ਤੇ (ਖ਼ਾਸ ਤੌਰ ਤੇ ਜਿਥੇ ਬੀ.ਜੇ.ਪੀ. ਦੇ ਆਗੂ ਆਏ ਹੋਣ ਜਾਂ ਆਸਾਰਾਮ ਵਰਗੇ ਬਦਨਾਮ ਲੋਕ ਮੁੱਖ ਮਹਿਮਾਨ ਬਣਾਏ ਗਏ ਹੋਣ), ਬਾਦਲ ਸਾਹਿਬ ਇਹ ਜੁਮਲਾ ਆਮ ਵਰਤ ਲੈਂਦੇ ਹਨ ਕਿ, ''ਮੈਂ ਤਾਂ ਏਨਾ ਇਕੱਠ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਸੀ ਵੇਖਿਆ।'' ਇਹ ਜੁਮਲਾ ਉਹ ਗ਼ਲਤ ਰੂਪ ਵਿਚ ਏਨੀ ਵਾਰ ਵਰਤ ਚੁੱਕੇ ਹਨ ਕਿ ਹੁਣ ਪੱਤਰਕਾਰਾਂ ਨੇ ਉਨ੍ਹਾਂ ਦੇ ਇਸ ਜੁਮਲੇ ਨੂੰ ਗੰਭੀਰਤਾ ਨਾਲ ਲੈਣਾ ਵੀ ਛੱਡ ਦਿਤਾ ਹੈ ਤੇ ਥੋੜਾ ਜਿਹਾ ਮੁਸਕ੍ਰਾ ਕੇ ਅੱਗੇ ਲੰਘ ਜਾਂਦੇ ਹਨ। ਜੇ ਸਚਮੁਚ ਹੀ ਇਨ੍ਹਾਂ ਦੀ 'ਅਕਾਲੀ ਕਾਨਫ਼ਰੰਸ' ਵਿਚ ਏਨਾ ਇਕੱਠ ਹੋ ਗਿਆ ਹੁੰਦਾ

ਤਾਂ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਵਿਰੁਧ ਬੜੀ ਗੰਦੀ ਭਾਸ਼ਾ ਵਿਚ ਗੁੱਸਾ ਨਾ ਝਾੜਨ ਲੱਗ ਪੈਂਦੇ ਤੇ ਧਮਕੀਆਂ ਨਾ ਦੇਣ ਲੱਗ ਪੈਂਦੇ। ਜਦੋਂ 'ਬੇਮਿਸਾਲ ਇਕੱਠ' ਹੋਇਆ ਹੋਵੇ ਤਾਂ ਬੰਦਾ ਖ਼ੁਸ਼ੀ ਵਿਚ ਏਨਾ ਖੀਵਾ ਹੋਇਆ ਹੁੰਦੈ ਕਿ ਉਹ ਅਪਣੇ ਰੰਗ ਵਿਚ ਆਪ ਹੀ ਭੰਗ ਨਹੀਂ ਪੈਣ ਦੇਂਦਾ। ਡਾਢਾ ਨਿਰਾਸ਼ ਤੇ ਖਿਝਿਆ ਹੋਇਆ ਬੰਦਾ ਹੀ ਅਪਣੀ ਨਿਰਾਸ਼ਾ ਦੇ ਭਾਰ ਨੂੰ ਗੁੱਸੇ, ਗਾਲਾਂ ਤੇ ਧਮਕੀਆਂ ਰਾਹੀਂ ਕੁੱਝ ਘੱਟ ਕਰਨ ਦਾ ਯਤਨ ਕਰਦਾ ਹੈ। ਇਸ ਨਾਲ ਮਨ ਤਾਂ ਹਲਕਾ ਹੋ ਜਾਂਦਾ ਹੈ ਪਰ ਤੁਹਾਡੀ ਨਿਰਾਸ਼ਾ ਤੇ ਖਿੱਝ ਵੀ ਕਿਸੇ ਕੋਲੋਂ ਛੁਪੀ ਨਹੀਂ ਰਹਿੰਦੀ। ਅਕਾਲੀਆਂ ਦੀ ਨਿਰਾਸ਼ਾ ਵੀ ਇਸ ਵਾਰ ਹੱਦ ਦਰਜੇ ਵਾਲੀ ਨਿਰਾਸ਼ਾ ਸੀ

(ਬਾਦਲ ਸਾਹਬ ਦੇ ਚੁਟਕਲਿਆਂ ਜਾਂ ਜੁਮਲਿਆਂ ਦੇ ਬਾਵਜੂਦ ਵੀ) ਤੇ ਉਸੇ ਖਿੱਝ ਵਿਚ ਉਨ੍ਹਾਂ ਨੇ 'ਸਪੋਕਸਮੈਨ' ਵਿਰੁਧ ਅਪਣਾ ਸਾਰਾ ਗੁੱਸਾ ਉਗਲ ਕੇ ਅਪਣੇ ਮਨ ਨੂੰ ਥੋੜੀ ਜਹੀ ਠੰਢਕ ਪਹੁੰਚਾਉਣ ਦਾ ਯਤਨ ਤਾਂ ਕਰ ਲਿਆ। ਪਰ ਚਲੋ ਉਨ੍ਹਾਂ ਨੇ ਜੋ ਵੀ ਕੀਤਾ, ਜਿਵੇਂ ਵੀ ਕੀਤਾ, ਮੈਨੂੰ ਉਹ ਸਾਰੇ ਦਿਨ ਯਾਦ ਕਰਵਾ ਦਿਤੇ ਜਦ ਇਨ੍ਹਾਂ ਨੇ 14 ਸਾਲ ਪਹਿਲਾਂ, ਅਪਣੇ ਤਨਖ਼ਾਹਦਾਰ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਕੋਲੋਂ ਇਹ ਫ਼ਤਵਾ ਜਾਰੀ ਕਰਵਾਇਆ ਸੀ ਕਿ ਕੋਈ ਸਿੱਖ ਇਸ ਅਖ਼ਬਾਰ (ਸਪੋਕਸਮੈਨ ਨੂੰ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ। ਕੀ ਬਣਿਆ ਉਸ ਫ਼ਤਵੇ ਦਾ? ਸਿੱਖਾਂ ਨੇ ਹਕਾਰਤ ਨਾਲ ਅਜਿਹੇ ਫ਼ਤਵਿਆਂ/ਹੁਕਮਨਾਮਿਆਂ ਨੂੰ ਠੁਕਰਾ ਦਿਤਾ।