ਪੰਥਕ (ਅਕਾਲੀ) ਮੁਹਾਜ਼ ਤੇ ਏਨੀ ਮਾਰੂ ਅਤੇ ਸਿੱਖ ਕੌਮ ਦਾ ਭਵਿੱਖ ਹਨ੍ਹੇਰੇ-ਭਰਿਆ ਬਣਾਉਣ ਲਈ ਵਾਲੀ ਚੁੱਪੀ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਹਿੰਦੁਸਤਾਨ ਵਿਚ ਕਈ ਪਾਰਟੀਆਂ ਹਨ। ਸੱਭ ਦਾ ਕੋਈ ਨਾ ਕੋਈ ਆਗੂ ਉਨ੍ਹਾਂ ਦਾ ਫ਼ਾਊਂਡਰ ਜਾਂ ਜਨਮਦਾਤਾ ਵੀ ਜ਼ਰੂਰ ਹੋਵੇਗਾ।

Why the silence to make the future of the Sikh community so deadly and dark on Panthak (Akali) Muhaz?

ਉਸ ਵੇਲੇ ਪੰਜਾਬ ਵਿਚ ਸਿੱਖਾਂ ਦੀ ਕੁੱਲ ਆਬਾਦੀ 13 ਫ਼ੀ ਸਦੀ ਸੀ ਤੇ ਹਿੰਦੂ-ਸਿੱਖ ਮਿਲ ਕੇ ਵੀ ਮੁਸਲਮਾਨਾਂ ਨਾਲੋਂ ਘੱਟ ਸਨ ਅਰਥਾਤ ਪੰਜਾਬ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਸੀ। ਅਜਿਹੇ ਵਿਚ ਇਹ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਅਕਾਲੀ, ਪੰਜਾਬ ਵਿਚ ਵੀ ਕਦੇ ਸਰਕਾਰ ਬਣਾ ਲੈਣਗੇ। ਨਾ ਨਾ, ਇਕ ਅੱਧ ਵਜ਼ੀਰ ਪੰਜਾਬ ਵਿਚ ਸਿੱਖਾਂ ਵਿਚੋਂ ਵੀ ਲੈ ਲੈਂਦੇ ਸਨ ਤਾਂ ਸਿੱਖ ਖ਼ੁਸ਼ ਹੋ ਜਾਂਦੇ ਸਨ। ਪਰ ਇਤਿਹਾਸ ਦੇ ਵਰਕੇ ਫੋਲ ਕੇ ਵੇਖ ਲਉ, ਉਸ ਵੇਲੇ ਜੋ ਦਬਦਬਾ ਸਿੱਖਾਂ ਦਾ ਬਣਿਆ ਹੋਇਆ ਸੀ, ਉਹ ਕਿਸੇ ਹੋਰ ਕੌਮ ਦਾ ਨਹੀਂ ਸੀ।

ਹਿੰਦੁਸਤਾਨ ਵਿਚ ਕਈ ਪਾਰਟੀਆਂ ਹਨ। ਸੱਭ ਦਾ ਕੋਈ ਨਾ ਕੋਈ ਆਗੂ ਉਨ੍ਹਾਂ ਦਾ ਫ਼ਾਊਂਡਰ ਜਾਂ ਜਨਮਦਾਤਾ ਵੀ ਜ਼ਰੂਰ ਹੋਵੇਗਾ। ਕਾਂਗਰਸ ਦਾ ਫ਼ਾਊਂਡਰ ਇਕ ਅੰਗਰੇਜ਼ ਸੀ। ਬੀਜੇਪੀ, ਆਰ.ਐਸ.ਐਸ., ਹਿੰਦੂ ਮਹਾਂ ਸਭਾ, ਸੀ.ਪੀ.ਆਈ., ਸੋਸ਼ਲਿਸਟ ਪਾਰਟੀ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੋਂ ਲੈ ਕੇ ਸੈਂਕੜੇ ਪਾਰਟੀਆਂ ਹਨ ਤੇ ਹਰ ਪਾਰਟੀ ਦਾ ਜਨਮਦਾਤਾ ਕੋਈ ਇਕ ਜਾਂ ਦੂਜਾ ਵਿਅਕਤੀ ਜਾਂ ਲੀਡਰ ਹੀ ਮਿਲੇਗਾ ਪਰ ਅਕਾਲੀ ਦਲ ਦਾ ਫ਼ਾਊਂਡਰ ਕੋਈ ਵਿਅਕਤੀ ਨਹੀਂ। ਇਹ ਪਾਰਟੀ ਸਾਰੇ ਸਿੱਖਾਂ ਨੇ ਅਕਾਲ ਤਖ਼ਤ ਤੇ ਇਕੱਠੇ ਹੋ ਕੇ ਬਣਾਈ ਸੀ ਤਾਕਿ ਨਵੇਂ ਰਾਜਸੀ ਯੁਗ ਵਿਚ ਸਿੱਖ ਹਿਤਾਂ ਦਾ ਧਿਆਨ ਰੱਖਣ ਵਾਲੀ ਕੋਈ ਪਾਰਟੀ ਵੀ ਹੋਵੇ। 

ਉਸ ਵੇਲੇ ਪੰਜਾਬ ਵਿਚ ਸਿੱਖਾਂ ਦੀ ਕੁਲ ਆਬਾਦੀ 13 ਫ਼ੀ ਸਦੀ ਸੀ ਤੇ ਹਿੰਦੂ-ਸਿੱਖ ਮਿਲ ਕੇ ਵੀ ਮੁਸਲਮਾਨਾਂ ਨਾਲੋਂ ਘੱਟ ਸਨ ਅਰਥਾਤ ਪੰਜਾਬ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਸੀ। ਅਜਿਹੇ ਵਿਚ ਇਹ ਤਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਅਕਾਲੀ, ਪੰਜਾਬ ਵਿਚ ਸਰਕਾਰ ਬਣਾ ਲੈਣਗੇ। ਨਾ ਨਾ, ਇਕ ਅੱਧ ਵਜ਼ੀਰ ਪੰਜਾਬ ਵਿਚ ਸਿੱਖਾਂ ਵਿਚੋਂ ਵੀ ਲੈ ਲੈਂਦੇ ਸਨ ਤਾਂ ਸਿੱਖ ਖ਼ੁਸ਼ ਹੋ ਜਾਂਦੇ ਸਨ।

ਪਰ ਇਤਿਹਾਸ ਦੇ ਵਰਕੇ ਫੋਲ ਕੇ ਵੇਖ ਲਉ, ਉਸ ਵੇਲੇ ਜੋ ਦਬਦਬਾ ਸਿੱਖਾਂ ਦਾ ਬਣਿਆ ਹੋਇਆ ਸੀ, ਉਹ ਕਿਸੇ ਹੋਰ ਕੌਮ ਦਾ ਨਹੀਂ ਸੀ। ਅੰਗਰੇਜ਼ ਵੀ ਅਕਾਲੀ ਦਲ ਦੇ ਪ੍ਰਧਾਨ ਨੂੰ ਪੁਛ ਕੇ ਕੋਈ ਫ਼ੈਸਲਾ ਕਰਦਾ ਸੀ, ਹਿੰਦੂ ਲੀਡਰ ਵੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਪਣੇ ਤੋਂ ਬਹੁਤ ਵੱਡਾ ਸਮਝਦੇ ਸਨ ਤੇ ਬਹੁਗਿਣਤੀ ਕੌਮ (ਮੁਸਲਮਾਨਾਂ) ਦੇ ਨੇਤਾ ਵੀ ਮੰਨਦੇ ਸਨ ਕਿ ਪੰਜਾਬ ਵਿਚ ਉਹੀ ਗੱਲ ਚਲ ਸਕਦੀ ਹੈ ਜਿਸ ਦੀ ਪ੍ਰਵਾਨਗੀ 13 ਫ਼ੀ ਸਦੀ ਸਿੱਖਾਂ ਦੇ ਚਹੇਤੇ ਅਕਾਲੀ ਲੀਡਰਾਂ ਨੇ ਦੇਣੀ ਹੈ। ਕਾਂਗਰਸ ਨੇ ਤਾਂ  ਅਕਾਲੀਆਂ ਨੂੰ ਅਕਾਲੀ ਰਹਿ ਕੇ ਵੀ, ਕਾਂਗਰਸ ਦੇ ਮੈਂਬਰ ਬਣਨ ਦੀ ਖੁਲ੍ਹ ਦੇ ਦਿਤੀ ਸੀ।

ਸੱਤਾ ਵਿਚ ਨਾ ਹੋਣ ਵਾਲੀ ਅਕਾਲੀ ਪਾਰਟੀ ਨੇ ਸਿੱਖਾਂ ਦੀ ਜੋ ਤਾਕਤ ਬਣਾਈ ਹੋਈ ਸੀ, ਉਹ ਅਕਾਲੀ ਸਰਕਾਰਾਂ ਬਣਨ ਮਗਰੋਂ ਬਿਲਕੁਲ ਹੀ ਖ਼ਤਮ ਹੋ ਗਈ। ਕਾਰਨ ਕੀ ਸੀ? ਇਹੀ ਸੀ ਕਿ ਪਹਿਲਾਂ ਦੇ ਅਕਾਲੀ ਲੀਡਰਾਂ ਦੇ ਲਹੂ ਦੇ ਕਣ ਕਣ ਵਿਚ ‘ਪੰਥ’ ਸ਼ਬਦ ਵਸਿਆ ਹੋਇਆ ਸੀ ਤੇ ਇਸ ਸ਼ਬਦ ਨੂੰ ਉਨ੍ਹਾਂ ਦੇ ਵੱਡੇ ਨੇਤਾਵਾਂ ਦੀ ਸੋਚ ਵਿਚੋਂ ਕੋਈ ਲਾਲਚ, ਕੋਈ ਡਰ, ਕੋਈ ਵਜ਼ੀਰੀ ਨਹੀਂ ਸੀ ਕੱਢ ਸਕਦੀ। ਪਰ 1966 ਤੋਂ ਬਾਅਦ, ਸੱਤਾ ਵਿਚ ਆਉਣ ਵਾਲੇ ‘ਅਕਾਲੀ’ ਲੀਡਰਾਂ ਨੇ ਤਾਂ ਇਹ ਪ੍ਰਭਾਵ ਦੇਣਾ ਸ਼ੁਰੂ ਕਰ ਦਿਤਾ ਕਿ ‘ਪੰਥ’ ਇਨ੍ਹਾਂ ਲਈ ਕੇਵਲ ਵਿਖਾਵੇ ਦੀ ਚੀਜ਼ ਹੈ ਤੇ ਇਹ ਸੱਤਾ, ਲੀਡਰੀ, ਵਜ਼ੀਰੀ ਤੇ ਪੈਸੇ ਲਈ ‘ਪੰਥ’ ਨੂੰ ਬੇਦਾਵਾ ਦੇਣ ਵਿਚ ਇਕ ਪਲ ਵੀ ਨਹੀਂ ਲਾਉਣਗੇ। ਇਹ ਸੱਚ ਸਾਹਮਣੇ ਆ ਵੀ ਗਿਆ ਤੇ ਹੌਲੀ ਹੌਲੀ ਸਿੱਖ, ਅਕਾਲੀ ਦਲ ਤੋਂ ਦੂਰ ਹੋਣੇ ਸ਼ੁਰੂ ਹੋ ਵੀ ਗਏ।

ਲੰਮੀ ਗੱਲ ਨਾਂ ਕਰਾਂ ਤਾਂ ਅੱਜ ਸੱਤਾ, ਲੀਡਰੀ ਤੇ ਧਨ ਦੌਲਤ ਦੇ ਅੰਬਾਰ ਇਕੱਠੇ ਕਰਨ ਵਾਲੇ ਜਾਂ ਉਨ੍ਹਾਂ ਤੋਂ ਕੁੱਝ ਜੂਠੀਆਂ ਛਿਲੜਾਂ ਪ੍ਰਾਪਤ ਕਰਨ ਵਾਲੇ ਹੀ ‘ਅਕਾਲੀ ਬੀਨ’ ਵਜਦੀ ਸੁਣ ਕੇ ਉਸ ਉਤੇ ਮੋਹਿਤ ਹੋਣ ਵਾਲੇ ਰਹਿ ਗਏ ਹਨ ਨਹੀਂ ਤਾਂ ਸਿੱਖ ਤਾਂ ਛਾਲਾਂ ਮਾਰ ਮਾਰ ਕੇ ਉਨ੍ਹਾਂ ਪਾਰਟੀਆਂ ਵਲ ਵੀ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਸਦਾ ਤੋਂ ‘ਸਿੱਖ-ਵਿਰੋਧੀ’ ਕਹਿੰਦੇ ਆ ਰਹੇ ਸਨ।

ਅਜਿਹੀ ਹਾਲਤ ਵਿਚ ਵੀ ਸਿੱਖਾਂ ਅੰਦਰ ਕੋਈ ਹਰਕਤ ਕਿਉਂ ਨਹੀਂ ਹੁੰਦੀ ਨਜ਼ਰ ਆ ਰਹੀ? ਸੱਤਾ ਨਹੀਂ ਮਿਲਦੀ ਨਾ ਮਿਲੇ, ਪਰ ਸਿੱਖ ਹਿਤਾਂ ਦੀ ਰਾਖੀ ਕਰਨ ਵਾਲੀ ਤੇ ਸਿੱਖਾਂ ਦੀ ਆਵਾਜ਼ ਗੂੰਜਦੀ ਰੱਖਣ ਸਕਣ ਵਾਲੀ ਇਕ ਪਾਰਟੀ ਤਾਂ ਹੋਣੀ ਹੀ ਚਾਹੀਦੀ ਹੈ (ਆਰ.ਐਸ.ਐਸ. ਵਰਗੀ)। ਉਸ ਬਾਰੇ ਕੋਈ ਚਿੰਤਾ ਕਿਉਂ ਨਹੀਂ ਕਰ ਰਿਹਾ? ਅੱਜ ਦੇ ਯੁਗ ਵਿਚ, ਨਿਵੇਕਲੀ ਸਿੱਖ ਹਿਤਾਂ ਦੀ ਰਾਖੀ ਕਰਨ ਵਾਲੀ ਕੋਈ ਪਾਰਟੀ ਹੀ ਨਾ ਹੋਵੇ, ਇਹ ਤਾਂ ਖ਼ੁਦਕੁਸ਼ੀ ਕਰਨ ਵਾਲੀ ਗੱਲ ਹੋਵੇਗੀ। ਬਾਦਲ ਅਕਾਲੀ ਦਲ ਦੇ ਕਰਤਾ ਧਰਤਾ ਕਹਿੰਦੇ ਹਨ ਕਿ ਨਾ ਉਹ ਅਪਣੇ ਦਲ ਨੂੰ ਪੰਥਕ ਪਾਰਟੀ ਬਣਨ ਦੇਣਗੇ, ਨਾ ਕੋਈ ਹੋਰ ਪੰਥਕ ਦਲ ਹੀ ਖੜਾ ਹੋਣ ਦੇਣਗੇ। ਇਹ ਚੈÇਲੰਜ ਐਲਾਨੀਆ ਦਿਤਾ ਗਿਆ ਹੈ। ਜਵਾਬ ਵਿਚ ਫਿਰ ਤੋਂ ਮੁਕੰਮਲ ਖ਼ਾਮੋਸ਼ੀ ਕਿਉਂ ਵਰਤੀ ਹੋਈ ਹੈ?

ਕਿਉਂ ਨਹੀਂ ਪੰਥਕ ਸੋਚ ਵਾਲੇ ਚਾਰ ਪੰਜ ਚੰਗੇ ਕਿਰਦਾਰ ਵਾਲੇ ਪੱਕੇ ਸਿੱਖ ਇਸ ਚੁਨੌਤੀ ਨੂੰ ਕਬੂਲ ਕਰ ਕੇ ਅਸਲੀ ਅਕਾਲੀ ਦਲ ਦਾ ਆਰੰਭ, 1920 ਵਾਂਗ, ਮੁੜ ਤੋਂ ਅਕਾਲ ਤਖ਼ਤ ਤੋਂ ਕਰ ਦੇਂਦੇ? ਮੈਂ ਨਾਂ ਵੀ ਤਜਵੀਜ਼ ਕਰ ਦੇਂਦਾ ਹਾਂ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਕੋਈ ਸਾਫ਼ ਸੁਥਰਾ ਨੇਤਾ ਲੈ ਕੇ, ਮੁੜ ਤੋਂ ਅੰਮ੍ਰਿਤਸਰ ਵਿਚ 1920 ਵਾਲੇ, ਅਕਾਲ ਤਖ਼ਤ ਤੇ ਸਾਜੇ, ਅਸਲ ਅਕਾਲੀ ਦਲ ਨੂੰ ਸੁਰਜੀਤ ਕਰ ਦਿਤਾ ਜਾਏ ਤੇ ਐਲਾਨ ਕਰ ਦਿਤਾ ਜਾਏ ਕਿ ਦਲ ਦਾ ਨਿਸ਼ਾਨਾ ਸਰਕਾਰ ਬਣਾਉਣਾ ਨਹੀਂ ਹੋਵੇਗਾ ਸਗੋਂ ਹਰ ਉਸ ਧਿਰ ਜਾਂ ਪਾਰਟੀ ਦਾ ਸਹਿਯੋਗ ਲਿਆ ਜਾਏਗਾ ਜੋ ਪੰਥ ਦੀਆਂ ਮੰਗਾਂ ਤੇ ਉਮੰਗਾਂ ਨੂੰ ਹਾਂ-ਪੱਖੀ ਹੁੰਗਾਰਾ ਦੇਵੇਗੀ ਪਰ ਪਾਰਟੀ ਦੇ ਮੁੱਖ ਆਗੂ ਆਪ ਨਾ ਕੋਈ ਚੋਣ ਲੜਨਗੇ, ਨਾ ਐਮ.ਐਲ.ਏ., ਐਮ.ਪੀ ਜਾਂ ਵਜ਼ੀਰ ਹੀ ਬਣਨਗੇ ਤੇ ਪੰਥਕ ਸੰਵਿਧਾਨ, ਅਕਾਲੀ ਦਲ ਦੇ 1920 ਵਾਲੇ ਨਿਯਮਾਂ ਉਤੇ ਸਦੀਵੀ ਤੌਰ ’ਤੇ ਪਹਿਰਾ ਦੇਣਾ ਹੀ ਇਨ੍ਹਾਂ ਦਾ ਇਕੋ ਇਕ ਪ੍ਰੋਗਰਾਮ ਹੋਵੇਗਾ।

ਫਿਰ ਇਹ ਪਾਰਟੀ ਹਰ ਸਿੱਖ ਨੂੰ ਅਪੀਲ ਕਰੇ ਕਿ 100-100 ਰੁਪਏ ਦੇ ਕੇ ਪੰਥਕ ਪਾਰਟੀ ਦੇ ਮੈਂਬਰ ਬਣਨ ਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿਚ ਇਸ ਦੇ ਜੱਥੇ ਬਣਾਏ ਜਾਣ ਜੋ ਪਾਰਟੀ ਦੇ ਸਿਧਾਂਤਾਂ ਤੋਂ ਬਾਹਰ ਦੀ ਕੋਈ ਗੱਲ ਨਹੀਂ ਕਰਨਗੇ। ਛੇ ਮਹੀਨੇ ਵਿਚ ਪਾਰਟੀ ਇਕ ਜ਼ੋਰਦਾਰ ਤਾਕਤ ਬਣ ਜਾਵੇਗੀ ਤੇ ਦੂਜੀਆਂ ਸਾਰੀਆਂ ਪਾਰਟੀਆਂ ਉਸ ਕੋਲੋਂ ਮਦਦ ਮੰਗਣ ਲਈ ਆਉਣੀਆਂ ਸ਼ੁਰੂ ਹੋ ਜਾਣਗੀਆਂ। ਨਕਲੀ ਅਕਾਲੀ ਪਾਰਟੀਆਂ (ਸੱਤਾ ਤੇ ਦੌਲਤ ਦੀਆਂ ਭੁੱਖੀਆਂ) ਆਪੇ ਖ਼ਤਮ ਹੋ ਜਾਣਗੀਆਂ (ਬਾਦਲ ਦਲ ਵੀ ਉਨ੍ਹਾਂ ਵਿਚ ਸ਼ਾਮਲ ਹੋਵੇਗਾ)। ਉਪਰ ਵਰਣਤ ਆਗੂ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਨਿਤਰਨ ਦੀ ਹਿੰਮਤ ਕਰਨਗੇ? ਹਿੰਮਤ ਕਰਨਗੇ ਤਾਂ ਵਾਹਿਗੁਰੂ ਮਦਦ ਵੀ ਜ਼ਰੂਰ ਕਰੇਗਾ। ਪਰ ਸਿੱਖ ਕੌਮ, ਇਸ ਰਾਜਸੀ ਯੁਗ ਵਿਚ ਸਿਆਸੀ ਤੌਰ ’ਤੇ ਏਨੀ ਨਿਮਾਣੀ, ਨਿਤਾਣੀ ਤੇ ਬੇਆਸਰਾ ਜਹੀ ਬਣ ਕੇ ਵੀ ਬੱਚ ਨਹੀਂ ਸਕੇਗੀ! 

ਕੋਈ ਤਾਂ ਬੋਲੇ ਪੰਥ ਦਾ ਸੱਚੇ ਦਿਲੋਂ ਨਾਹਰਾ ਲਾ ਕੇ!
ਕਿਉਂ ਨਹੀਂ ਪੰਥਕ ਸੋਚ ਵਾਲੇ ਚਾਰ ਪੰਜ ਚੰਗੇ ਕਿਰਦਾਰ ਵਾਲੇ ਪੱਕੇ ਸਿੱਖ ਇਸ ਚੁਨੌਤੀ ਨੂੰ ਕਬੂਲ ਕਰ ਕੇ ਅਸਲੀ ਅਕਾਲੀ ਦਲ ਦਾ ਆਰੰਭ, 1920 ਵਾਂਗ, ਮੁੜ ਤੋਂ ਅਕਾਲ ਤਖ਼ਤ ਤੋਂ ਕਰ ਦੇਂਦੇ? ਮੈਂ ਨਾਂ ਵੀ ਤਜਵੀਜ਼ ਕਰ ਦੇਂਦਾ ਹਾਂ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਕੋਈ ਸਾਫ਼ ਸੁਥਰਾ ਨੇਤਾ ਲੈ ਕੇ, ਮੁੜ ਤੋਂ ਅੰਮ੍ਰਿਤਸਰ ਵਿਚ 1920 ਵਾਲੇ, ਅਕਾਲ ਤਖ਼ਤ ਤੇ ਸਾਜੇ, ਅਸਲ ਅਕਾਲੀ ਦਲ ਨੂੰ ਸੁਰਜੀਤ ਕਰ ਦਿਤਾ ਜਾਏ ਤੇ ਐਲਾਨ ਕਰ ਦਿਤਾ ਜਾਏ ਕਿ ਦਲ ਦਾ ਨਿਸ਼ਾਨਾ ਸਰਕਾਰ ਬਣਾਉਣਾ ਨਹੀਂ ਹੋਵੇਗਾ ਸਗੋਂ ਹਰ ਉਸ ਧਿਰ ਜਾਂ ਪਾਰਟੀ ਦਾ ਸਹਿਯੋਗ ਲਿਆ ਜਾਏਗਾ ਜੋ ਪੰਥ ਦੀਆਂ ਮੰਗਾਂ ਤੇ ਉਮੰਗਾਂ ਨੂੰ ਹਾਂ-ਪੱਖੀ ਹੁੰਗਾਰਾ ਦੇਵੇਗੀ ਪਰ ਪਾਰਟੀ ਦੇ ਮੁੱਖ ਆਗੂ ਆਪ ਨਾ ਕੋਈ ਚੋਣ ਲੜਨਗੇ, ਨਾ ਐਮ.ਐਲ.ਏ., ਐਮ.ਪੀ ਜਾਂ ਵਜ਼ੀਰ ਹੀ ਬਣਨਗੇ ਤੇ ਪੰਥਕ ਸੰਵਿਧਾਨ, ਅਕਾਲੀ ਦਲ ਦੇ 1920 ਵਾਲੇ ਨਿਯਮਾਂ ਉਤੇ ਸਦੀਵੀ ਤੌਰ ’ਤੇ ਪਹਿਰਾ ਦੇਣਾ ਹੀ ਇਨ੍ਹਾਂ ਦਾ ਇਕੋ ਇਕ ਪ੍ਰੋਗਰਾਮ ਹੋਵੇਗਾ।

ਫਿਰ ਇਹ ਪਾਰਟੀ ਹਰ ਸਿੱਖ ਨੂੰ ਅਪੀਲ ਕਰੇ ਕਿ 100-100 ਰੁਪਏ ਦੇ ਕੇ ਪੰਥਕ ਪਾਰਟੀ ਦੇ ਮੈਂਬਰ ਬਣਨ ਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਵਿਚ ਇਸ ਦੇ ਜੱਥੇ ਬਣਾਏ ਜਾਣ ਜੋ ਪਾਰਟੀ ਦੇ ਸਿਧਾਂਤਾਂ ਤੋਂ ਬਾਹਰ ਦੀ ਕੋਈ ਗੱਲ ਨਹੀਂ ਕਰਨਗੇ। ਛੇ ਮਹੀਨੇ ਵਿਚ ਪਾਰਟੀ ਇਕ ਜ਼ੋਰਦਾਰ ਤਾਕਤ ਬਣ ਜਾਵੇਗੀ ਤੇ ਦੂਜੀਆਂ ਸਾਰੀਆਂ ਪਾਰਟੀਆਂ ਉਸ ਕੋਲੋਂ ਮਦਦ ਮੰਗਣ ਲਈ ਆਉਣੀਆਂ ਸ਼ੁਰੂ ਹੋ ਜਾਣਗੀਆਂ।