'ਉੱਚਾ ਦਰ ਬਾਬੇ ਨਾਨਕ ਦਾ' ਸਾਰੇ ਮੈਂਬਰਾਂ ਨੂੰ ਇਕ ਖੁਲ੍ਹੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਵਾਹਿਗੁਰੂ ਦੀ ਮਿਹਰ ਸਕਦਾ 80% ਭਾਰ ਆਪਣੇ ਕਮਜ਼ੋਰ ਮੋਢਿਆਂ ਉਤੇ ਚੁੱਕ ਕੇ ਵੀ ਰੋਜ਼ਾਨਾ ਸਪੋਕਸਮੈਨ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ।

Ucha Dar Babe Nanak Da

ਪਿਆਰੇ ਮੈਂਬਰ ਸਾਹਿਬਾਨ, 

ਸੰਸਥਾਵਾਂ ਜਦ ਮੈਂਬਰ ਬਣਾਉਂਦੀਆਂ ਹਨ ਤਾਂ ਸੰਸਥਾ ਦੇ ਚਾਲੂ ਹੋ ਜਾਣ ਤੇ ਕੁੱਝ ਸੁੱਖ ਸਹੂਲਤਾਂ ਤੇ ਰਿਆਇਤਾਂ ਕੇਵਲ  ਅਪਣੇ ਮੈਂਬਰਾਂ ਨੂੰ ਹੀ ਦੇਂਦੀਆਂ ਹਨ, ਹੋਰ ਕਿਸੇ ਨੂੰ ਨਹੀਂ।  ਪਰ ਬਦਲੇ ਵਿਚ ਇਹ ਆਸ ਵੀ ਰੱਖਦੀਆਂ ਹਨ ਕਿ  ਹਰ ਔਖ ਸੌਖ ਵੇਲੇ, ਮੈਂਬਰ ਆਪਣੀ ਸੰਸਥਾ ਦੀ ਮਦਦ ਲਈ ਵੀ ਜ਼ਰੂਰ ਬਹੁੜਨਗੇ ਤੇ ਕੁਰਬਾਨੀ ਕਰਨੋਂ ਪਿੱਛੇ ਨਹੀਂ ਹਟਣਗੇ। ਜਿਸ ਸੰਸਥਾ ਦੇ ਮੈਂਬਰ ਕੁਰਬਾਨੀ ਤੋਂ ਭੱਜਣ ਵਾਲੇ ਤੇ ਸੰਸਥਾ ਦੀ ਕਿਸੇ ਲੋੜ ਦੀ ਪ੍ਰਵਾਹ ਨਾ ਕਰਨ ਵਾਲੇ ਤੇ ਅਪਣੀ ਸੰਸਥਾ ਦਾ ਧਿਆਨ ਨਾ ਰੱਖਣ ਵਾਲੇ ਨਿਕਲ ਆਉਣ, ਉਹ ਬਹੁਤੀ ਦੇਰ ਜ਼ਿੰਦਾ ਵੀ ਨਹੀਂ ਰਹਿ ਸਕਦੀ ਤੇ ਦੁਸ਼ਮਣ ਉਸ ਤੇ ਕਾਬਜ਼ ਹੋ ਜਾਂਦੇ ਹਨ। 

 'ਉਚਾ ਦਰ' ਸ਼ੁਰੂ ਕਰਨ ਵੇਲੇ 50-50 ਹਜ਼ਾਰ ਦੇ ਭਰਵੇਂ ਇਕੱਠਾਂ ਵਿਚ ਦੋ-ਦੋ ਬਾਹਵਾਂ ਖੜੀਆਂ ਕਰ ਕੇ ਸਾਨੂੰ ਯਕੀਨ  ਦਿਵਾਇਆ ਜਾਂਦਾ ਸੀ ਕਿ ਸਪੋਕਸਮੈਨ ਦੇ ਜ਼ਮੀਨ ਲੈ ਦਿੱਤੀ ਤੇ ਉਪਰਾਲੇ ਸਾਰੇ ਖਰਚ ਦਾ ਪ੍ਰਬੰਧ ਹੁਣ 10 ਹਜ਼ਾਰ  ਮੈਂਬਰ ਬਣਾ ਕੇ ਪਾਠਕ ਆਪ ਕਰ ਦੇਣਗੇ ਤੇ ਸਪੋਕਸਮੈਨ ਨੂੰ ਖਰਚੇ ਦੀ ਕੋਈ ਚਿੰਤਾ ਨਹੀਂ ਕਰਨੀ ਪਵੇਗੀ। ਇਹ ਵਾਅਦਾ ਪੂਰਾ ਨਾ ਕੀਤਾ ਗਿਆ ਜਾਂ ਨਾ ਕੀਤਾ ਜਾ ਸਕਿਆ ਜਿਸ ਕਾਰਨ ਉਚਾ ਦਰ ਦਾ ਮੁਕੰਮਲ ਹੋਣਾ ਸਾਨੂੰ ਵੀ ਕਈ ਵਾਰ ਅਸੰਭਵ ਹੀ ਲੱਗਣ ਲੱਗ ਪੈਂਦਾ ਸੀ ਕਿਉਂਕਿ ਸਪੋਕਸਮੈਨ ਨੂੰ ਮਾਰਨ ਅਤੇ ਬੰਦ ਕਰਵਾਉਣ ਲਈ ਪਹਿਲੇ ਦਿਨ ਤੋਂ ਹੀ ਸਰਕਾਰੀ ਪੁਜਾਰੀ ਕੇ ਹੰਕਾਰੀ ਤਾਕਤਾਂ ਡਟੀਆਂ ਹੋਈਆਂ ਸਨ ਤੇ ਸਾਨੂੰ ਲੱਗਦਾ ਸੀ ਕਿ ਪਾਠਕ ਵੀ ਜਿਸ ਤਰ੍ਹਾਂ ਇਕ ਦੁੱਕਾ ਕਰ ਕੇ ਅੱਗੇ  ਆ ਰਹੇ ਸਨ, ਅਸੀਂ ਏਨਾ ਵੱਡਾ ਕੰਮ  ਉਪ੍ਰੋਕਤ ਸ਼ਕਤੀਆਂ ਦੀ ਮਾਰ  ਖਾਂਦੇ, ਇਕੱਲਿਆਂ ਸੰਪੂਰਨ ਨਹੀਂ ਕਰ ਸਕਾਂਗੇ।

 ਪਰ ਵਾਹਿਗੁਰੂ ਦੀ ਮਿਹਰ ਸਕਦਾ 80% ਭਾਰ ਆਪਣੇ ਕਮਜ਼ੋਰ ਮੋਢਿਆਂ ਉਤੇ ਚੁੱਕ ਕੇ ਵੀ ਰੋਜ਼ਾਨਾ ਸਪੋਕਸਮੈਨ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ। ਸੌਖਾ ਫਿਰ ਵੀ ਨਹੀਂ ਸੀ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਕੇ ਪਹਾੜ ਜਿੱਡੀਆਂ ਰੁਕਾਵਟਾਂ, ਆਪਾਂ ਮਾਰ ਕੇ ਦੂਰ ਕਰਨੀਆਂ ਪਈਆਂ।  ਅਸੀਂ ਉਚਾ ਦਰ ਦੇ ਸਾਰੇ ਮੈਂਬਰਾਂ ਤੋਂ ਇਸ ਸਮੇਂ ਥੋੜੀ ਥੋੜੀ ਕੁਰਬਾਨੀ ਚਾਹੁੰਦੇ ਸੀ ਤਾਕਿ ਸਾਡਾ ਭਾਰ ਕੁੱਝ ਘੱਟ ਸਕੇ। ਪਰ ਬਹੁਤ ਥੋੜ੍ਹੇ ਪਾਠਕ ਅੱਗੇ ਆਉਣ ਕਰ ਕੇ ਸਾਨੂੰ ਤਾਹਨੇ ਮਿਹਣੇ ਸੁਣਨੇ ਪੈਂਦੇ  ਸੀ ਕਿ ਉਚਾ ਦਰ ਤੋਂ ਕੁੱਝ  ਫਾਇਦੇ  ਲੈਣ ਲਈ ਹੀ ਕੁਝ ਮੈਂਬਰ ਬਣੇ ਹਨ ਤੇ ਉਹਨਾਂ ਨੂੰ ਉਜ ਉਚਾ ਦਰ ਵਿਤ ਕੋਈ ਦਿਲਚਸਪੀ ਨਹੀਂ।

ਹੁਣ ਵੀ ਰੋਜ਼ ਚਿੱਠੀਆਂ ਆਉਂਦੀਆਂ ਹਨ ਕਿ ਜੇ ਅੱਜ ਮੈਂਬਰ ਛੋਟੀ ਜਹੀ ਕੁਰਬਾਨੀ ਵੀ ਨਹੀਂ ਕਰ ਸਕਦੇ ਤਾਂ ਤੁਹਾਡੇ ਪਿਛੋਂ ਕਿਵੇਂ ਏਨੀ ਵੱਡੀ ਸੰਸਥਾ ਸੰਭਾਲ ਸਕਣਗੇ?  ਅਸੀਂ ਥੋੜੇ ਜਹੇ ਕੁਰਬਾਨੀ ਕਰਨ ਵਾਲਿਆਂ ਦੇ ਚਿਹਰੇ ਵਿਖਾ ਤੇ ਇਸ ਪ੍ਰਚਾਰ ਨੂੰ ਗਲਤ ਕਹਿੰਦੇ ਰਹੇ ਪਰ ਹਾਲਤ ਅੱਜ ਵੀ ਉਹੀ ਚਲ ਰਹੀ ਹੈ।  3000 ਮੈਂਬਰ, ਪ੍ਰਵਾਨਗੀ ਲੈਣ ਲਈ 4 ਕਰੋੜ ਵੀ ਰਲ ਕੇ ਨਹੀਂ ਪਾ ਸਕਦੇ? ਜਵਾਬ ਦੇਣਾ ਔਖਾ ਹੁੰਦਾ ਜਾ ਰਿਹਾ ਹੈ। ਆਪ ਵੀ ਉਹਨਾਂ ਚੰਗੇ ਪਾਠਕਾਂ  'ਚੋਂ  ਹੋ ਜਿਹਨਾਂ ਨੇ ਸਾਡੀ ਅਪੀਲ ਸੁਣ ਕੇ ਮੈਂਬਰਸਿਪ ਲੈ ਲਈ ਸੀ। ਹੁਣ ਜਦ  ਉਚਾ ਦਰ ਤਿਆਰ ਹੋ ਚੁੱਕਾ ਹੈ ਤਾਂ ਇਸ ਨੂੰ ਚਾਲੂ  ਕਰਨ ਲਈ ਸਰਕਾਰੀ ਮਹਿਕਮਿਆਂ  ਨੇ ਪ੍ਰਨਾਵਗੀ  ਦੇਣ ਤੋਂ ਪਹਿਲਾਂ 12 ਕੰਮ ਕਰਨੇ  ਜ਼ਰੂਰੀ  ਕਰ ਦਿੱਤੇ ਹਨ ਜਿਹਨਾਂ  ਨੂੰ ਕਰਨ  ਤੇ 4-5 ਕਰੋੜ  ਹੋਰ ਜ਼ਰੂਰੀ ਚਾਹੀਦਾ ਹੋਵੇਗਾ, ਉਚਾ ਦਰ  ਨੂੰ ਚਾਲੂ ਕਰਨ ਦੀ ਪ੍ਰਵਾਨਗੀ  ਲੈਣ ਖਾਤਰ।

ਆਸ ਹੈ, ਉਚਾ ਦਰ ਦੇ ਸਾਰੇ ਮੈਂਬਰ ਅਜੇ ਵੀ ਅਪਣਾ ਫਰਜ਼  ਨਿਭਾ ਕੇ ਆਲੋਚਕਾਂ ਤੇ  ਵਿਰੋਧੀਆਂ ਦੇ ਸ਼ੰਕੇ ਗਲਤ ਸਾਬਤ ਕਰ ਵਿਖਾਣਗੇ।  ਜੇ  ਆਪ ਨੇ ਹੁਣ ਤੱਕ ਭੇਜੇ 70 ਲੱਖ ਵਿਚ ਅਪਣਾ  ਹਿੱਸਾ ਨਹੀਂ ਪਾਇਆ ਤਾਂ ਕਿਰਪਾ ਕਰ ਕੇ ਵਿਆਜੀ, ਦੋਸਤਾਨਾ ਉਧਾਰ  ਜਾਂ ਸਹਾਇਤਾ( ਦਾਨ ਵਜੋਂ)  50,000 ਤੋ ਇਕ ਲੱਖ  ਤੱਕ ਜੋ ਵੀ ਆਪ ਦੇ ਸਕੋ ਤੇ ਜਿਵੇਂ ਵੀ ਦੇਣਾ ਚਾਹੋ, ਦੇ ਕੇ ਉਚਾ ਦਰ  ਬਾਬੇ  ਨਾਨਕ ਦਾ ਨੂੰ ਚਾਲੂ  ਕਰਨ ਵਿਚ ਸਾਡੀ  ਸਹਾਇਤਾ ਜ਼ਰੂਰ ਕਰੋ। ਚੰਗੇ ਬੰਦੇ ਵਾਰ ਵਾਰ ਅਪੀਲਾਂ ਨਹੀਂ ਕਰਵਾਉਂਦੇ ਹੁੰਦੇ, ਖਾਸ ਤੌਰ ਤੇ ਜਦ ਇਕ ਬਣ ਚੁੱਕੀ ਕੌਮੀ  ਜਾਇਦਾਦ ਨੂੰ ਚਾਲੂ ਕਰਨ ਲਈ ਸਰਕਾਰੀ ਸ਼ਰਤਾਂ ਪੂਰੀਆਂ  ਕਰਨ ਦਾ ਕਾਰਜ ਹੀ ਬਾਕੀ ਰਹਿ ਗਿਆ ਹੋਵੇ। ਕੂਪਨ ਭਰ ਕੇ ਅੱਜ ਹੀ ਅਪਣਾ ਫਰਜ਼  ਨਿਭਾਉ ਤੇ ਸਾਡਾ ਹੌਸਲਾ ਵਧਾਉ ਨਹੀਂ  ਤਾਂ ਵਿਰੋਧੀ  ਹਾਰ ਕੇ ਜਿੱਤ  ਜਾਣਗੇ ਤੇ ਅਸੀਂ ਜਿੱਤ ਕੇ ਵੀ ਹਾਰ ਜਾਵਾਂਗੇ। 
 ਜੋਗਿੰਦਰ ਸਿੰਘ