ਮੂਸੇਵਾਲੇ ਨੇ ਰੀਕਾਰਡ ਤੋੜਿਆ!! 2 ਕਰੋੜ ਲੋਕ ਹੁਣ ਤਕ ਉਸ ਦਾ ਗੀਤ 'SYL' ਵੇਖ, ਸੁਣ ਤੇ ਪਸੰਦ ਕਰ ਚੁੱਕੇ ਨੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਜੇ ਇਹ ਗੀਤ ਹੋਰ ਜ਼ਿਆਦਾ ਲੋਕਾਂ ਤਕ ਵੀ ਪਹੁੰਚੇਗਾ |

'SYL' Sidhu Moosewala

ਸਿੱਖਾਂ ਦੀ ਕੁਲ ਆਬਾਦੀ (ਨਾਬਾਲਗ਼ ਬੱਚਿਆਂ ਸਮੇਤ) ਨਾਲੋਂ ਜ਼ਿਆਦਾ ਲੋਕ ਇਸ 'ਰਾਜਸੀ ਕਿਸਮ ਦੇ ਗੀਤ' ਜੋ ਪੰਜਾਬ ਦੇ ਹੱਕਾਂ ਦੀ ਤੇ ਇਸ ਨਾਲ ਹੋਏ ਧੱਕਿਆਂ ਦੀ ਗੱਲ ਕਰਦਾ ਹੈ, ਨੂੰ  ਪਸੰਦ ਕਰ ਚੁੱਕਾ ਹੈ ਤਾਂ ਇਸ ਦਾ ਮਤਲਬ ਕੀ ਹੈ? ਇਹੀ ਕਿ 'ਬਾਦਲ ਅਕਾਲੀ ਦਲ' ਪੰਥ ਨੂੰ  ਜੋ ਬੇਦਾਵਾ ਦੇ ਗਿਆ ਸੀ, ਨੌਜੁਆਨਾਂ ਨੇ ਉਸ ਨੂੰ  ਪਾੜ ਦਿਤਾ ਹੈ (ਹਾਲਾਂਕਿ ਇਹ ਅਕਾਲ ਤਖ਼ਤ ਨੂੰ  ਪਾੜਨਾ ਚਾਹੀਦਾ ਸੀ ਕਿਉਂਕਿ ਪੰਥ ਦੇ ਬੁਲਾਰੇ ਵਜੋਂ ਅਕਾਲੀ ਦਲ, ਅਕਾਲ ਤਖ਼ਤ ਉਤੇ ਕਾਇਮ ਕੀਤਾ ਗਿਆ ਸੀ) | ਪਰ ਕੋਈ ਹੋਵੇ ਅਸਲੀ ਜਥੇਦਾਰ ਤਾਂ ਨਿਭਾਏ ਅਪਣਾ ਫ਼ਰਜ਼...!!

ਸ਼ੁਭਦੀਪ ਸਿੰਘ ਮੂਸੇਵਾਲਾ ਦੀ ਹਤਿਆ 29 ਮਈ ਨੂੰ  ਹੋਈ ਤੇ 23 ਜੂਨ ਤਕ ਦੇ ਥੋੜੇ ਅਰਸੇ ਵਿਚ ਉਹ ਦੁਨੀਆਂ ਦੇ ਸੱਭ ਤੋਂ ਚਹੇਤੇ ਅਤੇ ਸੱਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਗਾਇਕਾਂ 'ਚੋਂ ਇਕ ਬਣ ਗਿਆ ਹੈ | ਇਕ ਅਖ਼ਬਾਰੀ ਖ਼ਬਰ ਅਨੁਸਾਰ, 2 ਕਰੋੜ ਲੋਕ ਉਸ ਦੇ ਗੀਤ 'ਐਸ.ਵਾਈ.ਐਲ.' ਨੂੰ  ਵੇਖ, ਸੁਣ ਅਤੇ ਪਸੰਦ ਕਰ ਚੁੱਕੇ ਹਨ ਜੋ ਕਿ ਸਿੱਖਾਂ ਦੀ ਇਸ ਵੇਲੇ ਦੀ ਕੁਲ ਗਿਣਤੀ (ਨਾਬਾਲਗ਼ ਬੱਚਿਆਂ ਸਮੇਤ) ਨਾਲੋਂ ਜ਼ਿਆਦਾ ਬਣਦੇ ਹਨ | ਅਜੇ ਇਹ ਗੀਤ ਹੋਰ ਜ਼ਿਆਦਾ ਲੋਕਾਂ ਤਕ ਵੀ ਪਹੁੰਚੇਗਾ |

ਇਹ ਵੀ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲਾ ਇਕ ਗੀਤ (ਜਿਸ ਵਿਚ ਪੰਜਾਬ ਨਾਲ ਹੋਏ ਧੱਕਿਆਂ ਦੀ ਸੰਖੇਪ ਝਲਕ ਵੀ ਵਿਖਾਈ ਗਈ ਹੈ, ਏਨਾ ਜ਼ਿਆਦਾ ਹਰਮਨ ਪਿਆਰਾ ਹੋ ਗਿਆ ਹੈ ਤੇ ਇਸ ਦੀ ਕਿਸੇ ਪਾਸਿਉਂ ਵੀ ਵਿਰੋਧਤਾ ਨਹੀਂ ਹੋਈ ਹਾਲਾਂਕਿ ਜੇ ਮੂਸੇਵਾਲਾ ਜਿਊਾਦਿਆਂ ਇਹ ਗੀਤ ਨਸ਼ਰ ਕਰ ਦੇਂਦਾ ਤਾਂ ਹੁਣ ਤਕ ਭਾਰਤੀ ਮੀਡੀਏ ਵਿਚ ''ਫੜ ਲਉ ਫੜ ਲਉ ਇਹਨੂੰ'' ਦੀਆਂ ਆਕਾਸ਼-ਗੁੰਜਾਊ ਚੀਕਾਂ ਸੁਣਾਈ ਦੇਣ ਲੱਗ ਰਹੀਆਂ ਹੋਣੀਆਂ ਸਨ |

ਉਸ ਕੈਸਿਟ ਵਿਚ ਸੰਤ ਭਿੰਡਰਾਂਵਾਲਿਆਂ ਦਾ ਨਾਂ ਮੌਜੂਦ ਹੈ, ਬਲਵਿੰਦਰ ਸਿੰਘ ਜਟਾਣਾ ਦਾ ਨਾਂ ਮੌਜੂਦ ਹੈ, ਬਲੂ-ਸਟਾਰ ਆਪ੍ਰੇਸ਼ਨ ਅਤੇ ਅਕਾਲ ਤਖ਼ਤ ਨੂੰ  ਗੋਲੀਆਂ ਨਾਲ ਵਿੰਨ੍ਹਣ ਦਾ ਜ਼ਿਕਰ ਹੈ, ਇਹ ਸੰਦੇਸ਼ ਵੀ ਹੈ ਕਿ ਸਿੱਖ ਅਪਣੇ ਕਾਤਲਾਂ ਨੂੰ  ਮਾਰੇ ਬਿਨਾਂ ਚੈਨ ਨਹੀਂ ਲੈਂਦੇ ਅਤੇ ਨੌਜੁਆਨਾਂ ਨੂੰ  ਇਹ ਸੰਦੇਸ਼ ਵੀ ਹੈ ਕਿ ਉਹ ਪੰਜਾਬ ਦੀ ਆਖ਼ਰੀ ਆਸ ਤੇ ਉਮੀਦ ਹਨ ਜੋ ਉਠਣ ਤੇ ਪੰਜਾਬ ਨੂੰ  ਬਚਾ ਲੈਣ | 
ਏਨੇ ਸੰਦੇਸ਼ ਇਕੋ ਗੀਤ ਦੀ ਕੈਸਿਟ ਵਿਚ ਦੇਣ ਵਾਲਾ ਅਗਰ ਜ਼ਿੰਦਾ ਹੁੰਦਾ ਤਾਂ ਕਿਸੇ ਨੇ ਉਸ ਨੂੰ  ਨਹੀਂ ਸੀ ਬਖ਼ਸ਼ਣਾ | ਹੁਣ ਤਕ ਸ਼ੋਰ ਮਚਿਆ ਹੋਣਾ ਸੀ ਕਿ ਭਿੰਡਰਾਂਵਾਲਾ ਫਿਰ ਤੋਂ ਜ਼ਿੰਦਾ ਹੋ ਗਿਆ ਹੈ ਤੇ ਦੇਸ਼ ਦੀ ਸਲਾਮਤੀ ਨੂੰ  ਚੀਨ ਵਲੋਂ ਨਹੀਂ, ਪੰਜਾਬ ਵਲੋਂ ਖ਼ਤਰਾ ਪੈਦਾ ਹੋ ਗਿਆ ਹੈ | ਕੀਮਤੀ ਹੀਰਾ ਤਾਂ ਗਵਾ ਲਿਆ ਏ ਪੰਜਾਬ ਨੇ ਪਰ... | ਚਲੋ ਜੋ ਰੱਬ ਨੂੰ  ਮੰਨਜ਼ੂਰ |

ਪਰ ਮੈਂ ਇਸ ਗੀਤ ਪ੍ਰਤੀ ਉਮੜੇ ਪਿਆਰ ਨੂੰ  ਇਕ ਹੋਰ ਨਜ਼ਰੀਏ ਤੋਂ ਵੇਖਦਾ ਹਾਂ | ਮੈਨੂੰ ਲਗਦਾ ਹੈ ਕਿ ਸਿੱਖ ਇਤਿਹਾਸ ਵਿਚ ਪਹਿਲੀ ਵਾਰ, ਦਿੱਲੀ ਦਾ ਹੁਕਮ ਮੰਨ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਵਲੋਂ ਅਪਣੀ ਹਿਫ਼ਾਜ਼ਤ ਅਤੇ ਸੁਰੱਖਿਆ ਲਈ ਅਕਾਲ ਤਖ਼ਤ ਤੇ ਸਾਜੇ ਗਏ ਪੰਥਕ ਅਕਾਲੀ ਦਲ ਨੂੰ  ਜਿਵੇਂ 'ਅਪੰਥਕ' ਬਣਾ ਦਿਤਾ, ਉਸ ਨੂੰ  ਨਾਪਸੰਦ ਕਰਨ ਦਾ ਐਲਾਨ, ਲੋਕ ਹੌਲੀ ਹੌਲੀ ਕਰਦੇ ਆ ਹੀ ਰਹੇ ਹਨ ਤੇ ਪਿਛਲੀਆਂ ਚੋਣਾਂ ਵਿਚ ਤਾਂ ਕੱਟੜ ਜੱਦੀ ਪੁਸ਼ਤੀ ਅਕਾਲੀਆਂ ਨੇ ਵੀ ਇਸ ਨੂੰ  ਵੋਟਾਂ ਪਾਉਣ ਤੋਂ ਨਾਂਹ ਕਰ ਦਿਤੀ --- ਪਰ ਨੌਜੁਆਨਾਂ ਵਲੋਂ ਉਸ ਦਾ ਜਵਾਬ ਪਹਿਲੀ ਵਾਰ ਮੂਸੇਵਾਲ ਦੇ ਗੀਤ ਨੇ ਹੀ ਦਿਤਾ ਹੈ ਕਿ ਪੰਥ ਨਹੀਂ ਭੁਲ ਸਕਦਾ ਅਪਣੇ ਟੀਚਿਆਂ ਤੇ ਜ਼ਿੰਮੇਵਾਰੀਆਂ ਨੂੰ  ਜਾਂ ਪੰਜਾਬ ਦੇ ਹਿਤਾਂ ਨੂੰ  |

ਇਹ ਜ਼ੁੰਮੇਵਾਰੀਆਂ ਪੂਰੀਆਂ ਕਰਨ ਲਈ ਮੂਸੇਵਾਲ ਨੇ ਗੀਤ ਰਾਹੀਂ, ਸਿੱਖ ਲੀਡਰਸ਼ਿਪ ਨੂੰ  ਨਹੀਂ ਵੰਗਾਰਿਆ, ਅਕਾਲ ਤਖ਼ਤ ਤੇ ਬੈਠੇ, ਲੀਡਰਾਂ ਦੇ ਭਗਤਾਂ ਨੂੰ  ਨਹੀਂ ਵੰਗਾਰਿਆ ਸਗੋਂ ਪੰਜਾਬ ਦੇ ਨੌਜੁਆਨਾਂ ਨੂੰ  ਵੰਗਾਰਿਆ ਹੈ | 'ਅਕਾਲੀ' (ਮਾਫ਼ ਕਰਨਾ, ਸਾਰੇ 'ਅਕਾਲੀ ਦਲ' ਇਕੋ ਜਹੇ ਹੀ ਸਾਬਤ ਹੋਏ ਹਨ) ਤਾਂ ਚੋਣਾਂ ਜਿੱਤਣ ਤਕ ਪੰਥ ਅਤੇ ਪੰਜਾਬ ਦੀ ਗੱਲ ਕਰਦੇ ਹਨ ਅਤੇ ਜਿੱਤਣ ਮਗਰੋਂ ਸਿਰਫ਼ ਨਿਜੀ ਲਾਭਾਂ ਨੂੰ  ਸੁਰੱਖਿਅਤ ਕਰਨ ਤਕ ਸੀਮਤ ਹੋ ਜਾਂਦੇ ਹਨ, ਬਾਕੀ ਸਾਰੇ 'ਜੁਮਲੇ' ਭੁਲ ਜਾਂਦੇ ਹਨ |

ਇਸੇ ਲਈ ਮੂਸੇਵਾਲੇ ਨੇ ਇਨ੍ਹਾਂ ਦਾ ਨਾਂ ਵੀ ਗੀਤ ਅਤੇ ਕੈਸਿਟ ਵਿਚ ਨਹੀਂ ਲਿਆ ਅਤੇ ਕੇਵਲ ਤੇ ਕੇਵਲ ਨੌਜੁਆਨਾਂ ਨੂੰ  ਹੀ ਵੰਗਾਰਿਆ ਹੈ ਕਿਉਂਕਿ ਥਾਂ-ਥਾਂ 'ਤੇ ਘੁੰਮ ਫਿਰ ਕੇ ਤੇ ਨੌਜੁਆਨਾਂ ਵਿਚ ਵਿਚਰ ਕੇ ਉਹਨੂੰ ਪਤਾ ਲੱਗ ਗਿਆ ਸੀ ਕਿ ਜਜ਼ਬਾ ਕੇਵਲ ਨੌਜੁਆਨਾਂ ਵਿਚ ਹੀ ਰਹਿ ਗਿਆ ਹੈ ਪਰ ਪੁਰਾਣੇ ਘਾਗ ਲੀਡਰ ਉਨ੍ਹਾਂ ਅੰਦਰੋਂ ਜਜ਼ਬਾ ਖ਼ਤਮ ਕਰਨ ਲਈ ਨਸ਼ੇ ਵੰਡਦੇ ਆ ਰਹੇ ਹਨ, ਬੇਰੁਜ਼ਗਾਰੀ ਉਨ੍ਹਾਂ ਦੇ ਮੱਥੇ ਦੇ ਲੇਖਾਂ ਵਿਚ ਲਿਖਦੇ ਰਹੇ ਹਨ ਤੇ ਉਨ੍ਹਾਂ ਨੂੰ  ਗੈਂਗਸਟਰ ਬਣਨ ਵਿਚ ਮਦਦ ਦੇਂਦੇ ਰਹੇ ਹਨ |

ਅਜਬ ਨਹੀਂ ਕਿ ਉਸ ਦੇ ਵਿਚਾਰਾਂ ਦਾ ਪਤਾ ਤਾਕਤਵਰ ਲੋਕਾਂ ਨੂੰ  ਲੱਗ ਹੀ ਗਿਆ ਹੋਵੇ ਤੇ ਉਨ੍ਹਾਂ ਨੇ ਹੀ ਮੂਸੇਵਾਲ ਦਾ ਕੰਡਾ ਕੱਢਣ ਦੀ ਯੋਜਨਾ ਰਚੀ ਹੋਵੇ | ਸ਼ੁਕਰ ਹੈ ਉਸ ਦੇ ਗੀਤ ਜ਼ਿੰਦਾ ਰਹਿ ਗਏ ਹਨ ਜੋ ਕਤਲ ਨਹੀਂ ਕੀਤੇ ਜਾ ਸਕਦੇ | ਉਸ ਦਾ '295 ਏ' ਵਾਲਾ ਗੀਤ ਵੀ ਧਿਆਨ ਦੇਣ ਵਾਲਾ ਹੈ ਪਰ ਮੈਂ ਉਸ ਬਾਰੇ ਅਗਲੀ ਵਾਰ ਲਿਖਾਂਗਾ ਕਿਉਂਕਿ ਧਾਰਾ 295-ਏ ਦੇ ਬਾਦਲ ਰਾਜ ਵੇਲੇ ਦੇ ਇਤਿਹਾਸ ਵਿਚ ਮੇਰਾ ਨਾਂ ਵੀ ਜੁੜਿਆ ਰਿਹਾ ਹੈ ਤੇ ਮੈਂ ਕਾਫ਼ੀ ਕੁੱਝ ਪਾਠਕਾਂ ਨੂੰ  ਦਸਣਾ ਵੀ ਚਾਹੁੰਦਾ ਹਾਂ |

ਰੋਜ਼ਾਨਾ ਸਪੋਕਸਮੈਨ ਅਪਣੇ ਜਨਮ ਵੇਲੇ ਤੋਂ ਹੀ ਅਕਾਲ ਤਖ਼ਤ ਵਾਲਿਆਂ ਨੂੰ  ਵਾਰ ਵਾਰ ਕਹਿੰਦਾ ਆ ਰਿਹਾ ਹੈ ਕਿ ਸ. ਬਾਦਲ ਜਿਸ ਤਰ੍ਹਾਂ 'ਅਕਾਲੀ ਦਲ' ਨੂੰ  ਥੈਲੇ ਵਿਚ ਵਲ੍ਹੇਟ ਕੇ, ਅਪਣੇ ਕਬਜ਼ੇ ਹੇਠ, ਚੰਡੀਗੜ੍ਹ ਵਿਚ ਲੈ ਗਏ ਹਨ, ਇਸ ਨਾਲ ਅਕਾਲੀ ਦਲ ਦਾ ਸਾਹ ਬਾਦਲਾਂ ਦੀ ਕੈਦ ਵਿਚ ਘੁਟ ਜਾਏਗਾ ਤੇ ਉਹ ਸਿੱਖਾਂ ਤੋਂ ਦੂਰ ਹੋ ਜਾਏਗਾ, ਇਸ ਲਈ ਇਸ ਨੂੰ  ਬਾਦਲਾਂ ਤੋਂ ਖੋਹ ਕੇ, ਸਿੱਖੀ ਦੀ ਰਾਜਧਾਨੀ ਅੰਮਿ੍ਤਸਰ ਵਿਚ ਅਕਾਲ ਤਖ਼ਤ ਦੀ ਮਾਤਹਿਤੀ ਵਿਚ ਲਿਆਂਦਾ ਜਾਵੇ ਕਿਉਂਕਿ ਪੰਥ ਨੇ ਇਸ ਦੀ ਸਾਜਨਾ ਵੀ ਪੰਥ ਦੇ ਹਿਫ਼ਾਜ਼ਤੀ ਜੱਥੇ ਵਜੋਂ ਅਕਾਲ ਤਖ਼ਤ ਤੇ ਹੀ ਕੀਤੀ ਸੀ |

ਮੈਂ ਅਕਾਲ ਤਖ਼ਤ ਤੇ ਬੈਠੇ 'ਜਥੇਦਾਰਾਂ' ਨੂੰ  ਵੀ ਇਹੀ ਵੰਗਾਰ ਪਾਉਂਦਾ ਰਿਹਾ ਹਾਂ | ਪਰ ਉਥੇ ਕੋਈ ਅਸਲੀ 'ਜਥੇਦਾਰ' ਹੋਵੇ ਤਾਂ ਕੁੱਝ ਕਰੇ | ਸੱਭ ਸੁੱਤੇ ਪਏ ਹਨ ਤੇ 'ਸਿਆਸੀ ਮਾਲਕਾਂ' ਦੇ ਆਖੇ ਤੇ ਹੀ ਕਦੇ ਕਦੇ ਬਿਆਨ ਜਾਰੀ ਕਰਨ ਲਈ ਜਾਗਦੇ ਹਨ | ਮੂਸੇਵਾਲ ਦੀ ਵੰਗਾਰ ਤਾਂ ਨੌਜੁਆਨਾਂ ਨੂੰ  ਜਗਾਉਣ ਲਈ ਹੈ ਪਰ 'ਜਥੇਦਾਰ' ਵੀ ਚੰਗਾ ਕਰਨ ਤੇ ਪੰਥ ਦੇ ਹਿਫ਼ਾਜ਼ਤੀ ਜੱਥੇ ਨੂੰ  ਉਧਾਲ ਕੇ ਚੰਡੀਗੜ੍ਹ ਲਿਜਾਣ ਵਾਲਿਆਂ ਤੋਂ ਇਸ ਨੂੰ  ਛੁਡਾਉਣ ਨਹੀਂ ਤਾਂ ਇਹ ਕੰਮ ਵੀ ਨੌਜੁਆਨਾਂ ਨੂੰ  ਹੀ ਕਰਨਾ ਪਵੇਗਾ ਜਿਵੇਂ ਅਕਾਲ ਤਖ਼ਤ ਉਤੇ ਕਾਬਜ਼ ਮਹੰਤਾਂ ਤੇ ਪੁਜਾਰੀਆਂ ਨੂੰ  ਉਦੋਂ ਖਦੇੜਿਆ ਸੀ ਜਦੋਂ ਉਨ੍ਹਾਂ ਨੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਦਾ ਕੜਾਹ ਪ੍ਰਸ਼ਾਦ, ਅਕਾਲ ਤਖ਼ਤ 'ਤੇ ਲੈਣ ਤੋਂ ਨਾਂਹ ਕਰ ਦਿਤੀ ਸੀ | 

'ਐਸ.ਵਾਈ.ਐਲ' ਗੀਤ ਪ੍ਰਤੀ ਉਮੜੇ ਪਿਆਰ ਨੂੰ  ਮੈਂ ਕਿਵੇਂ ਲੈਂਦਾ ਹਾਂ....
ਪਰ ਮੈਂ ਇਸ ਗੀਤ ਪ੍ਰਤੀ ਉਮੜੇ ਪਿਆਰ ਨੂੰ  ਇਕ ਹੋਰ ਨਜ਼ਰੀਏ ਤੋਂ ਵੇਖਦਾ ਹਾਂ | ਮੈਨੂੰ ਲਗਦਾ ਹੈ ਕਿ ਸਿੱਖ ਇਤਿਹਾਸ ਵਿਚ, ਦਿੱਲੀ ਦਾ ਹੁਕਮ ਮੰਨ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ, ਪੰਥ ਵਲੋਂ ਅਪਣੀ ਹਿਫ਼ਾਜ਼ਤ ਅਤੇ ਸੁਰੱਖਿਆ ਲਈ ਅਕਾਲ ਤਖ਼ਤ ਤੇ ਸਾਜੇ ਗਏ ਪੰਥਕ ਅਕਾਲੀ ਦਲ ਨੂੰ  ਜਿਵੇਂ 'ਅਪੰਥਕ' ਬਣਾ ਦਿਤਾ, ਉਸ ਨੂੰ  ਨਾਪਸੰਦ ਕਰਨ ਦਾ ਐਲਾਨ, ਲੋਕ ਹੌਲੀ ਹੌਲੀ ਕਰਦੇ ਆ ਹੀ ਰਹੇ ਹਨ ਤੇ ਪਿਛਲੀਆਂ ਚੋਣਾਂ ਵਿਚ ਤਾਂ ਕੱਟੜ ਜੱਦੀ ਪੁਸ਼ਤੀ ਅਕਾਲੀਆਂ ਨੇ ਵੀ ਇਸ ਨੂੰ  ਵੋਟਾਂ ਪਾਉਣ ਤੋਂ ਨਾਂਹ ਕਰ ਦਿਤੀ --- ਪਰ ਨੌਜੁਆਨਾਂ ਵਲੋਂ ਉਸ ਦਾ ਜਵਾਬ ਪਹਿਲੀ ਵਾਰ ਮੂਸੇਵਾਲ ਦੇ ਗੀਤ ਨੇ ਹੀ ਦਿਤਾ ਹੈ ਕਿ ਪੰਥ ਨਹੀਂ ਭੁਲ ਸਕਦਾ ਅਪਣੇ ਟੀਚਿਆਂ ਤੇ ਜ਼ਿੰਮੇਵਾਰੀਆਂ ਨੂੰ  ਜਾਂ ਪੰਜਾਬ ਦੇ ਹਿਤਾਂ ਨੂੰ  | ਇਹ ਜ਼ੁੰਮੇਵਾਰੀਆਂ ਪੂਰੀਆਂ ਕਰਨ ਲਈ ਮੂਸੇਵਾਲ ਨੇ ਗੀਤ ਰਾਹੀਂ, ਸਿੱਖ ਲੀਡਰਸ਼ਿਪ ਨੂੰ  ਨਹੀਂ ਵੰਗਾਰਿਆ, ਅਕਾਲ ਤਖ਼ਤ ਤੇ ਬੈਠੇ, ਲੀਡਰਾਂ ਦੇ ਭਗਤਾਂ ਨੂੰ  ਨਹੀਂ ਵੰਗਾਰਿਆ ਸਗੋਂ ਪੰਜਾਬ ਦੇ ਨੌਜੁਆਨਾਂ ਨੂੰ  ਵੰਗਾਰਿਆ ਹੈ |

'ਅਕਾਲੀ' (ਮਾਫ਼ ਕਰਨਾ, ਸਾਰੇ 'ਅਕਾਲੀ ਦਲ' ਇਕੋ ਜਹੇ ਹੀ ਸਾਬਤ ਹੋਏ ਹਨ) ਤਾਂ ਚੋਣਾਂ ਜਿੱਤਣ ਤਕ ਪੰਥ ਅਤੇ ਪੰਜਾਬ ਦੀ ਗੱਲ ਕਰਦੇ ਹਨ ਅਤੇ ਜਿੱਤਣ ਮਗਰੋਂ ਸਿਰਫ਼ ਨਿਜੀ ਲਾਭਾਂ ਨੂੰ  ਸੁਰੱਖਿਅਤ ਕਰਨ ਤਕ ਸੀਮਤ ਹੋ ਜਾਂਦੇ ਹਨ, ਬਾਕੀ ਸਾਰੇ 'ਜੁਮਲੇ' ਭੁਲ ਜਾਂਦੇ ਹਨ | ਇਸੇ ਲਈ ਮੂਸੇਵਾਲੇ ਨੇ ਇਨ੍ਹਾਂ ਦਾ ਨਾਂ ਵੀ ਗੀਤ ਅਤੇ ਕੈਸਿਟ ਵਿਚ ਨਹੀਂ ਲਿਆ ਅਤੇ ਕੇਵਲ ਤੇ ਕੇਵਲ ਨੌਜੁਆਨਾਂ ਨੂੰ  ਹੀ ਵੰਗਾਰਿਆ ਹੈ ਕਿਉਂਕਿ ਥਾਂ-ਥਾਂ 'ਤੇ ਘੁੰਮ ਫਿਰ ਕੇ ਤੇ ਨੌਜੁਆਨਾਂ ਵਿਚ ਵਿਚਰ ਕੇ ਉਹਨੂੰ ਪਤਾ ਲੱਗ ਗਿਆ ਸੀ ਕਿ ਜਜ਼ਬਾ ਕੇਵਲ ਨੌਜੁਆਨਾਂ ਵਿਚ ਹੀ ਰਹਿ ਗਿਆ ਹੈ ਪਰ ਪੁਰਾਣੇ ਘਾਗ ਲੀਡਰ ਉਨ੍ਹਾਂ ਅੰਦਰੋਂ ਜਜ਼ਬਾ ਖ਼ਤਮ ਕਰਨ ਲਈ ਨਸ਼ੇ ਵੰਡਦੇ ਆ ਰਹੇ ਹਨ, ਬੇਰੁਜ਼ਗਾਰੀ ਉਨ੍ਹਾਂ ਦੇ ਮੱਥੇ ਦੇ ਲੇਖਾਂ ਵਿਚ ਲਿਖਦੇ ਰਹੇ ਹਨ ਤੇ ਉਨ੍ਹਾਂ ਨੂੰ  ਗੈਂਗਸਟਰ ਬਣਨ ਵਿਚ ਮਦਦ ਦੇਂਦੇ ਰਹੇ ਹਨ |

ਅਜਬ ਨਹੀਂ ਕਿ ਉਸ ਦੇ ਵਿਚਾਰਾਂ ਦਾ ਪਤਾ ਤਾਕਤਵਰ ਲੋਕਾਂ ਨੂੰ  ਲੱਗ ਹੀ ਗਿਆ ਹੋਵੇ ਤੇ ਉਨ੍ਹਾਂ ਨੇ ਹੀ ਮੂਸੇਵਾਲ ਦਾ ਕੰਡਾ ਕੱਢਣ ਦੀ ਯੋਜਨਾ ਰਚੀ ਹੋਵੇ | ਸ਼ੁਕਰ ਹੈ ਉਸ ਦੇ ਗੀਤ ਜ਼ਿੰਦਾ ਰਹਿ ਗਏ ਹਨ ਜੋ ਕਤਲ ਨਹੀਂ ਕੀਤੇ ਜਾ ਸਕਦੇ | ਉਸ ਦਾ '295 ਏ' ਵਾਲਾ ਗੀਤ ਵੀ ਧਿਆਨ ਦੇਣ ਵਾਲਾ ਹੈ ਪਰ ਮੈਂ ਉਸ ਬਾਰੇ ਅਗਲੀ ਵਾਰ ਲਿਖਾਂਗਾ ਕਿਉਂਕਿ ਧਾਰਾ 295-ਏ ਦੇ ਬਾਦਲ ਰਾਜ ਵੇਲੇ ਦੇ ਇਤਿਹਾਸ ਵਿਚ ਮੇਰਾ ਨਾਂ ਵੀ ਜੁੜਿਆ ਹੋਇਆ ਹੈ ਤੇ ਮੈਂ ਕਾਫ਼ੀ ਕੁੱਝ ਪਾਠਕਾਂ ਨੂੰ  ਦਸਣਾ ਵੀ ਚਾਹੁੰਦਾ ਹਾਂ |