ਮੇਰੀ ਚਲਦੀ ਹੋਵੇ ਤਾਂ ਮੈਂ ਅਮੀਨ ਮਲਿਕ ਨੂੰ ਪੰਜਾਬੀ ਸਾਹਿਤ ਦਾ ਨੋਬਲ ਪ੍ਰਾਈਜ਼ ਦੇ/ਦਿਵਾ ਦਿਆਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਮੀਨ ਮਲਿਕ ਦਾ ਇਕ ਲੇਖ, ਜਰਮਨੀ ਤੋਂ ਸ. ਕਾਬਲ ਸਿੰਘ ਨੇ ਭੇਜਿਆ। ਮੈਂ ਪੜ੍ਹਿਆ। ਨਾਂ ਮੈਂ ਪਹਿਲੀ ਵਾਰ ਹੀ ਸੁਣਿਆ ਸੀ।

Amin Malik

ਅਮੀਨ ਮਲਿਕ ਦਾ ਇਕ ਲੇਖ, ਜਰਮਨੀ ਤੋਂ ਸ. ਕਾਬਲ ਸਿੰਘ ਨੇ ਭੇਜਿਆ। ਮੈਂ ਪੜ੍ਹਿਆ। ਨਾਂ ਮੈਂ ਪਹਿਲੀ ਵਾਰ ਹੀ ਸੁਣਿਆ ਸੀ। ਲੇਖ ਪੜ੍ਹਨ ਮਗਰੋਂ ਮੈਨੂੰ ਲੱਗਾ ਕਿ ਇਹੋ ਜਹੀਆਂ ਕਲਮਾਂ ਦੀ ਹੀ ਤਾਂ ਮੈਨੂੰ ਤਲਾਸ਼ ਰਹਿੰਦੀ ਹੈ। ਇਹ ਗੋਦੜੀ ਦਾ ਲਾਲ ਕਿਥੇ ਛੁਪਿਆ ਪਿਆ ਸੀ? ਫਿਰ ਉਸ ਨੇ ਹੋਰ ਕਈ ਲੇਖ ਭੇਜੇ। ਪਾਠਕ ਵੀ ਉਸ ਦੇ ਦੀਵਾਨੇ ਹੋ ਗਏ। ਮੈਨੂੰ ਅਮੀਨ ਮਲਿਕ ਦਾ ਫ਼ੋਨ ਆਇਆ। ਮੈਂ ਦਸਿਆ, ਪਾਠਕ ਉਸ ਦੇ ਲੇਖਾਂ ਨੂੰ ਬਹੁਤ ਪਸੰਦ ਕਰ ਰਹੇ ਨੇ। ਕਹਿਣ ਲੱਗਾ, ''ਮੇਰੇ ਲੇਖ ਪਸੰਦ ਕਰਦੇ ਨੇ, ਇਹ ਵੇਖ ਕੇ ਤਾਂ ਖ਼ੁਸ਼ੀ ਹੁੰਦੀ ਹੀ ਹੈ ਪਰ ਤੁਹਾਡੇ ਪਾਠਕਾਂ ਨੇ ਤਾਂ ਮੇਰਾ ਸੌਣਾ ਜਾਗਣਾ ਹੀ ਹਰਾਮ ਕਰ ਦਿਤੈ। ਸਵੇਰ ਤੋਂ ਲੈ ਕੇ ਰਾਤ ਤਕ ਤੇ ਰਾਤ ਤੋਂ ਲੈ ਕੇ ਸਵੇਰ ਤਕ, ਟੈਲੀਫ਼ੋਨ ਹੀ ਆਉਂਦੇ ਰਹਿੰਦੇ ਨੇ।

ਨਾ ਸੌਣ ਦੀ ਵਿਹਲ ਦੇਂਦੇ ਨੇ, ਨਾ ਖਾਣ ਪੀਣ ਦੀ। ਸਮਝ ਨਹੀਂ ਆਉਂਦੀ, ਇਹ ਹੋ ਕੀ ਗਿਐ? ਜਿਹੜੇ ਲੇਖ ਮੈਂ ਹੁਣ ਤੁਹਾਨੂੰ ਭੇਜ ਰਿਹਾਂ, ਇਹ ਸਾਰੇ ਪਹਿਲਾਂ 'ਅਜੀਤ' ਤੇ ਇਕ ਦੋ ਹੋਰ ਭਾਰਤੀ ਅਖ਼ਬਾਰਾਂ ਵਿਚ ਛੱਪ ਚੁੱਕੇ ਨੇ ਪਰ ਕਿਸੇ ਪਾਠਕ ਨੇ ਜਵਾਬ ਵਿਚ 'ਫਿਟੇ ਮੂੰਹ' ਤਕ ਵੀ ਨਹੀਂ ਸੀ ਆਖਿਆ, ਚਿੱਠੀ ਤਾਂ ਕੀ ਲਿਖਣੀ ਸੀ ਤੇ ਫ਼ੋਨ ਤਾਂ ਕਦੇ ਇਕ ਦਾ ਵੀ ਨਹੀਂ ਸੀ ਆਇਆ। ਸਮਝ ਨਹੀਂ ਆਈ, ਸਪੋਕਸਮੈਨ ਵਿਚ ਅਜਿਹਾ ਕੀ ਜਾਦੂ ਏ ਕਿ ਉਹੀ ਪੁਰਾਣੇ ਲੇਖ ਪੜ੍ਹ ਕੇ ਵੀ ਜਿਵੇਂ ਸਾਰੀ ਦੁਨੀਆਂ ਦੇ ਲੋਕ ਹੀ ਮੈਨੂੰ ਫ਼ੋਨ ਕਰਨ ਲੱਗ ਪਏ ਨੇ। ਤੁਸੀ ਹੀ ਦੱਸੋ, ਇਹ ਹੋ ਕੀ ਗਿਐ?''

ਮੈਂ ਕਿਹਾ, ''ਹੋਇਆ ਸਿਰਫ਼ ਇਹ ਹੈ ਕਿ ਪੰਜਾਬੀ ਸਾਹਿਤ ਦੇ ਆਕਾਸ਼ 'ਤੇ ਉਗਣ ਵਾਲੇ ਨਵੇਂ ਸੂਰਜਾਂ, ਸਿਤਾਰਿਆਂ ਦੀ ਪਰਖ ਕਰਨ ਵਾਲੇ ਪਾਠਕ, ਸਿਰਫ਼ ਸਪੋਕਸਮੈਨ ਨੂੰ ਹੀ ਪੜ੍ਹਦੇ ਨੇ। ਉਨ੍ਹਾਂ ਨੂੰ ਮੈਂ ਕੁੱਝ ਨਹੀਂ ਕਿਹਾ, ਨਾ ਸਪੋਕਸਮੈਨ ਨੇ ਹੀ ਕੁੱਝ ਕਿਹਾ ਹੈ, ਤੁਹਾਨੂੰ ਪੜ੍ਹ ਕੇ ਹੀ ਉਹ ਤੁਹਾਡੇ ਦੀਵਾਨੇ ਹੋ ਗਏ ਨੇ ਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਵੇਲੇ ਵੇਲਾ ਕੁਵੇਲਾ ਵੀ ਭੁੱਲ ਜਾਂਦੇ ਨੇ।''

ਇਹ ਸਿਲਸਿਲਾ ਕਈ ਸਾਲ ਚਲਦਾ ਰਿਹਾ। ਹਰ ਹਫ਼ਤੇ ਅਮੀਨ ਮਲਿਕ ਦਾ ਫ਼ੋਨ ਆ ਜਾਂਦਾ।  ਫ਼ੋਨ ਵਿਚ ਇਕ ਘੰਟਾ ਗੱਲ ਕਰਨ ਜੋਗਾ ਕਾਰਡ ਪਵਾ ਲੈਂਦਾ ਸੀ ਤੇ ਦੀਨ ਦੁਨੀਆਂ ਦੀ ਹਰ ਗੱਲ ਕਰ ਕੇ ਖ਼ੁਸ਼ ਹੁੰਦਾ ਸੀ। ਕਈ ਵਾਰ ਮੈਨੂੰ ਕੋਈ ਹੋਰ ਜ਼ਰੂਰੀ ਕੰਮ ਹੁੰਦਾ ਸੀ ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਹਨੂੰ ਕਿਵੇਂ ਆਖਾਂ, 'ਬਸ ਕਰ ਅੜਿਆ, ਜਿੰਦ ਨਿਮਾਣੀ ਨੇ ਅਜੇ ਕਈ ਹੋਰ ਚਰਖੇ  ਡਾਹ ਕੇ, ਅੱਜ ਦੀਆਂ ਪੂਣੀਆਂ ਕਤਣੀਆਂ ਨੇ, ਤਾਂ ਜਾ ਕੇ ਸੌਣ ਦੇ ਦੋ ਪਲ ਮਿਲ ਸਕਣੇ ਨੇ।' ਮੈਂ ਉਹਨੂੰ ਕਦੀ ਵੀ ਬੱਸ ਕਰਨ ਲਈ ਨਾ ਕਹਿ ਸਕਿਆ ਤੇ 59 ਮਿੰਟਾਂ ਮਗਰੋਂ ਉਹ ਆਪੇ ਹੀ ਕਹਿ ਦੇਂਦਾ, ''ਲਉ ਹੁਣ ਕਾਰਡ ਮੁੱਕਣ ਵਾਲਾ ਜੇ। ਬਾਕੀ ਅਗਲੀ ਵਾਰੀ।''

ਇਕ ਦਿਨ ਕਹਿਣ ਲੱਗਾ, ''ਤੁਸੀ ਪਾਠਕਾਂ ਦੀ ਰਾਏ ਦਸਦੇ ਰਹਿੰਦੇ ਓ, ਮੇਰੇ ਲੇਖਾਂ ਬਾਰੇ ਅਪਣੀ ਰਾਏ ਕਦੇ ਨਹੀਂ ਦਿਤੀ?''
ਮੈਂ ਕਿਹਾ, ''ਜੇ ਮੇਰੀ ਚਲਦੀ ਹੋਵੇ ਤਾਂ ਪੰਜਾਬੀ ਸਾਹਿਤ ਦਾ ਨੋਬਲ ਪ੍ਰਾਈਜ਼ ਸੱਭ ਤੋਂ ਪਹਿਲਾਂ ਅਮੀਨ ਮਲਿਕ ਨੂੰ ਦੇ/ਦਿਵਾ ਦੇਵਾਂ।''
ਇਹੀ ਗੱਲ ਮੈਂ ਉਸ ਦੀ ਪੁਸਤਕ ਲਈ ਲਿਖੇ ਮੁਖ ਬੰਧ ਵਿਚ ਵੀ ਲਿਖ ਦਿਤੀ। ਅਮੀਨ ਮਲਿਕ ਨੇ ਕਈ ਵਾਰ ਮੈਨੂੰ ਆਪ ਕਹਿਣਾ, ''ਇਕ ਵਾਰ ਉਹ ਗੱਲ ਫਿਰ ਤੋਂ ਦੁਹਰਾ ਦਿਉ ਜਿਹੜੀ ਤੁਸੀ ਮੇਰੀ ਪੁਸਤਕ ਵਿਚ ਲਿਖ ਦਿਤੀ ਸੀ...।''
ਮੈਂ ਉਹੀ ਲਫ਼ਜ਼ ਫਿਰ ਦੁਹਰਾ ਦੇਣੇ। ਅਮੀਨ ਖ਼ੁਸ਼ ਹੋ ਕੇ ਕਹਿੰਦਾ, ''ਬੱਸ ਮਿਲ ਗਿਆ ਮੈਨੂੰ ਨੋਬਲ ਪ੍ਰਾਈਜ਼। ਮੈਨੂੰ ਮਿਲੇ ਨਾ ਮਿਲੇ, ਪੰਜਾਬੀ ਜ਼ਬਾਨ ਨੂੰ ਜ਼ਰੂਰ ਮਿਲੇ, ਇਸ ਨਾਲ ਮੈਨੂੰ ਕਬਰਾਂ ਵਿਚ ਪਏ ਨੂੰ ਵੀ ਬੜੀ ਸ਼ਾਂਤੀ ਮਿਲੇਗੀ।''

ਪੁਲਿਸ ਵਾਲਿਆਂ ਨੇ ਦੌੜ ਕੇ ਭੀੜ 'ਚੋਂ ਮਸਾਂ ਹੀ ਉਸ ਨੂੰ ਬਾਹਰ ਕਢਿਆ। ਉਸ ਦੀ ਹਾਲਤ ਸਾਹ ਘੁਟਣ ਵਾਲੀ ਹੋਈ ਪਈ ਸੀ। ਮੈਂ ਦੌੜ ਕੇ ਉਸ ਕੋਲ ਗਿਆ ਤੇ ਪੁਛਿਆ, ''ਠੀਕ ਹੋ ਨਾ?''
ਬੋਲਿਆ, ''ਐਨੇ ਪਿਆਰ ਵਿਚ, ਮਰ ਜਾਣ ਨੂੰ ਵੀ ਠੀਕ ਈ ਕਹਿੰਦੇ ਨੇ।''
ਉਸ ਸਮਾਗਮ ਵਿਚ ਅਮੀਨ ਮਲਿਕ ਨੇ ਪੰਜਾਬੀ ਨੂੰ ਮਤਰੇਈ ਮਾਂ ਸਮਝਣ ਵਾਲਿਆਂ ਦੀ ਜਿਹੜੀ ਝੰਡ ਲਾਹੀ, ਯਾਦ ਰੱਖਣ ਵਾਲੀ ਸੀ। ਉਸ ਦਾ ਇਕ ਇਕ ਅੱਖਰ ਪੰਜਾਬੀ ਪਿਆਰਿਆਂ ਦਾ ਹੌਸਲਾ ਹਿਮਾਲੀਆ ਜਿੰਨਾ ਉੱਚਾ ਕਰ ਰਿਹਾ ਸੀ ਤੇ ਪੰਜਾਬੀ ਨੂੰ ਛੱਡ ਕੇ, ਹਿੰਦੀ ਅੰਗਰੇਜ਼ੀ ਵਲ ਜਾਣ ਵਾਲਿਆਂ ਨੂੰ ਮੂੰਹ ਛੁਪਾਣ ਜੋਗਾ ਨਹੀਂ ਸੀ ਛੱਡ ਰਿਹਾ।

ਸਟੇਜ ਤੋਂ ਮੈਂ ਐਲਾਨ ਕੀਤਾ ਕਿ 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਰੂ ਹੋ ਜਾਣ ਮਗਰੋਂ ਅਸੀ ਹਰ ਸਾਲ ਮਿਆਰੀ ਪੁਸਤਕਾਂ ਨੂੰ ਪੰਜ ਪੰਜ ਲੱਖ ਦੇ ਇਨਾਮ ਦਿਆ ਕਰਾਂਗੇ ਤੇ ਅੱਜ ਪਹਿਲਾ ਇਨਾਮ ਪੰਜਾਹ ਹਜ਼ਾਰ ਨਾਲ ਸ਼ੁਰੂ ਕਰ ਰਹੇ ਹਾਂ ਜੋ ਅਮੀਨ ਮਲਿਕ ਹੁਰਾਂ ਨੂੰ ਦਿਤਾ ਜਾਂਦਾ ਹੈ। ਅਮੀਨ ਮਲਿਕ ਨੇ 50 ਹਜ਼ਾਰ ਰੁਪਏ ਫੜ ਲਏ ਤੇ ਮਾਈਕ 'ਤੇ ਆ ਕੇ ਕਿਹਾ, ''ਹੁਣ ਰੱਬ ਦਾ ਦਿਤਾ ਮੇਰੇ ਕੋਲ ਬਹੁਤ ਕੁੱਝ ਹੈ ਤੇ ਮੇਰਾ ਦਿਲ ਕਰਦਾ ਹੈ, ਇਹ ਪੈਸੇ ਵਾਪਸ ਕਰ ਦਿਆਂ ਤਾਕਿ ਜਿਹੜੇ ਸੁਪਨੇ ਸ: ਜੋਗਿੰਦਰ ਸਿੰਘ ਨੇ ਸੰਜੋਏ ਨੇ, ਉਨ੍ਹਾਂ ਦੀ ਪੂਰਤੀ ਲਈ ਵਰਤ ਲੈਣ। ਪਰ ਮੈਂ ਪੈਸੇ ਵਾਪਸ ਨਹੀਂ ਕਰਾਂਗਾ ਕਿਉਂਕਿ ਇਹ ਪੰਜਾਬੀ ਵਿਚ ਲਿਖਣ ਦਾ ਪਹਿਲਾ ਵੱਡਾ ਸਨਮਾਨ ਮਿਲਿਆ ਹੈ ਤੇ ਮੈਂ ਇਸ ਨੂੰ ਸੰਭਾਲ ਕੇ ਰਖਣਾ ਚਾਹਾਂਗਾ।''

ਅਸੀ ਇਕ ਵੱਡੇ ਹੋਟਲ ਵਿਚ ਅਮੀਨ ਮਲਿਕ ਲਈ ਕਮਰਾ ਬੁਕ ਕਰਾ ਦਿਤਾ। ਦੋ ਘੰਟੇ ਬਾਅਦ ਹੀ ਫ਼ੋਨ ਆ ਗਿਆ, ''ਮੈਨੂੰ ਕਿਥੇ ਡੱਕ ਦਿਤਾ ਜੇ? ਮੈਂ ਨਹੀਂ ਏਥੇ ਰਹਿਣਾ। ਮੈਨੂੰ ਹੋਟਲਾਂ ਦੀਆਂ ਰੋਟੀਆਂ ਨਹੀਂ ਚੰਗੀਆਂ ਲਗਦੀਆਂ। ਮੈਨੂੰ ਘਰ ਦੇ ਕਿਸੇ ਨਿੱਕੇ ਜਹੇ ਕੋਨੇ ਵਿਚ ਥਾਂ ਦੇ ਦਿਉ। ਮੈਂ ਘਰ ਵਿਚ ਹੀ ਰਹਾਂਗਾ ਤੇ ਘਰ ਦੀ ਰੋਟੀ ਹੀ ਖਾਵਾਂਗਾ।
ਮੈਂ ਗੱਲਾਂ ਕਰਨ ਤੇ ਗੱਲਾਂ ਸੁਣਨ ਆਇਆਂ, ਵੇਟਰਾਂ ਦੀਆਂ ਸਲਾਮਾਂ ਲੈਣ ਨਹੀਂ ਆਇਆ।''

ਅਸੀ ਉਸੇ ਵੇਲੇ ਉਸ ਦਾ ਸਮਾਨ ਚੁਕਵਾ ਕੇ ਘਰ ਲੈ ਆਏ। ਜਗਜੀਤ ਨੇ ਅਪਣੇ ਖ਼ਾਸ ਅੰਦਾਜ਼ ਵਾਲੇ ਦੁੱਪੜ ਪਰੌਂਠੇ ਉਸ ਅੱਗੇ ਰੱਖੇ। ਖਾ ਕੇ ਕਹਿਣਾ ਲੱਗਾ, ''ਜ਼ਿੰਦਗੀ ਬੀਤ ਗਈ, ਏਨੇ ਸਵਾਦੀ ਪਰੌਂਠੇ ਕਦੇ ਨਹੀਂ ਸਨ ਖਾਧੇ। ਮੈਨੂੰ ਹੋਟਲਾਂ ਦੀ ਕੈਦ ਵਿਚ ਘਟੀਆ ਖਾਣੇ ਖਾਣ ਲਈ ਭੇਜ ਦਿੱਤਾ ਸੀ ਤੁਸੀ। ਨਾ ਮੈਂ ਤਾਂ ਜਦੋਂ ਵੀ ਆਵਾਂਗਾ, ਘਰ ਵਿਚ ਹੀ ਰਹਾਂਗਾ ਤੇ ਜਗਜੀਤ ਹੁਰਾਂ ਦੇ ਹੱਥ ਦਾ ਤਿਆਰ ਕੀਤਾ ਖਾਣਾ ਹੀ ਮੰਗਾਂਗਾ।''

ਪਿਛਲੇ ਸਾਲ ਅਸੀ 'ਉੱਚਾ ਦਰ' ਦਾ ਸਮਾਗਮ ਰਖਿਆ ਸੀ। ਕਿਸੇ ਮਜਬੂਰੀ ਕਾਰਨ ਸਾਨੂੰ ਰੱਦ ਕਰਨਾ ਪਿਆ। 'ਅਥਰੀ' ਨਾਵਲ ਲੋਕ-ਅਰਪਣ ਕਰਨਾ ਸੀ। ਅਮੀਨ ਲੜ ਪਿਆ, ''ਕੁੱਝ ਵੀ ਹੋ ਜਾਏ, ਸੜਕ ਤੇ ਸਮਾਗਮ ਕਰ ਲਉ, ਮੈਂ ਤਾਂ ਆਉਣਾ ਹੀ ਆਉਣਾ ਜੇ।'' ਪਰ ਸਾਡੀਆਂ ਮਜਬੂਰੀਆਂ ਡਾਢੀਆਂ ਸਨ। ਅਸੀ ਕੁੱਝ ਨਹੀਂ ਸੀ ਕਰ ਸਕਦੇ। ਮੈਂ ਕਿਹਾ, ''ਅਗਲੇ ਸਾਲ ਸਮਾਗਮ ਕਰਾਂਗੇ। ਉਦੋਂ ਹੀ 'ਅਥਰੀ' ਨੂੰ ਲੋਕ-ਅਰਪਣ ਕਰਾਂਗੇ ਤੇ ਉਦੋਂ ਹੀ ਛਾਪਾਂਗੇ।'' ਪਰ ਅਮੀਨ ਨੂੰ ਸ਼ਾਇਦ ਪਤਾ ਸੀ, ਅਗਲੇ ਸਮਾਗਮ ਤਕ ਉਸ ਨੇ ਮਿੱਟੀ ਉਪਰ ਨਹੀਂ ਰਹਿਣਾ, ਮਿੱਟੀ ਹੇਠਾਂ ਚਲੇ ਜਾਣਾ ਹੈ। ਤੇ ਉਹ ਚਲਾ ਵੀ ਗਿਆ ਹੈ।

ਯਕੀਨ ਤਾਂ ਨਹੀਂ ਆਉਂਦਾ ਕਿ ਅਮੀਨ ਫਿਰ ਕਦੇ ਨਹੀਂ ਮਿਲੇਗਾ ਪਰ ਉਸ ਦੀਆਂ ਲਿਖਤਾਂ ਨੂੰ ਹਰ-ਪੰਜਾਬੀ-ਪ੍ਰੇਮੀ ਤਕ ਪਹੁੰਚਾਉਣ ਦਾ ਇਕ ਉਪਰਾਲਾ ਜ਼ਰੂਰ ਕਰਾਂਗੇ ਕਿਉਂਕਿ ਈਮਾਨਦਾਰੀ ਨਾਲ ਕਹਿੰਦਾ ਹਾਂ, ਜਿਸ ਨੇ ਪਾਏਦਾਰ ਪੰਜਾਬੀ ਵਾਰਤਕ ਲਿਖਣੀ ਹੈ, ਉਹ ਅਮੀਨ ਮਲਿਕ ਨੂੰ ਪੜ੍ਹਨ ਮਗਰੋਂ ਹੀ ਲਿਖਣਾ ਸ਼ੁਰੂ ਕਰੇ। ਅਲਵਿਦਾ ਅਮੀਨ ਮਲਿਕ! ਜੀਉਂਦੀ ਰਹੇ ਤੇਰੀ ਮਾਂ ਦੀ ਮਿੱਠੀ ਪੰਜਾਬੀ ਤੇ ਪੱਖਾ ਝਲਦੀ ਰਹੇ ਤੇਰੀ ਲੇਖਣੀ ਇਸ ਗ਼ਰੀਬਣੀ ਪੰਜਾਬੀ ਮਾਂ ਨੂੰ, ਜਿਸ ਦੇ ਅਮੀਰ ਪੁੱਤਰਾਂ ਨੇ ਹੀ ਇਸ ਨੂੰ ਗ਼ਰੀਬ ਬਣਾ ਦਿਤਾ ਹੈ!

ਜਦੋਂ ਪਾਠਕਾਂ ਦੇ ਪਿਆਰ ਨਾਲ ਉਸ ਦਾ ਸਾਹ ਘੁਟਣ ਲੱਗ ਪਿਆ

ਰੋਜ਼ਾਨਾ ਸਪੋਕਸਮੈਨ ਦੇ ਚੌਥੇ ਸਾਲਾਨਾ ਸਮਾਗਮ (2009) ਵਿਚ ਅਮੀਨ ਤਸ਼ਰੀਫ਼ ਲਿਆਇਆ। ਪਾਠਕਾਂ ਦੇ ਵਿਸ਼ਾਲ ਸਮੁੰਦਰ ਨੇ ਉਸ ਨੂੰ ਇਸ ਤਰ੍ਹਾਂ ਘੇਰ ਲਿਆ ਜਿਵੇਂ ਕੋਈ ਵੱਡਾ ਫ਼ਿਲਮ ਐਕਟਰ ਆਇਆ ਹੋਵੇ ਤੇ ਉਸ ਦੇ ਦੀਵਾਨੇ ਉਸ ਦਾ ਦੀਦਾਰ ਕਰਨ ਲਈ ਸੱਭ ਹੱਦਬੰਦੀਆਂ ਤੋੜ ਰਹੇ ਹੋਣ। ਮੈਂ ਦੂਰੋਂ ਵੇਖ ਰਿਹਾ ਸੀ, ਚਾਰ ਪੰਜ ਸੌ ਪਾਠਕਾਂ ਨੇ ਪੰਡਾਲ ਹੇਠ ਉਸ ਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਉਹ ਦਿਸਣੋਂ ਵੀ ਬੰਦ ਹੋ ਗਿਆ।

ਮੈਨੂੰ ਡਰ ਲੱਗਣ ਲੱਗ ਪਿਆ ਕਿ ਪਿਆਰ ਦੀ ਇਸ ਘੇਰਾਬੰਦੀ ਵਿਚ ਉਸ ਦਾ ਸਾਹ ਹੀ ਨਾ ਘੁਟ ਜਾਏ ਤੇ ਕੋਈ ਭਾਣਾ ਹੀ ਨਾ ਵਰਤ ਜਾਏ। ਮੈਂ ਉਥੇ ਖੜੇ ਪੁਲਸੀਆਂ ਨੂੰ ਡਾਂਟਦੇ ਹੋਏ ਕਿਹਾ, ''ਕੀ ਵੇਖ ਰਹੇ ਓ? ਮਰ ਜਾਏਗਾ ਸਾਡਾ ਲੇਖਕ। ਦੌੜ ਕੇ ਉਸ ਨੂੰ ਬਚਾਉ।'' ਪੁਲਿਸ ਵਾਲਿਆਂ ਨੇ ਦੌੜ ਕੇ ਭੀੜ 'ਚੋਂ ਮਸਾਂ ਹੀ ਉਸ ਨੂੰ ਬਾਹਰ ਕਢਿਆ। ਉਸ ਦੀ ਹਾਲਤ ਸਾਹ ਘੁਟਣ ਵਾਲੀ ਹੋਈ ਪਈ ਸੀ। ਮੈਂ ਦੌੜ ਕੇ ਉਸ ਕੋਲ ਗਿਆ ਤੇ ਪੁਛਿਆ, ''ਠੀਕ ਹੋ ਨਾ?'' ਬੋਲਿਆ, ''ਐਨੇ ਪਿਆਰ ਵਿਚ, ਮਰ ਜਾਣ ਨੂੰ ਵੀ ਠੀਕ ਈ ਕਹਿੰਦੇ ਨੇ।''

ਇੰਗਲੈਂਡ ਵਿਚ ਰਹਿ ਕੇ ਵੀ ਖ਼ਾਲਸ ਪੰਜਾਬੀ

ਅਸੀ ਇਕ ਵੱਡੇ ਹੋਟਲ ਵਿਚ ਅਮੀਨ ਮਲਿਕ ਲਈ ਕਮਰਾ ਬੁਕ ਕਰਾ ਦਿਤਾ। ਦੋ ਘੰਟੇ ਬਾਅਦ ਹੀ ਫ਼ੋਨ ਆ ਗਿਆ, ''ਮੈਨੂੰ ਕਿਥੇ ਡੱਕ ਦਿਤਾ ਜੇ? ਮੈਂ ਨਹੀਂ ਏਥੇ ਰਹਿਣਾ। ਮੈਨੂੰ ਹੋਟਲਾਂ ਦੀਆਂ ਰੋਟੀਆਂ ਨਹੀਂ ਚੰਗੀਆਂ ਲਗਦੀਆਂ। ਮੈਨੂੰ ਘਰ ਦੇ ਕਿਸੇ ਨਿੱਕੇ ਜਹੇ ਕੋਨੇ ਵਿਚ ਥਾਂ ਦੇ ਦਿਉ। ਮੈਂ ਘਰ ਵਿਚ ਹੀ ਰਹਾਂਗਾ ਤੇ ਘਰ ਦੀ ਰੋਟੀ ਹੀ ਖਾਵਾਂਗਾ। ਮੈਂ ਗੱਲਾਂ ਕਰਨ ਤੇ ਗੱਲਾਂ ਸੁਣਨ ਆਇਆਂ, ਵੇਟਰਾਂ ਦੀਆਂ ਸਲਾਮਾਂ ਲੈਣ ਨਹੀਂ ਆਇਆ।''

ਅਸੀ ਉਸੇ ਵੇਲੇ ਉਸ ਦਾ ਸਮਾਨ ਚੁਕਵਾ ਕੇ ਘਰ ਲੈ ਆਏ। ਜਗਜੀਤ ਨੇ ਅਪਣੇ ਖ਼ਾਸ ਅੰਦਾਜ਼ ਵਾਲੇ ਦੁੱਪੜ ਪਰੌਂਠੇ ਉਸ ਅੱਗੇ ਰੱਖੇ। ਖਾ ਕੇ ਕਹਿਣ ਲੱਗਾ, ''ਜ਼ਿੰਦਗੀ ਬੀਤ ਗਈ, ਏਨੇ ਸਵਾਦੀ ਪਰੌਂਠੇ ਕਦੇ ਨਹੀਂ ਸਨ ਖਾਧੇ। ਮੈਨੂੰ ਐਵੇਂ ਹੋਟਲਾਂ ਦੀ ਕੈਦ ਵਿਚ ਘਟੀਆ ਖਾਣੇ ਖਾਣ ਲਈ ਭੇਜ ਦਿੱਤਾ ਸੀ ਤੁਸੀ। ਨਾ, ਮੈਂ ਤਾਂ ਜਦੋਂ ਵੀ ਆਵਾਂਗਾ, ਘਰ ਵਿਚ ਹੀ ਰਹਾਂਗਾ ਤੇ ਜਗਜੀਤ ਹੁਰਾਂ ਦੇ ਹੱਥ ਦਾ ਤਿਆਰ ਕੀਤਾ ਖਾਣਾ ਹੀ ਮੰਗਾਂਗਾ।'' ਮੈਂ ਗੱਲਾਂ ਕਰਨ ਤੇ ਗੱਲਾਂ ਸੁਣਨ ਆਇਆਂ, ਵੇਟਰਾਂ ਦੀਆਂ ਸਲਾਮਾਂ ਲੈਣ ਨਹੀਂ ਆਇਆ।''

ਅਸੀ ਉਸੇ ਵੇਲੇ ਉਸ ਦਾ ਸਮਾਨ ਚੁਕਵਾ ਕੇ ਘਰ ਲੈ ਆਏ। ਜਗਜੀਤ ਨੇ ਅਪਣੇ ਖ਼ਾਸ ਅੰਦਾਜ਼ ਵਾਲੇ ਦੁੱਪੜ ਪਰੌਂਠੇ ਉਸ ਅੱਗੇ ਰੱਖੇ। ਖਾ ਕੇ ਕਹਿਣ ਲੱਗਾ, ''ਜ਼ਿੰਦਗੀ ਬੀਤ ਗਈ, ਏਨੇ ਸਵਾਦੀ ਪਰੌਂਠੇ ਕਦੇ ਨਹੀਂ ਸਨ ਖਾਧੇ। ਮੈਨੂੰ ਐਵੇਂ ਹੋਟਲਾਂ ਦੀ ਕੈਦ ਵਿਚ ਘਟੀਆ ਖਾਣੇ ਖਾਣ ਲਈ ਭੇਜ ਦਿੱਤਾ ਸੀ ਤੁਸੀ। ਨਾ ਮੈਂ ਤਾਂ ਜਦੋਂ ਵੀ ਆਵਾਂਗਾ, ਘਰ ਵਿਚ ਹੀ ਰਹਾਂਗਾ ਤੇ ਜਗਜੀਤ ਹੁਰਾਂ ਦੇ ਹੱਥ ਦਾ ਤਿਆਰ ਕੀਤਾ ਖਾਣਾ ਹੀ ਮੰਗਾਂਗਾ।''

ਪਿਛਲੇ ਸਾਲ ਅਸੀ 'ਉੱਚਾ ਦਰ' ਦਾ ਸਮਾਗਮ ਰਖਿਆ ਸੀ। ਕਿਸੇ ਮਜਬੂਰੀ ਕਾਰਨ ਸਾਨੂੰ ਰੱਦ ਕਰਨਾ ਪਿਆ। 'ਅਥਰੀ' ਨਾਵਲ ਲੋਕ-ਅਰਪਣ ਕਰਨਾ ਸੀ। ਅਮੀਨ ਲੜ ਪਿਆ, ''ਕੁੱਝ ਵੀ ਹੋ ਜਾਏ, ਸੜਕ ਤੇ ਸਮਾਗਮ ਕਰ ਲਉ, ਮੈਂ ਤਾਂ ਆਉਣਾ ਹੀ ਆਉਣਾ ਜੇ।''

ਪਰ ਸਾਡੀਆਂ ਮਜਬੂਰੀਆਂ ਡਾਢੀਆਂ ਸਨ। ਅਸੀ ਕੁੱਝ ਨਹੀਂ ਸੀ ਕਰ ਸਕਦੇ। ਮੈਂ ਕਿਹਾ, ''ਅਗਲੇ ਸਾਲ ਸਮਾਗਮ ਕਰਾਂਗੇ। ਉਦੋਂ ਹੀ 'ਅਥਰੀ' ਨੂੰ ਲੋਕ-ਅਰਪਣ ਕਰਾਂਗੇ ਤੇ ਉਦੋਂ ਹੀ ਛਾਪਾਂਗੇ।'' ਪਰ ਅਮੀਨ ਨੂੰ ਸ਼ਾਇਦ ਪਤਾ ਸੀ, ਅਗਲੇ ਸਮਾਗਮ ਤਕ ਉਸ ਨੇ ਮਿੱਟੀ ਉਪਰ ਨਹੀਂ ਰਹਿਣਾ, ਮਿੱਟੀ ਹੇਠਾਂ ਚਲੇ ਜਾਣਾ ਹੈ। ਤੇ ਉਹ ਚਲਾ ਵੀ ਗਿਆ ਹੈ।

ਯਕੀਨ ਤਾਂ ਨਹੀਂ ਆਉਂਦਾ ਕਿ ਅਮੀਨ ਫਿਰ ਕਦੇ ਨਹੀਂ ਮਿਲੇਗਾ ਪਰ ਉਸ ਦੀਆਂ ਲਿਖਤਾਂ ਨੂੰ ਹਰ-ਪੰਜਾਬੀ-ਪ੍ਰੇਮੀ ਤਕ ਪਹੁੰਚਾਉਣ ਦਾ ਇਕ ਉਪਰਾਲਾ ਜ਼ਰੂਰ ਕਰਾਂਗੇ ਕਿਉਂਕਿ ਈਮਾਨਦਾਰੀ ਨਾਲ ਕਹਿੰਦਾ ਹਾਂ, ਜਿਸ ਨੇ ਪਾਏਦਾਰ ਪੰਜਾਬੀ ਵਾਰਤਕ ਲਿਖਣੀ ਹੈ, ਉਹ ਅਮੀਨ ਮਲਿਕ ਨੂੰ ਪੜ੍ਹਨ ਮਗਰੋਂ ਹੀ ਲਿਖਣਾ ਸ਼ੁਰੂ ਕਰੇ। ਅਲਵਿਦਾ ਅਮੀਨ ਮਲਿਕ! ਜੀਉਂਦੀ ਰਹੇ ਤੇਰੀ ਮਾਂ ਦੀ ਮਿੱਠੀ ਪੰਜਾਬੀ ਤੇ ਪੱਖਾ ਝਲਦੀ ਰਹੇ ਤੇਰੀ ਲੇਖਣੀ ਇਸ ਗ਼ਰੀਬਣੀ ਪੰਜਾਬੀ ਮਾਂ ਨੂੰ, ਜਿਸ ਦੇ ਅਮੀਰ ਪੁੱਤਰਾਂ ਨੇ ਹੀ ਇਸ ਨੂੰ ਗ਼ਰੀਬ ਬਣਾ ਦਿਤਾ ਹੈ!