'ਉੱਚਾ ਦਰ' ਉਤੇ ਵਪਾਰੀਆਂ ਦੀ ਭੈਂਗੀ ਨਜ਼ਰ ਨਾ ਪੈਣ ਦਿਉ ਪਾਠਕੋ!

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਹ ਕਿਸੇ ਇਕ ਵਪਾਰੀ ਦੀ ਗੱਲ ਨਹੀਂ, ਕਈ ਸਾਰੇ ਵਪਾਰੀਆਂ ਦੀਆਂ ਭੁੱਖੀਆਂ ਨਜ਼ਰਾਂ ਇਸ ਸੁੰਦਰ ਮਹਿਲ ਉਤੇ ਟਿਕੀਆਂ ਹੋਈਆਂ ਮੈਂ ਵੇਖੀਆਂ ਹਨ। ਸੋ ਬਾਬੇ ਨਾਨਕ ਦੇ ਸ਼ਰਧਾਲੂਆਂ ਤੇ ਸਾਰੇ ਪਾਠਕਾਂ ਨੂੰ ਸਾਵਧਾਨ ਕਰਨ ਲਈ ਹੀ ਲਿਖ ਰਿਹਾ ਹਾਂ ਕਿ ਮੇਰੀ ਉਮਰ ਤਾਂ ਹੁਣ ਬਹੁਤ ਵਡੇਰੀ ਹੋ ਚੁੱਕੀ ਹੈ ਤੇ ਮੈਂ ਤਾਂ ਜੇ ਅਪਣਾ ਫ਼ਰਜ਼ ਹੀ ਪੂਰਾ ਕਰ ਜਾਵਾਂ ਤਾਂ ਕਾਫ਼ੀ ਹੋਵੇਗਾ ਪਰ ਉਸ ਮਗਰੋਂ ਬਾਬੇ ਨਾਨਕ ਦੀ ਇਸ ਅਮਾਨਤ ਨੂੰ ਬਚਾਈ ਰਖਣਾ ਤੁਹਾਡਾ ਕੰਮ ਹੀ ਹੋਵੇਗਾ। ਕਿਵੇਂ ਬਚਾਉਗੇ? ਇਕੋ ਇਕ ਤਰੀਕਾ ਹੈ ਕਿ ਕਿਸੇ 'ਵਪਾਰੀ' ਤੇ ਸਿਆਸਤਦਾਨ ਦੀ ਵੱਡੀ ਰਕਮ ਇਸ ਵਿਚ ਨਾ ਲੱਗਣ ਦਿਉ ਤੇ ਜਦ ਵੀ ਲੋੜ ਪੈ ਜਾਏ, ਅਪਣਾ ਥੋੜਾ ਥੋੜਾ ਹਿੱਸਾ ਪਾ ਕੇ, ਇਸ ਦੀ ਲੋੜ ਪੂਰੀ ਕਰ ਦਿਉ। ਜੇ ਤੁਸੀ ਇਕ ਵਾਰ ਕਿਸੇ ਵੱਡੇ ਵਪਾਰੀ ਦਾ ਪੈਸਾ ਅੰਦਰ ਆਉਣ ਦਿਤਾ ਤਾਂ ਇਹ ਕਦਮ 'ਉੱਚਾ ਦਰ' ਨੂੰ ਉਸ 'ਵਪਾਰੀ' ਕੋਲ ਗਿਰਵੀ ਰੱਖਣ ਵਾਲਾ ਕਦਮ ਹੀ ਸਾਬਤ ਹੋਵੇਗਾ। ਇਸ ਨੂੰ ਬਾਬੇ ਨਾਨਕ ਦਾ ਦਰ ਬਣਾਈ ਰੱਖਣ ਲਈ ਤੁਹਾਨੂੰ ਸਦਾ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਵੇਗਾ ¸ ਮਾਇਆ ਦੀ ਕੁਰਬਾਨੀ ਸੱਭ ਤੋਂ ਪਹਿਲਾਂ। ਕੌਮੀ ਜਾਇਦਾਦ ਕੋਈ ਇਕੱਲਾ ਬੰਦਾ ਨਹੀਂ ਬਣਾ ਸਕਦਾ। ਪਰ ਜੇ ਕੋਈ ਬਣਾਉਣ ਦੀ ਹਿੰਮਤ ਕਰਦਾ ਹੈ ਤਾਂ ਉਸ ਦੀ ਮਦਦ ਕਰਨ ਲਗਿਆਂ ਦੋ ਗੱਲਾਂ ਕਦੇ ਨਹੀਂ ਭੁਲਣੀਆਂ ਚਾਹੀਦੀਆਂ। 

'ਉੱਚਾ ਦਰ ਬਾਬੇ ਨਾਨਕ ਦਾ' ਅਤੇ 'ਰੋਜ਼ਾਨਾ ਸਪੋਕਸਮੈਨ' ਮੇਰੀ ਅਤੇ ਮੇਰੇ ਪ੍ਰਵਾਰ ਦੀ, ਇਸ ਜੀਵਨ ਦੀ ਕੁਲ ਕਮਾਈ ਹੈ ਤੇ ਇਹ ਦੋਵੇਂ ਹੀ ਮੈਂ ਅਪਣੇ ਲਈ ਨਹੀਂ ਬਣਾਈਆਂ ਬਲਕਿ ਬੜੇ ਉੱਚ ਆਦਰਸ਼ ਮਿਥ ਕੇ, ਦੁਨੀਆਂ ਭਰ ਦੇ ਗ਼ਰੀਬ (ਕੁੱਝ ਪੈਸੇ ਕਰ ਕੇ ਗ਼ਰੀਬ ਹਨ ਤੇ ਕੁੱਝ ਗਿਆਨ-ਵਿਹੂਣੇ ਹੋਣ ਕਰ ਕੇ ਗ਼ਰੀਬ ਜਿਨ੍ਹਾਂ ਨੂੰ ਬਾਬੇ ਨਾਨਕ ਨੇ 'ਅੰਧੀ ਰਈਅਤ' ਆਖਿਆ ਸੀ) ਦੀ, ਨਿਸ਼ਕਾਮ ਹੋ ਕੇ ਮਦਦ ਕਰਨ ਲਈ ਬਣਾਈਆਂ ਹਨ ਤੇ ਮਾਲਕੀ ਵੀ ਅਪਣੇ ਕੋਲ ਨਹੀਂ ਰੱਖੀ ਤਾਕਿ ਬਾਬੇ ਨਾਨਕ ਦੇ ਜਾਗੇ ਹੋਏ 'ਸਿੱਖ', ਆਪ ਸਾਰਾ ਪ੍ਰਬੰਧ ਕਰਨ ਤੇ ਦੁਨੀਆਂ ਨੂੰ ਵਿਖਾ ਦੇਣ ਕਿ ਅਸੀ ਵੀ ਉਹ ਸੱਭ ਕੁੱਝ ਕਰ ਸਕਦੇ ਹਾਂ ਜੋ ਦੁਨੀਆਂ ਕਰ ਸਕਦੀ ਹੈ। ਮੈਂ ਵਾਰ ਵਾਰ ਕਹਿ ਰਿਹਾ ਹਾਂ ਕਿ ਉੱਚਾ ਦਰ ਦਾ ਮਿਸ਼ਨ ਬਹੁਤ ਉੱਚਾ ਤੇ ਸੁੱਚਾ ਹੈ ਤੇ ਇਸ ਨੂੰ ਸਫ਼ਲਤਾ ਦੀਆਂ ਸਿਖਰਾਂ ਉਤੇ ਲਿਜਾਣ ਵਿਚ ਉਹੀ ਕਾਮਯਾਬ ਹੋਣਗੇ ਜਿਹੜੇ 100% ਨਿਸ਼ਕਾਮ ਹੋ ਕੇ, ਇਸ ਮਿਸ਼ਨ ਦੀ ਸਫ਼ਲਤਾ ਲਈ ਕੰਮ ਕਰਨਗੇ ਤੇ ਪ੍ਰਧਾਨਗੀਆਂ, ਚੌਧਰਾਂ ਦਾ ਲਾਲਚ ਮਨੋਂ ਲਾਹ ਕੇ ਕੰਮ ਕਰਨਗੇ। ਜੇ ਇਥੇ ਵੀ ਕਿਸੇ ਦਿਨ ਚੌਧਰ, ਪ੍ਰਧਾਨਗੀ ਤੇ 'ਕਬਜ਼ੇ' ਦੀ ਗੱਲ ਜਾਂ ਇਸ ਦੀ ਮਾਇਆ, ਅਪਣੀ ਐਸ਼ ਲਈ ਵਰਤਣ ਦੀ ਗੱਲ ਸ਼ੁਰੂ ਹੋ ਗਈ ਤਾਂ ਇਸ ਦਾ ਵੀ ਹਾਲ ਉਹੀ ਹੋ ਜਾਏਗਾ ਜੋ ਬਾਕੀ ਸਿੱਖ ਸੰਸਥਾਵਾਂ ਦਾ ਹੋ ਰਿਹਾ ਹੈ।ਮੈਂ ਅਪਣੀ ਗਾਰੰਟੀ ਦੇ ਸਕਦਾ ਹਾਂ ਕਿ ਮੇਰੇ ਹੁੰਦਿਆਂ, ਕੋਈ ਕਰੋੜਪਤੀ ਜਾਂ ਅਰਬਪਤੀ ਵੀ ਇਸ ਵਿਚ ਉਹ ਖ਼ਰਾਬੀਆਂ ਨਹੀਂ ਲਿਆ ਸਕੇਗਾ ਜਿਨ੍ਹਾਂ ਕਰ ਕੇ ਦੂਜੀਆਂ ਸਿੱਖ ਸੰਸਥਾਵਾਂ ਵੀ ਜਿਊਂਦਿਆਂ ਹੀ ਮਰਿਆਂ ਵਰਗੀਆਂ ਹੋਈਆਂ ਪਈਆਂ ਹਨ। ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ, ਸ਼ਰਧਾਲੂਆਂ ਦੇ ਇਕੱਠ ਬਹੁਤ ਵੱਡੇ ਵੱਡੇ ਕਰ ਲੈਂਦੀਆਂ ਹਨ, ਜਾਇਦਾਦ ਬੇਸ਼ੁਮਾਰ ਹੈ, ਹਾਕਮਾਂ ਤਕ ਚੰਗੀ ਪਹੁੰਚ ਹੈ ਪਰ ਨਾ ਮਨ ਵਿਚ ਲਗਨ ਹੈ, ਨਾ ਨਿਸ਼ਕਾਮਤਾ। ਚੌਧਰ, ਪ੍ਰਧਾਨਗੀਆਂ ਤੇ ਨਿਜ ਲਈ ਮਾਇਆ ਪ੍ਰਾਪਤੀ ਦੀ ਭੁੱਖ ਦਾ ਤਾਂ ਅੰਤ ਹੀ ਕੋਈ ਨਹੀਂ। ਕਹਿੰਦੇ ਇਹ ਹਨ ਕਿ ਉਹ 'ਸੇਵਾ-ਭਾਵ' ਨਾਲ ਕੰਮ ਕਰ ਰਹੇ ਹਨ ਪਰ 'ਸੇਵਾ' ਅਪਣੀ ਹੀ ਕਰਦੇ ਹਨ। ਮੈਂ ਖੁਲ੍ਹ ਕੇ, ਨਾਂ ਲੈ ਕੇ, ਅਪਣੀ ਡਾਇਰੀ ਵਿਚ ਦਸਦਾ ਆ ਰਿਹਾ ਹਾਂ ਕਿ ਕਿਵੇਂ ਮੈਨੂੰ ਔਖੇ ਦਿਨਾਂ ਵਿਚ ਵੀ ਕਰੋੜਾਂ ਦੀ ਪੇਸ਼ਕਸ਼ ਕੀਤੀ ਜਾਂਦੀ ਰਹੀ ਹੈ ਤਾਕਿ 'ਸਪੋਕਸਮੈਨ' ਦੀਆਂ ਨੀਤੀਆਂ ਨੂੰ ਕਿਸੇ ਹੋਰ ਦੇ ਹਵਾਲੇ ਕਰ ਦਿਆਂ, ਆਪ ਭਾਵੇਂ ਵਿਚ ਟਿਕਿਆ ਵੀ ਰਹਾਂ ਤੇ ਗੱਫੇ ਵੀ ਲੈਂਦਾ ਰਹਾਂ। ਮੈਨੂੰ 'ਉੱਚਾ ਦਰ' ਲਈ ਠੂਠਾ ਫੜ ਕੇ ਮੰਗਦਿਆਂ ਵੇਖ ਕੇ ਅਜਿਹੀਆਂ ਪੇਸ਼ਕਸ਼ਾਂ ਕੀਤੀਆਂ ਜਾਂਦੀਆਂ ਸਨ¸ਇਹ ਸੋਚ ਕੇ ਕਿ ਭੁੱਖੇ ਨੂੰ ਚੋਪੜੀ ਹੋਈ ਰੋਟੀ ਵਿਖਾ ਦਈਏ ਤਾਂ ਉਸ ਦਾ ਈਮਾਨ ਡੋਲਦਿਆਂ ਦੇਰ ਨਹੀਂ ਲਗਦੀ। ਮੈਂ ਅਪਣਾ ਸੱਭ ਕੁੱਝ 'ਉੱਚਾ ਦਰ' ਨੂੰ ਸਮਰਪਿਤ ਕਰ ਚੁਕਣ ਮਗਰੋਂ ਵੀ 'ਮੰਗਤਾ' ਬਣੇ ਰਹਿਣਾ ਮੰਜ਼ੂਰ ਕੀਤਾ ਪਰ ਕੋਈ ਵੱਡੀ ਤੋਂ ਵੱਡੀ ਪੇਸ਼ਕਸ਼ ਵੀ ਮੈਨੂੰ 'ਸਪੋਕਸਮੈਨ' ਦੀਆਂ ਨੀਤੀਆਂ ਨੂੰ ਗਿਰਵੀ ਰੱਖਣ ਲਈ ਤਿਆਰ ਨਾ ਕਰ ਸਕੀ। ਇਹ ਮੇਰੇ ਵਾਹਿਗੁਰੂ ਦੀ ਕ੍ਰਿਪਾ ਹੀ ਕਹੀ ਜਾ ਸਕਦੀ ਹੈ ਵਰਨਾ ਮੇਰੀ ਅਪਣੀ ਤਾਕਤ ਤਾਂ ਕੁੱਝ ਵੀ ਨਹੀਂ ਸੀ ਕਿ ਏਨੇ ਵੱਡੇ ਲਾਲਚ ਵੇਖ ਕੇ ਵੀ ਫਿਸਲਣੋਂ ਬੱਚ ਸਕਦਾ।ਪਰ ਹੁਣ ਜਿਹੜੀ ਚਿੰਤਾ ਦੀ ਗੱਲ ਮੇਰੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਜਿਵੇਂ ਸੋਹਣੀ ਜ਼ਨਾਨੀ ਨੂੰ ਵੇਖ ਕੇ ਹਰ ਲੰਡੀ ਬੁੱਚੀ ਦਾ ਦਿਲ ਕਰਨ ਲੱਗ ਪੈਂਦਾ ਹੈ ਕਿ ਉਹ ਇਸ ਨੂੰ ਹਾਸਲ ਕਰ ਲਵੇ, ਇਸੇ ਤਰ੍ਹਾਂ 'ਉੱਚਾ ਦਰ' ਦੀ ਲਗਭਗ ਤਿਆਰ ਹੋ ਚੁੱਕੀ ਖ਼ੂਬਸੂਰਤ ਇਮਾਰਤ ਨੂੰ ਵੇਖ ਕੇ ਵੀ ਕਈ ਵਪਾਰੀਆਂ ਦੀ ਅੱਖ ਮੈਲੀ ਹੋਣ ਲੱਗ ਪਈ ਹੈ। ਮੈਨੂੰ ਪਿਛਲੇ ਸਾਲ ਇਕ ਟੈਲੀਫ਼ੋਨ ਕੈਨੇਡਾ ਤੋਂ ਆਇਆ ਸੀ ਕਿ, ''ਤੁਹਾਨੂੰ 30 ਕਰੋੜ ਚਾਹੀਦੇ ਹਨ ਤਾਂ ਤੁਸੀ ਲੋਕਾਂ ਕੋਲੋਂ ਨਾ ਮੰਗਿਆ ਕਰੋ, ਮੈਂ ਤੁਹਾਨੂੰ ਇਕੱਲਾ ਹੀ 30 ਕਰੋੜ ਦੇਣ ਨੂੰ ਤਿਆਰ ਹਾਂ।'' ਮੈਂ ਸਮਝ ਗਿਆ ਕਿ ਇਹ ਕੋਈ 'ਵਪਾਰੀ' ਹੈ ਜੋ ਜੀ.ਟੀ. ਰੋਡ ਉਤੇ ਬਣੇ ਇਸ ਸ਼ਾਨਦਾਰ ਭਵਨ ਨੂੰ ਇਕ 'ਜਾਇਦਾਦ' ਸਮਝਦਾ ਹੈ ਜਿਸ ਨੂੰ ਉਹ ਅਪਣੇ ਕਬਜ਼ੇ ਹੇਠ ਕਰਨਾ ਚਾਹੁੰਦਾ ਹੈ। ਮੈਂ ਇਕੋ ਫ਼ਿਕਰੇ ਵਿਚ ਗੱਲ ਮੁਕਾ ਦਿਤੀ, ''ਨਹੀਂ ਭਾਈ ਸਾਹਿਬ, ਇਹ ਬਾਬੇ ਨਾਨਕ ਦਾ 'ਉੱਚਾ ਦਰ' ਹੈ ਤੇ ਇਥੇ ਹਰ ਗ਼ਰੀਬ, ਅਮੀਰ ਸਿੱਖ ਦਾ ਥੋੜਾ ਥੋੜਾ ਹਿੱਸਾ ਜ਼ਰੂਰ ਪੈਣਾ ਚਾਹੀਦੈ। ਅਸੀ ਕਿਸੇ ਇਕ ਕੋਲੋਂ ਇਕੱਠਾ 30 ਕਰੋੜ ਲੈ ਕੇ ਇਸ ਇਮਾਰਤ ਦਾ ਮਕਸਦ ਨਹੀਂ ਖ਼ਤਮ ਕਰਨਾ ਚਾਹੁੰਦੇ।''ਉਦੋਂ ਤਾਂ ਗੱਲ ਆਈ ਗਈ ਹੋ ਗਈ ਪਰ ਹੁਣ ਜਿਉਂ ਜਿਉਂ 'ਉੱਚਾ ਦਰ' ਮੁਕੰਮਲ ਹੋਣ ਦੇ ਨੇੜੇ ਪੁਜਦਾ ਜਾਂਦਾ ਹੈ ਤੇ ਇਸ ਦਾ ਰੰਗ ਰੂਪ ਨਿਖਰਦਾ ਜਾਂਦਾ ਹੈ ਤਾਂ ਵਪਾਰੀ ਇਸ ਨੂੰ 'ਬੜੀ ਵਧੀਆ ਥਾਂ ਤੇ ਬਣੀ ਬੜੀ ਵਧੀਆ ਜਾਇਦਾਦ ਜਾਂ ਪ੍ਰਾਪਰਟੀ ਕਹਿ ਕੇ ਇਸ ਦੀ ਕੀਮਤ ਲਾਉਣ ਲੱਗ ਪਏ ਹਨ। ਇਕ ਅਰਬਾਂਪਤੀ ਵਪਾਰੀ ਨੂੰ ਜਦ ਦਸਿਆ ਗਿਆ ਕਿ ਇਹ ਤਾਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਚਿਤਰਨ ਵਾਲੀ 'ਧਾਰਮਕ ਤੇ ਖ਼ੈਰਾਇਤੀ' ਸੰਸਥਾ ਹੈ ਤੇ ਸਰਕਾਰ ਨੇ ਇਸੇ ਕੰਮ ਲਈ ਹੀ ਪ੍ਰਵਾਨਗੀ ਦਿਤੀ ਸੀ ਤਾਂ ਉਹ ਬੋਲੇ, ''ਇਕ ਕੋਨੇ ਵਿਚ ਧਾਰਮਕ ਪ੍ਰੋਗਰਾਮ ਵੀ ਰੱਖ ਛੱਡਾਂਗੇ ਤੇ ਬਾਕੀ ਨੂੰ 5-ਸਟਾਰ ਹੋਟਲ ਬਣਾ ਕੇ ਕਰੋੜਾਂ ਰੁਪਏ ਕਮਾਵਾਂਗੇ। ਬੜੀ ਮੌਕੇ ਦੀ ਜਾਇਦਾਦ ਹੈ। ਇਹ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ, ਇਸ ਨੂੰ ਕਿਸੇ ਭਾਅ ਵੀ ਕਾਬੂ ਕਰ ਲੈਣਾ ਚਾਹੀਦਾ ਹੈ।''ਇਹ ਕਿਸੇ ਇਕ ਵਪਾਰੀ ਦੀ ਗੱਲ ਨਹੀਂ, ਕਈ ਸਾਰੇ ਵਪਾਰੀਆਂ ਦੀਆਂ ਭੁੱਖੀਆਂ ਨਜ਼ਰਾਂ ਇਸ ਸੁੰਦਰ ਮਹਿਲ ਉਤੇ ਟਿਕੀਆਂ ਹੋਈਆਂ ਮੈਂ ਵੇਖੀਆਂ ਹਨ। ਸੋ ਬਾਬੇ ਨਾਨਕ ਦੇ ਸ਼ਰਧਾਲੂਆਂ ਤੇ ਸਾਰੇ ਪਾਠਕਾਂ ਨੂੰ ਸਾਵਧਾਨ ਕਰਨ ਲਈ ਹੀ ਲਿਖ ਰਿਹਾ ਹਾਂ ਕਿ ਮੇਰੀ ਉਮਰ ਤਾਂ ਹੁਣ ਬਹੁਤ ਵਡੇਰੀ ਹੋ ਚੁੱਕੀ ਹੈ ਤੇ ਮੈਂ ਤਾਂ ਜੇ ਅਪਣਾ ਫ਼ਰਜ਼ ਹੀ ਪੂਰਾ ਕਰ ਜਾਵਾਂ ਤਾਂ ਕਾਫ਼ੀ ਹੋਵੇਗਾ ਪਰ ਉਸ ਮਗਰੋਂ ਬਾਬੇ ਨਾਨਕ ਦੀ ਇਸ ਅਮਾਨਤ ਨੂੰ ਬਚਾਈ ਰਖਣਾ ਤੁਹਾਡਾ ਕੰਮ ਹੀ ਹੋਵੇਗਾ। ਕਿਵੇਂ ਬਚਾਉਗੇ? ਇਕੋ ਇਕ ਤਰੀਕਾ ਹੈ ਕਿ ਕਿਸੇ 'ਵਪਾਰੀ' ਤੇ ਸਿਆਸਤਦਾਨ ਦੀ ਵੱਡੀ ਰਕਮ ਇਸ ਵਿਚ ਨਾ ਲੱਗਣ ਦਿਉ ਤੇ ਜਦ ਵੀ ਲੋੜ ਪੈ ਜਾਏ, ਅਪਣਾ ਥੋੜਾ ਥੋੜਾ ਹਿੱਸਾ ਪਾ ਕੇ, ਇਸ ਦੀ ਲੋੜ ਪੂਰੀ ਕਰ ਦਿਉ। ਜੇ ਤੁਸੀ ਇਕ ਵਾਰ ਕਿਸੇ ਵੱਡੇ ਵਪਾਰੀ ਦਾ ਪੈਸਾ ਅੰਦਰ ਆਉਣ ਦਿਤਾ ਤਾਂ ਇਹ ਕਦਮ 'ਉੱਚਾ ਦਰ' ਨੂੰ ਉਸ 'ਵਪਾਰੀ' ਕੋਲ ਗਿਰਵੀ ਰੱਖਣ ਵਾਲਾ ਕਦਮ ਹੀ ਸਾਬਤ ਹੋਵੇਗਾ। ਇਸ ਨੂੰ ਬਾਬੇ ਨਾਨਕ ਦਾ ਦਰ ਬਣਾਈ ਰੱਖਣ ਲਈ ਤੁਹਾਨੂੰ ਸਦਾ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਵੇਗਾ ¸ ਮਾਇਆ ਦੀ ਕੁਰਬਾਨੀ ਸੱਭ ਤੋਂ ਪਹਿਲਾਂ। ਕੌਮੀ ਜਾਇਦਾਦ ਕੋਈ ਇਕੱਲਾ ਬੰਦਾ ਨਹੀਂ ਬਣਾ ਸਕਦਾ। ਪਰ ਜੇ ਕੋਈ ਬਣਾਉਣ ਦੀ ਹਿੰਮਤ ਕਰਦਾ ਹੈ ਤਾਂ ਉਸ ਦੀ ਮਦਦ ਕਰਨ ਲਗਿਆਂ ਦੋ ਗੱਲਾਂ ਕਦੇ ਨਹੀਂ ਭੁਲਣੀਆਂ ਚਾਹੀਦੀਆਂ। ਇਸ ਵੇਲੇ ਹਾਲਤ ਇਹ ਬਣੀ ਹੋਈ ਹੈ ਕਿ 12% ਕੰਮ ਬਾਕੀ ਹੈ ਤੇ 'ਉੱਚਾ ਦਰ' ਨੂੰ ਮੁਕੰਮਲ ਕਰਨ ਲਈ 'ਵੱਡੇ ਵਪਾਰੀ' ਪੈਸਾ ਦੇਣ ਲਈ ਤੇਜ਼ੀ ਨਾਲ ਅੱਗੇ ਆ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਉਨ੍ਹਾਂ ਵਪਾਰੀਆਂ ਕੋਲੋਂ ਪੈਸਾ ਲਵੇ। ਇਕ ਵਾਰ ਲੈ ਲਿਆ ਤਾਂ ਸਦਾ ਲਈ 'ਉੱਚਾ ਦਰ' ਉਨ੍ਹਾਂ ਦਾ ਹੋ ਗਿਆ ਸਮਝੋ। ਕਲ ਉਹ ਇਸ ਨੂੰ ਕੀ ਦਾ ਕੀ ਬਣਾ ਦੇਣਗੇ, ਇਸ ਬਾਰੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਪਰ ਦੂਜਾ ਰਸਤਾ ਜੋ ਮੈਂ ਅਪਣੇ ਪਾਠਕਾਂ ਨੂੰ ਦਸਿਆ ਸੀ, ਉਹ ਇਹ ਹੈ ਕਿ ਹਰ ਛੋਟਾ ਵੱਡਾ ਪਾਠਕ, ਇਸ ਅੰਤਮ ਪੜਾਅ ਵਿਚ ਘੱਟੋ ਘੱਟ 10-10 ਹਜ਼ਾਰ ਦਾ ਹਿੱਸਾ ਜ਼ਰੂਰ ਪਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਕਿਸੇ ਹੋਰ ਦੇ ਹੱਥਾਂ ਵਲ ਵੇਖਣ ਦੀ ਲੋੜ ਹੀ ਨਹੀਂ ਰਹੇਗੀ ਤੇ ਨਾ ਕੋਈ 'ਵਪਾਰੀ' ਅਪਣੀ ਭੈਂਗੀ ਅੱਖ ਨਾਲ ਇਧਰ ਵੇਖਣ ਦੀ ਹਿੰਮਤ ਹੀ ਕਰ ਸਕੇਗਾ। ਪਰ 'ਸਾਰੇ' ਪਾਠਕ ਏਨੀ ਕੁ ਕੁਰਬਾਨੀ ਕਰਨ ਲਈ ਤਿਆਰ ਹੋਣ, ਤਾਂ ਹੀ ਤਾਂ ਗੱਲ ਬਣ ਸਕਦੀ ਹੈ। ਮੁਸ਼ਕਲ ਨਾਲ 300 ਤੋਂ ਜ਼ਿਆਦਾ ਪਾਠਕ ਕਦੇ ਮਾਇਆ ਦੀ ਕੁਰਬਾਨੀ ਕਰਨ ਲਈ ਅੱਗੇ ਨਹੀਂ ਆਏ। ਇਸੇ ਲਈ 'ਵਪਾਰੀਆਂ' ਦੀ ਅੱਖ ਏਧਰ ਲੱਗੀ ਰਹਿੰਦੀ ਹੈ ਕਿ ਪ੍ਰਬੰਧਕਾਂ ਨੇ ਇਕ ਦਿਨ ਪੈਸੇ ਮੰਗ ਹੀ ਲੈਣੇ ਹਨ ਤੇ ਜਿਸ ਦਿਨ ਉਨ੍ਹਾਂ ਲੈ ਲਏ, ਉਸ ਦਿਨ ਤਾਂ 'ਜਾਇਦਾਦ' ਵਪਾਰੀ ਜੀ ਦੀ ਹੋ ਗਈ ਸਮਝੋ ਕਿਉਂਕਿ ਇਕ ਵਾਰ ਅੰਦਰ ਆ ਗਏ ਤਾਂ ਫਿਰ ਉਨ੍ਹਾਂ ਨੂੰ ਪਤਾ ਹੈ ਕਿ ਕਰਜ਼ਾ ਕਦੇ ਨਾ ਉਤਰੇ, ਇਹ ਯਕੀਨੀ ਕਿਵੇਂ ਬਣਾਈਦਾ ਹੈ।ਦੂਜੀ ਗੱਲ ਕਿ 'ਉੱਚਾ ਦਰ' ਵਰਗੀਆਂ ਕੌਮੀ ਜਾਇਦਾਦਾਂ ਨੂੰ ਪੈਸਾ ਦਿਤਾ ਜਾਏ ਤਾਂ ਨਿਰਾ 'ਲਾਭ' ਲਈ ਨਹੀਂ ਦਿਤਾ ਜਾਣਾ ਚਾਹੀਦਾ ਸਗੋਂ 'ਕੌਮੀ ਜਾਇਦਾਦ' ਨੂੰ ਮੁਸ਼ਕਲ ਆ ਪਵੇ ਤਾਂ ਸਬਰ, ਤਿਆਗ ਅਤੇ ਕੁਰਬਾਨੀ ਦਾ ਪੱਲਾ ਫੜਨਾ ਚਾਹੀਦਾ ਹੈ ਤਾਕਿ 'ਕੌਮੀ ਜਾਇਦਾਦ' ਦਾ ਵੱਡਾ ਨੁਕਸਾਨ ਨਾ ਹੋ ਜਾਏ। ਹੁਣ ਵੀ ਹਾਲਤ ਇਹੀ ਹੈ। ਅੰਤਮ ਪੜਾਅ ਤੇ ਪੁਜ ਕੇ, ਪ੍ਰਬੰਧਕ ਥੋੜੇ ਥੋੜੇ ਪੈਸੇ ਲਈ ਵੀ ਹੱਥ ਪੱਲਾ ਮਾਰ ਰਹੇ ਹਨ ਤਾਕਿ ਇਹ ਮੁਕੰਮਲ ਹੋ ਕੇ ਚਾਲੂ ਹੋ ਜਾਏ ਪਰ ਕਈ ਪਾਠਕ ਜਿਨ੍ਹਾਂ ਨੇ ਥੋੜੇ ਥੋੜੇ ਉਧਾਰੇ ਪੈਸੇ ਦਿਤੇ ਸਨ, ਇਸ ਮੌਕੇ ਤੇ ਵੀ ਅਪਣੀ ਲੋੜ ਨੂੰ 'ਕੌਮੀ ਲੋੜ' ਨਾਲੋਂ ਵੱਡੀ ਦੱਸ ਕੇ ਕਹਿੰਦੇ ਹਨ ਕਿ 'ਉੱਚਾ ਦਰ ਬਣੇ ਭਾਵੇਂ ਨਾ ਪਰ ਸਾਨੂੰ ਤਾਂ ਸਾਡਾ ਪੈਸਾ, ਸੂਦ ਸਮੇਤ, ਅੱਜ ਹੀ ਮਿਲਣਾ ਚਾਹੀਦੈ ਕਿਉਂਕਿ ਤੁਸੀ ਵਾਅਦਾ ਕੀਤਾ ਸੀ...।' ਕੌਮੀ ਜਾਇਦਾਦਾਂ ਇਸ ਤਰ੍ਹਾਂ ਨਹੀਂ ਬਣਦੀਆਂ। ਇਹ ਕੋਈ ਕਿਸੇ ਦਾ ਨਿਜੀ ਵਪਾਰ ਨਹੀਂ ਜਿਥੇ ਤੁਸੀ ਪੈਸਾ ਲਾਇਆ ਹੋਵੇ। ਇਹ ਤਾਂ ਕੌਮੀ ਕਾਰਜ ਹੈ ਜਿਸ ਦਾ ਨਿਸ਼ਕਾਮ ਹੋ ਕੇ ਬੀੜਾ ਚੁੱਕਣ ਵਾਲੇ ਦਾ ਧਨਵਾਦ ਕਰਨ ਦੀ ਬਜਾਏ ਅਤੇ ਮੁਸ਼ਕਲ ਆ ਪੈਣ ਤੇ ਸਾਥ ਦੇਣ ਦੀ ਬਜਾਏ ਸਗੋਂ ਉਸ ਨੂੰ ਪ੍ਰੇਸ਼ਾਨ ਕਰਨ ਲਗਦੇ ਹੋ। ਨਾਲੇ ਤੁਹਾਨੂੰ ਸੂਦ ਦੇਵੇ ਤੇ ਨਾਲੇ ਮੁਕੰਮਲ ਹੋਣ ਤੋਂ ਪਹਿਲਾਂ, ਅੱਧ ਵਿਚਕਾਰੋਂ, ਕੰਮ ਰੋਕ ਕੇ, ਤੁਹਾਨੂੰ ਤੁਹਾਡਾ ਪੈਸਾ ਵੀ ਤੇ ਸੂਦ ਵੀ ਮੋੜੇ।  ਇਸ ਨਾਲੋਂ ਜ਼ਿਆਦਾ ਚੰਗਾ ਇਹ ਨਹੀਂ ਹੋਵੇਗਾ ਕਿ ਸਾਰੇ ਹੀ ਐਲਾਨ ਕਰ ਦੇਣ ਕਿ ''ਅਸੀ 'ਉੱਚਾ ਦਰ' ਚਾਲੂ ਹੋਣ ਤੋਂ ਪਹਿਲਾਂ ਨਾ ਅਸਲ ਮੰਗਾਂਗੇ ਨਾ ਵਿਆਜ ਹੀ।''? (ਕਈਆਂ ਨੇ ਅਜਿਹੇ ਐਲਾਨ ਕੀਤੇ ਵੀ ਹਨ)। ਜੇ ਸਾਰੇ ਹੀ ਕਰ ਦੇਂਦੇ ਤੇ ਸਾਨੂੰ 35 ਕਰੋੜ ਵਾਪਸ ਨਾ ਕਰਨੇ ਪੈਂਦੇ ਤਾਂ 'ਉੱਚਾ ਦਰ' ਚਾਰ ਸਾਲ ਪਹਿਲਾਂ ਹੀ ਬਣ ਜਾਣਾ ਸੀ ਤੇ ਹੁਣ ਤੋਂ ਕਾਫ਼ੀ ਚਿਰ ਪਹਿਲਾਂ ਸਾਰਾ 'ਉਧਾਰ' ਵੀ ਦਿਤਾ ਜਾਣਾ ਸੀ। ਅੱਜ ਵੀ ਇਸ ਕੌਮੀ ਜਾਇਦਾਦ ਵਿਚ ਪੈਸਾ ਲਾਉਣ ਵਾਲੇ ਇਹ ਐਲਾਨ ਕਰ ਦੇਣ ਤਾਂ 'ਉੱਚਾ ਦਰ' ਚਾਲੂ ਹੋ ਕੇ ਸੱਭ ਨੂੰ ਆਸ ਤੋਂ ਵੱਧ ਤੇ ਸਗੋਂ ਛੇਤੀ ਦੇ ਸਕੇਗਾ ਤੇ ਕੌਮ ਦਾ ਨਾਂ ਵੱਖ ਰੋਸ਼ਨ ਹੋਵੇਗਾ। ਦੁਨੀਆਂ ਵਿਚ ਕਿਧਰੇ ਵੀ ਧਾਰਮਕ ਪ੍ਰਾਜੈਕਟਾਂ ਉਤੇ ਪੈਸਾ ਲਗਾਉਣ ਵਾਲੇ, ਪ੍ਰਾਜੈਕਟ ਮੁਕੰਮਲ ਹੋਣ ਤੋਂ ਪਹਿਲਾਂ ਪੈਸਾ ਨਹੀਂ ਮੰਗਦੇ ਕਿਉਂਕਿ ਅਜਿਹਾ ਕਰਨ ਦਾ ਮਤਲਬ, ਪ੍ਰਾਜੈਕਟ ਨੂੰ ਅੱਧ ਵਿਚਾਲਿਉਂ ਰੋਕਣਾ, ਦੇਰੀ ਦਾ ਕਾਰਨ ਬਣਨਾ ਤੇ ਖ਼ਰਚੇ ਵਿਚ ਵਾਧਾ ਕਰਨਾ ਹੀ ਹੁੰਦਾ ਹੈ। ਫਿਰ ਵੀ ਅਜਿਹੇ ਲੋਕ, ਦੁਗਣੀ ਰਕਮ ਲੈ ਕੇ ਵੀ ਕਹਿਣਗੇ, ''ਅਸੀ ਬੜੀ ਸੇਵਾ ਕੀਤੀ ਹੈ ਜੀ।'' ਧਨ ਹਨ ਉਹ ਜਿਨ੍ਹਾਂ ਨੇ ਪੂਰੇ ਬਾਂਡ ਵਾਪਸ ਕਰ ਦਿਤੇ ਜਾਂ ਵਿਆਜ ਲੈਣ ਤੋਂ ਨਾਂਹ ਕਰ ਦਿਤੀ ਪਰ ਕਦੇ ਨਹੀਂ ਕਿਹਾ ਕਿ 'ਅਸੀ ਬਹੁਤ ਸੇਵਾ ਕੀਤੀ।' ਦੂਜੇ ਪਾਠਕ ਵੀ ਏਨੀ ਸੇਵਾ ਨਾ ਕਰ ਸਕਣ ਤਾਂ ਘੱਟੋ ਘੱਟ ਉਸ ਦੇ ਸ਼ੁਰੂ ਹੋਣ ਤਕ, ਪੈਸੇ ਵਾਪਸ ਤਾਂ ਨਾ ਮੰਗਣ।ਜੇ ਸਾਰੇ ਪਾਠਕ 10-10 ਹਜ਼ਾਰ (ਘੱਟੋ ਘੱਟ) ਦੀ ਮਦਦ ਅੰਤਮ ਪੜਾਅ ਤੇ ਦੇਣ ਲਈ ਤਿਆਰ ਹੋ ਜਾਣ ਤੇ ਉਧਾਰ ਦਿਤੇ ਪੈਸੇ ਵਾਪਸ ਮੰਗਣ ਲਗਿਆਂ ਏਨਾ ਕੁ ਧਿਆਨ ਰੱਖ ਲੈਣ ਕਿ ਕੌਮੀ ਪ੍ਰਾਜੈਕਟ ਵਿਚ ਮਦਦ ਕਰੀਏ ਤਾਂ ਪ੍ਰਾਜੈਕਟ ਮੁਕੰਮਲ ਹੋਣ ਤੋਂ ਪਹਿਲਾਂ, ਕਿੰਨੀ ਵੀ ਲੋੜ ਪੈ ਜਾਏ, ਵਾਪਸ ਨਹੀਂ ਮੰਗੀਦੇ¸ਤਾਂ ਬਾਕੀ ਦੁਨੀਆਂ ਵਾਂਗ, ਸਿੱਖ ਵੀ ਵੱਡੇ ਤੋਂ ਵੱਡੇ ਪ੍ਰਾਜੈਕਟ ਬਣਾ ਸਕਦੇ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਭਦਾਇਕ ਸਿਧ ਹੋਣਗੇ।