Poem : ਨਵਾਂ ਸਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਲ ਨਵਾਂ ਪਰ ਮਸਲੇ ਪੁਰਾਣੇ, ਅੱਗੇ ਕੀ ਬਣਨੈਂ ਰੱਬ ਹੀ ਜਾਣੇ।     ਸੜਕਾਂ ’ਤੇ ਨੇ ਕਿਰਤੀ ਬੈਠੇ, ਹੱਕ ਮੰਗਦੇ ਨੇ ਭੁੱਖਣ ਭਾਣੇ। 

New year Poem in punjabi

ਸਾਲ ਨਵਾਂ ਪਰ ਮਸਲੇ ਪੁਰਾਣੇ, ਅੱਗੇ ਕੀ ਬਣਨੈਂ ਰੱਬ ਹੀ ਜਾਣੇ।
    ਸੜਕਾਂ ’ਤੇ ਨੇ ਕਿਰਤੀ ਬੈਠੇ, ਹੱਕ ਮੰਗਦੇ ਨੇ ਭੁੱਖਣ ਭਾਣੇ। 
ਸਾਡੀ ਅਰਜ਼ ਸੁਣੇ ਨਾ ਕੋਈ, ਉਲਝੇ ਪਏ ਨੇ ਤਾਣੇ ਬਾਣੇ।
    ਸੱਚ ਜਿਨ੍ਹਾਂ ਨੂੰ ਦਿਸਦਾ ਨਹੀਉਂ, ਹਾਕਮ ਨੇ ਸਾਰੇ ਅੰਨ੍ਹੇ ਕਾਣੇ। 
ਸਾਡੀ ਰੋਜ਼ੀ ਵਿਚ ਲੱਤ ਮਾਰ ਕੇ, ਖਾਵੇ ਆਪ ਵਿਲਾਇਤਿ ਖਾਣੇ।
    ਅਪਣੇ ਘਰ ਗ਼ੁਲਾਮੀ ਭੋਗੇ, ਕਿਹੜੀ ਦੱਸ ਆਜ਼ਾਦੀ ਮਾਣੇ। 
ਪੰਜਾਬ ਸੀ ਸੋਹਣੇ ਫੁੱਲਾਂ ਵਰਗਾ, ਜੜ੍ਹੀ ਬਹਿ ਗਏ ਸਿਆਸਤੀ ਲਾਣੇ। 
    ਛੱਡ ਦੇ ਦੀਪ ਹੁਣ ਐਵੇਂ ਖਪਣਾ, ਫ਼ੱਕਰਾਂ ਨੂੰ ਦੱਸ ਕੌਣ ਸਿਆਣੇ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ ਬਠਿੰਡਾ 
ਮੋਬਾ : 98776-54596