ਦਰਦ ਗ਼ਰੀਬਾਂ ਦੇ: ਛੱਡ ਕੇ ਗੀਤ ਮੁਹੱਬਤਾਂ ਦੇ ਲਿਖ ਦਰਦ ਗ਼ਰੀਬਾਂ ਦੇ, ਕਲਮ ਦੇ ਰਾਹੀਂ ਹਾਲਾਤ ਦਸ ਹੁਣ ਬਦਨਸੀਬਾਂ ਦੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾੜ ਕੇ ਪਿੰਡੇ ਧੁੱਪੇ ਮੁੜ੍ਹਕੇ ਵਿਚ ਨਹਾਉਂਦੇ ਜੋ, ਦਸਦਾ ਹਾਂ ਕਿੱਸੇ ਕਿਰਤ ਤੇ ਤਾਲੂ ਲੱਗੀਆਂ ਜੀਭਾਂ ਦੇ

photo

 

ਛੱਡ ਕੇ ਗੀਤ ਮੁਹੱਬਤਾਂ ਦੇ ਲਿਖ ਦਰਦ ਗ਼ਰੀਬਾਂ ਦੇ
  ਕਲਮ ਦੇ ਰਾਹੀਂ ਹਾਲਾਤ ਦਸ ਹੁਣ ਬਦਨਸੀਬਾਂ ਦੇ
ਸਾੜ ਕੇ ਪਿੰਡੇ ਧੁੱਪੇ ਮੁੜ੍ਹਕੇ ਵਿਚ ਨਹਾਉਂਦੇ ਜੋ
  ਦਸਦਾ ਹਾਂ ਕਿੱਸੇ ਕਿਰਤ ਤੇ ਤਾਲੂ ਲੱਗੀਆਂ ਜੀਭਾਂ ਦੇ
ਇਕਨਾਂ ਦੇ ਘਰ ਮਹਿਲ ਤੇ ਇਕਨਾਂ ਛੱਪਰ ਮਿਲਦਾ ਨਾ
  ਛੇੜ ਤੂੰ ਗੱਲ ਸ੍ਰੋਤ ਅਸਾਵੇਂ ਤੇ ਫੈਲੀਆਂ ਬੇ-ਤਰਤੀਬਾਂ ਦੇ
ਹੱਡ ਤੋੜਵੀਂ ਮਿਹਨਤ ਕਰ ਨਾ ਪੈਂਦੀ ਪੂਰੀ ਏ
  ਫਾਕੇ ਕੱਟਣ ਰਾਤਾਂ ਨੂੰ ਕਰ ਬਿਆਨ ਹਬੀਬਾਂ ਦੇ
ਦੇ ਕੇ ਕੰਮ ਕਮਿਸ਼ਨਾਂ ਲੈਂਦੇ ਰੱਤ ਚੂਸਣ ਹੱਡੀਆਂ ਦਾ
  ਵਿਚ ਅਖ਼ਬਾਰਾਂ ਪਰਦੇ ਲਾਹ ਦੇ ਚੁਸਤ ਰਕੀਬਾਂ ਦੇ
ਬੰਧੂ ਮਿਹਨਤਕਸ਼ ਸੁਨਹਿਰੀ ਅੰਗ ਸਮਾਜ ਦਾ ਏ
  ਕੋਈ ਤੇ ਨਗ਼ਮੇ ਗਜ਼ਲ ਕੋਰੜੇ ਲਿਖ ਅਦੀਬਾਂ ਦੇ।
-ਨਿਰਮਲ ਸਿੰਘ ਰੱਤਾ, ਅੰਮ੍ਰਿਤਸਰ। 
8427007623