Poem: ਮੱਝ ਉਸੇ ਦੀ...
Poem: ਕਿਸ ਕੋਲੋਂ ਇਨਸਾਫ਼ ਦੀ ਆਸ ਰੱਖਾਂ, ਰਾਖਾ ਕਾਨੂੰਨ ਦਾ ਦੇਖਿਆ ਵਿਕਦਾ ਏ।
poem
Poem: ਕਿਸ ਕੋਲੋਂ ਇਨਸਾਫ਼ ਦੀ ਆਸ ਰੱਖਾਂ, ਰਾਖਾ ਕਾਨੂੰਨ ਦਾ ਦੇਖਿਆ ਵਿਕਦਾ ਏ।
ਮਾਇਆ ਕਰੋੜਾਂ ’ਚ ਘਰੋਂ ਹੈ ਮਿਲਦੀ, ਅੰਨ੍ਹੇ ਹੋਏ ਸਾਰੇ ਕਿਉਂ ਨਾ ਦਿਸਦਾ ਏੇ।
ਬੱਤੀ ਸਾਲ ਹੋਏ ਜੇਲ੍ਹਾਂ ’ਚ ਬੈਠਿਆਂ ਨੂੰ, ਸਾਨੂੰ ਦੱਸੋਂ ਕਸੂਰ ਭਾਈ ਕਿਸ ਦਾ ਏ।
ਮੰਦਰ-ਮਸਜਿਦ ਕਾਨੂੰਨ ਨੂੰ ਦਿਸੇ ਨਾਹੀਂ, ਉਥੇ ਧਰਮ ਹੀ ਆਸਥਾ ਮਿਥਦਾ ਏ।
ਕਤਲ ਸੱਚ ਦਾ ਜੋ ਹਰ ਵਾਰ ਹੋਇਆ, ਘੱਟ ਗਿਣਤੀ ਉਸ ਵਿਚ ਪਿਸਦਾ ਏ।
ਮੱਝ ਘੁੰਮਣਾ ਇਥੇ ਅੱਜ ਉਸੇ ਦੀ ਹੈ, ਫੜਿਆ ਕੋਲ ਡੰਡਾ ਭਾਈ ਜਿਸ ਦਾ ਏ।
- ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688