ਕਾਵਿ ਵਿਅੰਗ: ‘ਨਸ਼ੇ ਛੱਡੋ, ਕੋਹੜ ਵੱਢੋ’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਦਿਮਾਗ਼ ਹਿੱਲਿਆ ਚੈਨਲਾਂ ਵਾਲਿਆਂ ਦਾ, ਮੀਂਹ ਦੇ ਗੱਫੇ ਹਰ ਕੋਈ ਵਰਤਾਈ ਜਾਂਦਾ।

Poems in punjabi

ਦਿਮਾਗ਼ ਹਿੱਲਿਆ ਚੈਨਲਾਂ ਵਾਲਿਆਂ ਦਾ, ਮੀਂਹ ਦੇ ਗੱਫੇ ਹਰ ਕੋਈ ਵਰਤਾਈ ਜਾਂਦਾ।
ਮੌਸਮ ਹੋਇਆ ਹੈ ਸੁਹਾਣਾ ਇਹ ਰੋਜ਼ ਕਹਿੰਦੇ, ਹਰ ਚੈਨਲ ਹੀ ਮਾਰੀ ਭਕਾਈ ਜਾਂਦਾ।
ਕਣੀ ਇਕ ਨਾ ਛਮ-ਛਮ ਮੀਂਹ ਦੀ, ਰੋਜ਼ ਝੂਠੀਆਂ ਵੀਡੀਓਜ਼ ਪਾਈ ਜਾਂਦਾ।
ਖ਼ੁਸ਼ੀ ਵਿਚ ਪਕੌੜੇ ਬਹਿ ਤਲਣ ਲੋਕੀਂ, ਸ਼ਿਮਲਾ ਰੋਜ਼ ਪੰਜਾਬ ਬਣਾਈ ਜਾਂਦਾ।
ਮੁੜ੍ਹਕਾ ਬੰਨ੍ਹ ਧਤੀਰੀਆਂ ਪਿਆ ਚੋਵੇ, ਮੁਸ਼ਕ ਕੱਛਾਂ ਵਿਚੋਂ ਪਰ ਆਈ ਜਾਂਦਾ।
ਮਹਿੰਗੇ ਸੈਂਟ ਵੀ ਛਿੜਕਣੇ ਰੋਜ਼ ਪੈਂਦੇ, ਮਾਈਕੋਡਰਮ ਵੀ ਰੋਜ਼ ਛਿੜਕਾਈ ਜਾਂਦਾ।
ਖੁਰਕ-ਖੁਰਕ ਕੇ ਢਿੱਡ ਸੁਜਾਈ ਬੈਠੇ, ਹੁੰਮਸ ਸੱਭ ਦੀ ਬੱਸ ਕਰਾਈ ਜਾਂਦਾ।
ਲਾਈਕ ਅਤੇ ਕੁਮੈਂਟਾਂ ਦਾ ਹੈ ਚੱਕਰ, ਗਾਲ੍ਹਾਂ ਖਾ ਹਰ ਕਰੀ ਕਮਾਈ ਜਾਂਦਾ ।


-ਬਲਦੇਵ ਬੁਜਰਾਂ