Culture: ਸਭਿਆਚਾਰ ਤੇ ਵਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਅਲੋਪ ਹੋ ਗਈਆਂ ਹਨ ਇੱਲ੍ਹਾਂ

Poems in punjabi


Culture: ਸਭਿਆਚਾਰ ਤੇ ਵਿਰਸਾ: ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਹਾਂ ਜਦੋਂ ਹਰ ਘਰ ਵਿਚ ਡੰਗਰ ਹੁੰਦੇ ਸੀ ਤੇ ਲਵੇਰਾ ਹੁੰਦਾ ਸੀ। ਲੋਕ ਘਰ ਦਾ ਦਹੀ, ਦੁੱਧ, ਲੱਸੀ, ਮੱਖਣ ਘਿਉ, ਪਨੀਰ ਵਰਤਦੇ ਸੀ ਅਤੇ ਤੰਦਰੁਸਤ ਰਹਿੰਦੇ ਸੀ। ਪਿੰਡਾਂ ਵਿਚ ਹੱਡਾ ਰੋੜੀ ਹੁੰਦੇ ਸੀ। ਜਦੋਂ ਕੋਈ ਡੰਗਰ, ਵੱਛਾ ਮਰ ਜਾਂਦਾ ਸੀ ਚਾਮੜੀ ਨੂੰ ਸੁਨੇਹਾ ਦੇ ਦਿਤਾ ਜਾਂਦਾ ਸੀ। ਉਹ ਡੰਗਰ ਵੱਛੇ ਨੂੰ ਜੋ ਮਰ ਜਾਂਦਾ ਸੀ ਦੀਆਂ ਲੱਤਾਂ ਰੱਸੇ ਨਾਲ ਬੰਨ੍ਹ ਵਿਚੋਂ ਬਾਂਸ ਲੰਘਾ ਕੇ ਚਾਰ ਜਣੇ ਚੁਕ ਕੇ ਹੱਡਾ ਰੋੜੀ ਵਿਚ ਲਿਜਾ ਉਸ ਦਾ ਚੰਮ ਲਾਹ ਕੇ ਬਾਜ਼ਾਰ ਵੇਚ ਦਿੰਦੇ ਸੀ ਤੇ ਅਪਣੀ ਰੋਟੀ ਰੋਜ਼ੀ ਚਲਾਉਂਦੇ ਸੀ।


ਮੈਂ ਇਥੇ ਗੱਲ ਇੱਲ੍ਹਾਂ ਦੀ ਕਰਦਾ ਹਾਂ ਜਿਸ ਦੇ ਭਾਰੇ ਖੰਭ, ਤਿੱਖੀ ਚੁੰਝ, ਨਕੀਲੇ ਨਹੁੰ ਹੁੰਦੇ ਸਨ। ਬਾਜ਼ ਵਰਗੀ ਸ਼ਕਲ ਜੋ ਨਕੀਲੇ ਨਹੁੰ ਸ਼ਿਕਾਰ ਫੜਨ ਦੇ ਕੰਮ ਆਉਂਦੇ ਸੀ। ਇੱਲ੍ਹ ਜ਼ਖ਼ਮੀ ਪੰਛੀ, ਬੋਟ, ਚੂਹੇ, ਕਿਰਲੀਆਂ, ਗੰਡੋਏ ਆਦਿ ਜੋ ਵੀ ਮਿਲ ਜਾਵੇ ਚੁੱਕ ਕੇ ਖਾ ਜਾਂਦੀ ਸੀ। ਇਕ ਸਾਲ ਨਰ ਤੇ ਇਕ ਸਾਲ ਮਦੀਨ ਰਹਿੰਦੀ ਸੀ। ਵੈਦਿਕ ਲੋਕ ਇਸ ਦੇ ਅੰਡੇ ਨੂੰ ਖਰਲ ਵਿਚ ਰਗੜ ਕੇ ਸੁਰਮੇ ਵਿਚ ਪਾਉਂਦੇ ਸੀ ਜਿਸ ਨਾਲ ਨਜ਼ਰ ਬੜੀ ਤਿੱਖੀ ਰਹਿੰਦੀ ਸੀ ਤੇ ਤੇਜ਼ ਹੋ ਜਾਂਦੀ ਸੀ। ਜਦੋਂ ਹੱਡਾ ਰੋੜੀ ਵਿਚ ਕੋਈ ਮਰਿਆ ਹੋਇਆ ਡੰਗਰ ਆਉਂਦਾ ਸੀ ਤਾਂ ਇੱਲ੍ਹਾਂ ਨੂੰ ਪਤਾ ਲੱਗ ਜਾਂਦਾ ਸੀ।

ਸਾਰਾ ਅਸਮਾਨ ਇੱਲ੍ਹਾਂ ਨਾਲ ਭਰ ਜਾਂਦਾ ਸੀ। ਹੌਲੀ ਹੌਲੀ ਹੱਡਾ ਰੋੜੀ ਵਿਚ ਆ ਜਾਂਦੀਆਂ ਸਨ ਅਤੇ ਇੱਲ੍ਹਾਂ ਉਸ ਡੰਗਰ ਦਾ ਮਾਸ ਖਾ ਕੇ ਅਪਣਾ ਢਿੱਡ ਭਰਦੀਆਂ ਸਨ। ਜੋ ਨਵੀਂ ਕ੍ਰਾਂਤੀ ਆਉਣ ਨਾਲ ਨਵੇਂ ਉਪਕਰਨ ਪੈਦਾ ਹੋਣ ਨਾਲ ਇੱਲ੍ਹਾਂ ਦੀ ਗਿਣਤੀ ਘਟ ਗਈ ਹੈ। ਹੁਣ ਇੱਲ੍ਹਾਂ ਦੇਖਣ ਨੂੰ ਨਹੀਂ ਮਿਲਦੀਆਂ। ਨਾ ਹੀ ਚਾਮੜੀ ਮਿਲਦੇ ਹਨ ਜੋ ਡੰਗਰਾਂ ਨੂੰ ਘਰ ਤੋਂ ਚੁਕ ਹੱਡਾ ਰੋੜੀ ਖੜਦੇ ਸੀ। ਹੁਣ ਲੋਕਾ ਨੂੰ ਪੈਸੇ ਦੇ ਕੇ ਮਰੇ ਹੋਏ ਡੰਗਰ ਘਰੋਂ ਚੁਕਾਉਣੇ ਪੈਂਦੇ ਹਨ ਜੋ ਹੱਡਾ ਰੋੜੀ ਪਿੰਡਾਂ ਵਿਚ ਸਨ ਲੋਕਾਂ ਨੇ ਵਾਹ ਲਏ ਹਨ।


ਪਸ਼ੂਆਂ ਵਾਸਤੇ ਹੱਡਾ ਰੋੜੀਆਂ ਦੇ ਖ਼ਤਮ ਹੋਣ ਨਾਲ ਕੋਈ ਸਥਿਰ ਥਾਂ ਨਾ ਹੋਣ ਕਾਰਨ ਪਸ਼ੂਆਂ ਦੇ ਗਲੇ ਸੜੇ ਮਾਸ ਕਾਰਨ ਇੱਲਾਂ ਦੀ ਗਿਣਤੀ ਘਟਣ ਨਾਲ ਅਨੇਕਾਂ ਬੀਮਾਰੀਆਂ ਫੈਲ ਰਹੀਆਂ ਹਨ। ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਜੋ ਅਵਾਰਾ ਕੁੱਤੇ ਜੋ ਹਰਲ ਹਰਲ ਕਰਦੇ ਫਿਰਦੇ ਹਨ ਡੰਗਰਾਂ ਦਾ ਮਾਸ ਖਾ ਖੁੰਖਾਰੂ, ਹਲਕਾਏ ਹੋ ਜਾਂਦੇ ਹਨ ਤੇ ਲੋਕਾਂ ਨੂੰ ਵੱਢਦੇ ਹਨ। ਅਨੇਕਾਂ ਮੌਤਾਂ ਕੁਤਿਆਂ ਦੇ ਨੋਚਣ ਨਾਲ ਹੋ ਰਹੀਆਂ ਹਨ। ਡੰਗਰਾਂ ਦੇ ਗਲੇ ਸੜੇ ਮਾਸ ਕਾਰਨ ਜੋ ਬੀਮਾਰੀਆਂ ਪੈਦਾ ਹੁੰਦੀਆਂ ਸਨ ਇੱਲ੍ਹਾਂ ਵਿਚ ਕੁਦਰਤੀ ਤੇਜ਼ਾਬ ਹੁੰਦਾ ਸੀ ਜੋ ਡੰਗਰਾਂ ਦੇ ਮਾਸ ਖਾਣ ਨਾਲ ਅਸਰ ਨਹੀਂ ਹੁੰਦਾ ਸੀ। ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਐਕਸ਼ਨ ਲੈਣ ਦੀ ਲੋੜ ਹੈ। ਇਸ ’ਤੇ ਪ੍ਰਭਾਵਸ਼ਾਲੀ ਯੋਜਨਾ ਬਣਾਉਣ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ
9878600221