ਬੂਹੇ ਤੇ ਉਡੀਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬੂਹੇ ਕਰਦੇ ਉਡੀਕ ਸਦਾ ..

ਬੂਹੇ ਤੇ ਉਡੀਕ

ਬੂਹੇ ਕਰਦੇ ਉਡੀਕ ਸਦਾ ..

ਆਖਦੇ ਜੀ ਆਇਆਂ...

ਸਦੀਆਂ ਤੋਂ 

ਬੂਹੇ ਤੇ ਵਿਜੋਗਨ ਦਾ ਮੇਲ 

ਬੂਹੇ ਰਖਦੇ ਪਰਦੇ ...

ਬੂਹੇ ਦੇ ਪਿੱਛੇ ਹੁੰਦਾ 

ਬੜਾ ਕੁੱਝ ਲੁਕਿਆ ...

ਹੁੰਦੀਆਂ ਨੇ ਸਾਜ਼ਸ਼ਾਂ 

ਬੂਹਿਆਂ ਪਿਛੇ

ਕਰਦੇ ਇੰੰਤਜ਼ਾਰ

ਬੂਹੇ ਖੁਲ੍ਹਣ ਦਾ...

ਕੁੱਤੇ ਤੇ ਚੋਰ ...

ਬੂਹੇ ਦੀ ਸਰਦਲ ਤੇ ਤੇਲ ਚੋ...

ਫੜ ਚੋਗਾਠ...

ਪੈਰ ਰਖਦੀ ਸਜ ਵਿਆਹੀ ...

ਘਰ ਅੰਦਰ .....

ਤੁਰ ਜਾਵੇ ਕੰਤ ਜਦੋਂ ਪਰਦੇਸੀਂ...

ਇਹ ਵੀ ਕਰਦੀ ਉਡੀਕ

ਬਣ ਬੂਹਾ ...... 

ਜੰਮਦੀਆਂ ਧੀਆਂ 

ਹੁੰਦੀਆਂ ਤਿਤਲੀਆਂ ਸ਼ੋਖ 

ਇਨ੍ਹਾਂ ਨੂੰ ਹੁਕਮ ਹੁੰਦਾ.. 

ਨਾ ਟੱਪਣੇ

ਬੂਹੇ ਤੇ ਦਲ੍ਹੀਜ਼ਾਂ...

ਭਾਵੇਂ ਖੁੱਲ੍ਹ ਗਏ ਨੇ ਅੱਜ ਬੂਹੇ ...

ਇਨ੍ਹਾਂ ਚਿੜੀਆਂ ਲਈ...

ਪਰ ਪਰ ਫੇਰ ਵੀ...

ਉਹ

ਨਾ ਟੱਪ

ਸਕੇ ...

ਬੂਹੇ ਤੇ ਸਰਦਲ...

ਕੀਤੀ ਕੋਸ਼ਿਸ਼ ਜੇ ਕਿਸੇ ਕਲੀ 

ਬੂਹਾ ਲੰਘ ਜਾਵਣ ਦੀ ...

ਫੇਰ ਉਡੀਕਦਾ ਰਹਿ

ਜਾਂਦਾ ਬੂਹਾ 

ਉਸ ਖ਼ੁਸ਼ਬੋ ਨੂੰ...

ਜੇ ਪਰਦੇਸੀ ਘਰ ਆ ਜਾਵੇ ...

ਤਾਂ ਨੱਚ

ਉੱਠਦਾ

ਬੂਹਾ ਵੀ...

ਜ਼ਿੰਦਗੀ ਤੇ ਰੌਣਕ

ਹੁੰਦੀ ...

ਖੁਲ੍ਹੇ ਬੂਹੇ ਨਾਲ ...

-ਸਤਨਾਮ ਕੌਰ ਚੌਹਾਨ, ਸੰਪਰਕ : 98886-15531ੰ;