Farmer Protest
ਹੱਕ ਲੈਣ ਲਈ ਸ਼ੁਰੂ ਸੰਘਰਸ਼ ਕਰਿਆ, ਅਸੀ ਮੰਗਤੇ ਨਹੀਂ ਦਾਤੇ ਅੰਨ ਦੇ ਹਾਂ,
ਜਾਬਰ ਹਾਕਮਾ ਪਰਖ ਨਾ ਸਬਰ ਸਾਡਾ, ਅਸੀ 'ਟੈਂਅ' ਨਾ ਕਿਸੇ ਦੀ ਮੰਨਦੇ ਹਾਂ,
ਕਰੇ ਪਿਆਰ ਕੋਈ ਜਾਨ ਵੀ ਵਾਰ ਦਈਏ, ਧੱਕਾ ਕਰੇ ਤਾਂ ਆਕੜਾਂ ਭੰਨਦੇ ਹਾਂ,
ਨਾਦਰਸ਼ਾਹਾਂ ਦੇ ਕੀਤੇ ਸੀ ਦੰਦ ਖੱਟੇ, ਵੈਰੀ ਕਹਿ ਗਏ ਸਾਨੂੰ ਕਿ 'ਧੰਨਦੇ' ਹਾਂ,
ਟੁੱਟੇ ਅਹਿਦ ਨਾ 'ਕੱਠਿਆਂ ਜੂਝਣ' ਦਾ, ਮਾਝੇ, ਮਾਲਵੇ ਤੇ ਦੁਆਬੀਉ ਜੀ,
ਕਰ ਕੇ ਯਾਦ ਇਤਿਹਾਸ ਬਘੇਲ ਸਿੰਘ ਦਾ, ਦਿੱਲੀ ਕਰ ਦਿਉ ਢਿੱਲੀ ਪੰਜਾਬੀਉ ਜੀ।
-ਤਰਲੋਚਨ ਸਿੰਘ 'ਦੁਪਾਲ ਪੁਰ' ਸੰਪਰਕ : 001-408-915-1268