Poem: ਮਸਲਾ ਵੱਡਾ ਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮਸਲਾ ਵੱਡਾ ਏ ਪਰ ਲੈਂਦਾ ਸਾਰ ਕੋਈ ਨਾ,  ਹਾਅ ਦਾ ਨਾਹਰਾ ਭਰਦਾ ਵੀ ਅਖ਼ਬਾਰ ਕੋਈ ਨਾ।

Poem in punjabi

ਮਸਲਾ ਵੱਡਾ ਏ ਪਰ ਲੈਂਦਾ ਸਾਰ ਕੋਈ ਨਾ, 
ਹਾਅ ਦਾ ਨਾਹਰਾ ਭਰਦਾ ਵੀ ਅਖ਼ਬਾਰ ਕੋਈ ਨਾ।
ਸਰਕਾਰਾਂ ਸ਼ਾਂਤੀ ਨਾਲ ਬੈਠਿਆਂ ਨੂੰ ਅਤਿਵਾਦੀ ਕਹਿ ਦਿੰਦੀਆਂ,
ਭਾਵੇਂ ਹੱਥ ਵਿਚ ਕਿਸਾਨਾਂ ਦੇ ਹੁੰਦੇ ਹਥਿਆਰ ਕੋਈ ਨਾ।
ਦਿੱਲੀ ਧਰਨੇ ਵੇਲੇ 30 ਤੋਂ ਵੱਧ ਜਥੇਬੰਦੀਆਂ ਸੀ,
ਹੁਣ 2 ਹੀ ਰਹਿ ਗਈਆਂ ਉਡਦੀ ਦਿਸਦੀ ਡਾਰ ਕੋਈ ਨਾ।
ਦਿਨ ਸੈਂਤੀ ਹੋ ਚੱਲੇ ’ਕੱਲਾ ਡੱਲੇਵਾਲ ਭੁੱਖ ਹੜਤਾਲ ਉੱਤੇ ਆ, 
ਹੁਣ ਤਾਂ ਇਕੱਠੇ ਹੋ ਜੋ ਏਕੇ ਅੱਗੇ ਅੜਦੀ ਹੁੰਦੀ ਸਰਕਾਰ ਕੋਈ ਨਾ।
- ਅਮਨਜਿੰਦਰ ਮਾਵੀ ਕੋਟ ਸ਼ਮੀਰ, ਮੋਬਾ : 95927-36981